ਪਿਆਰੇ ਲੇਖਕੋ,
ਪ੍ਰਤੀਲਿਪੀ 'ਲੜੀਵਾਰ ਕਹਾਣੀਆਂ' ਮੁਕਾਬਲੇ ਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ।
ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ।
ਪਿੰਡ ਦਾ ਮੁੰਡਾ (ਲਖਵਿੰਦਰ ਸਿੰਘ ਸੰਧੂ)
ਮੈਂ, ਤੂੰ ਤੇ ਉਹ (ਰਜਵਿੰਦਰ ਕੌਰ ਲਾਡਲੀ)
ਨਰੜ (ਅਮਰਜੀਤ ਕੌਰ ਪਰਮਾਰ)
ਅਹਿਸਾਸ-ਏ-ਮੁਹੱਬਤ (ਤਕ਼ਦੀਰ ਕੌਰ)
ਗੂੰਜ (ਸੁੱਖ ਸੁੱਖ)
ਇੱਕ ਵਾਰ ਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲ ਸਾਨੂੰ [email protected] 'ਤੇ ਈਮੇਲ ਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।