ਕਿਰਪਾ ਕਰਕੇ ਆਪਣੀ ਪਸੰਦੀਦਾ ਭਾਸ਼ਾ ਚੁਣੋ
ਚਾਰ ਭੈਣਾਂ ਤੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜੰਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..! ਭਾਪਾ ਜੀ ਗੁਹਾਟੀ ਵੱਲ ਨੂੰ ਟਰੱਕ ਚਲਾਇਆ ਕਰਦੇ..! ਧੀਆਂ ਨਾਲ ਏਨਾ ਮੋਹ ਕੇ ਕਦੀ ਦੇਰ ਸੁਵੇਰ ਘਰੇ ਆਇਆ ਕਰਦੇ ਤਾਂ ਦੱਬੇ ਪੈਰੀ ਹੀ ...
ਕਣਕ ਦੀ ਗਹਾਈ ਕਰਦਿਆਂ ਸੁਨੇਹਾ ਮਿਲਿਆ ਕੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਏ.. ਆਥਣ ਵੇਲੇ ਲੋਹ ਤੇ ਰੋਟੀਆਂ ਲਾਹੁੰਦੀ ਬੀਜੀ ਨਾਲ ਗਿਲਾ ਕੀਤਾ ਕੇ ਜੇ ਇੱਕ ਵਾਰ ਝਾਤੀ ਹੀ ਮਰਵਾ ਦਿੰਨੇ..! ਅਜੇ ਗੱਲ ਪੂਰੀ ਵੀ ਨਹੀਂ ਸੀ ਹੋਈ ਕੇ ਕੋਲ ਪਿਆ ਵੇਲਣਾ ਚੱਕ ਲਿਆ..ਆਖਣ ਲੱਗੀ ਆਵਦੇ ਪਿਓ ਨਾਲ ਗੱਲ ਕਰ ਲੈ..! ਬਾਪੂ ਜੀ ਦਾ ਜਿਕਰ ਆਉਦਿਆਂ ਹੀ ਸਾਰੀ ਗਰਮੀ ਠੰਡੀ ਪੈ ਗਈ ਤੇ ਸਬਰ ਦਾ ਘੁੱਟ ਭਰ ਕੇ ਰਹਿ ਗਿਆ..ਨਾਮ ਸੀ ਰੇਸ਼ਮ ਕੌਰ..ਉਸਦੀ ਸੂਰਤ ਬਾਰੇ ਸੋਚਦਿਆਂ ਹੀ ਨਾਮ ਨਾਲ ਇਸ਼ਕ ਜਿਹਾ ਹੋ ਗਿਆ..! ਇੱਕ ਦਿਨ ਪਤਾ ਨੀ ਕੀ ਸੁਝਿਆ..ਲੋਰ ਵਿੱਚ ਆਏ ਨੇ ਵੱਟ ਤੇ ਲੱਗੇ ਸਫੈਦੇ ਦੇ ਮੋਟੇ ਤਣੇ ਤੇ ਦਾਤਰੀ ਦੀ ਨੋਕ ਨਾਲ ਲਿਖ ਦਿੱਤਾ.."ਰੇਸ਼ਮ ਕੌਰ"! ਬੇਲੀਆਂ ਨੂੰ ਪਤਾ ਲੱਗ ਗਿਆ..ਅਗਲੇ ਦਿਨ ਹਰ ਪਾਸੇ ਬੱਸ ਰੇਸ਼ਮ ਕੌਰ ਹੀ ਛਾਈ ਪਈ ਸੀ..