pratilipi-logo ਪ੍ਰਤੀਲਿਪੀ
ਪੰਜਾਬੀ

Writing

ਪ੍ਰਤੀਲਿਪੀ ਤੇ ਕੌਣ ਰਚਨਾ ਪ੍ਰਕਾਸ਼ਿਤ ਕਰ ਸਕਦਾ ਹੈ ?

ਕੋਈ ਵੀ ਵਿਅਕਤੀ ਜੋ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ ਅਤੇ ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ, ਪ੍ਰਤੀਲਿਪੀ ਤੇ ਲਿੱਖ ਸਕਦਾ ਹੈ। ਇੱਕ ਵਾਰ ਤੁਸੀਂ ਸਾਡੀ ਵੈਬਸਾਈਟ ਜਾਂ ਐਪ ਤੇ ਆ ਜਾਓ ਤਾਂ ਫਿਰ ਤੁਹਾਨੂੰ ਲਿਖਣਾ ਸ਼ੁਰੂ ਕਰਨ ਲਈ ਸਿਰਫ ਸਾਈਨ-ਇਨ ਕਰਨ ਦੀ ਹੀ ਲੋੜ ਹੋਏਗੀ।

 

 

ਮੈਂ ਪ੍ਰਤੀਲਿਪੀ ਤੇ ਰਚਨਾ ਪ੍ਰਕਾਸ਼ਿਤ ਕਰਨਾ ਕਿਵੇਂ ਸ਼ੁਰੂ ਕਰਾਂ?

ਮੋਬਾਈਲ ਦੇ ਜ਼ਰੀਏ ਰਚਨਾ ਪ੍ਰਕਾਸ਼ਿਤ ਕਰਨ ਲਈ : 

i. ਕਿਰਪਾ ਕਰਕੇ ਗੂਗਲ ਪਲੇ ਸਟੋਰ ਤੋਂ ਪ੍ਰਤੀਲਿਪੀ ਐਂਡਰਾਇਡ ਐਪ ਡਾਊਨਲੋਡ ਕਰੋ। ਅਸੀਂ ਮੋਬਾਈਲ ਬ੍ਰਾਊਜ਼ਰ ਦੇ ਜ਼ਰੀਏ ਪ੍ਰਕਾਸ਼ਨ ਸਪੋਰਟ ਨਹੀਂ ਕਰਦੇ। ਆਈਫ਼ੋਨ ਯੂਜ਼ਰਸ ਦੇ ਲਈ ਅਸੀਂ ਜਲਦ ਹੀ IOS ਐਪ ਲੌਂਚ ਕਰਾਂਗੇ। ਉਦੋਂ ਤੱਕ ਰਚਨਾ ਪ੍ਰਕਾਸ਼ਿਤ ਕਰਨ ਲਈ ਕਿਰਪਾ ਕਰਕੇ ਤੁਸੀਂ ਡੈਸਕਟਾਪ ਤੇ ਸਾਡੀ ਵੈਬਸਾਈਟ ਦਾ ਉਪਯੋਗ ਕਰੋ। 

ii. ਜੇਕਰ ਤੁਸੀਂ ਨਵੇਂ ਯੂਜ਼ਰ ਹੋ ਤਾਂ ਕਿਰਪਾ ਕਰਕੇ ਫੇਸਬੁੱਕ ਜਾਂ ਗੂਗਲ ਅਕਾਊਂਟ ਨਾਲ ਸਾਈਨ-ਅਪ ਕਰੋ। ਜੇਕਰ ਤੁਸੀਂ ਪਹਿਲਾਂ ਹੀ ਰਿਜਿਸਟਰਡ ਹੋ ਤਾਂ ਕਿਰਪਾ ਕਰਕੇ ਆਪਣੇ ਅਕਾਊਂਟ ਦੀ ਜਾਣਕਾਰੀ ਨੂੰ ਭਰ ਕੇ ਪ੍ਰਤੀਲਿਪੀ ਤੇ ਸਾਈਨ-ਇਨ ਕਰੋ। 

iii. ਐਪ ਦੇ ਹੋਮ ਪੇਜ ਤੇ ਪਹੁੰਚਣ ਤੋਂ ਬਾਅਦ, ‘ਲਿਖੋ’ (ਪੈਨ ਆਈਕਨ) ਤੇ ਕਲਿੱਕ ਕਰੋ।  

iv. ਰਚਨਾ ਦੇ ਪ੍ਰਕਾਰ ਤੇ ਕਲਿੱਕ ਕਰੋ - ਕਹਾਣੀ/ਕਵਿਤਾ/ਲੜੀਵਾਰ ਅਤੇ ਲਿਖਣਾ ਸ਼ੁਰੂ ਕਰੋ। 

ਲੈਪਟਾਪ ਦੇ ਜ਼ਰੀਏ ਰਚਨਾ ਪ੍ਰਕਾਸ਼ਿਤ ਕਰਨ ਲਈ : 

