pratilipi-logo ਪ੍ਰਤੀਲਿਪੀ
ਪੰਜਾਬੀ

Copyright

ਸੇਵਾ ਦੀਆਂ ਸ਼ਰਤਾਂ

Link to ToS static page

 

ਪਰਾਈਵੇਸੀ ਪਾਲਿਸੀ

Link to PP page

 

ਪ੍ਰਤੀਲਿਪੀ ਦਾ ਉਪਯੋਗ ਕਰਦੇ ਹੋਏ ਕੁੱਝ ਮਾਪਦੰਡ ਜਿਹਨਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ  :

ਪ੍ਰਤੀਲਿਪੀ ਤੇ ਕਿਸੇ ਵੀ ਯੂਜ਼ਰ ਦੁਆਰਾ ਜੋ ਵੀ ਪ੍ਰਕਾਸ਼ਿਤ ਕੀਤਾ ਜਾਏ, ਵਿਚਾਰ, ਰਚਨਾਵਾਂ, ਰਿਵਿਊ, ਸੰਦੇਸ਼, ਪ੍ਰੋਫਾਈਲ ਦੀ ਜਾਣਕਾਰੀ ਜਿਵੇਂ ਯੂਜ਼ਰ ਦਾ ਨਾਮ, ਪਰਿਚੈ, ਫੋਟੋ, ਰਚਨਾਵਾਂ ਵਿੱਚ ਉਪਯੋਗ ਕੀਤੀਆਂ ਗਈਆਂ ਤਸਵੀਰਾਂ ਆਦਿ ਹੇਠ ਲਿਖੇ ਮਾਪਦੰਡਾਂ ਦੇ ਅਨੁਸਾਰ ਹੀ ਹੋਣੀਆਂ ਚਾਹੀਦੀਆਂ ਹਨ :

ਮਾਪਦੰਡ :

i. ਤੁਹਾਡੀ ਸ਼ਬਦਾਂ ਦੀ ਚੋਣ ਨਾਲ ਕਿਸੇ ਵੀ ਵਿਅਕਤੀ ਦੀ ਇੱਜ਼ਤ ਨੂੰ ਠੇਸ ਨਹੀਂ ਲੱਗਣੀ ਚਾਹੀਦੀ। ਕਿਸੇ ਵੀ ਤਰ੍ਹਾਂ ਦਾ ਨਿੱਜੀ ਹਮਲਾ ਜਾਂ ਬੁਰਾ ਵਿਹਾਰ ਸਹਿਣ ਨਹੀਂ ਕੀਤਾ ਜਾਏਗਾ। 

ii. ਕੋਈ ਹੇਟ ਸਪੀਚ ਨਹੀਂ। ਵਿਅਕਤੀਆਂ ਦੇ ਪ੍ਰਤੀ ਉਹਨਾਂ ਦੇ ਲਿੰਗ, ਸੈਕਸਉਅਲ ਓਰੀਐਂਟੇਸ਼ਨ, ਰੰਗ, ਵਰਗ, ਜਾਤੀ, ਧਰਮ, ਕੌਮੀਅਤ, ਉਮਰ, ਅਪਾਹਜਤਾ, ਬਿਮਾਰੀ, ਆਦਿ ਦੇ ਅਧਾਰ ਤੇ ਹਿੰਸਾ ਕਰਨਾ ਜਾਂ ਹਿੰਸਾ ਕਰਨ ਵਾਲੇ ਦਾ ਸਾਥ ਦੇਣਾ ਹੇਟ ਸਪੀਚ ਹੈ।

iii. ਪਰਾਈਵੇਸੀ ਉਲੰਘਣਾ - ਯੂਜ਼ਰਸ ਨੂੰ ਕਿਸੇ ਵੀ ਹੋਰ ਵਿਅਕਤੀ ਦੀ ਜਾਣਕਾਰੀ ਉਸਦੀ ਇਜਾਜ਼ਤ ਦੇ ਬਿਨਾਂ ਪ੍ਰਕਾਸ਼ਿਤ ਨਹੀਂ ਕਰਨੀ ਚਾਹੀਦੀ। 