ਹਰ ਥਾਂ ਰੇਸ਼ਮ ਕੌਰ ਦਾ ਹੀ ਨਾਮ ਲਿਖਿਆ ਸੀ..! ਇੱਕ ਵਾਰ ਭਾਂਡੇ ਕਲੀ ਕਰਨ ਵਾਲੇ ਦੇ ਨਾਲ ਉਸਦੇ ਪਿੰਡ ਵੀ ਗਿਆ.. ਪਾਣੀ ਦਾ ਘੜਾ ਚੁੱਕੀ ਤੁਰੀ ਜਾਂਦੀ ਦੇ ਮਗਰ ਨੂੰ ਹੋ ਤੁਰੇ ਨੂੰ ਸਿਵਾਏ ਗਲ਼ ਪਾਏ ਸੂਟ ਤੋਂ ਹੋਰ ਕੁਝ ਵੀ ਨਾ ਦਿਸਿਆ..! ਹਾਲਤ ਇਹ ਹੋ ਗਈ ਕੇ ਰੇਸ਼ਮ ਦਾ ਵੈਸੇ ਹੀ ਕਿਧਰੇ ਜਿਕਰ ਆਉਂਦਾ ਤਾਂ ਮੇਰੇ ਲੂ-ਕੰਢੇ ਖੜੇ ਹੋ ਜਾਂਦੇ..! ਫੇਰ ਇੱਕ ਦਿਨ ਸੁਨੇਹਾ ਆ ਗਿਆ. ਚੀਰਨੀ ਲਾਉਂਦੀ ਦਾ ਸੱਜਾ ਹੱਥ ਟੋਕੇ ਵਿਚ ਆ ਗਿਆ..! ਬਾਪੂ ਜੀ ਵੱਲੋਂ ਕੀਤੀ ਜਾਣ ਵਾਲੀ ਨਾਂਹ ਬਾਰੇ ਸੋਚ ਇੰਝ ਲੱਗਾ ਜਿੱਦਾਂ ਮੇਰੇ ਸੁਫਨਿਆਂ ਦੇ ਮਹਿਲ ਢਹਿ ਢੇਰੀ ਹੋਣ ਹੀ ਵਾਲੇ ਹਨ..ਅਗਲੇ ਦਿਨ ਵਾਕਿਆ ਹੀ ਨਾਂਹ ਦਾ ਸੁਨੇਹਾ ਘੱਲ ਦਿੱਤਾ..! ਮੇਰਾ ਵੱਡਾ ਤਾਇਆ ਜੀ ਅਸੂਲਾਂ ਦਾ ਪੱਕਾ ਇਨਸਾਨ ਸੀ..ਓਹਨਾ ਨੂੰ ਗੱਲ ਦਾ ਪਤਾ ਲੱਗਾ ਤਾਂ ਸਾਨੂੰ ਦੋਹਾ ਪਿਓ ਪੁੱਤਾਂ ਨੂੰ ਪੈਲੀਆਂ ਵਿਚ ਲੈ ਗਿਆ.. ਬਾਪੂ ਹੁਰਾਂ ਨੂੰ ਹਰ ਰੁੱਖ ਤੇ ਲਿਖਿਆ ਹੋਇਆ ਰੇਸ਼ਮ ਕੌਰ ਦਾ ਨਾਮ ਵਿਖਾਇਆ..ਫੇਰ ਪੁੱਛਿਆ ਬਲਕਾਰ ਸਿਆਂ ਮੰਨ ਲੈ ਜੇ ਇਹੋ ਕੰਮ ਵਿਆਹ ਮਗਰੋਂ ਸਾਡੇ ਘਰੇ ਆਈ ਨਾਲ ਹੋ ਗਿਆ ਹੁੰਦਾ ਤਾਂ ਫੇਰ ਵੀ ਵਾਪਿਸ ਘੱਲ ਦਿੰਨਾ..? ਬਾਪੂ ਜੀ ਨੂੰ ਜੁਆਬ ਨਾ ਅਹੁੜੇ..ਖਹਿੜਾ ਛੁਡਾਉਣ ਖਾਤਿਰ ਸਾਰੀ ਗੱਲ ਮੇਰੇ ਸਿਰ ਪਾ ਦਿੱਤੀ ਗਈ..