pratilipi-logo ਪ੍ਰਤੀਲਿਪੀ
ਪੰਜਾਬੀ

ਦਿਲ ਦੀ ਕੁਫ਼ਰ ਸਿਆਹੀ ਮਿਟ ਗਈ,

23

ਦਿਲ ਦੀ ਕੁਫ਼ਰ ਸਿਆਹੀ ਮਿਟ ਗਈ, ਕੀਤਾ ਨੂਰ ਉਜਾਲਾ । ਵੇਖ ਗੁਰੂ ਦੇ ਨੈਣ ਨਸ਼ੀਲੇ, ਹੋ ਗਿਆ ਉਹ ਮਤਵਾਲਾ । ਹੇਰੇ ਫੇਰੇ, ਹਰਦਮ ਫੇਰੇ ਮਨ ਮਣਕੇ ਦੀ ਮਾਲਾ । ਧੂੜ ਚਰਨ ਦੀ 'ਸ਼ਰਫ਼' ਹੋਇਆ ਜਦ ਜਗ ਵਿੱਚ ਬਣਿਆ ਬਾਲਾ । (ਬਾਲਾ=ਉੱਚਾ) ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਬਾਬੂ ਫ਼ੀਰੋਜ਼ਦੀਨ ਸ਼ਰਫ਼ (੧੮੯੮-੧੧ ਮਾਰਚ ੧੯੫੫) ਦਾ ਜਨਮ ਲਾਹੌਰ ਵਿੱਚ ਖ਼ਾਨ ਵੀਰੂ ਖ਼ਾਨ ਦੇ ਘਰ ਹੋਇਆ ਹੋਇਆ । ਉਨ੍ਹਾਂ ਨੂੰ, ਉਨ੍ਹਾਂ ਦੀ ਦਿਲ ਖਿੱਚਵੀਂ ਆਵਾਜ਼ ਕਰਕੇ, ਪੰਜਾਬੀ ਬੁਲਬੁਲ ਕਿਹਾ ਜਾਣ ਲੱਗਿਆ । ਉਨ੍ਹਾਂ ਦੀ ਕਵਿਤਾ ਦੇ ਵਿਸ਼ੇ ਹਿੰਦੂ-ਮੁਸਲਿਮ ਇਤਹਾਦ, ਸਮਾਜ ਸੁਧਾਰ, ਦੇਸ ਪਿਆਰ, ਆਜ਼ਾਦੀ, ਗ਼ੁਲਾਮੀ ਦੀ ਭੰਡੀ ਆਦਿ ਹਨ ।ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੁੱਖਾਂ ਦੇ ਕੀਰਨੇ, ਨੂਰੀ ਦਰਸ਼ਨ, ਸੁਨਹਿਰੀ ਕਲੀਆਂ, ਹਿਜਰ ਦੀ ਅੱਗ, ਸ਼ਰੋਮਣੀ ਸ਼ਹੀਦ, ਨਬੀਆਂ ਦਾ ਸਰਦਾਰ, ਸ਼ਰਫ਼ ਹੁਲਾਰੇ, ਸ਼ਰਫ਼ ਉਡਾਰੀ, ਸ਼ਰਫ਼ ਸੁਨੇਹੇ, ਜੋਗਨ ਆਦਿ ਸ਼ਾਮਿਲ ਹਨ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