pratilipi-logo ਪ੍ਰਤੀਲਿਪੀ
ਪੰਜਾਬੀ
ਕਵਿਤਾ ਲੇਖਣ ਮੁਕਾਬਲਾ

ਨੋਟ: ਇਸ ਮੁਕਾਬਲੇ ਦਾ ਨਤੀਜਾ 2 ਦਸੰਬਰ 2022 ਨੂੰ ਘੋਸ਼ਿਤ ਕੀਤਾ ਜਾਵੇਗਾ। 

ਪੇਸ਼ ਹੈ ਪ੍ਰਤੀਲਿਪੀ ਅਤੇ ਪੰਜਾਬੀਸਤਾਨ (ਯੂਟਿਊਬ ਚੈਨਲ) ਦੀ ਸਾਂਝੀ ਕੋਸ਼ਿਸ਼। ਇਸ ਕਵਿਤਾ ਲੇਖਣ ਮੁਕਾਬਲੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਮੁਕਾਬਲੇ ਵਿੱਚਲੀਆਂ ਜਿਹਨਾਂ 3 ਰਚਨਾਵਾਂ ਨੂੰ ਸਾਡੇ ਜੱਜ ਸਾਹਿਬਾਨ ਪਸੰਦ ਕਰਨਗੇ ਉਹਨਾਂ ਰਚਨਾਵਾਂ ਦੀ ਇੱਕ ਆਡੀਓ-ਵੀਡੀਓ ਬਣਾ ਕੇ ਪੰਜਾਬੀਸਤਾਨ (ਯੂਟਿਊਬ ਚੈਨਲ) ਤੇ ਅਪਲੋਡ ਕੀਤੀ ਜਾਵੇਗੀ। ਤੁਸੀਂ ਆਪਣੀ ਕਵਿਤਾ, ਗੀਤ, ਗ਼ਜ਼ਲ, ਨਜ਼ਮ ਆਦਿ ਕੋਈ ਵੀ ਕਵਿਤਾ ਦੀ ਸਿਨਫ਼ (ਪ੍ਰਕਾਰ) ਇਸ ਮੁਕਾਬਲੇ ਵਿੱਚ ਸ਼ਾਮਿਲ ਕਰ ਸਕਦੇ ਹੋ। 

ਤੁਸੀਂ ਆਪਣੀਆਂ ਰਚਨਾਵਾਂ ਜਿਸ ਵੀ ਸਿਨਫ਼ (ਪ੍ਰਕਾਰ) ਵਿੱਚ ਲਿਖ ਰਹੇ ਹੋ, ਉਹਨਾਂ ਰਚਨਾਵਾਂ ਵਿੱਚ ਉਸ ਸਿਨਫ਼ (ਪ੍ਰਕਾਰ) ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਉਦਾਹਰਣ ਦੇ ਤੌਰ ਤੇ - ਗ਼ਜ਼ਲ, ਨਜ਼ਮ, ਛੰਦ ਆਦਿ ਲਿਖਣ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਤੁਸੀਂ ਯੂਟਿਊਬ ਤੇ ਪੰਜਾਬੀਸਤਾਨ/Punjabistan ਸਰਚ ਕਰ ਸਕਦੇ ਹੋ। 

 

ਕਿਰਪਾ ਕਰਕੇ ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ -

 

ਮੁਕਾਬਲੇ ਦੇ ਬਾਰੇ ਵਿੱਚ:

1. ਤੁਸੀਂ ਇਸ ਮੁਕਾਬਲੇ ਵਿੱਚ ਕਿਸੇ ਵੀ ਵਿਸ਼ੇ ਤੇ ਕਵਿਤਾ/ਨਜ਼ਮ ਲਿਖ ਸਕਦੇ ਹੋ। 

2. ਰਚਨਾ ਦੇ ਲਈ ਸਾਡੇ ਵੱਲੋਂ ਸ਼ਬਦਾਂ ਦੀ ਕੋਈ ਵੀ ਸੀਮਾ ਤਹਿ ਨਹੀਂ ਕੀਤੀ ਗਈ ਹੈ। ਇਸਦੇ ਨਾਲ ਹੀ ਤੁਸੀਂ ਜਿੰਨੀਆਂ ਮਰਜ਼ੀ ਰਚਨਾਵਾਂ ਇਸ ਮੁਕਾਬਲੇ ਦੇ ਲਈ ਲਿਖ ਸਕਦੇ ਹੋ। 