ਮੈਂ ਮਨ ਵਿਚ ਰੇਸ਼ਮ ਕੌਰ ਦਾ ਸਿਰਜਿਆ ਹੋਇਆ ਸਰੂਪ ਮਹਿਸੂਸ ਕਰ ਓਸੇ ਵੇਲੇ ਆਖ ਦਿੱਤਾ ਮੈਨੂੰ ਕੋਈ ਇਤਰਾਜ ਨੀ..! ਫੇਰ ਚੜਦੇ ਸਿਆਲ ਸਾਡੇ ਵੇਹੜੇ ਦਾ ਸ਼ਿੰਗਾਰ ਬਣ ਘਰੇ ਲੈ ਆਂਦੀ ਗਈ.. ਵਿਆਹ ਵਾਲੇ ਦਿਨ ਆਥਣ ਵੇਲੇ ਪਹਿਲੀ ਵਾਰ ਘੁੰਡ ਚੁੱਕ ਵੇਖਿਆ ਤਾਂ ਨਿਰਾ ਪੂਰਾ ਪੁੰਨਿਆ ਦਾ ਚੰਨ ਹੀ ਦਿਸਿਆ..ਕਣਕਵੰਨੇ ਰੰਗ..ਅਤੇ ਬਿੱਲੀਆਂ ਅੱਖਾਂ ਦਾ ਬੜਾ ਹੀ ਸੁਖਦ ਜਿਹਾ ਸੁਮੇਲ ਸੀ..ਵਚਿੱਤਰ ਜਿਹੀ ਕਸ਼ਿਸ਼ ਸੀ ਸਖਸ਼ੀਅਤ ਵਿਚ..! ਮੈਂ ਠੋਡੀ ਹੇਠਾਂ ਹੱਥ ਪਾ ਮੂੰਹ ਉਤਾਂਹ ਨੂੰ ਚੁੱਕਾਂ..ਪਰ ਉਹ ਨਜਰਾਂ ਨਾ ਮਿਲਾਵੈ..ਰੋਂਦੀ ਹੋਈ ਅਖੀਰ ਮੇਰੇ ਪੈਰੀ ਪੈ ਗਈ..ਆਖਣ ਲੱਗੀ ਰੱਬ ਦਾ ਰੂਪ ਓ ਤੁਸੀਂ..ਮੇਰੇ ਲਈ ਵੀ ਤੇ ਮੇਰੀਆਂ ਨਿੱਕੀਆਂ ਭੈਣਾਂ ਦੇ ਲਈ ਵੀ..ਮੇਰੇ ਵਜੂਦ ਵਿਚ ਏਡਾ ਵੱਡਾ ਵਿਗਾੜ ਹੁੰਦਿਆਂ ਹੋਇਆ..ਤੁਸਾਂ ਆਸਰਾ ਦਿੱਤਾ..ਨਹੀਂ ਤੇ ਹਮਾਤੜ ਜਿਹੇ ਜੱਟ ਦੀ ਵੱਡੀ ਧੀ ਬਿਨਾ ਵਿਆਹ ਤੋਂ ਰਹਿ ਜਾਵੇ ਤਾਂ ਨਿੱਕੀਆਂ ਵਾਸਤੇ ਕਿੱਡਾ ਔਖਾ ਹੁੰਦਾ ਏ..! ਮੈਂ ਅੱਗੋਂ ਉਸਦੇ ਸੱਜੇ ਹੱਥ ਦਾ ਓਹੀ ਗੁੱਟ ਚੁੰਮ ਲਿਆ..! ਫੇਰ ਸਾਰੀ ਉਮਰ ਮਾਲੀ ਬਣ ਉਸਦੀ ਰਾਖੀ ਕੀਤੀ..ਕੋਈ ਉਸਦੇ ਸੱਜੇ ਹੱਥ ਬਾਰੇ ਗੱਲ ਛੇੜਦਾ ਤਾਂ ਉਸਨੂੰ ਉਸਦੇ ਘਰ ਤੱਕ ਪੁਚਾ ਕੇ ਹੀ ਸਾਹ ਲੈਂਦਾ..! ਅੱਜ ਏਨੇ ਵਰ੍ਹਿਆਂ ਮਗਰੋਂ ਸੱਤ ਸਮੁੰਦਰੋਂ ਪਾਰ ਬੈਠੇ ਦੋਹਤੇ ਪੋਤਰੇ ਖਹਿੜੇ ਪੈ ਗਏ..