pratilipi-logo ਪ੍ਰਤੀਲਿਪੀ
ਪੰਜਾਬੀ
ਰਾਸ਼ਟਰੀ ਲੇਖਣ ਮੈਰਾਥਨ - 2026

ਰਾਸ਼ਟਰੀ ਲੇਖਣ ਮੈਰਾਥਨ - 2026

ਤੁਹਾਡਾ ਸੁਆਗਤ ਹੈ ਸਭ ਤੋਂ ਵੱਡੇ ਪੰਜਾਬੀ ਸਾਹਿਤਕ ਇਵੈਂਟ ‘ਰਾਸ਼ਟਰੀ ਲੇਖਣ ਮੈਰਾਥਨ - 2026’ ਵਿੱਚ।

ਇਹ ਹਰ ਲੇਖਕ ਲਈ ਇੱਕ ਸ਼ਾਨਦਾਰ ਮੌਕਾ ਹੈ। ਜੇਕਰ ਤੁਹਾਨੂੰ ਕਹਾਣੀਆਂ ਲਿਖਣ ਦਾ ਸ਼ੌਕ ਹੈ, ਤਾਂ ਤੁਸੀਂ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ ਅਤੇ ਵਿਸ਼ੇਸ਼ ਇਨਾਮ, ਐਕਸਕਲੂਸਿਵ ਸਰਟੀਫ਼ਿਕੇਟ ਅਤੇ ਹੋਰ ਕਈ ਰੋਚਕ ਲਾਭ ਪ੍ਰਾਪਤ ਕਰ ਸਕਦੇ ਹੋ!

 


 

ਮੁਕਾਬਲੇ ਦੀ ਜਾਣਕਾਰੀ

6 ਮਹੀਨਿਆਂ ਦੀ ਮਿਆਦ ਦੌਰਾਨ, ਕਿਸੇ ਵੀ ਵਿਸ਼ੇ ‘ਤੇ 60 ਭਾਗਾਂ ਦੀ ਇੱਕ ਲੜੀਵਾਰ ਰਚਨਾ ਲਿਖੋ।

ਤੁਸੀਂ ਇਸ ਮੁਕਾਬਲੇ ਵਿੱਚ ਕਈ ਲੜੀਵਾਰ ਰਚਨਾਵਾਂ ਲਿਖ ਸਕਦੇ ਹੋ। ਜਿੰਨੀਆਂ ਵੱਧ ਲੜੀਵਾਰ ਰਚਨਾਵਾਂ ਲਿਖੋਗੇ, ਓਨੇ ਹੀ ਤੁਹਾਡੇ ਜਿੱਤਣ ਦੇ ਮੌਕੇ ਵੱਧਣਗੇ!

ਚਾਹੇ ਤੁਸੀਂ ਪ੍ਰਤੀਲਿਪੀ ‘ਤੇ ਗੋਲਡਨ ਬੈਜ ਲੇਖਕ ਹੋ ਜਾਂ ਆਪਣੀ ਪਹਿਲੀ ਲੜੀਵਾਰ ਰਚਨਾ ਲਿਖ ਰਹੇ ਹੋ, ਇਹ ਤੁਹਾਡੇ ਲਈ ਵੱਧ ਫ਼ਾਲੋਅਰਸ ਬਣਾਉਣ, ਲਿਖਣ ਵਿੱਚ ਅਨੁਸ਼ਾਸਨ ਲਿਆਉਣ ਅਤੇ ਵਿਸ਼ੇਸ਼ ਇਨਾਮ ਜਿੱਤਣ ਦਾ ਮੌਕਾ ਹੈ।

 


 

ਤੁਹਾਨੂੰ ਇਸ ਮੁਕਾਬਲੇ ਵਿੱਚ ਭਾਗ ਕਿਉਂ ਲੈਣਾ ਚਾਹੀਦਾ ਹੈ ?

  1. ਵਿਸ਼ੇਸ਼ ਇਨਾਮ: ਜੇਤੂਆਂ ਨੂੰ ਨਕਦ ਇਨਾਮ, ਡਿਜੀਟਲ ਸਰਟੀਫ਼ਿਕੇਟ, ਪ੍ਰਤੀਲਿਪੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਪੱਤਰ ਅਤੇ ਤੁਹਾਡੀਆਂ ਕਹਾਣੀਆਂ ਲਈ ਹੋਰ ਵੱਧ ਪਾਠਕ ਮਿਲਣਗੇ।

