pratilipi-logo ਪ੍ਰਤੀਲਿਪੀ
ਪੰਜਾਬੀ
ਡਾਇਰੀ 2022

2022 ਉਮੀਦਾਂ ਦੇ ਨਾਲ-ਨਾਲ ਨਵੀਂ ਉਡਾਣ ਭਰਨ ਦਾ ਸਾਲ ਵੀ ਹੈ। 

ਸਾਡੇ ਸਾਰਿਆਂ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਪ੍ਰਤੀਲਿਪੀ ਡਾਇਰੀ ਦੇ ਵਿੱਚ ਲਿਖ ਸਕਦੇ ਹੋ ਅਤੇ ਇਨਾਮ ਵੀ ਜਿੱਤ ਸਕਦੇ ਹੋ। 

ਇਸੇ ਕੋਸ਼ਿਸ਼ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵਾਂ ਅਤੇ ਪੂਰਾ ਸਾਲ ਚੱਲਣ ਵਾਲਾ ਅਨੋਖਾ ਮੁਕਾਬਲਾ, ਜਿਸ ਵਿੱਚ ਤੁਹਾਨੂੰ ਹਰ ਮਹੀਨੇ ਇਨਾਮ ਜਿੱਤਣ ਦਾ ਮੌਕਾ ਮਿਲ ਸਕਦਾ ਹੈ।

‘ਡਾਇਰੀ 2022’

(ਕਿਰਪਾ ਕਰਕੇ ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ)

ਤੁਸੀਂ ਕੀ ਲਿਖਣਾ ਹੈ ?

1. ਇਹ ਇੱਕ ਡਾਇਰੀ ਲੇਖਣ ਮੁਕਾਬਲਾ ਹੈ। ਤੁਸੀਂ ਇਸ ਮੁਕਾਬਲੇ ਵਿੱਚ ਆਪਣੀਆਂ ਡਾਇਰੀ ਐਂਟਰੀਆਂ ਨੂੰ ਲੜੀਵਾਰ ਰਚਨਾ ਦੇ ਰੂਪ ਵਿੱਚ ਵੀ ਲਿਖ ਸਕਦੇ ਹੋ। 

2. ਪ੍ਰਤੀਲਿਪੀ ਤੇ ਇੱਕ ਰਚਨਾ ਦੇ ਤੌਰ ਤੇ ਤੁਸੀਂ ਡਾਇਰੀ ਲਿਖ ਸਕਦੇ ਹੋ। ਡਾਇਰੀ ਵਿੱਚ ਤੁਸੀਂ ਆਪਣੇ ਦਿਲ, ਜੀਵਨ ਜਾਂ ਜੋ ਵੀ ਗੱਲ ਤੁਸੀਂ ਲਿਖਣਾ ਚਾਹੋ ਲਿਖ ਸਕਦੇ ਹੋ। ਇਸ ਤਰ੍ਹਾਂ ਸਮਝੋ ਕਿ ਪ੍ਰਤੀਲਿਪੀ ਤੁਹਾਡੀ ਆਨਲਾਈਨ ਡਾਇਰੀ ਹੈ। 

3. ਤੁਸੀਂ ਹਰ ਮਹੀਨੇ ਮੁਕਾਬਲੇ ਵਿੱਚ ਭਾਗ ਲੈ ਸਕਦੇ ਹੋ ਜਾਂ ਸਿਰਫ਼ ਕਿਸੇ ਇੱਕ ਮਹੀਨੇ ਵਿੱਚ ਵੀ ਭਾਗ ਲੈ ਸਕਦੇ ਹੋ। ਜੇਕਰ ਤੁਸੀਂ ਅਲੱਗ-ਅਲੱਗ ਮਹੀਨਿਆਂ ਵਿੱਚ ਵੀ ਭਾਗ ਲੈਣਾ ਚਾਹੋ ਤਾਂ ਲੈ ਸਕਦੇ ਹੋ। 

ਪਰ ਤੁਹਾਨੂੰ ਇਸ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਜਿਸ ਮਹੀਨੇ, ਉਦਾਹਰਣ ਦੇ ਤੌਰ ਤੇ ਤੁਸੀਂ ਮਾਰਚ ਵਿੱਚ ਡਾਇਰੀ ਲੇਖਣ ਮੁਕਾਬਲੇ ਵਿੱਚ ਭਾਗ ਲੈ ਰਹੇ ਹੋ ਤਾਂ ਤੁਸੀਂ ਡਾਇਰੀ ਦੇ ਤੌਰ ਤੇ ਘੱਟ ਤੋਂ ਘੱਟ 5 ਐਂਟਰੀਆਂ ਲਿਖੀਆਂ ਹੋਣ। ਐਸਾ ਸਮਝੋ ਕਿ ਜੇਕਰ ਤੁਹਾਡੇ ਕੋਲ ਕੋਈ ਡਾਇਰੀ ਹੁੰਦੀ ਹੈ ਤਾਂ ਤੁਸੀਂ ਉਸਨੂੰ ਰੋਜ਼ਾਨਾ ਜਾਂ ਮਹੀਨੇ ਵਿੱਚ ਕੁੱਝ ਦਿਨ ਤਾਂ ਲਿਖਦੇ ਹੀ ਹੋ। ਸਿਰਫ਼ ਇੱਕ ਡਾਇਰੀ ਐਂਟਰੀ ਕਰਨ ਨਾਲ ਉਸਨੂੰ ‘ਡਾਇਰੀ’ ਨਹੀਂ ਮੰਨਿਆ ਜਾ ਸਕਦਾ। 

