pratilipi-logo ਪ੍ਰਤੀਲਿਪੀ
ਪੰਜਾਬੀ

Who are we?

ਪ੍ਰਤੀਲਿਪੀ ਦੇ ਬਾਰੇ ਵਿੱਚ

ਪ੍ਰਤੀਲਿਪੀ, ਕਹਾਣੀਆਂ ਲਿਖਣ ਲਈ ਭਾਰਤ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ। ਪ੍ਰਤੀਲਿਪੀ ਵੈਬਸਾਈਟ ਅਤੇ ਐਪ ਤੇ ਤੁਸੀਂ ਆਪਣੀ ਰਚਨਾ ਬਿਨਾ ਕਿਸੇ ਖ਼ਰਚ ਦੇ ਲਿਖ ਸਕਦੇ ਹੋ ਅਤੇ ਨਾਲ ਹੀ ਤੁਸੀਂ 12 ਭਾਰਤੀ ਭਾਸ਼ਾਵਾਂ ਵਿੱਚ ਮੁਫ਼ਤ ਕਹਾਣੀਆਂ ਪੜ੍ਹ ਵੀ ਸਕਦੇ ਹੋ।

ਫ਼ਿਲਹਾਲ ਪ੍ਰਤੀਲਿਪੀ ਮੁੱਖ ਐਪ ਤੇ 300,000 ਤੋਂ ਜ਼ਿਆਦਾ ਲੇਖਕ ਅਤੇ 25,000,000 ਤੋਂ ਜ਼ਿਆਦਾ ਮਹੀਨੇ ਦੇ ਐਕਟਿਵ ਪਾਠਕ ਹਨ, ਜੋ 12 ਭਾਸ਼ਾਵਾਂ ਵਿੱਚ ਪ੍ਰੋਡਕਟ ਦੀ ਵਰਤੋਂ ਕਰ ਰਹੇ ਹਨ। ਪ੍ਰਤੀਲਿਪੀ ਹਿੰਦੀ, ਗੁਜਰਾਤੀ, ਮਰਾਠੀ, ਬੰਗਾਲੀ, ਇੰਗਲਿਸ਼, ਤਮਿਲ, ਤੇਲਗੂ, ਕੰਨੜ, ਮਲਿਆਲਮ, ਪੰਜਾਬੀ, ਉਰਦੂ ਅਤੇ ਓਡੀਆ ਭਾਸ਼ਾਵਾਂ ਮੌਜੂਦ ਵਿੱਚ ਹੈ। ਅਸੀਂ ਜਲਦ ਹੀ ਬਾਕੀ ਭਾਸ਼ਾਵਾਂ ਵੀ ਸ਼ਾਮਲ ਕਰਾਂਗੇ। ਅਸੀਂ ਨਿਰੰਤਰ ਪ੍ਰਤੀਲਿਪੀ ਨੂੰ ਲੇਖਕਾਂ ਅਤੇ ਪਾਠਕਾਂ ਲਈ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ। ਸਾਡਾ ਮਿਸ਼ਨ ਪ੍ਰਤੀਲਿਪੀ ਨੂੰ ਉਹਨਾਂ 40 ਕਰੋੜ ਭਾਰਤੀਆਂ ਦੇ ਲਈ ਇੱਕ ਕੰਟੇੰਟ ਗੇਟਵੇ ਬਣਾਉਣਾ ਹੈ, ਜੋ ਅਗਲੇ ਚਾਰ ਸਾਲਾਂ ਵਿੱਚ ਆਪਣੀ ਮਾਂ ਬੋਲੀ ਵਿੱਚ ਇੰਟਰਨੈੱਟ ਦੀ ਵਰਤੋਂ ਕਰਨਗੇ।

ਸਾਡੇ ਕੋਲ ਪ੍ਰਤੀਲਿਪੀ ਐੱਫ. ਐੱਮ. ਐਪਲੀਕੇਸ਼ਨ ਵੀ ਹੈ। ਪ੍ਰਤੀਲਿਪੀ ਐੱਫ. ਐੱਮ. ਪ੍ਰਤੀਲਿਪੀ ਦਾ ਆਡੀਓ ਪ੍ਰੋਡਕਟ ਹੈ, ਜਿਸ ਤੇ 10,000 ਤੋਂ ਵੀ ਜ਼ਿਆਦਾ ਆਡੀਓ ਬੁਕਸ, ਪੋਡਕਾਸਟ ਅਤੇ ਲੋਕ ਗੀਤ ਮੌਜੂਦ ਹਨ ਅਤੇ 30,000 ਤੋਂ ਵੀ ਜ਼ਿਆਦਾ ਮਹੀਨੇ ਦੇ ਐਕਟਿਵ ਯੂਜ਼ਰ ਹਨ।

ਪ੍ਰਤੀਲਿਪੀ ਕੌਮਿਕਸ ਇਸ ਸਮੇਂ ਹਿੰਦੀ ਦੀ ਸਭ ਤੋਂ ਵੱਡਾ ਆਨਲਾਈਨ ਕੌਮਿਕਸ ਐਪ ਹੈ, ਜਿਸ ਵਿੱਚ ਹਜ਼ਾਰਾਂ ਕੌਮਿਕਸ ਉਪਲਬਧ ਹਨ ਅਤੇ ਮਹੀਨੇ ਦੇ 500,000 ਤੋਂ ਵੀ ਜ਼ਿਆਦਾ ਪਾਠਕ ਜੁੜੇ ਹੋਏ ਹਨ।