iv. ਕਾਪੀਰਾਈਟ ਉਲੰਘਣਾ - ਇੱਕ ਯੂਜ਼ਰ ਜੋ ਵੀ ਪ੍ਰਕਾਸ਼ਿਤ ਕਰੇ, ਉਹ ਉਸਦੀ ਆਪਣੀ ਰਚਨਾ ਹੋਣੀ ਚਾਹੀਦੀ ਹੈ। ਕਿਸੇ ਹੋਰ ਵਿਅਕਤੀ ਦੀ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾ ਸਕਦੀ। 

v. ਪੋਰਨ ਰਚਨਾਵਾਂ ਪ੍ਰਕਾਸ਼ਿਤ ਨਹੀਂ ਕੀਤੀਆਂ ਜਾ ਸਕਦੀਆਂ। 

vi. ਯੂਜ਼ਰਸ ਨੂੰ ਐਸਾ ਕੁੱਝ ਵੀ ਪ੍ਰਕਾਸ਼ਿਤ ਨਹੀਂ ਕਰਨਾ ਚਾਹੀਦਾ ਜੋ ਗ਼ੈਰ-ਕਾਨੂੰਨੀ ਹੋਵੇ। 

vii. ਸਪੈਮਿੰਗ ਨਹੀਂ ਹੋਣੀ ਚਾਹੀਦੀ - ਇਸ਼ਤਿਹਾਰ, ਬੈਂਕ ਲਿੰਕਸ, ਆਦਿ ਸਪੈਮ ਦੀ ਸ਼੍ਰੇਣੀ ਵਿੱਚ ਆਉਂਦੇ ਹਨ । 

Viii. ਔਟੋਮੈਟੇਡ ਪ੍ਰੋਗਰਾਮਸ ਜਾਂ ਸਕ੍ਰਿਪਟ ਦੇ ਦੁਆਰਾ ਲਏ ਗਏ ਕਿਸੇ ਵੀ ਐਕਸ਼ਨ ਦੀ ਆਗਿਆ ਨਹੀਂ ਹੈ। 

ix. ਪਾਠਕ ਸੰਖਿਆ ਵਧਾਉਣ ਲਈ ਪੈਸੇ ਦਾ ਉਪਯੋਗ ਕਰਨਾ ਵਰਜਿਤ ਹੈ। 

x. ਫੇਕ ਅਕਾਊਂਟ, ਫਰਾਡ, ਧੋਖੇਬਾਜ਼ੀ, ਆਦਿ ਵਰਜਿਤ ਹੈ। 

 

ਉੱਪਰ ਦਿੱਤੇ ਮਾਪਦੰਡਾਂ ਦੀ ਪਾਲਣਾ ਨਾ ਕਰਨ ਤੇ ਹੇਠ ਲਿਖੇ ਪਰਿਣਾਮ ਹੋ ਸਕਦੇ ਹਨ : 

i. ਪਾਠਕਾਂ ਤੱਕ ਤੁਹਾਡੀ ਰਚਨਾ ਦੀ ਪਹੁੰਚ ਘੱਟ ਜਾਏਗੀ। 

Ii. ਤੁਹਾਡੇ ਅਕਾਊਂਟ ਨੂੰ : ਸਸਪੈਂਡ ਜਾਂ ਸਥਾਈ ਰੂਪ ਵਿੱਚ ਬਲਾਕ ਕਰ ਦਿੱਤਾ ਜਾਏਗਾ। 

iii. ਦੂਸਰੇ ਯੂਜ਼ਰਸ ਤੁਹਾਡੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦੇ ਹਨ। 

 

ਮਾਪਦੰਡਾਂ ਦੀ ਉਲੰਘਣਾ ਕੀਤੀ ਗਈ ਹੈ ਜਾਂ ਨਹੀਂ ਇਸ ਵਿਸ਼ੇ ਤੇ ਪ੍ਰਤੀਲਿਪੀ ਦਾ ਫੈਸਲਾ ਆਖ਼ਰੀ ਹੋਏਗਾ।

