pratilipi-logo ਪ੍ਰਤੀਲਿਪੀ
ਪੰਜਾਬੀ
ਪ੍ਰਤੀਲਿਪੀ ਫ਼ੈਲੋਸ਼ਿਪ ਲੇਖਣ ਚੈਲੇਂਜ 2.0

ਪਿਆਰੇ ਲੇਖਕੋ, 

 

ਪ੍ਰਤੀਲਿਪੀ ਟੀਮ ਲੈ ਕੇ ਆ ਰਹੀ ਹੈ ਪ੍ਰਤੀਲਿਪੀ ਫ਼ੈਲੋਸ਼ਿਪ ਟ੍ਰੇਨਿੰਗ ਪ੍ਰੋਗਰਾਮ ਦਾ ਅਗਲਾ ਭਾਗ ‘ਪ੍ਰਤੀਲਿਪੀ ਫ਼ੈਲੋਸ਼ਿਪ ਲੇਖਣ ਚੈਲੇਂਜ 2.0'। ਇਸ ਲੇਖਣ ਚੈਲੇਂਜ ਵਿੱਚ ਤੁਹਾਨੂੰ ਵਿਸ਼ੇਸ਼ ਪ੍ਰਤੀਲਿਪੀ ਟ੍ਰੇਨਿੰਗ ਸਰਟੀਫ਼ਿਕੇਟ, ਸਨਮਾਨਿਤ ਪ੍ਰਤੀਲਿਪੀ ਰਾਜਪੱਤਰ ਅਤੇ ਹੋਰ ਬਹੁਤ ਸਾਰੇ ਦਿਲਚਸਪ ਲਾਭ ਪ੍ਰਾਪਤ ਕਰਨ ਲਈ ਦਿੱਤੀ ਗਈ ਸਮਾਂ ਸੀਮਾ ਦੇ ਅਨੁਸਾਰ ਘੱਟੋ-ਘੱਟ 50 ਭਾਗਾਂ ਦੀ ਲੜੀਵਾਰ ਲਿਖਣੀ ਅਤੇ ਪ੍ਰਕਾਸ਼ਿਤ ਕਰਨੀ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ 7 ਦਿਨਾਂ ਦੀ ਲਾਈਵ ਮਾਸਟਰ ਕਲਾਸ ਨੂੰ ਪੂਰਾ ਕਰਨ ਤੋਂ ਬਾਅਦ, ਤੁਸੀਂ ਪਾਠਕਾਂ ਨੂੰ ਪਸੰਦ ਆਉਣ ਵਾਲੀ ਇੱਕ ਲੰਬੀ ਲੜੀਵਾਰ ਲਿਖ ਸਕਦੇ ਹੋ। 

 

ਇਹ ਲੇਖਣ ਚੈਲੇਂਜ ਮੁੱਖ ਤੌਰ 'ਤੇ ਉਨ੍ਹਾਂ ਲੇਖਕਾਂ ਲਈ ਹੈ ਜਿਨ੍ਹਾਂ ਨੇ ਉਪਰੋਕਤ ਪ੍ਰੋਗਰਾਮ ਵਿੱਚ ਰਜਿਸਟਰ ਕੀਤਾ ਹੈ ਅਤੇ ਲੜੀਵਾਰ ਲਿਖਣ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਪਰ ਜੇਕਰ ਤੁਸੀਂ ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ ਲਈ ਰਜਿਸਟਰ ਨਹੀਂ ਕੀਤਾ ਹੈ, ਤਾਂ ਤੁਸੀਂ ਸਾਡੀ ਅਧਿਐਨ ਸਮੱਗਰੀ ਤੋਂ ਸਿੱਖ ਕੇ ਵੀ ਭਾਗ ਲੈ ਸਕਦੇ ਹੋ।

 

**ਕਿਰਪਾ ਕਰਕੇ ਸਾਰੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਪੂਰਾ ਲੇਖ ਪੜ੍ਹੋ।**

 

*************************** 

 

ਫ਼ੈਲੋਸ਼ਿਪ ਟ੍ਰੇਨਿੰਗ ਸਰਟੀਫ਼ਿਕੇਟ ਦੇ ਲਾਭ -

 

ਰਜਿਸਟਰ ਕਰਨ ਵਾਲੇ ਲੇਖਕਾਂ ਲਈ-

 

ਜੇਕਰ ਤੁਸੀਂ 7 ਦਿਨਾਂ ਦੇ ਲਾਈਵ ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ 2.0 ਅਤੇ ਟ੍ਰੇਨਿੰਗ ਪ੍ਰੋਗਰਾਮ ਲਈ ਰਜਿਸਟਰ ਕੀਤਾ ਹੈ ਅਤੇ ਲੇਖਣ ਚੈਲੇਂਜ ਵਿੱਚ ਘੱਟੋ-ਘੱਟ 50 ਭਾਗਾਂ ਦੀ ਲੜੀਵਾਰ ਨੂੰ ਸਫ਼ਲਤਾਪੂਰਵਕ ਪ੍ਰਕਾਸ਼ਿਤ ਕੀਤਾ ਹੈ।

 

