
ਪ੍ਰਤੀਲਿਪੀ‘ਪ੍ਰਤੀਲਿਪੀ ਫੈਲੋਸ਼ਿਪ ਪ੍ਰੋਗਰਾਮ’ ਵਿੱਚ ਦਾਖ਼ਲਾ ਲੈਣ ਲਈ ਸੱਦਾ
**ਇਸ ਨੂੰ ਧਿਆਨ ਨਾਲ ਪੜ੍ਹੋ ਅਤੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਦਾਖ਼ਲਾ ਲਿੰਕ ਨੂੰ ਅੰਤ ਵਿੱਚ ਖੋਲ੍ਹੋ**
ਪਿਆਰੇ ਲੇਖਕ,
ਅਸੀਂ ਪਹਿਲੀ ਵਾਰ 'ਪ੍ਰਤੀਲਿਪੀ ਫੈਲੋਸ਼ਿਪ ਪ੍ਰੋਗਰਾਮ' ਦਾ ਆਯੋਜਨ ਕਰ ਰਹੇ ਹਾਂ ਜੋ ਕਿ ਉਹਨਾਂ ਲੇਖਕਾਂ ਲਈ 12 ਦਿਨਾਂ ਦਾ ਮੁਫ਼ਤ ਲਾਈਵ ਸਿਖਲਾਈ ਅਤੇ ਪ੍ਰਮਾਣਪੱਤਰ ਪ੍ਰੋਗਰਾਮ ਹੈ ਜੋ ਲੰਬੇ-ਫ਼ਾਰਮ, ਬਹੁ-ਭਾਗ, ਗਲਪ ਲਿਖਣਾ ਸਿੱਖਣਾ ਚਾਹੁੰਦੇ ਹਨ ਜੋ ਪਾਠਕ ਪਸੰਦ ਕਰਦੇ ਹਨ।
‘ਪ੍ਰਤੀਲਿਪੀ ਫੈਲੋਸ਼ਿਪ ਪ੍ਰੋਗਰਾਮ' ਦਾ ਟੀਚਾ ਕੀ ਹੈ ?
ਅਸੀਂ ਮਹਿਸੂਸ ਕੀਤਾ ਹੈ ਕਿ ਸਾਡੇ ਬਹੁਤ ਸਾਰੇ ਲੇਖਕ ਬੇਮਿਸਾਲ ਕਹਾਣੀਆਂ ਲਿਖਣਗੇ ਜੇਕਰ ਲੰਬੀ-ਲੜੀਵਾਰ ਕਹਾਣੀ ਲਿਖਣ ਦੀ ਸਿਖਲਾਈ ਦਿੱਤੀ ਜਾਵੇ। ਇਸ ਲਈ ਅਸੀਂ ਇਸ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਾਂ।
ਜੇਕਰ ਤੁਸੀਂ ਦਾਖ਼ਲਾ ਲੈਂਦੇ ਹੋ, ਤਾਂ ਤੁਹਾਨੂੰ ਵਿਸ਼ੇਸ਼ ਤੌਰ 'ਤੇ ਪ੍ਰਤੀਲਿਪੀ ਦੀ ਇੰਟਰਨਲ ਟੀਮ ਦੁਆਰਾ ਵੱਖ-ਵੱਖ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਜਾਵੇਗੀ ਕਿ ਬਹੁ-ਭਾਗ, ਲੰਬੀ-ਫ਼ਾਰਮ ਦੀ ਲੜੀਵਾਰ ਕਿਵੇਂ ਲਿਖਣੀ ਹੈ। ਇਸ ਸਿਖਲਾਈ ਤੋਂ ਬਾਅਦ, ਤੁਸੀਂ ਲੰਬੀ ਲੜੀਵਾਰ ਲਿਖਣ ਦੇ ਯੋਗ ਹੋਵੋਗੇ ਜਿਸ ਨਾਲ ਤੁਸੀਂ ਪ੍ਰਤੀਲਿਪੀ ਤੋਂ ਪ੍ਰਤੀ ਸਾਲ 2 ਲੱਖ ਤੱਕ ਦੀ ਕਮਾਈ ਕਰ ਸਕਦੇ ਹੋ।
‘ਪ੍ਰਤੀਲਿਪੀ ਫੈਲੋਸ਼ਿਪ ਪ੍ਰੋਗਰਾਮ' ਵਿੱਚ ਸ਼ਾਮਲ ਹੋਣ ਦੇ ਕੀ ਫ਼ਾਇਦੇ ਹਨ ?