ਕਾਪੀਰਾਈਟ ਪਾਲਿਸੀ

i. ਪ੍ਰਤੀਲਿਪੀ ਤੇ ਆਪਣੀ ਖ਼ੁਦ ਦੀ ਲਿਖੀ ਹੋਈ ਰਚਨਾ ਪ੍ਰਕਾਸ਼ਿਤ ਕਰਨ ਵਾਲਾ ਹਰ ਲੇਖਕ ਉਸ ਰਚਨਾ ਦਾ ਕਾਪੀਰਾਈਟ ਓਨਰ/ਮਾਲਕ ਬਣ ਜਾਂਦਾ ਹੈਕਾਪੀਰਾਈਟ ਓਨਰ ਦੇ ਕੋਲ ਉਸ ਰਚਨਾ ਦੇ ਸਾਰੇ ਅਧਿਕਾਰ ਹੁੰਦੇ ਹਨ ਅਤੇ ਹੋਰ ਕੋਈ ਵੀ ਵਿਅਕਤੀ ਬਿਨਾਂ ਇਜਾਜ਼ਤ ਦੇ ਕਿਸੇ ਵੀ ਪ੍ਰਕਾਰ ਦਾ ਉਪਯੋਗ ਨਹੀਂ ਕਰ ਸਕਦਾ। 

Ii. ਲੇਖਕ ਕੇਵਲ ਆਪਣੀਆਂ ਖ਼ੁਦ ਦੀਆਂ ਰਚਨਾਵਾਂ ਹੀ ਪ੍ਰਤੀਲਿਪੀ ਤੇ ਪ੍ਰਕਾਸ਼ਿਤ ਕਰ ਸਕਦੇ ਹਨ। ਜੇਕਰ ਉਹ ਕਿਸੇ ਹੋਰ ਦੀ ਰਚਨਾ ਨੂੰ ਆਪਣੇ ਨਾਮ ਨਾਲ ਪ੍ਰਕਾਸ਼ਿਤ ਕਰਦੇ ਹਨ ਤਾਂ ਪ੍ਰਤੀਲਿਪੀ ਕੋਲ ਉਸਦੇ ਅਕਾਊਂਟ ਨੂੰ ਸਸਪੈਂਡ ਕਰਨ ਦਾ ਅਧਿਕਾਰ ਹੈ। ਲੀਗਲ ਐਕਸ਼ਨ ਵੀ ਲਿਆ ਜਾ ਸਕਦਾ ਹੈ। 

iii. ਪ੍ਰਤੀਲਿਪੀ ਤੇ ਪ੍ਰਕਾਸ਼ਿਤ ਰਚਨਾਵਾਂ ਦਾ ਕਾਪੀਰਾਈਟ ਲੇਖਕ ਦੇ ਕੋਲ ਸੁਰੱਖਿਅਤ ਰਹਿੰਦਾ ਹੈ। ਪ੍ਰਤੀਲਿਪੀ ਉਹਨਾਂ ਦਾ ਕਾਪੀਰਾਈਟ ਨਹੀਂ ਲੈਂਦੀ। 

iv. ਯੂਜ਼ਰਸ ਨੂੰ ਪ੍ਰਤੀਲਿਪੀ ਤੇ ਪ੍ਰਕਾਸ਼ਿਤ ਕਿਸੇ ਵੀ ਰਚਨਾ ਨੂੰ ਕਾਪੀ ਜਾਂ ਚੋਰੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਹ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੋਏਗੀ।

 

 

ਯੂਜ਼ਰਸ ਨੂੰ ਰਿਪੋਰਟ ਕਰੋ

ਜੇਕਰ ਤੁਸੀਂ ਕਿਸੇ ਯੂਜ਼ਰ ਨੂੰ ਅਸ਼ਲੀਲ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ, ਪੋਰਨ ਰਚਨਾਵਾਂ ਪ੍ਰਕਾਸ਼ਿਤ ਕਰਦੇ ਹੋਏ, ਹੇਟ ਸਪੀਚ ਦਾ ਪ੍ਰਚਾਰ ਕਰਦੇ ਹੋਏ, ਕਾਪੀਰਾਈਟ ਕਾਨੂੰਨ ਦਾ ਉਲੰਘਣ ਕਰਦੇ ਹੋਏ ਪਾਉਂਦੇ ਹੋ, ਤਾਂ ਕਿਰਪਾ ਕਰਕੇ ਉਸਦੀ ਪ੍ਰੋਫਾਈਲ ਨੂੰ ਰਿਪੋਰਟ ਕਰੋ। ਰਿਪੋਰਟ ਕੀਤੇ ਜਾਣ ਦੇ 72 ਘੰਟਿਆਂ ਵਿੱਚ ਸਾਡੀ ਟੀਮ ਉਸ ਯੂਜ਼ਰ ਦੀ ਪ੍ਰੋਫਾਈਲ ਨੂੰ ਬਲੋਕ ਕਰ ਦਏਗੀ। 

