
ਪ੍ਰਤੀਲਿਪੀਪ੍ਰਤੀਲਿਪੀ ਤੁਹਾਡੇ ਲਈ 'ਲੜੀਵਾਰ ਕਹਾਣੀਆਂ' ਲੇਖਣ ਮੁਕਾਬਲਾ ਲੈ ਕੇ ਹਾਜ਼ਿਰ ਹੈ। ਪ੍ਰਤੀਲਿਪੀ ਵੱਲੋਂ ਤੁਹਾਡੇ ਲਈ ਇਹ ਮੁਕਾਬਲਾ ਪ੍ਰਤੀਲਿਪੀ 'ਤੇ ਗੋਲਡਨ ਬੈਜ ਪ੍ਰਾਪਤ ਦੇ ਨਾਲ-ਨਾਲ ਆਪਣੀਆਂ ਰਚਨਾਵਾਂ ਤੋਂ ਆਮਦਨੀ ਕਮਾਉਣ ਅਤੇ ਵੱਧ ਤੋਂ ਵੱਧ ਪਾਠਕ/ਫੋਲੋਅਰਸ ਪ੍ਰਾਪਤ ਕਰਨ ਦੇ ਹਵਾਲੇ ਨਾਲ ਲੌਂਚ ਕੀਤਾ ਗਿਆ ਹੈ। ਤੁਸੀਂ ਵੀ ਇਸ ਮੁਕਾਬਲੇ ਦੇ ਤਹਿਤ ਆਪਣੀਆਂ ਰਚਨਾਵਾਂ ਪ੍ਰਕਾਸ਼ਿਤ ਕਰਕੇ ਇਹ ਸਾਰੇ ਲਾਭ ਉਠਾ ਸਕਦੇ ਹੋ ਅਤੇ ਆਕਰਸ਼ਕ ਇਨਾਮ ਵੀ ਜਿੱਤ ਸਕਦੇ ਹੋ।
ਕਿਰਪਾ ਕਰਕੇ ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ -
ਮੁਕਾਬਲੇ ਦੇ ਬਾਰੇ ਵਿੱਚ:
1. ਇਹ ਇੱਕ ਲੜੀਵਾਰ ਕਹਾਣੀ/ਨਾਵਲ ਲੇਖਣ ਮੁਕਾਬਲਾ ਹੈ। ਤੁਸੀਂ ਰਚਨਾ ਦੇ ਲਈ ਆਪਣੀ ਮਰਜ਼ੀ ਮੁਤਾਬਿਕ ਕੋਈ ਵਿਸ਼ਾ ਚੁਣ ਸਕਦੇ ਹੋ।
2. ਤੁਹਾਡੇ ਲੜੀਵਾਰ ਜਾਂ ਨਾਵਲ ਵਿੱਚ ਘੱਟ ਤੋਂ ਘੱਟ
:- 20,000 ਸ਼ਬਦ ਹੋਣੇ ਚਾਹੀਦੇ ਹਨ, ਵੱਧ ਤੋਂ ਵੱਧ ਸ਼ਬਦਾਂ ਦੀ ਸੀਮਾ ਨਹੀਂ ਹੈ ਮਤਲਬ ਤੁਸੀਂ 20,000 ਸ਼ਬਦਾਂ ਤੋਂ ਵੱਧ ਜਿੰਨੇ ਸ਼ਬਦ ਚਾਹੋ ਲਿਖ ਸਕਦੇ ਹੋ।
:- ਜਾਂ ਫਿਰ, ਤੁਹਾਡੇ ਲੜੀਵਾਰ ਜਾਂ ਨਾਵਲ ਵਿੱਚ ਘੱਟ ਤੋਂ ਘੱਟ 20 ਭਾਗ ਹੋਣੇ ਚਾਹੀਦੇ ਹਨ। ਵੱਧ ਤੋਂ ਵੱਧ ਭਾਗਾਂ ਦੀ ਸੀਮਾ ਨਹੀਂ ਹੈ, 20 ਤੋਂ ਵੱਧ ਭਾਗ ਵੀ ਹੋ ਸਕਦੇ ਹਨ।
ਉੱਪਰ ਦਿੱਤੇ ਗਏ 2 ਨਿਯਮਾਂ ਵਿੱਚੋਂ ਕਿਸੇ ਇੱਕ ਨਿਯਮ ਦਾ ਪਾਲਣ ਕਰਨਾ ਜ਼ਰੂਰੀ ਹੈ। ਤੁਸੀਂ ਸ਼ਬਦ ਸੀਮਾ ਜਾਂ ਭਾਗ ਵਾਲੇ ਨਿਯਮ ਵਿੱਚੋਂ ਕੋਈ ਵੀ ਨਿਯਮ ਆਪਣੀ ਇੱਛਾ ਮੁਤਾਬਿਕ ਚੁਣ ਸਕਦੇ ਹੋ।