1. ਸਿਖਲਾਈ ਤੋਂ ਬਾਅਦ ਤੁਹਾਨੂੰ ਇਸ ਬਾਰੇ ਡੂੰਘਾਈ ਨਾਲ ਗਿਆਨ ਹੋਵੇਗਾ ਕਿ ਪਾਠਕਾਂ ਨੂੰ ਪਸੰਦ ਆਉਣ ਵਾਲੀ ਬਹੁ-ਭਾਗ ਸੀਰੀਜ਼ ਕਿਵੇਂ ਲਿਖਣੀ ਹੈ, ਨਾਲ ਹੀ ਹਰ ਮਹੀਨੇ ਪ੍ਰਤੀਲਿਪੀ ਤੋਂ ਤੁਹਾਡੀ ਕਮਾਈ ਵਿੱਚ ਵਾਧਾ ਹੋਵੇਗਾ।
2. 12 ਦਿਨਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਸਾਰੀਆਂ ਸਿਖਲਾਈ ਸਮੱਗਰੀਆਂ ਅਤੇ ਵੀਡੀਓਜ਼ ਦਾ ਜੀਵਨ ਭਰ ਲਈ ਐਕਸਸ।
3. ਇੱਕ ਵਾਰ ਜਦੋਂ ਤੁਸੀਂ ਸਾਡੀ ਸਿਖਲਾਈ ਦੇ ਅਨੁਸਾਰ ਇੱਕ ਲੜੀਵਾਰ ਲਿਖਣਾ ਪੂਰਾ ਕਰ ਲੈਂਦੇ ਹੋ, ਤਾਂ ਤੁਸੀਂ ਵੱਕਾਰੀ ‘ਪ੍ਰਤੀਲਿਪੀ ਫੈਲੋਸ਼ਿਪ ਮੈਂਬਰ' ਬਣ ਜਾਓਗੇ ਅਤੇ ਤੁਹਾਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਸਰਟੀਫ਼ਿਕੇਟ ਅਤੇ ਹੋਰ ਸ਼ਾਨਦਾਰ ਤੋਹਫ਼ਿਆਂ ਨਾਲ ਨਵਾਜ਼ਿਆ ਜਾਵੇਗਾ।
4. ਪ੍ਰਤੀਲਿਪੀ ਫੈਲੋਸ਼ਿਪ ਮੈਂਬਰ ਹੋਣ ਦੇ ਨਾਤੇ, ਤੁਹਾਨੂੰ ਪ੍ਰਤੀਲਿਪੀ ਟੀਮ ਤੋਂ ਕਈ ਵਿਸ਼ੇਸ਼ ਲਾਭ ਪ੍ਰਾਪਤ ਹੋਣਗੇ ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ।
5. ਤੁਹਾਡੀ ਲੜੀ ਨੂੰ ਮਹੀਨਿਆਂ ਲਈ ਪ੍ਰਤੀਲਿਪੀ ਦੇ ਹੋਮਪੇਜ 'ਤੇ ਵਿਸ਼ੇਸ਼ ਤੌਰ 'ਤੇ ਪ੍ਰਚਾਰਿਆ ਜਾਵੇਗਾ। ਤੁਹਾਡੀ ਲੜੀ ਨੂੰ ਸਾਡੇ ਸੋਸ਼ਲ ਮੀਡੀਆ ਪੇਜ ‘ਤੇ ਵੀ ਪੋਸਟ ਕੀਤਾ ਜਾਵੇਗਾ।
6. ਸਾਡੀ ਟੀਮ ਵੀਡੀਓ ਸੈਸ਼ਨ ਲਵੇਗੀ ਅਤੇ ਤੁਹਾਡੀ ਲੰਬੀ ਲੜੀ ਦੀ ਇੱਕ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਦੇ ਤਰੀਕੇ ਵਿੱਚ ਤੁਹਾਡੀ ਮਦਦ ਕਰੇਗੀ।
7. ਸਾਡੀ ਟੀਮ ਹਮੇਸ਼ਾ ਉਪਲੱਬਧ ਰਹੇਗੀ ਅਤੇ ਕਹਾਣੀ ਲਿਖਣ ਦੇ ਦੌਰਾਨ ਸਮੱਸਿਆ ਆਉਣ ‘ਤੇ ਤੁਹਾਡਾ ਮਾਰਗਦਰਸ਼ਨ ਕਰੇਗੀ।
ਇਹ ਫੈਲੋਸ਼ਿਪ ਪ੍ਰੋਗਰਾਮ ਕਿਵੇਂ ਆਯੋਜਿਤ ਕੀਤਾ ਜਾਵੇਗਾ ?