ਅਖ਼ੇ ਬਾਪੂ ਤੇ ਬੇਬੇ ਜੀ ਦੇ ਵਿਆਹ ਦੇ ਪਚਵੰਜਾ ਵਰੇ ਪੂਰੇ ਹੋਏ ਨੇ..ਕੇਕ ਕੱਟਣਾ..ਆਖਿਆ ਕੱਟ ਲਵੋ ਭਾਈ..ਪਰ ਦੁੱਖ ਸੀ ਕੇ ਕੋਲ ਹੀ ਮੰਜੇ ਤੇ ਪਈ ਰੇਸ਼ਮ ਕੌਣ ਨੂੰ ਅੱਜ ਕੋਈ ਹੋਸ਼ ਨਹੀਂ ਸੀ..ਵੱਡੀ ਜਿਹੀ ਪਾਰਟੀ ਮਗਰੋਂ ਕੇਕ ਦੀ ਵਾਰੀ ਆਈ ਤਾਂ ਉਹ ਡੱਬੇ ਨਾਲ ਢਕਿਆ ਸੀ..! ਢੱਕਣ ਚੁੱਕਿਆ ਤਾਂ ਅੱਖਾਂ ਵਿਚੋਂ ਨੀਰ ਵਹਿ ਤੁਰੇ..ਨਾਲ ਹੀ ਪੰਜ ਦਹਾਕੇ ਪਹਿਲਾਂ ਖੇਤਾਂ ਵਿਚ ਉੱਗੇ ਸਫੈਦਿਆਂ ਤੇ ਲਿਖਿਆ ਕਿੰਨਾ ਕੁਝ ਅੱਖਾਂ ਅੱਗੇ ਘੁੰਮਣ ਲੱਗਾ..! ਕੇਕ ਦੀ ਸਿਖਰਲੀ ਤਹਿ ਤੇ ਮੋਟੇ ਮੋਟੇ ਅੱਖਰਾਂ ਵਿਚ ਲਿਖਿਆ ਸੀ..ਬੇਬੇ ਰੇਸ਼ਮ ਕੌਰ..ਤੇ ਬਾਪੂ ਸ੍ਰਵਨ ਸਿੰਘ..! ਪਿਛਲੇ ਹਫਤੇ ਹੀ ਨਾਲਦੀ ਨਾਲ ਤਲਾਕ ਵਾਲੇ ਚੱਕਰਾਂ ਤੋਂ ਵੇਹਲਾ ਹੋਇਆ ਨਿੱਕਾ ਪੋਤਰਾ ਖਹਿੜੇ ਪੈ ਗਿਆ..ਬਾਪੂ ਜੀ ਇਕ ਗੱਲ ਤਾਂ ਦੱਸੋ..ਤੁਸੀਂ ਏਨੇ ਵਰੇ ਇਕੱਠਿਆਂ ਨੇ ਕਿੱਦਾਂ ਕੱਢ ਲਏ..? ਬੇਸੁੱਧ ਪਈ ਰੇਸ਼ਮ ਕੌਰ ਵੱਲ ਵੇਖਿਆ ਤੇ ਆਖਿਆ "ਪੁੱਤਰ ਸਾਡੇ ਵੇਲੇ ਜੇ ਕਦੀ ਦੂਜੇ ਤੇ ਗੁੱਸਾ ਆਉਂਦਾ ਤੇ "ਪੀ" ਲਿਆ ਜਾਂਦਾ ਤੇ ਜੇ ਕੋਈ ਲੀੜਾ ਕੱਪੜਾ ਉੱਧੜ ਜਾਂਦਾ ਤਾਂ "ਸੀ" ਲਿਆ ਜਾਂਦਾ..ਓਹਨਾ ਵੇਲਿਆਂ ਵਿਚ ਚੰਗੇ ਭਲੇ ਨੂੰ ਬਿਨਾ ਵਜਾ ਕੂੜੇ-ਦਾਨ ਵਿਚ ਸਿੱਟਣ ਦਾ ਰਿਵਾਜ ਨਹੀਂ ਸੀ ਹੋਇਆ ਕਰਦਾ..!

ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