3. ਤੁਸੀਂ ਜਿਸ ਵਿਸ਼ੇ ਤੇ ਚਾਹੋ ਉਸ ਵਿਸ਼ੇ ਤੇ ਲੜੀਵਾਰ ਕਹਾਣੀ ਜਾਂ ਨਾਵਲ ਲਿਖ ਸਕਦੇ ਹੋ। ਤੁਸੀਂ ਜਿੰਨੀਆਂ ਚਾਹੋ ਲੜੀਵਾਰ ਕਹਾਣੀਆਂ ਜਾਂ ਨਾਵਲ ਇਸ ਮੁਕਾਬਲੇ ਦੇ ਲਈ ਲਿਖ ਸਕਦੇ ਹੋ।
4. ਲੜੀਵਾਰ ਕਹਾਣੀ ਜਾਂ ਨਾਵਲ ਤੁਹਾਨੂੰ ਆਪਣੀ ਪ੍ਰਤੀਲਿਪੀ ਪ੍ਰੋਫਾਈਲ ਤੇ ਪ੍ਰਕਾਸ਼ਿਤ ਕਰਨੇ ਹੋਣਗੇ। ਜਦੋਂ ਤੁਸੀਂ ਰਚਨਾ ਨੂੰ ਪ੍ਰਕਾਸ਼ਿਤ ਕਰੋਗੇ ਤਾਂ 'ਪ੍ਰਕਾਰ' ਵਿੱਚ 'ਕਹਾਣੀ' ਅਤੇ ‘ਸ਼੍ਰੇਣੀ’ ਵਿੱਚ ‘ਲੜੀਵਾਰ ਕਹਾਣੀਆਂ’ ਚੁਣੋ। ਇਸ ਤੋਂ ਬਿਨਾਂ ਰਚਨਾ ਮੁਕਾਬਲੇ ਵਿੱਚ ਸ਼ਾਮਿਲ ਨਹੀਂ ਮੰਨੀ ਜਾਵੇਗੀ। ਇੱਕ ਵਾਰ ਲੜੀਵਾਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਉਸਨੂੰ ਅਪ੍ਰਕਾਸ਼ਿਤ ਨਾ ਕਰੋ। ਜੇਕਰ ਤੁਸੀਂ ਅਪ੍ਰਕਾਸ਼ਿਤ ਕਰੋਗੇ ਤਾਂ ਸੰਪਾਦਕ ਉਸਨੂੰ ਪੜ੍ਹ ਨਹੀਂ ਪਾਉਣਗੇ।
5. ਆਪਣੀ ਰਚਨਾ ਵਿੱਚ ਵਿਆਕਰਣ ਦਾ ਵਿਸ਼ੇਸ਼ ਧਿਆਨ ਰੱਖੋ। ਕਹਾਣੀ ਮੌਲਿਕ ਹੋਣੀ ਚਾਹੀਦੀ ਹੈ, ਤੁਸੀਂ ਕਿਸੇ ਹੋਰ ਲੇਖਕ ਦੀ ਰਚਨਾ ਦੀ ਨਕਲ ਨਹੀਂ ਕਰ ਸਕਦੇ। ਰਚਨਾ ਪ੍ਰਤੀਲਿਪੀ ਤੇ ਪਹਿਲਾਂ ਤੋਂ ਪ੍ਰਕਾਸ਼ਿਤ ਨਹੀਂ ਹੋਣੀ ਚਾਹੀਦੀ। ਜੇਕਰ ਤੁਹਾਡੀ ਰਚਨਾ ਕਿਤੇ ਹੋਰ, ਕਿਸੇ ਵੀ ਹੋਰ ਰੂਪ ਵਿੱਚ ਪ੍ਰਕਾਸ਼ਿਤ ਹੋਈ ਹੈ ਤਾਂ ਤੁਸੀਂ ਉਸਨੂੰ ਮੁਕਾਬਲੇ ਵਿੱਚ ਸ਼ਾਮਿਲ ਕਰ ਸਕਦੇ ਹੋ ਪਰ ਉਹ ਮੰਨੀ ਨਹੀਂ ਜਾਵੇਗੀ।
