ਦਿਲ ਤੋਂ ਦਿਲ ਤੱਕ ਇਕ ਤੰਦ ਬੱਝੀ ਹੁੰਦੀ ਹੈ।
ਤੰਦ ਵਿਚ ਦਿਲਾਂ ਦੀ ਉਮੰਗ ਬੱਝੀ ਹੁੰਦੀ ਹੈ।
ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਦੋਸਤੋ।
ਹਰ ਪਲ ਮਿਲਣੇ ਦੀ ਚਾਹ ਹੁੰਦੀ ਦੋਸਤੋ।
ਮਿਲ ਜਾਂਦੇ ਦਿਲ ਇਹ ਹਜ਼ਾਰਾਂ ਮੀਲ ਦੂਰ ਤੋਂ।
ਦਿਸ ਜਾਂਦਾ ਯਾਦਾਂ ਵਿਚ ਬੈਠੇ ਦੇ ਸਰੂਰ ਤੋਂ।
ਯਾਦਾਂ ਵਿਚ ਜਦੋਂ ਕੋਈ ਔਸੀਆਂ ਪਿਆ ਪਾਉਂਦਾ ਹੈ।
ਭਾਵਨਾ ਤੁਹਾਡੀ ਇਹੋ ਦਿਲ ਹੀ ਪਹੁੰਚਾਉਂਦਾ ਹੈ।
ਤਵੇ ਪਿੱਛੇ ਕਈ ਵਾਰੀ ਚਮਕਦੇ ਸਿਤਾਰੇ ਹਨ।
ਓਹ ਵੀ ਕੋਈ ਪ੍ਰੇਮੀ ਗੱਲਾਂ ਕਰਦੇ ਵਿਚਾਰੇ ਹਨ।
ਇਕ ਚਾਹਤ,ਇਕ ਭਾਵਨਾ ਇਹ ਕੰਮ ਸਾਰਾ ਕਰਦੀ।
ਕੋਈ ਰੋਕ ਸਕੇ ਨਾ, ਨਾ ਕਿਸੇ ਤੋ ਇਹ ਡਰਦੀ।
ਫੋਨ ਤੋ ਵੀ ਤੇਜ਼ ਮਾਨੋ ਇਸਦੀ ਸਪੀਡ ਹੈ।
ਨਾ ਕੋਈ ਕੋਡ ਹੈ, ਨਾ ਕੋਈ ਲੀਡ ਹੈ।
ਚਾਹਤ,ਇਕ ਭਾਵਨਾ, ਇਹ ਮੀਡੀਆ ਪਿਆਰ ਹੈ।
ਪ੍ਰੇਮੀਆਂ ਦੇ ਪਿਆਰ ਦਾ ਇਹੀ ਤੇ ਸ਼ੰਗਾਰ ਹੈ।
ਮਾਂ ਪਿਓ ,ਬੱਚਿਆ ਚ, ਵੀ ਇਕ ਤਾਂਘ ਹੁੰਦੀ ਹੈ।
ਭੈਣਾਂ ਤੇ ਭਰਾਵਾਂ ਦੇ ਪਿਆਰ ਵਾਂਗ ਹੁੰਦੀ ਹੈ।
"ਰਣਜੀਤ" ਇਕ ਤਾਂਘ, ਇਕ ਭਾਵਨਾ ਹੈ ਚੱਲਦੀ।
"ਦਿਲ ਤੋਂ ਦਿਲ ਤੱਕ" ਸੁਨੇਹਾ ਜਿਹੜੀ ਘੱਲਦੀ।
By my father
S. Ranjit Singh Thiara
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