
ਪ੍ਰਤੀਲਿਪੀ
ਤੁਹਾਡਾ ਸੁਆਗਤ ਹੈ ਸਭ ਤੋਂ ਵੱਡੇ ਪੰਜਾਬੀ ਸਾਹਿਤਕ ਇਵੈਂਟ 'ਰਾਸ਼ਟਰੀ ਲੇਖਣ ਮੈਰਾਥਨ - 2025' ਵਿੱਚ।
ਇਹ ਹਰ ਲੇਖਕ ਲਈ ਇੱਕ ਵੱਡਾ ਮੌਕਾ ਹੈ। ਜੇਕਰ ਤੁਹਾਨੂੰ ਕਹਾਣੀਆਂ ਲਿਖਣ ਦਾ ਸ਼ੌਕ ਹੈ, ਤਾਂ ਤੁਸੀਂ ਹਿੱਸਾ ਲੈ ਸਕਦੇ ਹੋ ਅਤੇ ਵਿਸ਼ੇਸ਼ ਇਨਾਮ, ਐਕਸਕਲੂਸਿਵ ਸਰਟੀਫ਼ਿਕੇਟ ਤੇ ਹੋਰ ਰੋਚਕ ਲਾਭ ਪ੍ਰਾਪਤ ਕਰ ਸਕਦੇ ਹੋ!
6 ਮਹੀਨਿਆਂ ਦੀ ਮਿਆਦ ਦੌਰਾਨ, ਕਿਸੇ ਵੀ ਵਿਸ਼ੇ 'ਤੇ 50 ਭਾਗਾਂ ਦੀ ਇੱਕ ਲੜੀਵਾਰ ਲਿਖੋ।
ਤੁਸੀਂ ਇਸ ਮੁਕਾਬਲੇ ਵਿੱਚ ਕਈ ਲੜੀਵਾਰ ਰਚਨਾਵਾਂ ਲਿਖ ਸਕਦੇ ਹੋ। ਜਿੰਨੀਆਂ ਜ਼ਿਆਦਾ ਲੜੀਵਾਰ ਰਚਨਾਵਾਂ ਲਿਖੋਗੇ, ਉਤਨੀ ਹੀ ਜਿੱਤਣ ਦੀ ਸੰਭਾਵਨਾ ਵੱਧ ਜਾਵੇਗੀ!
ਚਾਹੇ ਤੁਸੀਂ ਪ੍ਰਤੀਲਿਪੀ 'ਤੇ ਗੋਲਡਨ ਬੈਜ ਲੇਖਕ ਹੋ ਜਾਂ ਆਪਣੀ ਪਹਿਲੀ ਲੜੀਵਾਰ ਲਿਖ ਰਹੇ ਹੋ, ਇਹ ਤੁਹਾਡੇ ਲਈ ਮੌਕਾ ਹੈ ਜ਼ਿਆਦਾ ਫ਼ਾਲੋਅਰਸ ਬਣਾਉਣ, ਲਿਖਣ ਵਿੱਚ ਅਨੁਸ਼ਾਸਨ ਲਿਆਉਣ, ਅਤੇ ਇਨਾਮ ਜਿੱਤਣ ਦਾ!