  2. ਲਿਖਣ ਵਿੱਚ ਅਨੁਸ਼ਾਸਨ: ਇੱਕ ਨਿਰਧਾਰਤ ਸਮਾਂ-ਸੀਮਾ ਅਤੇ ਯੋਜਨਾ ਤੁਹਾਨੂੰ ਨਿਯਮਤ ਤੌਰ ‘ਤੇ ਲਿਖਣ ਅਤੇ ਸਮੇਂ ‘ਤੇ ਪ੍ਰਕਾਸ਼ਿਤ ਕਰਨ ਵਿੱਚ ਮਦਦ ਕਰੇਗੀ। ਇਸ ਨਾਲ ਤੁਹਾਡੀਆਂ ਰਚਨਾਵਾਂ ਨੂੰ ਵਧੇਰੇ ਪਾਠਕ ਅਤੇ ਫ਼ਾਲੋਅਰਸ ਪ੍ਰਾਪਤ ਹੋਣਗੇ।

ਇਨਾਮ ਸੂਚੀ

  1. ਟਾਪ ਜੇਤੂ

→ ਰੈਂਕ 1: ₹5000 ਨਕਦ ਇਨਾਮ + ਈਮੇਲ ਰਾਹੀਂ ਡਿਜੀਟਲ ਜੇਤੂ ਸਰਟੀਫ਼ਿਕੇਟ

→ ਰੈਂਕ 2: ₹3000 ਨਕਦ ਇਨਾਮ + ਈਮੇਲ ਰਾਹੀਂ ਡਿਜੀਟਲ ਜੇਤੂ ਸਰਟੀਫ਼ਿਕੇਟ

→ ਰੈਂਕ 3 ਤੋਂ 5: ਹਰ ਇੱਕ ਲਈ ₹1000 ਨਕਦ ਇਨਾਮ + ਈਮੇਲ ਰਾਹੀਂ ਡਿਜੀਟਲ ਜੇਤੂ ਸਰਟੀਫ਼ਿਕੇਟ

(ਜੇਤੂਆਂ ਦੀ ਚੋਣ ਐਂਗੇਜਮੈਂਟ, ਰਿਵਿਊਜ਼ ਅਤੇ ਲੜੀਵਾਰ ਰਚਨਾ ਦੀ ਕੁੱਲ ਗੁਣਵੱਤਾ ਦੇ ਆਧਾਰ ‘ਤੇ ਕੀਤੀ ਜਾਵੇਗੀ)

  1. ਗੈਰੰਟਡ ਇਨਾਮ - 80 ਭਾਗ ਚੈਲੇਂਜ

→ 80 ਭਾਗ ਪੂਰੇ ਕਰਨ ਵਾਲੇ ਲੇਖਕਾਂ ਦਾ ਪ੍ਰਤੀਲਿਪੀ ਦੇ ਬਲੌਗ ਸੈਕਸ਼ਨ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਜਾਵੇਗਾ ਅਤੇ ‘ਸਾਹਿਤ ਸਨਮਾਨ ਪੱਤਰ’ ਈਮੇਲ ਰਾਹੀਂ ਭੇਜਿਆ ਜਾਵੇਗਾ।

  1. ਨਵੇਂ ਉਭਰਦੇ ਲੇਖਕ

→ ਜਿਨ੍ਹਾਂ ਲੇਖਕਾਂ ਨੇ ਪਹਿਲੀ ਵਾਰ 60 ਭਾਗ ਲਿਖੇ ਹੋਣਗੇ, ਉਨ੍ਹਾਂ ਦਾ ਪ੍ਰਤੀਲਿਪੀ ਦੇ ਬਲੌਗ ਸੈਕਸ਼ਨ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਜਾਵੇਗਾ ਅਤੇ ‘ਪ੍ਰਸ਼ੰਸਾ ਪੱਤਰ’ ਈਮੇਲ ਰਾਹੀਂ ਭੇਜਿਆ ਜਾਵੇਗਾ।

  1. ਸਭ ਭਾਗੀਦਾਰਾਂ ਲਈ ਇਨਾਮ

→ ਸਭ ਭਾਗੀਦਾਰਾਂ ਨੂੰ ਈਮੇਲ ਰਾਹੀਂ ਵਿਸ਼ੇਸ਼ ਭਾਗੀਦਾਰੀ ਸਰਟੀਫ਼ਿਕੇਟ ਭੇਜਿਆ ਜਾਵੇਗਾ।

→ ਜੇਕਰ ਤੁਸੀਂ ਪ੍ਰੀਮੀਅਮ ਲੜੀਵਾਰ ਰਚਨਾ ਲਿਖ ਰਹੇ ਹੋ, ਤਾਂ ਤੁਹਾਨੂੰ ਇਸ ਤੋਂ ਜ਼ਿੰਦਗੀ ਭਰ ਮਹੀਨਾਵਾਰ ਆਮਦਨ ਮਿਲ ਸਕਦੀ ਹੈ।