 

ਪ੍ਰਤੀਲਿਪੀ ਦਾ ਅਰਥ :

ਪ੍ਰਤੀਲਿਪੀ ਇੱਕ ਸੰਸਕ੍ਰਿਤ ਸ਼ਬਦ ਹੈ ਜਿਸਦਾ ਅਰਥ ਹੈ 'ਨਕਲ' ਜਾਂ 'ਕਾਪੀ'। ਸਾਡਾ ਵਿਸ਼ਵਾਸ ਹੈ ਕਿ ਜੋ ਵੀ ਕਿਤਾਬਾਂ ਅਸੀਂ ਪੜ੍ਹਦੇ ਹਾਂ, ਅਸੀਂ ਕਿਤੇ ਨਾ ਕਿਤੇ ਉਹਨਾਂ ਕਿੱਸੇ - ਕਹਾਣੀਆਂ ਦਾ ਹਿੱਸਾ ਬਣ ਜਾਂਦੇ ਹਾਂ।

 

ਪ੍ਰਤੀਲਿਪੀ ਤੇ ਪੜ੍ਹਨ ਅਤੇ ਲਿਖਣ ਲਈ ਕਿਹੜੀਆਂ ਭਾਸ਼ਾਵਾਂ ਉਪਲਬਧ ਹਨ ?

ਪ੍ਰਤੀਲਿਪੀ ਹਿੰਦੀ, ਗੁਜਰਾਤੀ, ਮਰਾਠੀ, ਬੰਗਾਲੀ, ਇੰਗਲਿਸ਼, ਤਮਿਲ, ਤੇਲਗੂ, ਕੰਨੜ, ਮਲਿਆਲਮ, ਪੰਜਾਬੀ, ਉਰਦੂ ਅਤੇ ਓਡੀਆ ਭਾਸ਼ਾਵਾਂ ਮੌਜੂਦ ਵਿੱਚ ਹੈ। ਅਸੀਂ ਜਲਦ ਹੀ ਬਾਕੀ ਭਾਸ਼ਾਵਾਂ ਵੀ ਸ਼ਾਮਲ ਕਰਾਂਗੇ।

 

ਅਸੀਂ ਕੌਣ ਹਾਂ?

ਅਸੀਂ 80 ਜੋਸ਼ੀਲੇ ਇੰਜੀਨੀਅਰਸ ਅਤੇ ਕਮਿਊਨਿਟੀ ਮੈਨੇਜਰਸ ਦੀ ਟੀਮ ਹਾਂ। ਅਸੀਂ ਬੰਗਲੌਰ ਵਿੱਚ ਮੌਜੂਦ ਹਾਂ। ਅਸੀਂ ਨਿਰੰਤਰ ਪ੍ਰਤੀਲਿਪੀ ਨੂੰ ਲੇਖਕਾਂ ਅਤੇ ਪਾਠਕਾਂ ਲਈ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ।

 

ਪ੍ਰਤੀਲਿਪੀ ਨਾਲ ਕਿਵੇਂ ਜੁੜੀਏ ?

ਜੇਕਰ ਤੁਸੀਂ ਇੱਕ ਪਾਠਕ ਹੋ : ਤੁਸੀਂ ਬਸ ਪ੍ਰਤੀਲਿਪੀ ਐਪ ਜਾਂ ਵੈਬਸਾਈਟ ਤੇ ਸਾਈਨ ਇਨ ਕਰਕੇ ਮੁਫ਼ਤ ਤਮਾਮ ਰਚਨਾਵਾਂ ਪੜ੍ਹ ਸਕਦੇ ਹੋ। ਤੁਸੀਂ ਆਪਣੇ ਪਸੰਦੀਦਾ ਲੇਖਕਾਂ ਨੂੰ ਫੋਲੋ ਕਰ ਸਕਦੇ ਹੋ, ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। ਬਿਨਾ ਇੰਟਰਨੈੱਟ ਦੇ ਪੜ੍ਹਨ ਲਈ ਤੁਸੀਂ ਰਚਨਾਵਾਂ ਆਪਣੀ ਲਾਇਬ੍ਰੇਰੀ ਵਿੱਚ ਡਾਊਨਲੋਡ ਕਰ ਸਕਦੇ ਹੋ।

ਜੇਕਰ ਤੁਸੀਂ ਇੱਕ ਲੇਖਕ ਹੋ : ਤੁਸੀਂ ਬਸ ਪ੍ਰਤੀਲਿਪੀ ਐਪ ਜਾਂ ਵੈਬਸਾਈਟ ਤੇ ਸਾਈਨ ਇਨ ਕਰਕੇ ਮੁਫ਼ਤ ਆਪਣੀਆਂ ਰਚਨਾਵਾਂ ਲਿਖ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਰਚਨਾਵਾਂ ਲੱਖਾਂ ਪਾਠਕਾਂ ਤੱਕ ਪਹੁੰਚਾ ਸਕੀਏ।

 

ਕੋਈ ਸਮੱਸਿਆ ਹੈ ?

ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਸਾਡੀ ਟੀਮ 24 ਘੰਟਿਆਂ ਦੇ ਅੰਦਰ ਤੁਹਾਡੀ ਮੇਲ ਦਾ ਰਿਪਲਾਈ ਕਰੇਗੀ।