i. ਕਿਰਪਾ ਕਰਕੇ http://www.pratilipi.com ਤੇ ਜਾਓ ਅਤੇ ਆਪਣੀ ਭਾਸ਼ਾ ਚੁਣੋ। 

Ii. ਕਿਰਪਾ ਕਰਕੇ ਪ੍ਰਤੀਲਿਪੀ ਤੇ ਸਾਈਨ-ਇਨ ਕਰੋ। ਜੇਕਰ ਤੁਸੀਂ ਨਵੇਂ ਯੂਜ਼ਰ ਹੋ ਤਾਂ ਕਿਰਪਾ ਕਰਕੇ ਫੇਸਬੁੱਕ ਜਾਂ ਗੂਗਲ ਅਕਾਊਂਟ ਨਾਲ ਸਾਈਨ-ਅਪ ਕਰੋ। ਜੇਕਰ ਤੁਸੀਂ ਪਹਿਲਾਂ ਹੀ ਰਿਜਿਸਟਰਡ ਹੋ ਤਾਂ ਕਿਰਪਾ ਕਰਕੇ ਆਪਣੇ ਅਕਾਊਂਟ ਦੀ ਜਾਣਕਾਰੀ ਨੂੰ ਭਰ ਕੇ ਪ੍ਰਤੀਲਿਪੀ ਤੇ ਸਾਈਨ-ਇਨ ਕਰੋ। 

iiii. ਉੱਪਰ ਸੱਜੇ ਹੱਥ ‘ਲਿਖੋ’ (ਪੈਨ ਆਈਕਨ) ਤੇ ਕਲਿੱਕ ਕਰੋ। ਪੇਜ ਲੋਡ ਹੋਣ ਤੋਂ ਬਾਅਦ, ਮੱਧ ਵਿੱਚ ‘ਲਿਖੋ’ ਤੇ ਕਲਿੱਕ ਕਰੋ। 

iv. ਰਚਨਾ ਦਾ ਨਾਮ, ਪ੍ਰਕਾਰ, ਆਦਿ ਜਾਣਕਾਰੀ ਪੌਪ ਅਪ ਬਾਕਸ ਵਿੱਚ ਭਰੋ ਅਤੇ ਸਬਮਿੱਟ ਕਰੋ। 

v. ਤੁਸੀਂ ਲੇਖਣ ਪੇਜ ਤੇ ਆ ਜਾਓਗੇ। ਕਿਰਪਾ ਕਰਕੇ ਆਪਣੀ ਰਚਨਾ ਨੂੰ ਟਾਈਪ ਕਰੋ, ਫਿਰ ਰਚਨਾ ਪ੍ਰਕਾਸ਼ਿਤ ਕਰਨ ਲਈ ‘ਸਮਾਪਤ’ ਅਤੇ ‘ਪ੍ਰਕਾਸ਼ਿਤ ਕਰੋ’ ਤੇ ਕਲਿੱਕ ਕਰੋ।

 

ਲੇਖਣ ਕਾਰਨਰ

ਇਸ ਸੈਕਸ਼ਨ ਵਿੱਚ ਡ੍ਰਾਫਟਸ, ਪਬਲਿਸ਼ਿੰਗ ਗਾਈਡ, ਬਲੋਗ, ਇੰਟਰਵਿਊ, ਆਨਲਾਈਨ ਪ੍ਰਤੀਯੋਗਿਤਾ, ਆਦਿ ਦੀ ਜਾਣਕਾਰੀ ਹੁੰਦੀ ਹੈ।   

ਲੇਖਣ ਕਾਰਨਰ ਵਿੱਚ ਜਾਣ ਲਈ :

ਐਪ ਤੇ : ਐਪ ਦੇ ਹੋਮ ਪੇਜ ਤੇ, ‘ਲਿਖੋ’ (ਪੈਨ ਆਈਕਨ) ਤੇ ਕਲਿੱਕ ਕਰੋ। 

ਵੈਬਸਾਈਟ ਤੇ : ਉੱਪਰ ਸੱਜੇ ਹੱਥ ‘ਲਿਖੋ’ (ਪੈਨ ਆਈਕਨ) ਤੇ ਕਲਿੱਕ ਕਰੋ।

 