ਇਸ ਲਈ ਮੰਨ ਲਵੋ ਕਿ ਤੁਸੀਂ ਮਾਰਚ ਜਾਂ ਕਿਸੇ ਹੋਰ ਮਹੀਨੇ ਵਿੱਚ ਡਾਇਰੀ ਲੇਖਣ ਮੁਕਾਬਲੇ ਵਿੱਚ ਭਾਗ ਲੈਣਾ ਚਾਹੁੰਦੇ ਹੋ ਤਾਂ ਉਸ ਮਹੀਨੇ ਤੁਸੀਂ ਘੱਟ ਤੋਂ ਘੱਟ 5 ਡਾਇਰੀ ਐਂਟਰੀਆਂ ਪ੍ਰਕਾਸ਼ਿਤ ਕੀਤੀਆਂ ਹੋਣ। 

ਇਹ ਡਾਇਰੀ ਐਂਟਰੀਆਂ ਅਲੱਗ-ਅਲੱਗ ਰਚਨਾਵਾਂ ਦੇ ਤੌਰ ਤੇ ਜਾਂ ਫਿਰ ਇੱਕ ਲੜੀਵਾਰ ਦੇ ਤੌਰ ਤੇ ਤੁਸੀਂ ਪ੍ਰਕਾਸ਼ਿਤ ਕਰ ਸਕਦੇ ਹੋ। 

ਡਾਇਰੀ ਐਂਟਰੀਆਂ ਦੇ ਲਈ ਕੋਈ ਸ਼ਬਦ ਸੀਮਾ ਨਹੀਂ ਹੈ ਤੁਸੀਂ ਛੋਟੀਆਂ ਜਾਂ ਵੱਡੀਆਂ ਦੋਨੋਂ ਤਰ੍ਹਾਂ ਦੀਆਂ ਐਂਟਰੀਆਂ ਲਿਖ ਸਕਦੇ ਹੋ। ਤੁਸੀਂ ਇੱਕ ਹੀ ਮਹੀਨੇ ਵਿੱਚ 5 ਤੋਂ ਜ਼ਿਆਦਾ ਐਂਟਰੀਆਂ ਵੀ ਲਿਖ ਸਕਦੇ ਹੋ ਪਰ 5 ਤੋਂ ਘੱਟ ਨਹੀਂ। 

4. ਨਤੀਜੇ ਵਿੱਚ ਸਿਰਫ਼ ਉਹਨਾਂ ਲੇਖਕਾਂ ਨੂੰ ਹੀ ਭਾਗੀਦਾਰ ਮੰਨਿਆ ਜਾਵੇਗਾ ਜਿਹਨਾਂ ਨੇ ਉਸ ਮਹੀਨੇ ਵਿੱਚ ਘੱਟ ਤੋਂ ਘੱਟ 5 ਵਾਰ ਡਾਇਰੀ ਲਿਖੀ ਹੋਵੇਗੀ। 

 

ਤੁਸੀਂ ਕਿਸ ਤਰ੍ਹਾਂ ਲਿਖਣਾ ਹੈ ?

1. ਹਰ ਡਾਇਰੀ ਐਂਟਰੀ ਤੁਹਾਨੂੰ ਆਪਣੀ ਪ੍ਰਤੀਲਿਪੀ ਪ੍ਰੋਫਾਈਲ ਤੇ ਪ੍ਰਕਾਸ਼ਿਤ ਕਰਨੀ ਹੋਵੇਗੀ। ਜਦੋਂ ਤੁਸੀਂ ਰਚਨਾ ਨੂੰ ਪ੍ਰਕਾਸ਼ਿਤ ਕਰੋਗੇ ਤਾਂ ‘ਪ੍ਰਕਾਰ’ ਵਿੱਚ ‘ਕਹਾਣੀ’ ਅਤੇ ‘ਸ਼੍ਰੇਣੀ’ ਵਿੱਚ ‘ਡਾਇਰੀ 2022’ ਚੁਣੋ। ਇਸ ਤੋਂ ਬਿਨਾਂ ਤੁਸੀਂ ਮੁਕਾਬਲੇ ਵਿੱਚ ਸ਼ਾਮਿਲ ਨਹੀਂ ਹੋ ਪਾਓਗੇ। 

2. ਡਾਇਰੀ ਲਿਖਣਾ ਨਿੱਜੀ ਮੰਨਿਆ ਜਾਂਦਾ ਹੈ ਇਸ ਲਈ ਡਾਇਰੀ ਲੇਖਣ ਦੇ ਹਰ ਮਹੀਨੇ ਦੇ ਨਤੀਜੇ ਦਾ ਅਧਾਰ ਸਿਰਫ਼ ਤੁਹਾਡੇ ਵਿਚਾਰ ਜਾਂ ਮਨ ਦੀ ਗੱਲ ਹੋਵੇਗੀ। 

ਨੋਟ : ਜੇਕਰ ਤੁਸੀਂ ਪਹਿਲੀ ਵਾਰ ਪ੍ਰਤੀਲਿਪੀ ਤੇ ਲਿਖ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ‘ਡਾਇਰੀ 2022’ ਸ਼੍ਰੇਣੀ ਨਾ ਦਿਖਾਈ ਦੇਵੇ। ਐਸੀ ਸਥਿਤੀ ਵਿੱਚ ਤੁਸੀਂ ਆਪਣੀਆਂ ਕਹਾਣੀਆਂ ਨੂੰ ਪ੍ਰਤੀਲਿਪੀ ਤੇ ਪ੍ਰਕਾਸ਼ਿਤ ਕਰਨ ਤੋਂ ਬਾਅਦ ਉਸਦਾ ਲਿੰਕ punjabi@pratilipi.com ਤੇ ਮੇਲ ਕਰ ਦਿਓ। ਐਸਾ ਸਿਰਫ਼ ਪਹਿਲੀ ਵਾਰ ਪ੍ਰਤੀਲਿਪੀ ਤੇ ਰਚਨਾ ਲਿਖਣ ਵਾਲਿਆਂ ਦੇ ਨਾਲ ਹੋ ਸਕਦਾ ਹੈ। ਬਾਕੀ ਲੇਖਕ ਕਿਰਪਾ ਕਰਕੇ ਮੇਲ ਤੇ ਲਿੰਕਸ ਨਾ ਭੇਜਣ। 

 

ਇਨਾਮ (ਹਰ ਮਹੀਨੇ) -

ਟਾੱਪ 5 ਜੇਤੂਆਂ ਨੂੰ 1000/- ਅਤੇ ਡਿਜੀਟਲ ਸਰਟੀਫਿਕੇਟਸ ਨਾਲ ਸਨਮਾਨਿਤ ਕੀਤਾ ਜਾਵੇਗਾ। 

 

ਵਿਸ਼ੇਸ਼ ਇਨਾਮ -

ਸਾਲ ਦੇ ਅੰਤ ਵਿੱਚ ਅਸੀਂ ਸਭ ਤੋਂ ਜ਼ਿਆਦਾ ਡਾਇਰੀ ਐਂਟਰੀਆਂ ਲਿਖਣ ਵਾਲੇ 10 ਲੇਖਕਾਂ ਨੂੰ ਪ੍ਰਤੀਲਿਪੀ ਐਕਸਕਲੂਸਿਵ ਗਿਫਟ ਪ੍ਰਦਾਨ ਕਰਾਂਗੇ। 

ਵਿਸ਼ੇਸ਼ ਇਨਾਮ ਦਾ ਅਧਾਰ ਸਿਰਫ਼ ‘ਸਭ ਤੋਂ ਵੱਧ ਐਂਟਰੀਆਂ’ ਲਿਖਣਾ ਹੀ ਹੋਵੇਗਾ।

 

ਜ਼ਰੂਰੀ ਮਿਤੀਆਂ :-

1. ਜੂਨ ਵਿੱਚ ਭਾਗ ਲੈਣ ਦੇ ਲਈ: ਤੁਸੀਂ 30 ਜੂਨ 2022 ਤੱਕ ਆਪਣੀਆਂ ਐਂਟਰੀਆਂ ਪ੍ਰਕਾਸ਼ਿਤ ਕਰ ਸਕਦੇ ਹੋ 

2. ਜੂਨ ਦੇ ਨਤੀਜੇ ਦੀ ਮਿਤੀ: 11 ਜੁਲਾਈ 2022 

 

ਹੋਰ ਜਾਣਕਾਰੀ:

1. ਹਮੇਸ਼ਾ ਆਪਣੀ ਐਪ ਗੂਗਲ ਪਲੇ ਸਟੋਰ ਤੋਂ ਅਪਡੇਟ ਕਰਨ ਦੇ ਬਾਅਦ ਹੀ ਮੁਕਾਬਲੇ ਵਿੱਚ ਭਾਗ ਲਵੋ ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਅਸੁਵਿਧਾ ਨਹੀਂ ਹੋਵੇਗੀ। 

2. ਹਮੇਸ਼ਾ ਮੁਕਾਬਲਿਆਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਦੇ ਲਈ ਤੁਸੀਂ ਪ੍ਰਤੀਲਿਪੀ ਪੰਜਾਬੀ ਨੂੰ ਇੱਥੇ ਫੋਲੋ ਕਰ ਸਕਦੇ ਹੋ - https://punjabi.pratilipi.com/user/119181a524

 

ਕੋਈ ਸਮੱਸਿਆ ਹੈ ?

ਕੋਈ ਸਮੱਸਿਆ, ਜਾਣਕਾਰੀ ਜਾਂ ਸੁਝਾਅ ਦੇ ਲਈ punjabi@pratilipi.com ਤੇ ਸਾਨੂੰ ਮੇਲ ਕਰੋ।