1 ਫ਼ਰਵਰੀ, 2023 ਤੋਂ ਸ਼ੁਰੂ ਕਰਦੇ ਹੋਏ ਪ੍ਰਤੀਲਿਪੀ ਟੀਮ 12 ਦਿਨਾਂ ਲਈ ਰੋਜ਼ਾਨਾ 1 ਘੰਟੇ ਦੇ ਲਾਈਵ ਵੀਡੀਓ ਸਿਖਲਾਈ ਸੈਸ਼ਨਾਂ ਦਾ ਆਯੋਜਨ ਕਰੇਗੀ। ਜੇਕਰ ਤੁਸੀਂ ਦਾਖ਼ਲਾ ਲੈ ਰਹੇ ਹੋ, ਤਾਂ ਇਹ ਸੈਸ਼ਨ ਤੁਹਾਡੇ ਲਈ ਲਾਜ਼ਮੀ ਹੋਣਗੇ। 12 ਦਿਨਾਂ ਦੇ ਸਿਖਲਾਈ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ 'ਤੇ, ਤੁਹਾਨੂੰ ਸਿਖਲਾਈ ਸਮੱਗਰੀ ਅਤੇ ਵੀਡੀਓਜ਼ ਲਈ ਜੀਵਨ ਭਰ ਦਾ ਐਕਸਸ ਦਿੱਤਾ ਜਾਵੇਗਾ। ਨਾਲ ਹੀ, ਸਿਖਲਾਈ ਖ਼ਤਮ ਹੋਣ ਤੋਂ ਬਾਅਦ, ਤੁਹਾਨੂੰ ਲੰਬੀ ਫ਼ਾਰਮ ਦੀ ਕਈ ਭਾਗਾਂ ਵਾਲੀ ਸੀਰੀਜ਼ ਲਿਖਣ ਲਈ ਕਿਹਾ ਜਾਵੇਗਾ, ਨਾਲ ਹੀ ਇੱਕ ਵਾਰ ਜਦੋਂ ਤੁਸੀਂ ਲੜੀ ਪੂਰੀ ਕਰ ਲੈਂਦੇ ਹੋ, ਤਾਂ ਤੁਹਾਨੂੰ ‘ਪ੍ਰਤੀਲਿਪੀ ਫੈਲੋਸ਼ਿਪ ਮੈਂਬਰ' ਬਣਨ ਦਾ ਵਿਸ਼ੇਸ਼ ਮੌਕਾ ਮਿਲੇਗਾ।
ਸਿਖਲਾਈ ਪ੍ਰੋਗਰਾਮ ਵਿੱਚ ਅਸੀਂ ਕਿਹੜੇ ਵਿਸ਼ੇ ਸ਼ਾਮਲ ਕਰਾਂਗੇ ?