ਡ੍ਰਾਫਟਸ

ਐਸੀ ਰਚਨਾ ਜੋ ਤੁਸੀਂ ਸੇਵ ਕੀਤੀ ਹੈ, ਪਰ ਪ੍ਰਕਾਸ਼ਿਤ ਨਹੀਂ ਕੀਤੀ - ਇੱਕ ਡ੍ਰਾਫਟ ਹੈ। ਤੁਹਾਡੇ ਡ੍ਰਾਫਟ ਸਿਰਫ ਤੁਸੀਂ ਹੀ ਦੇਖ ਸਕਦੇ ਹੋ।  

 

 

ਪੰਜਾਬੀ ਵਿੱਚ ਲਿਖੋ

ਪੰਜਾਬੀ ਵਿੱਚ ਲਿਖਣ ਲਈ :

1) ਸਾਡੀ ਵੈਬਸਾਈਟ ਤੇ - ਪ੍ਰਤੀਲਿਪੀ ਤੇ ਪੰਜਾਬੀ ਵਿੱਚ ਲਿਖਣ ਲਈ ਸਾਡੇ ਕੋਲ ਟੂਲ ਉਪਲੱਬਧ ਹੈ। ਉਦਾਹਰਣ ਦੇ ਲਈ, ‘ਨਾਮ’ ਟਾਈਪ ਕਰਨ ਲਈ ਤੁਸੀਂ naam ਟਾਈਪ ਕਰੋਗੇ ਤਾਂ ਟੂਲ ਉਸਨੂੰ ਪੰਜਾਬੀ ਵਿੱਚ ਬਦਲ ਦਏਗਾ। 

2) ਸਾਡੀ ਐਪ ਤੇ - ਤੁਸੀਂ ਸਾਡੀ ਐਪ ਤੇ ਪੰਜਾਬੀ ਵਿੱਚ ਲਿਖਣ ਲਈ ਆਪਣੇ ਮੋਬਾਈਲ ਦੇ ਕੀਬੋਰਡ ਦਾ ਪ੍ਰਯੋਗ ਕਰ ਸਕਦੇ ਹੋ। ਜੇਕਰ ਤੁਹਾਡੇ ਮੋਬਾਈਲ ਵਿੱਚ ਪੰਜਾਬੀ ਨੂੰ ਸਪੋਰਟ ਕਰਨ ਵਾਲਾ ਕੀਬੋਰਡ ਨਹੀਂ ਹੈ, ਤਾਂ ਕਿਰਪਾ ਕਰਕੇ ਗੂਗਲ ਇੰਡਿਕ ਕੀਬੋਰਡ ਡਾਊਨਲੋਡ ਕਰੋ। ਹਵਾਲਾ : https://www.youtube.com/watch?v=3MDmSs63n1Y 

 

ਕਵਿਤਾ/ਕਹਾਣੀ/ਲੇਖ ਲਿਖਣ ਦੇ ਲਈ

ਸੈਲਫ ਪਬਲਿਸ਼ਿੰਗ ਗਾਈਡ, ਵੀਡੀਓ ਦਾ ਉਪਯੋਗ ਕਰੋ

 

 

ਲੜੀਵਾਰ ਲਿਖਣ ਦੇ ਲਈ

ਲੜੀਵਾਰ ਸੈਲਫ ਪਬਲਿਸ਼ਿੰਗ ਗਾਈਡ, ਵੀਡੀਓ ਦਾ ਉਪਯੋਗ ਕਰੋ

 

ਰਚਨਾ ਗੁੰਮ ਜਾਣ ਤੇ

I. ਜੇਕਰ ਤੁਸੀਂ ਰਚਨਾ ਡੀਲੀਟ ਕਰਨ ਦੀ ਚੋਣ ਕਰਦੇ ਹੋ, ਤਾਂ ਉਹ ਸਥਾਈ ਰੂਪ ਵਿੱਚ ਡਿਲੀਟ ਹੋ ਜਾਏਗੀ। ਐਸੀ ਸਥਿਤੀ ਵਿੱਚ ਟੀਮ ਪ੍ਰਤੀਲਿਪੀ ਤੁਹਾਡੀ ਸਹਾਇਤਾ ਨਹੀਂ ਕਰ ਪਾਏਗੀ। 

ii. ਗੁੰਮ ਹੋਣ ਦੀ ਸਥਿਤੀ ਵਿੱਚ, ਜੇਕਰ ਕਿਸੇ ਤਕਨੀਕੀ ਖ਼ਰਾਬੀ ਕਾਰਨ ਤੁਹਾਡੀ ਰਚਨਾ ਗੁੰਮ ਹੋ ਜਾਏ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਰਚਨਾ ਰਿਕਵਰ ਕਰਨ ਵਿੱਚ ਮਦਦ ਕਰਾਂਗੇ। 

