pratilipi-logo ਪ੍ਰਤੀਲਿਪੀ
ਪੰਜਾਬੀ

Reading

ਹੋਮਪੇਜ

ਹੋਮਪੇਜ ਤੇ ਤੁਹਾਨੂੰ ‘ਪੜ੍ਹਨਾ ਜਾਰੀ ਰੱਖੋ’ ਸੈਕਸ਼ਨ ਦਿਖੇਗਾ, ਉੱਥੇ ਉਹ ਰਚਨਾਵਾਂ ਹੋਣਗੀਆਂ ਜਿਹਨਾਂ ਨੂੰ ਤੁਸੀਂ ਪੜ੍ਹਨਾ ਸ਼ੁਰੂ ਕੀਤਾ ਹੈ ਅਤੇ ‘ਤੁਹਾਡੇ ਲਈ’ ਸੈਕਸ਼ਨ ਵਿੱਚ ਤੁਹਾਡੀ ਪਸੰਦ ਦੇ ਅਧਾਰ ਤੇ ਰਚਨਾਵਾਂ ਦਿਖਾਈ ਦੇਣਗੀਆਂ।

 

 

ਤੁਹਾਡੀ ਪਸੰਦ 

ਤੁਸੀਂ ਆਪਣੀ ਪਸੰਦ ਦੇ ਅਧਾਰ ਤੇ ਹੋਮਪੇਜ ਦੇ ਸੈਕਸ਼ਨ ਵਿੱਚ ਰਚਨਾਵਾਂ ਪੜ੍ਹ ਸਕਦੇ ਹੋ। 

I. ਐਪ ਦੇ ਸਭ ਤੋਂ ਉੱਪਰ ‘ਸ਼੍ਰੇਣੀ’ ਤੇ ਕਲਿੱਕ ਕਰੋ।  

ii. ‘ਪਸੰਦ’ ਤੇ ਕਲਿੱਕ ਕਰਕੇ ਤੁਸੀਂ ਆਪਣੀ ਪਸੰਦ ਦੀ ਸ਼੍ਰੇਣੀ ਚੁਣ ਜਾਂ ਹਟਾ ਵੀ ਸਕਦੇ ਹੋ।

 

ਜਿਹਨਾਂ ਲੇਖਕਾਂ ਨੂੰ ਤੁਸੀਂ ਫੋਲੋ ਕਰ ਰਹੇ ਹੋ

ਪ੍ਰਤੀਲਿਪੀ ਤੇ ਕਿਸੇ ਲੇਖਕ ਦੀ ਨਵੀਂ ਪ੍ਰਕਾਸ਼ਿਤ ਹੋਈ ਰਚਨਾ ਦੀ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਤੁਸੀਂ ਲੇਖਕ ਨੂੰ ਫੋਲੋ ਕਰ ਸਕਦੇ ਹੋ। 

ਫੋਲੋ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਵਿਅਕਤੀ ਨੂੰ ਮੈਸਜ ਵੀ ਭੇਜ ਸਕਦੇ ਹੋ। 

ਨੋਟੀਫਿਕੇਸ਼ਨ ਬੰਦ ਕਰਨ ਲਈ ਤੁਸੀਂ ਕਦੇ ਵੀ ਉਸ ਵਿਅਕਤੀ ਨੂੰ ਅਣਫੋਲੋ ਕਰ ਸਕਦੇ ਹੋ।

 

 

ਬਿਨਾ ਇੰਟਰਨੈੱਟ ਦੇ ਪੜ੍ਹੋ

ਤੁਸੀਂ ਪ੍ਰਤੀਲਿਪੀ ਤੇ ਰਚਨਾਵਾਂ ਡਾਊਨਲੋਡ ਕਰਕੇ ਉਹਨਾਂ ਨੂੰ ਬਿਨਾ ਇੰਟਰਨੈੱਟ ਦੇ ਪੜ੍ਹ ਸਕਦੇ ਹੋ। ਇਸ ਤਰ੍ਹਾਂ ਕਰਨ ਲਈ :

i) ਵਾਈਫਾਈ/ਮੋਬਾਈਲ ਡਾਟਾ ਦੇ ਜ਼ਰੀਏ ਪ੍ਰਤੀਲਿਪੀ ਐਪ ਖੋਲੋ। 

ii) ਆਪਣੀ ਪਸੰਦੀਦਾ ਰਚਨਾ ਨੂੰ ਡਾਊਨਲੋਡ ਕਰੋ। 

iii) ਡਾਊਨਲੋਡ ਕੀਤੀਆਂ ਗਈਆਂ ਰਚਨਾਵਾਂ ਤੁਹਾਨੂੰ ‘ਲਾਇਬ੍ਰੇਰੀ’ ਸੈਕਸ਼ਨ ਵਿੱਚ ਮਿਲਣਗੀਆਂ। ‘ਫੋਨ ਤੇ’ ਦੀ ਆਪਸ਼ਨ ਚੁਣੋ। 