1. ਵਿਸ਼ੇਸ਼ ਇਨਾਮ: ਜੇਤੂਆਂ ਨੂੰ ਉਨ੍ਹਾਂ ਦੇ ਘਰ ਦੇ ਪਤੇ 'ਤੇ ਵਿਸ਼ੇਸ਼ ਐਵਾਰਡ, ਪ੍ਰਤੀਲਿਪੀ ਟੀਮ ਵੱਲੋਂ ਵਿਸ਼ੇਸ਼ ਪੱਤਰ ਅਤੇ ਐਕਸਕਲੂਸਿਵ ਸਰਟੀਫ਼ਿਕੇਟ ਮਿਲੇਗਾ।
2. ਤੁਹਾਡੀਆਂ ਕਹਾਣੀਆਂ ਲਈ ਹੋਰ ਪਾਠਕ: ਮੁਕਾਬਲਾ ਖ਼ਤਮ ਹੋਣ ਤੋਂ ਬਾਅਦ, ਤੁਹਾਡੀ ਲੜੀਵਾਰ ਰਚਨਾ ਨੂੰ ਪ੍ਰਤੀਲਿਪੀ ਦੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਪ੍ਰਮੋਟ ਕੀਤਾ ਜਾਵੇਗਾ।
3. ਲਿਖਣ ਵਿੱਚ ਅਨੁਸ਼ਾਸਨ: ਇੱਕ ਨਿਰਧਾਰਤ ਮਿਆਦ ਅਤੇ ਯੋਜਨਾ ਤੁਹਾਨੂੰ ਨਿਯਮਤ ਤੌਰ ‘ਤੇ ਲਿਖਣ ਅਤੇ ਸਮੇਂ 'ਤੇ ਪਬਲਿਸ਼ ਕਰਨ ਵਿੱਚ ਮਦਦ ਕਰੇਗੀ। ਇਸ ਨਾਲ ਤੁਹਾਡੀਆਂ ਰਚਨਾਵਾਂ ਨੂੰ ਵਧੇਰੇ ਪਾਠਕ ਅਤੇ ਫ਼ਾਲੋਅਰਸ ਪ੍ਰਾਪਤ ਹੋਣਗੇ।
ਨੋਟ: ਸਫ਼ਲਤਾਪੂਰਵਕ ਭਾਗ ਲੈਣ ਲਈ ਸਾਰੀਆਂ ਹਦਾਇਤਾਂ ਅਤੇ ਨਿਯਮ ਧਿਆਨ ਨਾਲ ਪੜ੍ਹੋ!
1. ਟਾਪ ਜੇਤੂ
→ 1 ਤੋਂ 20ਵੇਂ ਰੈਂਕ ਤੱਕ ਦੇ ਜੇਤੂ: ਪ੍ਰਤੀਲਿਪੀ ਵੱਲੋਂ ਐਕਸਕਲੂਸਿਵ ਫ਼੍ਰੇਮਡ ਐਵਾਰਡ + ਸਰਟੀਫ਼ਿਕੇਟ + ਪ੍ਰਤੀਲਿਪੀ ਟੀਮ ਵੱਲੋਂ ਵਿਸ਼ੇਸ਼ ਪੱਤਰ
(ਜੇਤੂਆਂ ਦੀ ਚੋਣ ਐਂਗੇਜਮੈਂਟ, ਰਿਵਿਊਜ਼ ਅਤੇ ਸੀਰੀਜ਼ ਦੀ ਕੁੱਲ ਗੁਣਵੱਤਾ ਦੇ ਆਧਾਰ 'ਤੇ ਕੀਤੀ ਜਾਵੇਗੀ)
2. ਗੈਰੰਟਡ ਇਨਾਮ - 80 ਭਾਗ ਚੈਲੇਂਜ
→ 80 ਭਾਗ ਪੂਰੇ ਕਰਨ ਵਾਲੇ ਲੇਖਕਾਂ ਦਾ ਪ੍ਰਤੀਲਿਪੀ ਦੇ ਬਲੌਗ ਸੈਕਸ਼ਨ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਜਾਵੇਗਾ ਅਤੇ 'ਸਾਹਿਤ ਸਨਮਾਨ ਪੱਤਰ' ਈਮੇਲ ਰਾਹੀਂ ਭੇਜਿਆ ਜਾਵੇਗਾ।
3. ਨਵੇਂ ਉਭਰਦੇ ਲੇਖਕ:
→ ਜਿਨ੍ਹਾਂ ਨੇ ਪਹਿਲੀ ਵਾਰ 50 ਭਾਗ ਲਿਖੇ ਹੋਣਗੇ, ਉਨ੍ਹਾਂ ਲੇਖਕਾਂ ਦਾ ਪ੍ਰਤੀਲਿਪੀ ਦੇ ਬਲੌਗ ਸੈਕਸ਼ਨ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਜਾਵੇਗਾ ਅਤੇ 'ਸਰਾਹਨਾ ਪੱਤਰ' ਈਮੇਲ ਰਾਹੀਂ ਭੇਜਿਆ ਜਾਵੇਗਾ।