 

ਅਸਫ਼ਲ ਪ੍ਰਕਾਸ਼ਨ

ਜੇਕਰ ਰਚਨਾ ਪ੍ਰਕਾਸ਼ਿਤ ਕਰਨ ਵਿੱਚ ਤੁਹਾਨੂੰ ਕੋਈ ਸਮੱਸਿਆ ਆਏ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

 

 

ਸੰਪਾਦਨ

ਐਪ ਤੇ - ‘ਲੇਖਣ ਕਾਰਨਰ’ ਦੇ ਸੈਕਸ਼ਨ ਵਿੱਚ ਤੁਹਾਡੇ ਡ੍ਰਾਫਟ ਅਤੇ ਪ੍ਰਕਾਸ਼ਿਤ ਰਚਨਾਵਾਂ ਦੀ ਸੂਚੀ ਹੁੰਦੀ ਹੈ। ਤੁਸੀਂ ਜਿਸ ਰਚਨਾ ਨੂੰ ਸੰਪਾਦਿਤ ਕਰਨਾ ਚਾਹੁੰਦੇ ਹੋ, ਉਸ ਲਈ ‘ਸੰਪਾਦਿਤ ਕਰੋ’ ਤੇ ਕਲਿੱਕ ਕਰੋ।  

ਵੈਬਸਾਈਟ ਤੇ - ਕਿਸੇ ਡ੍ਰਾਫਟ ਨੂੰ ਸੰਪਾਦਿਤ ਕਾਰਨ ਲਈ ‘ਲੇਖਣ ਕਾਰਨਰ’ ਵਿੱਚ ਜਾਓ। ਪਹਿਲਾਂ ਤੋਂ ਪ੍ਰਕਾਸ਼ਿਤ ਰਚਨਾ ਨੂੰ ਸੰਪਾਦਿਤ ਕਰਨ ਲਈ ਆਪਣੀ ਪ੍ਰੋਫਾਈਲ ਤੇ ਜਾਓ। ਇਹ ਦੋਨੋਂ ਆਈਕਨ ਤੁਹਾਨੂੰ ਉੱਪਰ ਸੱਜੇ ਹੱਥ ਮਿਲ ਜਾਣਗੇ। 

 

ਪ੍ਰੋਮੋਟ

ਪ੍ਰਤੀਲਿਪੀ ਦਾ ਰੇਕਮੇਨਡੇਸ਼ਨ ਸਿਸਟਮ ਤੁਹਾਡੀਆਂ ਰਚਨਾਵਾਂ ਨੂੰ ਪਾਠਕਾਂ ਤੱਕ ਉਹਨਾਂ ਦੀ ਰੁਚੀ ਮੁਤਾਬਿਕ ਪਹੁੰਚਾਂਦਾ ਹੈ। ਜੇਕਰ ਤੁਸੀਂ ਆਪਣੇ ਵੱਲੋਂ ਰਚਨਾਵਾਂ ਦੀ ਪਾਠਕ ਸੰਖਿਆ ਵਧਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠ ਲਿਖੇ ਕਾਰਜ ਕਰ ਸਕਦੇ ਹੋ :

I. ਯਕੀਨੀ ਬਣਾਓ ਕਿ ਤੁਹਾਡੀ ਰਚਨਾ ਵਿੱਚ ਵਿਆਕਰਣ ਸੰਬੰਧੀ ਗ਼ਲਤੀਆਂ ਨਾ ਹੋਣ, ਉਚਿਤ ਕਵਰ ਫੋਟੋ ਅਤੇ ਸ਼੍ਰੇਣੀ ਸਹੀ ਹੋਵੇ। ਇਸ ਨਾਲ ਸਾਡਾ ਰੇਕਮੇਨਡੇਸ਼ਨ ਇੰਜਣ ਤੁਹਾਡੀਆਂ ਰਚਨਾਵਾਂ ਨੂੰ ਜ਼ਿਆਦਾ ਮਹੱਤਵ ਦੇਵੇਗਾ। 

ii. ਜ਼ਿਆਦਾ ਪਾਠਕ ਸੰਖਿਆ ਪ੍ਰਾਪਤ ਕਰਨ ਲਈ ਤੁਸੀਂ ਆਪਣੀਆਂ ਰਚਨਾਵਾਂ ਨੂੰ ਆਪਣੇ ਮਿੱਤਰਾਂ ਅਤੇ ਪਰਿਵਾਰ ਨਾਲ ਵੀ ਸਾਂਝਾ ਕਰ ਸਕਦੇ ਹੋ। 