3. ਰਚਨਾ ਤੁਹਾਨੂੰ ਆਪਣੀ ਪ੍ਰਤੀਲਿਪੀ ਪ੍ਰੋਫਾਈਲ ਤੇ ਪ੍ਰਕਾਸ਼ਿਤ ਕਰਨੀ ਹੋਵੇਗੀ। ਜਦੋਂ ਤੁਸੀਂ ਰਚਨਾ ਨੂੰ ਪ੍ਰਕਾਸ਼ਿਤ ਕਰੋਗੇ ਤਾਂ 'ਪ੍ਰਕਾਰ' ਵਿੱਚ 'ਕਵਿਤਾ' ਅਤੇ ‘ਸ਼੍ਰੇਣੀ’ ਵਿੱਚ ‘ਪ੍ਰਤੀਲਿਪੀ ਅਤੇ ਪੰਜਾਬੀਸਤਾਨ’ ਚੁਣੋ। ਇਸ ਤੋਂ ਬਿਨਾਂ ਰਚਨਾ ਮੁਕਾਬਲੇ ਵਿੱਚ ਸ਼ਾਮਿਲ ਨਹੀਂ ਮੰਨੀ ਜਾਵੇਗੀ। 

4. ਮੁਕਾਬਲੇ ਦੀ ਮਿਤੀ ਲੰਘ ਜਾਣ ਤੋਂ ਬਾਅਦ ‘ਪ੍ਰਤੀਲਿਪੀ ਅਤੇ ਪੰਜਾਬੀਸਤਾਨ’ ਸ਼੍ਰੇਣੀ ਹਟਾ ਦਿੱਤੀ ਜਾਵੇਗੀ ਪਰ ਜੇਕਰ ਤੁਸੀਂ ਮੁਕਾਬਲੇ ਵਿੱਚ ਭਾਗ ਲੈਣ ਦੀ ਮਿਤੀ ਦੇ ਅੰਦਰ ਆਪਣੀਆਂ ਰਚਨਾਵਾਂ ਪ੍ਰਕਾਸ਼ਿਤ ਕਰਦੇ ਹੋ ਤਾਂ ਤੁਹਾਡੀਆਂ ਰਚਨਾਵਾਂ ਹਮੇਸ਼ਾ ਮੁਕਾਬਲੇ ਦਾ ਹਿੱਸਾ ਰਹਿਣਗੀਆਂ। 

5. ਆਪਣੀ ਰਚਨਾ ਵਿੱਚ ਵਿਆਕਰਣ ਦਾ ਵਿਸ਼ੇਸ਼ ਧਿਆਨ ਰੱਖੋ। ਰਚਨਾ ਮੌਲਿਕ ਹੋਣੀ ਚਾਹੀਦੀ ਹੈ, ਤੁਸੀਂ ਕਿਸੇ ਹੋਰ ਲੇਖਕ ਦੀ ਕਵਿਤਾ ਦੀ ਨਕਲ ਨਹੀਂ ਕਰ ਸਕਦੇ। ਰਚਨਾ ਪ੍ਰਤੀਲਿਪੀ ਤੇ ਪਹਿਲਾਂ ਤੋਂ ਪ੍ਰਕਾਸ਼ਿਤ ਨਹੀਂ ਹੋਣੀ ਚਾਹੀਦੀ। 

6. ਹਮੇਸ਼ਾ ਆਪਣੀ ਐਪ ਗੂਗਲ ਪਲੇ ਸਟੋਰ ਤੋਂ ਅਪਡੇਟ ਕਰਨ ਦੇ ਬਾਅਦ ਹੀ ਮੁਕਾਬਲੇ ਵਿੱਚ ਭਾਗ ਲਵੋ ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਅਸੁਵਿਧਾ ਨਹੀਂ ਹੋਵੇਗੀ। 