4. ਸਭ ਭਾਗੀਦਾਰਾਂ ਲਈ ਇਨਾਮ:
→ ਸਭ ਭਾਗੀਦਾਰਾਂ ਨੂੰ ਈਮੇਲ ਰਾਹੀਂ ਵਿਸ਼ੇਸ਼ ਭਾਗੀਦਾਰੀ ਸਰਟੀਫ਼ਿਕੇਟ ਭੇਜਿਆ ਜਾਵੇਗਾ।
→ਸਭ ਲੜੀਵਾਰ ਰਚਨਾਵਾਂ ਨੂੰ ਸਾਡੇ ਫ਼ੇਸਬੁੱਕ ਪੇਜ 'ਤੇ ਸਾਂਝਾ ਕੀਤਾ ਜਾਵੇਗਾ।
→ ਜੇਕਰ ਤੁਸੀਂ ਪ੍ਰੀਮੀਅਮ ਸੀਰੀਜ਼ ਲਿਖ ਰਹੇ ਹੋ, ਤਾਂ ਤੁਹਾਨੂੰ ਇਸ ਤੋਂ ਜ਼ਿੰਦਗੀ ਭਰ ਮਹੀਨਾਵਾਰ ਆਮਦਨ ਮਿਲਦੀ ਰਹੇਗੀ!
1. ਗੋਲਡਨ ਬੈਜ ਲੇਖਕਾਂ ਲਈ: ਤੁਹਾਡੀ ਸੀਰੀਜ਼ ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗ੍ਰਾਮ ਦੇ ਤਹਿਤ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਮੁਕਾਬਲੇ ਲਈ ਯੋਗ ਹੋਵੋਗੇ। (ਆਪਣੀ ਸੀਰੀਜ਼ ਨੂੰ ਸਬਸਕ੍ਰਿਪਸ਼ਨ ਅਧੀਨ ਕਿਵੇਂ ਜੋੜੀਏ)
2. ਗੋਲਡਨ ਬੈਜ ਤੋਂ ਬਿਨਾਂ ਲੇਖਕਾਂ ਲਈ: ਜੇਕਰ ਤੁਹਾਡੇ ਕੋਲ ਗੋਲਡਨ ਬੈਜ ਨਹੀਂ ਹੈ, ਤਾਂ ਵੀ ਤੁਸੀਂ ਆਪਣੀ ਸੀਰੀਜ਼ ਆਮ ਤਰੀਕੇ ਨਾਲ ਪਬਲਿਸ਼ ਕਰਕੇ ਮੁਕਾਬਲੇ ਵਿੱਚ ਹਿਸਾ ਲੈ ਸਕਦੇ ਹੋ। (ਪ੍ਰਤੀਲਿਪੀ ਵਿੱਚ ਸੀਰੀਜ਼ ਕਿਵੇਂ ਪ੍ਰਕਾਸ਼ਿਤ ਕਰਨੀ ਹੈ)
3. ਲੜੀ ਦੇ ਭਾਗ: ਇਸ ਇਵੈਂਟ ਲਈ ਯੋਗ ਹੋਣ ਲਈ ਤੁਹਾਨੂੰ ਘੱਟੋ-ਘੱਟ 50 ਭਾਗ ਪਬਲਿਸ਼ ਕਰਨੇ ਲਾਜ਼ਮੀ ਹਨ। ਜੇਕਰ ਤੁਸੀਂ 80 ਤੋਂ ਵੱਧ ਭਾਗ ਪਬਲਿਸ਼ ਕਰਦੇ ਹੋ, ਤਾਂ ਤੁਹਾਨੂੰ ਗੈਰੰਟਡ ਇਨਾਮ ਮਿਲੇਗਾ। ਵੱਧ ਤੋਂ ਵੱਧ ਭਾਗ ਪ੍ਰਕਾਸ਼ਿਤ ਕਰਨ ਦੀ ਕੋਈ ਸੀਮਾ ਨਹੀਂ ਹੈ।
4. ਸ਼ਬਦ ਸੀਮਾ: ਹਰ ਭਾਗ ਵਿੱਚ ਘੱਟੋ-ਘੱਟ 800 ਸ਼ਬਦ ਹੋਣੇ ਚਾਹੀਦੇ ਹਨ। ਤੁਸੀਂ ਲੰਬੇ ਭਾਗ ਲਿਖ ਸਕਦੇ ਹੋ, ਪਰ 800 ਸ਼ਬਦਾਂ ਤੋਂ ਘੱਟ ਨਹੀਂ। (ਪਬਲਿਸ਼ ਕਰਦੇ ਸਮੇਂ ਸ਼ਬਦ ਗਿਣਤੀ ਕਿਵੇਂ ਚੈੱਕ ਕਰੀਏ?)