 

ਪ੍ਰਤੀਯੋਗਿਤਾ ਵਿੱਚ ਭਾਗ ਲੈਣ ਲਈ

ਅਸੀਂ ਨਿਯਮਤ ਰੂਪ ਵਿੱਚ ਆਨਲਾਈਨ ਪ੍ਰਤੀਯੋਗਿਤਾਵਾਂ ਕਰਦੇ ਰਹਿੰਦੇ ਹਾਂ। ਇਸਦੀ ਜਾਣਕਾਰੀ ਲਈ ਕਿਰਪਾ ਕਰਕੇ ਪ੍ਰਤੀਯੋਗਿਤਾਵਾਂ ਦੇ ਸੈਕਸ਼ਨ ਵਿੱਚ ਜਾਓ।

 

 

ਪ੍ਰਤੀਯੋਗਿਤਾ ਦਾ ਜੇਤੂ

ਹਰ ਪ੍ਰਤੀਯੋਗਿਤਾ ਦੇ ਲਈ ਅਸੀਂ ਪਹਿਲਾਂ ਦੱਸੇ ਗਏ ਨਿਯਮਾਂ ਦੇ ਆਧਾਰ ਤੇ ਜੇਤੂਆਂ ਦੀ ਚੋਣ ਕਰਦੇ ਹਾਂ। ਪਰਿਣਾਮ ਦੀ ਘੋਸ਼ਣਾ ਕਰਨ ਲਈ ਸਾਡੀ ਟੀਮ ਦੋ ਤਰੀਕਿਆਂ ਦੀ ਵਰਤੋਂ ਕਰਦੀ ਹੈ :  

i) ਸੰਪਾਦਕ ਕਮੇਟੀ ਦੁਆਰਾ ਜੇਤੂਆਂ ਦੀ ਚੋਣ 

ii) ਪਾਠਕਾਂ ਦੀ ਪਸੰਦ ਦੇ ਅਧਾਰ ਤੇ ਨਤੀਜਾ

 

ਆਡੀਓ ਰਚਨਾ ਕਿਵੇਂ ਬਣਾਈਏ

ਫ਼ਿਲਹਾਲ ਤੁਸੀਂ ਆਪਣੀਆਂ ਆਡੀਓ ਰਚਨਾਵਾਂ ਪ੍ਰਤੀਲਿਪੀ ਤੇ ਖ਼ੁਦ ਅੱਪਲੋਡ ਨਹੀਂ ਕਰ ਸਕਦੇ। ਜੇਕਰ ਤੁਹਾਡੇ ਕੋਲ ਆਡੀਓ ਰਚਨਾ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਜੇਕਰ ਸਾਡੀ ਟੀਮ ਨੂੰ ਤੁਹਾਡੀ ਆਡੀਓ ਰਚਨਾ ਪਸੰਦ ਆਉਂਦੀ ਹੈ, ਤਾਂ ਅਸੀਂ ਉਸਨੂੰ ਅੱਪਲੋਡ ਕਰ ਦਿਆਂਗੇ। ਕਿਰਪਾ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਆਡੀਓ ਰਚਨਾ ਦੀ ਗੁਣਵੱਤਾ ਚੰਗੀ ਹੋਣੀ ਚਾਹੀਦੀ ਹੈ ਅਤੇ ਉਸ ਵਿੱਚ ਕਿਸੇ ਪ੍ਰਕਾਰ ਦਾ ਸ਼ੋਰ ਨਹੀਂ ਹੋਣਾ ਚਾਹੀਦਾ।

 

 

ਮੇਰਾ ਪ੍ਰਸ਼ਨ ਇੱਥੇ ਨਹੀਂ ਹੈ

ਕਿਸੇ ਵੀ ਪ੍ਰਕਾਰ ਦੀ ਜਿਗਿਆਸਾ, ਸਮੱਸਿਆ ਜਾਂ ਸੁਝਾਅ ਦੇ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।