 



ਨਿਯਮ ਅਤੇ ਗਾਈਡਲਾਈਨਸ

  1. ਗੋਲਡਨ ਬੈਜ ਲੇਖਕਾਂ ਲਈ: ਤੁਹਾਡੀ ਲੜੀਵਾਰ ਰਚਨਾ ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਤਹਿਤ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਮੁਕਾਬਲੇ ਲਈ ਯੋਗ ਹੋਵੋਗੇ।

  2. ਗੋਲਡਨ ਬੈਜ ਤੋਂ ਬਿਨਾਂ ਲੇਖਕਾਂ ਲਈ: ਜੇਕਰ ਤੁਹਾਡੇ ਕੋਲ ਗੋਲਡਨ ਬੈਜ ਨਹੀਂ ਹੈ, ਤਾਂ ਵੀ ਤੁਸੀਂ ਆਪਣੀ ਲੜੀਵਾਰ ਰਚਨਾ ਆਮ ਤਰੀਕੇ ਨਾਲ ਪ੍ਰਕਾਸ਼ਿਤ ਕਰਕੇ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ।

  3. ਲੜੀ ਦੇ ਭਾਗ: ਇਸ ਇਵੈਂਟ ਲਈ ਯੋਗ ਹੋਣ ਲਈ ਤੁਹਾਨੂੰ ਘੱਟੋ-ਘੱਟ 60 ਭਾਗ ਪ੍ਰਕਾਸ਼ਿਤ ਕਰਨੇ ਲਾਜ਼ਮੀ ਹਨ। ਜੇਕਰ ਤੁਸੀਂ 80 ਤੋਂ ਵੱਧ ਭਾਗ ਪ੍ਰਕਾਸ਼ਿਤ ਕਰਦੇ ਹੋ, ਤਾਂ ਤੁਹਾਨੂੰ ਗੈਰੰਟਡ ਇਨਾਮ ਮਿਲੇਗਾ।

  4. ਸ਼ਬਦ ਸੀਮਾ: ਹਰ ਭਾਗ ਵਿੱਚ ਘੱਟੋ-ਘੱਟ 1000 ਸ਼ਬਦ ਹੋਣੇ ਚਾਹੀਦੇ ਹਨ। ਤੁਸੀਂ ਲੰਬੇ ਭਾਗ ਲਿਖ ਸਕਦੇ ਹੋ, ਪਰ 1000 ਸ਼ਬਦਾਂ ਤੋਂ ਘੱਟ ਨਹੀਂ।

  5. ਸਬਮਿਸ਼ਨ: ਰਚਨਾ ਪ੍ਰਕਾਸ਼ਿਤ ਕਰਦੇ ਸਮੇਂ ‘ਰਾਸ਼ਟਰੀ ਲੇਖਣ ਮੈਰਾਥਨ - 2026’ ਸ਼੍ਰੇਣੀ ਚੁਣਨੀ ਜ਼ਰੂਰੀ ਹੈ।

ਜੇਕਰ ਸ਼੍ਰੇਣੀ ਸ਼ਾਮਲ ਨਹੀਂ ਕੀਤੀ ਗਈ, ਤਾਂ ਰਚਨਾ ਨੂੰ ਕਿਸੇ ਵੀ ਤਰੀਕੇ ਨਾਲ ਮੁਕਾਬਲੇ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ।

  1. ਲੜੀਵਾਰ ਰਚਨਾ ਦੀ ਥੀਮ: ਤੁਸੀਂ ਆਪਣੀ ਲੜੀਵਾਰ ਰਚਨਾ ਕਿਸੇ ਵੀ ਵਿਸ਼ੇ, ਥੀਮ ਜਾਂ ਪਲਾਟ ‘ਤੇ ਲਿਖ ਸਕਦੇ ਹੋ।

  2. ਅਯੋਗਤਾ: ਜੇਕਰ ਕੋਈ ਲੜੀਵਾਰ ਰਚਨਾ ਅਧੂਰੀ ਹੈ, ਮੁਕਾਬਲੇ ਦੀ ਤਾਰੀਖ਼ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ, ਜਾਂ ਆਖ਼ਰੀ ਮਿਤੀ ਤੋਂ ਬਾਅਦ ਭਾਗ ਪ੍ਰਕਾਸ਼ਿਤ ਕੀਤੇ ਗਏ ਹਨ, ਤਾਂ ਉਹ ਰਚਨਾ ਅਯੋਗ ਘੋਸ਼ਿਤ ਕਰ ਦਿੱਤੀ ਜਾਵੇਗੀ।