1. ਆਪਣੀ ਕਹਾਣੀ ਦੇ ਪਲਾਟ ਨੂੰ ਆਸਾਨੀ ਨਾਲ ਕਿਵੇਂ ਚੁਣਨਾ ਅਤੇ ਵਿਕਸਿਤ ਕਰਨਾ ਹੈ, ਇਸ ਬਾਰੇ ਸਿਖਲਾਈ
2. ਮੁੱਖ ਪਾਤਰਾਂ, ਉਪ ਪਾਤਰਾਂ ਨੂੰ ਕਿਵੇਂ ਲਿਖੀਏ ਅਤੇ ਉਪ ਪਲਾਟਾਂ 'ਤੇ ਧਿਆਨ ਕੇਂਦਰਿਤ ਕਰਨਾ
3. ਤੁਹਾਡੀ ਲੜੀ ਨੂੰ 50+ ਭਾਗਾਂ ਤੋਂ ਵਧੇਰੇ ਬਣਾਉਣ ਦੀਆਂ ਵੱਖ-ਵੱਖ ਲੇਖਣ ਤਕਨੀਕਾਂ
4. ਪ੍ਰਤੀਲਿਪੀ ਐਪ 'ਤੇ ਟਰੇਂਡਿੰਗ ਸੀਰੀਜ਼ ਦਾ ਡੂੰਘਾਈ ਨਾਲ ਵਿਸ਼ਲੇਸ਼ਣ
5. ਬੈਸਟਸੈਲਿੰਗ ਲੇਖਕਾਂ ਦੁਆਰਾ ਵਰਤੀਆਂ ਜਾਂਦੀਆਂ ਲੋਕਪ੍ਰਿਯ ਕਥਾ ਤਕਨੀਕਾਂ ਨਾਲ ਪਾਠਕਾਂ ਨੂੰ ਕਿਵੇਂ ਆਕਰਸ਼ਿਤ ਕਰਨਾ ਹੈ
6. ਨਵੇਂ ਜ਼ਮਾਨੇ ਦੇ ਸਾਫ਼ਟਵੇਅਰਾਂ ਦੀ ਵਰਤੋਂ ਕਰਦੇ ਹੋਏ ਅਣਗਿਣਤ ਦਿਲਚਸਪ ਕਹਾਣੀ ਵਿਚਾਰਾਂ ਨੂੰ ਮੁਫ਼ਤ ਵਿੱਚ ਕਿਵੇਂ ਪ੍ਰਾਪਤ ਕਰਨਾ ਹੈ
ਹੋਰ ਵੀ ਬਹੁਤ ਕੁੱਝ !!!
ਇੱਕ ਵਾਰ ਸਿਖਲਾਈ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ, ਲੇਖਕਾਂ ਨੂੰ ਵਿਸ਼ੇਸ਼ ਫ਼ਰੇਮਡ ਸਰਟੀਫ਼ਿਕੇਟ ਪ੍ਰਾਪਤ ਕਰਨ ਅਤੇ ਪ੍ਰਤੀਲਿਪੀ ਵੱਲੋਂ ਹੋਰ ਤੋਹਫ਼ਿਆਂ ਦੇ ਨਾਲ ‘ਪ੍ਰਤੀਲਿਪੀ ਫੈਲੋਸ਼ਿਪ ਮੈਂਬਰ' ਬਣਨ ਦਾ ਸੁਨਹਿਰੀ ਮੌਕਾ ਮਿਲੇਗਾ। ਇਸਦੇ ਲਈ ਤੁਹਾਨੂੰ ਇੱਕ ਖ਼ਾਸ ਸਮੇਂ (ਘੱਟੋ-ਘੱਟ 3 ਮਹੀਨੇ ਜਾਂ ਇਸ ਤੋਂ ਵੱਧ) ਵਿੱਚ ਪ੍ਰਤੀਲਿਪੀ ਐਪ 'ਤੇ 50+ ਭਾਗਾਂ ਦੀ ਲੜੀ ਪ੍ਰਕਾਸ਼ਿਤ ਕਰਨੀ ਪਵੇਗੀ, ਜਿੱਥੇ ਪ੍ਰਤੀਲਿਪੀ ਟੀਮ ਤੁਹਾਡਾ ਪੂਰਾ ਮਾਰਗਦਰਸ਼ਨ ਕਰੇਗੀ।
ਇਹ ਤੁਹਾਡੇ ਲਈ ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਸਾਹਿਤਕ ਪਲੇਟਫ਼ਾਰਮ ਪ੍ਰਤੀਲਿਪੀ ਤੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਨ ਅਤੇ ਆਪਣਾ ਲੇਖਣ ਕੈਰੀਅਰ ਸਥਾਪਤ ਕਰਨ ਦਾ ਸੁਨਹਿਰੀ ਮੌਕਾ ਹੈ।
ਪ੍ਰਤੀਲਿਪੀ ਫੈਲੋਸ਼ਿਪ ਪ੍ਰੋਗਰਾਮ ਵਿੱਚ ਰਜਿਸਟਰ ਕਰਨ ਦੇ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ - https://forms.gle/hAgXHwepj5gofyMf8
(ਧਿਆਨ ਦਿਓ - ਇਹ ਦਾਖ਼ਲਾ ਫ਼ਾਰਮ 30 ਜਨਵਰੀ ਤੋਂ ਬਾਅਦ ਬੰਦ ਹੋ ਜਾਵੇਗਾ। ਉਸ ਤੋਂ ਬਾਅਦ ਕੋਈ ਵੀ ਸਬਮਿਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ।)