6. ਜੇਕਰ ਤੁਸੀਂ ਪਹਿਲੀ ਵਾਰ ਪ੍ਰਤੀਲਿਪੀ ਤੇ ਲਿਖ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ‘ਲੜੀਵਾਰ ਕਹਾਣੀਆਂ’ ਸ਼੍ਰੇਣੀ ਨਾ ਦਿਖਾਈ ਦੇਵੇ। ਐਸੀ ਸਥਿਤੀ ਵਿੱਚ ਤੁਸੀਂ ਆਪਣੀਆਂ ਕਹਾਣੀਆਂ ਨੂੰ ਪ੍ਰਤੀਲਿਪੀ ਤੇ ਪ੍ਰਕਾਸ਼ਿਤ ਕਰਨ ਤੋਂ ਬਾਅਦ ਉਸਦਾ ਲਿੰਕ [email protected] ਤੇ ਮੇਲ ਕਰ ਦਿਓ। ਐਸਾ ਸਿਰਫ਼ ਪਹਿਲੀ ਵਾਰ ਪ੍ਰਤੀਲਿਪੀ ਤੇ ਰਚਨਾ ਲਿਖਣ ਵਾਲਿਆਂ ਦੇ ਨਾਲ ਹੋ ਸਕਦਾ ਹੈ। ਬਾਕੀ ਲੇਖਕ ਕਿਰਪਾ ਕਰਕੇ ਮੇਲ ਤੇ ਲਿੰਕਸ ਨਾ ਭੇਜਣ।
7. 'ਸਾਰੀਆਂ ਐਂਟਰੀਆਂ' ਹਮੇਸ਼ਾ ਖ਼ਾਲੀ ਹੀ ਰਹਿੰਦਾ ਹੈ ਉਸਦਾ ਮੁਕਾਬਲੇ ਨਾਲ ਸੰਬੰਧ ਨਹੀਂ ਹੈ। 'ਲੇਖਕ ਰੈਂਕ' ਦਾ ਵੀ ਮੁਕਾਬਲੇ ਨਾਲ ਸੰਬੰਧ ਨਹੀਂ ਹੈ ਉਹ ਇੱਕ ਫ਼ੀਚਰ ਹੈ ਜੋ ਸ਼੍ਰੇਣੀਆਂ ਨਾਲ ਜੁੜਿਆ ਹੋਇਆ ਹੈ। ਇਸ ਸੰਬੰਧ ਵਿੱਚ ਕਿਰਪਾ ਕਰਕੇ ਕਿਸੇ ਉਲਝਣ ਵਿੱਚ ਨਾ ਰਹਿਣਾ।
ਜੇਕਰ ਤੁਸੀਂ ਸਬਸਕ੍ਰਿਪਸ਼ਨ ਪ੍ਰੋਗਰਾਮ ਵਿੱਚ ਸ਼ਾਮਿਲ ਲੇਖਕ ਹੋ ਤਾਂ ਕਿਰਪਾ ਕਰਕੇ ਫ਼ਿਕਰ ਨਾ ਕਰੋ ਤੁਸੀਂ ਵੀ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ।
ਤੁਸੀਂ ਜੋ ਵੀ ਲੜੀਵਾਰ/ਨਾਵਲ ਲਿਖੋਗੇ ਉਸਨੂੰ ਸਾਡੀ ਟੀਮ ਪੜ੍ਹ ਸਕੇਗੀ।
ਇਸ ਲਈ ਆਪਣੀ ਰਚਨਾ ਨੂੰ ਸਬਸਕ੍ਰਿਪਸ਼ਨ ਵਿੱਚੋਂ ਨਾ ਹਟਾਉਣਾ। ਸਬਸਕ੍ਰਿਪਸ਼ਨ ਦਾ ਨਤੀਜਾ ਬਣਾਉਣ ਤੇ ਕੋਈ ਪ੍ਰਭਾਵ ਨਹੀਂ ਪਏਗਾ।
8. ਮੁਕਾਬਲੇ ਦੀ ਮਿਤੀ ਲੰਘ ਜਾਣ ਤੋਂ ਬਾਅਦ ‘ਲੜੀਵਾਰ ਕਹਾਣੀਆਂ’ ਸ਼੍ਰੇਣੀ ਹਟਾ ਦਿੱਤੀ ਜਾਵੇਗੀ ਪਰ ਜੇਕਰ ਤੁਸੀਂ ਮੁਕਾਬਲੇ ਵਿੱਚ ਭਾਗ ਲੈਣ ਦੀ ਮਿਤੀ ਦੇ ਅੰਦਰ ਆਪਣੀਆਂ ਰਚਨਾਵਾਂ ਪ੍ਰਕਾਸ਼ਿਤ ਕਰਦੇ ਹੋ ਤਾਂ ਤੁਹਾਡੀਆਂ ਰਚਨਾਵਾਂ ਹਮੇਸ਼ਾ ਮੁਕਾਬਲੇ ਦਾ ਹਿੱਸਾ ਰਹਿਣਗੀਆਂ।