5. ਸਬਮਿਸ਼ਨ: ਰਚਨਾ ਪ੍ਰਕਾਸ਼ਿਤ ਕਰਦੇ ਸਮੇਂ 'ਰਾਸ਼ਟਰੀ ਲੇਖਣ ਮੈਰਾਥਨ - 2025' ਸ਼੍ਰੇਣੀ ਚੁਣਨੀ ਜ਼ਰੂਰੀ ਹੈ।
ਜੇਕਰ ਸ਼੍ਰੇਣੀ ਸ਼ਾਮਲ ਨਹੀਂ ਕੀਤੀ ਗਈ, ਤਾਂ ਰਚਨਾ ਨੂੰ ਕਿਸੇ ਵੀ ਤਰੀਕੇ ਨਾਲ ਮੁਕਾਬਲੇ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ। ਇਸ ਤੋਂ ਇਲਾਵਾ, ਤੁਸੀਂ ਆਪਣੀ ਪਸੰਦ ਦੀਆਂ ਹੋਰ ਦੋ ਸ਼੍ਰੇਣੀਆਂ ਵੀ ਰਚਨਾ ਨਾਲ ਜੋੜ ਸਕਦੇ ਹੋ। (ਸ਼੍ਰੇਣੀ ਕਿਵੇਂ ਜੋੜੀਏ ? ਇੱਥੇ ਕਲਿੱਕ ਕਰੋ)
6. ਸੀਰੀਜ਼ ਦੀ ਥੀਮ: ਤੁਸੀਂ ਆਪਣੀ ਸੀਰੀਜ਼ ਕਿਸੇ ਵੀ ਥੀਮ, ਵਿਸ਼ੇ ਜਾਂ ਪਲਾਟ 'ਤੇ ਲਿਖ ਸਕਦੇ ਹੋ।
7. ਅਯੋਗਤਾ: ਜੇਕਰ ਕੋਈ ਸੀਰੀਜ਼ ਅਧੂਰੀ ਹੈ, ਮੁਕਾਬਲੇ ਦੀ ਤਾਰੀਖ਼ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ, ਜਾਂ ਸਮਾਪਤੀ ਤਾਰੀਖ਼ ਤੋਂ ਬਾਅਦ ਭਾਗ ਪਬਲਿਸ਼ ਕੀਤੀ ਗਈ ਹੈ, ਤਾਂ ਉਹ ਸੀਰੀਜ਼ ਅਯੋਗ ਘੋਸ਼ਿਤ ਕਰ ਦਿੱਤੀ ਜਾਵੇਗੀ।
8. ਕਹਾਣੀ ਦੀ ਸ਼ੁਰੂਆਤ ਭਾਗ 1 ਤੋਂ ਹੀ ਨੈਚਰਲ ਢੰਗ ਨਾਲ ਕਰੋ। ਪ੍ਰਿਫ਼ੇਸ, ਟ੍ਰੇਲਰ ਜਾਂ ਵਾਧੂ ਨੋਟਸ ਨੂੰ ਸੀਰੀਜ਼ ਦੇ ਭਾਗ ਵਜੋਂ ਪਬਲਿਸ਼ ਕਰਨ ਤੋਂ ਗੁਰੇਜ਼ ਕਰੋ, ਕਿਉਂਕਿ ਪਾਠਕ ਭਾਗ 1 ਵਿੱਚ ਹੀ ਮੁੱਖ ਕਹਾਣੀ ਦੀ ਸ਼ੁਰੂਆਤ ਦੀ ਉਮੀਦ ਕਰਦੇ ਹਨ। ਗੈਰ-ਜ਼ਰੂਰੀ ਸਮੱਗਰੀ ਨੂੰ ਭਾਗ ਵਜੋਂ ਪਬਲਿਸ਼ ਕਰਨਾ ਪਾਠਕਾਂ ਦੀ ਦਿਲਚਸਪੀ ਘਟਾ ਸਕਦਾ ਹੈ। (ਮੁਕੱਦਮਾ, ਟ੍ਰੇਲਰ ਜਾਂ ਜਾਣ-ਪਛਾਣ ਕਿਉਂ ਨਾ ਲਿਖੀ ਜਾਵੇ ?)