  1. ਤੁਹਾਨੂੰ 1 ਵਿਸ਼ੇਸ਼ ਪ੍ਰਤੀਲਿਪੀ ਟ੍ਰੇਨਿੰਗ ਸਰਟੀਫ਼ਿਕੇਟ ਅਤੇ 1 ਪ੍ਰਤੀਲਿਪੀ ਰਾਜਪੱਤਰ ਤੁਹਾਡੇ ਘਰ ਦੇ ਪਤੇ 'ਤੇ ਪ੍ਰਾਪਤ ਹੋਵੇਗਾ।

  2. ਤੁਸੀਂ ਸਾਡੇ ਵੱਕਾਰੀ ‘ਪ੍ਰਤੀਲਿਪੀ ਫ਼ੈਲੋਸ਼ਿਪ ਮੈਂਬਰ’ ਕਮਿਊਨਟੀ ਦੇ ਮੈਂਬਰਾਂ ਵਿੱਚੋਂ ਇੱਕ ਬਣ ਜਾਓਗੇ।

  3. ਮੁਕੰਮਲ ਕੋਰਸ ਟ੍ਰੇਨਿੰਗ ਵੀਡੀਓ ਅਤੇ ਸਮੱਗਰੀ PDF ਦਾ ਲਾਈਫ਼ਟਾਈਮ ਐਕਸਸ 

  4. ਤੁਹਾਡੀ ਲੜੀਵਾਰ ਨੂੰ ਪ੍ਰਤੀਲਿਪੀ ਐਪ ਹੋਮਪੇਜ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਮੋਟ ਕੀਤਾ ਜਾਵੇਗਾ।

  5. ਤੁਹਾਡੀ ਲੜੀਵਾਰ ਨੂੰ ਸਾਡੇ ਅਧਿਕਾਰਿਤ ਫ਼ੇਸਬੁੱਕ ਪੇਜ ‘ਤੇ ਵਿਸ਼ੇਸ਼ ਤੌਰ 'ਤੇ ਪ੍ਰਮੋਟ ਕੀਤਾ ਜਾਵੇਗਾ।

  6. ਜੇਕਰ ਤੁਸੀਂ ਆਪਣੀ ਕਹਾਣੀ ਲਿਖਦੇ ਸਮੇਂ ਕਿਸੇ ਵੀ ਮੋੜ ‘ਤੇ ਕਹਾਣੀ ਵਿੱਚ ਫਸਿਆ ਮਹਿਸੂਸ ਕਰਦੇ ਹੋ, ਤਾਂ ਪ੍ਰਤੀਲਿਪੀ ਟੀਮ ਨਿੱਜੀ ਤੌਰ 'ਤੇ ਤੁਹਾਡੀ ਅਗਵਾਈ ਕਰੇਗੀ।

  7. ਪ੍ਰਤੀਲਿਪੀ ਫ਼ੈਲੋਸ਼ਿਪ ਮੈਂਬਰ ਦੇ ਰੂਪ ਵਿੱਚ, ਤੁਹਾਨੂੰ ਭਵਿੱਖ ਵਿੱਚ ਪ੍ਰਤੀਲਿਪੀ ਟੀਮ ਤੋਂ ਬਹੁਤ ਸਾਰੇ ਵਿਸ਼ੇਸ਼ ਲਾਭ ਮਿਲਣਗੇ।

 

ਨਾਨ-ਰਜਿਸਟਰਡ ਲੇਖਕਾਂ ਲਈ-

 

ਜੇਕਰ ਤੁਸੀਂ 7 ਦਿਨਾਂ ਦੇ ਲਾਈਵ ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ 2.0 ਅਤੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਰਜਿਸਟਰ ਨਹੀਂ ਕੀਤਾ ਹੈ ਪਰ ਤੁਸੀਂ ਵੱਖਰੇ ਤੌਰ 'ਤੇ ਹਿੱਸਾ ਲੈ ਰਹੇ ਹੋ ਅਤੇ ਲੇਖਣ ਚੈਲੇਂਜ ਵਿੱਚ ਘੱਟੋ-ਘੱਟ 50 ਭਾਗਾਂ ਦੀ ਲੜੀ ਪ੍ਰਕਾਸ਼ਿਤ ਕਰ ਰਹੇ ਹੋ।

 

  1. ਤੁਹਾਨੂੰ ਪ੍ਰਤੀਲਿਪੀ ਤੋਂ ਵਿਸ਼ੇਸ਼ 'ਡਿਜੀਟਲ' ਟ੍ਰੇਨਿੰਗ ਸਰਟੀਫ਼ਿਕੇਟ ਪ੍ਰਾਪਤ ਹੋਵੇਗਾ ਜੋ ਅਸੀਂ ਤੁਹਾਡੇ ਈਮੇਲ ਦੇ ਜ਼ਰੀਏ ਭੇਜਾਂਗੇ।

  2. ਮੁਕੰਮਲ ਕੋਰਸ ਟ੍ਰੇਨਿੰਗ ਵੀਡੀਓ ਅਤੇ ਸਮੱਗਰੀ PDF ਦਾ ਲਾਈਫ਼ਟਾਈਮ ਐਕਸਸ 

  3. ਤੁਹਾਡੀ ਲੜੀਵਾਰ ਨੂੰ ਸਾਡੇ ਅਧਿਕਾਰਿਤ ਫ਼ੇਸਬੁੱਕ ਪੇਜ ‘ਤੇ ਵਿਸ਼ੇਸ਼ ਤੌਰ 'ਤੇ ਪ੍ਰਮੋਟ ