ਜਨਮ-ਸਾਖੀਆਂ ਬਾਰੇ ਸੁਣਨ ਨੂੰ ਮਿਲਦਾ ਹੈ ਕਿ ਇਨ੍ਹਾਂ ਵਿਚ ਪੌਰਾਣਿਕ ਤੱਤ ਵਧੀਕ ਹਨ, ਕਿ ਇਹ ਇਤਿਹਾਸ ਤੋਂ ਦੂਰ ਹਨ, ਕਿ ਕੁਝ ਸਾਖੀਆਂ ਗੁਰਬਾਣੀ ਦੇ ਆਸ਼ੇ ਨਾਲ ਮੇਲ ਨਹੀਂ ਖਾਂਦੀਆਂ। ਇਹ ਸਾਰੀਆਂ ਗੱਲਾਂ ਸਹੀ ਹਨ ਤੇ ਸਹੀ ਹੋਣ ਦੇ ਬਾਵਜੂਦ ਸਾਖੀਆਂ ਨਿਰਾਦਰ ਕਰਨ ਯੋਗ ਸਾਹਿਤ ਨਹੀਂ ਹਨ। ਭਾਰਤ ਦੇ ਪੌਰਾਣ-ਸਾਹਿਤ ਵਿਚ ਮਿਥਿਹਾਸ ਹੀ ਮਿਥਿਹਾਸ ਹੈ ਪਰ ਪੌਰਾਣ-ਗ੍ਰੰਥਾਂ ਵਿਚ ਨੈਤਿਕ, ਦਾਰਸ਼ਨਿਕ ਅਤੇ ਧਰਮ ਦੇ ਸੁਹਜਭਾਵੀ ਮੁੱਲਵਾਨ ਤੱਤ ਵੀ ਮੌਜੂਦ ਹਨ। ਜੋ ਸਹੀ ਲੱਗੇ ਜਿੰਨਾਂ ਸਹੀ ਲੱਗੇ, ਜਿੰਨਾਂ ਕੁ ਕਲਿਆਣਕਾਰੀ ਹੋਵੇ ਰੱਖੋ, ਬਾਕੀ ਛੱਡ ਦਿਉ। ਸਾਹਿਤ ਰਚਨਾ ਕਰਦਿਆਂ ਮਹਾਂਰਿਸ਼ੀ ਦੱਸ ਗਏ ਹਨ, ‘‘ਜਦੋਂ ਤੁਸੀਂ ਕਣਕ ਖਾਂਦੇ ਹੋ, ਕਣਕ ਨਾਲ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