_________________________________________________
→ ਮੁਕਾਬਲੇ ਦੀ ਸ਼ੁਰੂਆਤ: 24 ਮਾਰਚ, 2025
→ ਆਖ਼ਰੀ ਮਿਤੀ: 30 ਸਤੰਬਰ, 2025 (ਤੁਹਾਨੂੰ ਆਪਣੀ ਸੀਰੀਜ਼ ਇਸ ਮਿਤੀ ਤੱਕ ਪੂਰੀ ਕਰਨੀ ਹੋਵੇਗੀ)
→ ਨਤੀਜੇ ਦੀ ਘੋਸ਼ਣਾ: 7 ਨਵੰਬਰ, 2025 (ਸ਼ਾਮ 5 ਵਜੇ) ਸਾਡੀ ਟੀਮ ਤੁਹਾਨੂੰ ਨਤੀਜੇ ਦੇ ਲਿੰਕ ਸਮੇਤ ਈਮੇਲ ਅਤੇ ਸੁਨੇਹਾ ਭੇਜੇਗੀ।
→ ਨੋਟ: ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਸਾਰੀਆਂ ਲੜੀਵਾਰ ਰਚਨਾਵਾਂ ਨੂੰ ਫ਼ੇਸਬੁੱਕ ਪੇਜ 'ਤੇ ਸਾਂਝਾ ਕੀਤਾ ਜਾਵੇਗਾ।
_______________________________
ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੇ ਪ੍ਰਸ਼ਨ ਹਨ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ। ਸਾਡੀ ਟੀਮ 24 ਘੰਟਿਆਂ ਦੇ ਅੰਦਰ ਜਵਾਬ ਦੇਣ ਦੀ ਕੋਸ਼ਿਸ਼ ਕਰੇਗੀ।
ਹਜ਼ਾਰਾਂ ਲੇਖਕ ਪਹਿਲਾਂ ਹੀ ਸਾਡੀ ਪਲੇਟਫ਼ਾਰਮ 'ਤੇ ਕਾਮਯਾਬੀ ਹਾਸਲ ਕਰ ਚੁੱਕੇ ਹਨ, ਆਪਣੀ ਕਲਾ ਨੂੰ ਦਿਲਚਸਪ ਕਹਾਣੀਆਂ ਵਿੱਚ ਬਦਲ ਕੇ ਰੌਯਲਟੀ ਕਮਾ ਰਹੇ ਹਨ। ਇਹ ਤੁਹਾਡੇ ਲਈ ਉਨ੍ਹਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਹੈ !
ਸਭ ਲੇਖਕਾਂ ਨੂੰ ਸ਼ੁਭਕਾਮਨਾਵਾਂ !
ਪ੍ਰਤੀਲਿਪੀ ਪੰਜਾਬੀ ਟੀਮ