ਐਪ ਤੇ ਕਿਸੇ ਯੂਜ਼ਰ ਨੂੰ ਰਿਪੋਰਟ ਕਰਨ ਦੇ ਲਈ ਪ੍ਰੋਫਾਈਲ ਦੇ ਉੱਪਰ ਦਿੱਤੀਆਂ ਗਈਆਂ ਤਿੰਨ ਬਿੰਦੀਆਂ ਤੇ ਕਲਿੱਕ ਕਰੋ। ਅਸੀਂ ਉਸ ਤੇ ਤੁਰੰਤ ਕਾਰਵਾਈ ਕਰਾਂਗੇ। 

ਵੈਬਸਾਈਟ ਤੇ ਕਿਸੇ ਯੂਜ਼ਰ ਨੂੰ ਰਿਪੋਰਟ ਕਰਨ ਲਈ ਉਸ ਯੂਜ਼ਰ ਦੀ ਪ੍ਰੋਫਾਈਲ ਤੇ ’!’ ਬਟਨ ਤੇ ਕਲਿੱਕ ਕਰੋ।

 

 

ਰਚਨਾ/ਰਿਵਿਊ ਰਿਪੋਰਟ ਕਰਨ ਦੇ ਲਈ

ਜੇਕਰ ਤੁਸੀਂ ਐਸੀ ਰਚਨਾ ਜਾਂ ਰਿਵਿਊ ਦੇਖੋ ਜੋ ਚੋਰੀ ਕੀਤਾ ਗਿਆ ਹੈ ਜਾਂ ਸੱਭਿਅਕ ਨਹੀਂ ਹੈ ਤਾਂ ਉਸਨੂੰ ਰਿਪੋਰਟ ਕਰੋ। ਰਿਪੋਰਟ ਕੀਤੇ ਜਾਣ ਦੇ 72 ਘੰਟਿਆਂ ਦੇ ਵਿੱਚ ਸਾਡੀ ਟੀਮ ਵੱਲੋਂ ਐਕਸ਼ਨ ਲਿਆ ਜਾਏਗਾ। 

ਐਪ ਤੇ ਰਚਨਾ ਨੂੰ ਰਿਪੋਰਟ ਕਰਨ ਲਈ ਰਚਨਾ ਦੇ ਉੱਪਰ ਦਿੱਤੀਆਂ ਤਿੰਨ ਬਿੰਦੀਆਂ ਤੇ ਕਲਿੱਕ ਕਰੋ। 

ਰਿਵਿਊ ਨੂੰ ਰਿਪੋਰਟ ਕਰਨ ਲਈ ਰਿਵਿਊ ਦੇ ਉੱਪਰ ਦਿੱਤੀਆਂ ਤਿੰਨ ਬਿੰਦੀਆਂ ਤੇ ਕਲਿੱਕ ਕਰੋ।

 

 

ਯੂਜ਼ਰ ਦੀ ਜਾਣਕਾਰੀ ਸੁਰੱਖਿਅਤ

ਤੁਹਾਡੀ ਜਾਣਕਾਰੀ ਸਾਡੇ ਨਾਲ ਸੁਰੱਖਿਅਤ ਹੈ। ਕਿਸੇ ਵੀ ਕੰਮ ਦੇ ਲਈ ਪ੍ਰਤੀਲਿਪੀ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਤੁਹਾਡੀ ਇਜਾਜ਼ਤ ਦੇ ਬਾਅਦ ਹੀ ਕਰੇਗੀ। ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ ਸਾਡੇ ਪਰਾਈਵੇਸੀ ਪਾਲਿਸੀ ਸੈਕਸ਼ਨ ਵਿੱਚ ਜਾਓ।

 

 

ਮੇਰਾ ਪ੍ਰਸ਼ਨ ਇੱਥੇ ਨਹੀਂ ਹੈ

ਕਿਸੇ ਵੀ ਪ੍ਰਕਾਰ ਦੀ ਜਿਗਿਆਸਾ, ਸਮੱਸਿਆ ਜਾਂ ਸੁਝਾਅ ਦੇ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।