7. ਤੁਹਾਡੀਆਂ ਰਚਨਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਇਮੋਜੀ ਨਹੀਂ ਹੋਣੇ ਚਾਹੀਦੇ। ਰਚਨਾ ਦੀ ਕਵਰ ਫੋਟੋ ਲਗਾਉਣਾ ਵੀ ਲਾਜ਼ਮੀ ਹੈ। 

8. ਹਮੇਸ਼ਾ ਮੁਕਾਬਲਿਆਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਦੇ ਲਈ ਤੁਸੀਂ ਪ੍ਰਤੀਲਿਪੀ ਪੰਜਾਬੀ ਨੂੰ ਇੱਥੇ ਫੋਲੋ ਕਰ ਸਕਦੇ ਹੋ - https://punjabi.pratilipi.com/user/e94rw7332m 


ਨੋਟ: ਜੇਕਰ ਤੁਸੀਂ ਪਹਿਲੀ ਵਾਰ ਪ੍ਰਤੀਲਿਪੀ ਤੇ ਲਿਖ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ‘ਪ੍ਰਤੀਲਿਪੀ ਅਤੇ ਪੰਜਾਬੀਸਤਾਨ’ ਸ਼੍ਰੇਣੀ ਨਾ ਦਿਖਾਈ ਦੇਵੇ। ਐਸੀ ਸਥਿਤੀ ਵਿੱਚ ਤੁਸੀਂ ਆਪਣੀਆਂ ਰਚਨਾਵਾਂ ਨੂੰ ਪ੍ਰਤੀਲਿਪੀ ਤੇ ਪ੍ਰਕਾਸ਼ਿਤ ਕਰਨ ਤੋਂ ਬਾਅਦ ਉਸਦਾ ਲਿੰਕ [email protected] ਤੇ ਮੇਲ ਕਰ ਦਿਓ। ਐਸਾ ਸਿਰਫ਼ ਪਹਿਲੀ ਵਾਰ ਪ੍ਰਤੀਲਿਪੀ ਤੇ ਰਚਨਾ ਲਿਖਣ ਵਾਲਿਆਂ ਦੇ ਨਾਲ ਹੋ ਸਕਦਾ ਹੈ। ਬਾਕੀ ਲੇਖਕ ਕਿਰਪਾ ਕਰਕੇ ਮੇਲ ਤੇ ਲਿੰਕਸ ਨਾ ਭੇਜਣ।

 

ਜ਼ਰੂਰੀ ਮਿਤੀਆਂ :-

1. ਰਚਨਾ ਪ੍ਰਕਾਸ਼ਿਤ ਕਰਨ ਦੀ ਆਖ਼ਰੀ ਮਿਤੀ: 31 ਅਕਤੂਬਰ 2022

2. ਰਿਜ਼ਲਟ ਦੀ ਮਿਤੀ: 2 ਦਸੰਬਰ 2022

 

ਇਨਾਮ :-

ਟਾੱਪ 3 ਰਚਨਾਵਾਂ ਦੀ ਇੱਕ ਆਡੀਓ-ਵੀਡੀਓ ਬਣਾ ਕੇ ਪੰਜਾਬੀਸਤਾਨ (ਯੂਟਿਊਬ ਚੈਨਲ) ਤੇ ਅਪਲੋਡ ਕੀਤੀ ਜਾਵੇਗੀ। ਜੇਤੂਆਂ ਦੀ ਚੋਣ ਜੱਜ ਸਾਹਿਬਾਨ ਦੁਆਰਾ ਕੀਤੀ ਜਾਵੇਗੀ। 

Punjabistan Youtube Link - https://cutt.ly/AuTIjqI

 

ਕੋਈ ਸਮੱਸਿਆ ਹੈ ?

ਕੋਈ ਸਮੱਸਿਆ, ਜਾਣਕਾਰੀ ਜਾਂ ਸੁਝਾਅ ਦੇ ਲਈ [email protected] ਤੇ ਸਾਨੂੰ ਮੇਲ ਕਰੋ।