ਜ਼ਰੂਰੀ ਮਿਤੀਆਂ:
1. ਲੜੀਵਾਰ ਕਹਾਣੀ/ਨਾਵਲ ਪ੍ਰਕਾਸ਼ਿਤ ਕਰਨ ਦੀ ਆਖ਼ਰੀ ਮਿਤੀ: 31 ਮਾਰਚ 2023
2. ਰਿਜ਼ਲਟ ਦੀ ਮਿਤੀ: 16 ਜੂਨ 2023
ਇਨਾਮ:
ਪਹਿਲਾ ਸਥਾਨ: 6,000/- ਅਤੇ ਪ੍ਰਿੰਟੇਡ ਸਰਟੀਫਿਕੇਟਸ ਨਾਲ ਸਨਮਾਨਿਤ ਕੀਤਾ ਜਾਵੇਗਾ।
ਦੂਜਾ ਸਥਾਨ: 5,000/- ਅਤੇ ਪ੍ਰਿੰਟੇਡ ਸਰਟੀਫਿਕੇਟਸ ਨਾਲ ਸਨਮਾਨਿਤ ਕੀਤਾ ਜਾਵੇਗਾ।
ਤੀਜਾ ਸਥਾਨ: 4,000/- ਅਤੇ ਪ੍ਰਿੰਟੇਡ ਸਰਟੀਫਿਕੇਟਸ ਨਾਲ ਸਨਮਾਨਿਤ ਕੀਤਾ ਜਾਵੇਗਾ।
ਚੌਥਾ ਸਥਾ: 3,000/- ਅਤੇ ਪ੍ਰਿੰਟੇਡ ਸਰਟੀਫਿਕੇਟਸ ਨਾਲ ਸਨਮਾਨਿਤ ਕੀਤਾ ਜਾਵੇਗਾ।
ਪੰਜਵਾਂ ਸਥਾਨ: 2,000/- ਅਤੇ ਪ੍ਰਿੰਟੇਡ ਸਰਟੀਫਿਕੇਟਸ ਨਾਲ ਸਨਮਾਨਿਤ ਕੀਤਾ ਜਾਵੇਗਾ।
ਟਾੱਪ 10 ਰਚਨਾਵਾਂ ਨੂੰ ਸਾਡੇ ਫੇਸਬੁੱਕ ਪੇਜ 'ਤੇ ਫ਼ੀਚਰ ਕੀਤਾ ਜਾਵੇਗਾ।
ਹੋਰ ਜਾਣਕਾਰੀ:
1. ਹਮੇਸ਼ਾ ਆਪਣੀ ਐਪ ਗੂਗਲ ਪਲੇ ਸਟੋਰ ਤੋਂ ਅਪਡੇਟ ਕਰਨ ਦੇ ਬਾਅਦ ਹੀ ਮੁਕਾਬਲੇ ਵਿੱਚ ਭਾਗ ਲਵੋ ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਅਸੁਵਿਧਾ ਨਹੀਂ ਹੋਵੇਗੀ।
2. ਹਮੇਸ਼ਾ ਮੁਕਾਬਲਿਆਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਦੇ ਲਈ ਤੁਸੀਂ ਪ੍ਰਤੀਲਿਪੀ ਪੰਜਾਬੀ ਨੂੰ ਇੱਥੇ ਫੋਲੋ ਕਰ ਸਕਦੇ ਹੋ - https://punjabi.pratilipi.com/user/119181a524
ਕੋਈ ਸਮੱਸਿਆ ਹੈ ?
ਕੋਈ ਸਮੱਸਿਆ, ਜਾਣਕਾਰੀ ਜਾਂ ਸੁਝਾਅ ਦੇ ਲਈ [email protected] ਤੇ ਸਾਨੂੰ ਮੇਲ ਕਰੋ।