  3. ਮਹੱਤਵਪੂਰਨ ਸਲਾਹ: ਕਹਾਣੀ ਦੀ ਸ਼ੁਰੂਆਤ ਭਾਗ 1 ਤੋਂ ਹੀ ਨੈਚੁਰਲ ਢੰਗ ਨਾਲ ਕਰੋ। ਪ੍ਰਿਫ਼ੇਸ, ਟ੍ਰੇਲਰ ਜਾਂ ਵਾਧੂ ਨੋਟਸ ਨੂੰ ਲੜੀਵਾਰ ਰਚਨਾ ਦੇ ਭਾਗ ਵਜੋਂ ਪ੍ਰਕਾਸ਼ਿਤ ਕਰਨ ਤੋਂ ਗੁਰੇਜ਼ ਕਰੋ, ਕਿਉਂਕਿ ਪਾਠਕ ਭਾਗ 1 ਵਿੱਚ ਹੀ ਮੁੱਖ ਕਹਾਣੀ ਦੀ ਸ਼ੁਰੂਆਤ ਦੀ ਉਮੀਦ ਕਰਦੇ ਹਨ।

 


 

ਸਮਾਂ-ਸੀਮਾ

→ ਮੁਕਾਬਲੇ ਦੀ ਸ਼ੁਰੂਆਤ: 18 ਮਈ , 2026

→ ਆਖ਼ਰੀ ਮਿਤੀ: 8 ਨਵੰਬਰ , 2026

→ ਨਤੀਜੇ ਦੀ ਘੋਸ਼ਣਾ: 20 ਦਸੰਬਰ, 2026 (ਸ਼ਾਮ 5 ਵਜੇ)

 


 

ਅਕਸਰ ਪੁੱਛੇ ਜਾਂਦੇ ਪ੍ਰਸ਼ਨ (FAQ)

  1. ਮੁਕਾਬਲਿਆਂ ਵਿੱਚ ਹਿੱਸਾ ਕਿਉਂ ਲੈਣਾ ਚਾਹੀਦਾ ਹੈ ?

  2. ਤੁਸੀਂ ਆਪਣੇ ਘਰ 'ਤੇ ਸਰਟੀਫ਼ਿਕੇਟ ਕਿਵੇਂ ਪ੍ਰਾਪਤ ਕਰ ਸਕਦੇ ਹੋ
  3. ਕਹਾਣੀ ਦਾ ਲਿੰਕ ਕਿਵੇਂ ਸਾਂਝਾ ਕਰਨਾ ਹੈ ?
  4. ਇਵੈਂਟ ਸੈਕਸ਼ਨ ਕਿੱਥੇ ਹੈ ਅਤੇ ਐਕਟਿਵ ਇਵੈਂਟ ਕਿਵੇਂ ਚੈੱਕ ਕਰੀਏ ?

 


 

ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੇ ਪ੍ਰਸ਼ਨ ਹਨ, ਤਾਂ ਕਿਰਪਾ ਕਰਕੇ ਸਾਨੂੰ [email protected] ‘ਤੇ ਈਮੇਲ ਕਰੋ। ਸਾਡੀ ਟੀਮ 24 ਘੰਟਿਆਂ ਦੇ ਅੰਦਰ ਜਵਾਬ ਦੇਣ ਦੀ ਕੋਸ਼ਿਸ਼ ਕਰੇਗੀ।

ਹਜ਼ਾਰਾਂ ਲੇਖਕ ਪਹਿਲਾਂ ਹੀ ਆਪਣੀ ਰਚਨਾਤਮਕਤਾ ਨੂੰ ਦਿਲਚਸਪ ਕਹਾਣੀਆਂ ਵਿੱਚ ਬਦਲ ਕੇ ਪਾਠਕਾਂ ਦਾ ਪਿਆਰ ਅਤੇ ਆਮਦਨ ਪ੍ਰਾਪਤ ਕਰ ਰਹੇ ਹਨ। ਇਹ ਤੁਹਾਡੇ ਲਈ ਉਨ੍ਹਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਹੈ!

ਸਭ ਲੇਖਕਾਂ ਨੂੰ ਸ਼ੁਭਕਾਮਨਾਵਾਂ !
ਪ੍ਰਤੀਲਿਪੀ ਪੰਜਾਬੀ ਟੀਮ