 

ਨੋਟ : ਵੈਬਸਾਈਟ ਤੇ ਬਿਨਾ ਇੰਟਰਨੈੱਟ ਦੇ ਪੜ੍ਹਨ ਦੀ ਸੁਵਿਧਾ ਨਹੀਂ ਹੈ।

ਨਾਈਟ ਮੋਡ

ਤੁਸੀਂ ਰਚਨਾਵਾਂ ਪੜ੍ਹਨ ਲਈ ਸਾਡੀ ਐਪ ਅਤੇ ਵੈਬਸਾਈਟ, ਦੋਨਾਂ ਤੇ ਨਾਈਟ ਮੋਡ ਦਾ ਪ੍ਰਯੋਗ ਕਰ ਸਕਦੇ ਹੋ। ਨਾਈਟ ਮੋਡ ਦੀ ਸੈਟਿੰਗ ਦੇ ਲਈ :

i) ਐਪ ਤੇ ਰਚਨਾ ਪੜ੍ਹਦੇ ਸਮੇਂ ਇੱਕ ਵਾਰ ਸਕ੍ਰੀਨ ਦੇ ਮੱਧ ਵਿੱਚ ਕਲਿੱਕ ਕਰੋ ਤਾਂਕਿ ਸਕ੍ਰੀਨ ਦੇ ਹੇਠਾਂ ਚੋਣ ਕਰਨ ਦੀ ਸੂਚੀ ਸਾਹਮਣੇ ਆ ਸਕੇ। ਇਸ ਸੂਚੀ ਵਿੱਚ ਨਾਈਟ ਮੋਡ ਦੀ ਆਪਸ਼ਨ ਵੀ ਹੋਏਗੀ।  

ii) ਵੈਬਸਾਈਟ ਤੇ ਰਚਨਾ ਪੜ੍ਹਦੇ ਹੋਏ ਸੈਟਿੰਗ ਦੇ ਆਈਕਨ/ਚਿੰਨ੍ਹ ਤੇ ਕਲਿੱਕ ਕਰੋ ਅਤੇ ‘ਬੈਕਗਰਾਊਂਡ’ ਵਿੱਚ ਨਾਈਟ ਮੋਡ ਦੀ ਸੈਟਿੰਗ ਕਰੋ।

 

 

ਖੋਜ

ਪ੍ਰਤੀਲਿਪੀ ਤੇ ਤੁਸੀਂ ਆਪਣੀਆਂ ਪਸੰਦੀਦਾ ਰਚਨਾਵਾਂ ਅਤੇ ਲੇਖਕਾਂ ਨੂੰ ਖੋਜ ਸਕਦੇ ਹੋ। ਐਪ ਅਤੇ ਵੈਬਸਾਈਟ ਤੇ ਸਭ ਤੋਂ ਉੱਪਰ ਖੋਜ ਦੀ ਆਪਸ਼ਨ ਦਿੱਤੀ ਗਈ ਹੈ। ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਖਿਜ ਕਰੋ ਤਾਂਕਿ ਸਹੀ ਪਰਿਣਾਮ ਦਿਖਾਈ ਦੇਣ। ਪੰਜਾਬੀ ਭਾਸ਼ਾ ਦੇ ਲੇਖਕ ਜਾਂ ਰਚਨਾ ਦੇ ਨਾਮ ਨੂੰ ਅੰਗਰੇਜ਼ੀ ਵਿੱਚ ਖੋਜਣ ਨਾਲ ਤੁਹਾਨੂੰ ਸਹੀ ਪਰਿਣਾਮ ਨਹੀਂ ਮਿਲਣਗੇ। 

ਜੇਕਰ ਤੁਹਾਨੂੰ ਖੋਜ ਕਰਨ ਤੇ ਕੋਈ ਪਰਿਣਾਮ ਨਾ ਦਿਸਣ, ਤਾਂ ਇਸਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ :

1) ਹੋ ਸਕਦਾ ਹੈ ਲੇਖਕ ਨੇ ਆਪਣੀ ਰਚਨਾ ਨੂੰ ਅਪ੍ਰਕਾਸ਼ਿਤ ਜਾਂ ਡਿਲੀਟ ਕਰ ਦਿੱਤਾ ਹੋਵੇ। 

2) ਜਿਸ ਲੇਖਕ ਜਾਂ ਰਚਨਾ ਨੂੰ ਤੁਸੀਂ ਖੋਜ ਰਹੇ ਹੋ, ਉਹ ਪ੍ਰਤੀਲਿਪੀ ਤੇ ਉਪਲੱਬਧ ਨਾ ਹੋਵੇ। 

3) ਇਹ ਇੱਕ ਤਕਨੀਕੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

 

 

ਰਚਨਾਵਾਂ ਸੇਵ ਕਰੋ

ਤੁਸੀਂ ਆਪਣੀਆਂ ਪਸੰਦੀਦਾ ਰਚਨਾਵਾਂ ਨੂੰ ਆਪਣੀ ਲਾਇਬ੍ਰੇਰੀ ਵਿੱਚ ਸੇਵ ਕਰ ਸਕਦੇ ਹੋ। 

ਰਚਨਾ ਨੂੰ ਲਾਇਬ੍ਰੇਰੀ ਵਿੱਚ ਜੋੜਣ ਜਾਂ ਹਟਾਉਣ ਲਈ ਤੁਸੀਂ ਰਚਨਾ ਦੇ ਸਾਰ ਤੇ ਦਿੱਤੇ ਗਏ ਲਾਇਬ੍ਰੇਰੀ ਦੇ ਬਟਨ ਦਾ ਪ੍ਰਯੋਗ ਕਰ ਸਕਦੇ ਹੋ।

 

 

ਕਲੈਕਸ਼ਨ

ਕੇਵਲ ਐਪ ਵਿੱਚ ਉਪਲਬਧ : ਤੁਸੀਂ ਆਪਣੇ ਦੁਆਰਾ ਪੜ੍ਹੀਆਂ ਗਈਆਂ ਰਚਨਾਵਾਂ ਦੀ ਕਲੈਕਸ਼ਨ ਵੀ ਬਣਾ ਸਕਦੇ ਹੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ। ਕਿਸੇ ਰਚਨਾ ਨੂੰ ਕਲੈਕਸ਼ਨ ਵਿੱਚ ਜੋੜਣ ਲਈ ਰਚਨਾ ਦੇ ਸਾਰ ਪੇਜ ਤੇ ਦਿੱਤੇ ਗਏ ‘ਕਲੈਕਸ਼ਨ’ ਬਟਨ ਦਾ ਪ੍ਰਯੋਗ ਕਰੋ। 

ਪੜ੍ਹੀਆਂ ਗਈਆਂ ਰਚਨਾਵਾਂ ਦੀ ਜਾਣਕਾਰੀ

ਕੇਵਲ ਐਪ ਵਿੱਚ ਉਪਲਬਧ : ਜਿੰਨੀਆਂ ਰਚਨਾਵਾਂ ਤੁਸੀਂ ਹੁਣ ਤੱਕ ਪੜ੍ਹੀਆਂ ਹਨ, ਉਹਨਾਂ ਸਭ ਦੀ ਜਾਣਕਾਰੀ ਤੁਹਾਨੂੰ ਲਾਇਬ੍ਰੇਰੀ ਪੇਜ ਤੇ ਮਿਲ ਜਾਏਗੀ।  

ਪਾਠ ਰਿਪੋਰਟ 

ਕੇਵਲ ਐਪ ਵਿੱਚ ਉਪਲਬਧ : ਤੁਹਾਡੀ ਪਾਠ ਰਿਪੋਰਟ ਤੁਹਾਡੀ ਪ੍ਰੋਫਾਈਲ ਦੇ ਸਭ ਤੋਂ ਆਖਿਰ ਵਿੱਚ ਮੌਜੂਦ ਹੁੰਦੀ ਹੈ।

 

 

ਮੇਰਾ ਪ੍ਰਸ਼ਨ ਇੱਥੇ ਨਹੀਂ ਹੈ

ਕਿਸੇ ਵੀ ਪ੍ਰਕਾਰ ਦੀ ਜਿਗਿਆਸਾ, ਸਮੱਸਿਆ ਜਾਂ ਸੁਝਾਅ ਦੇ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।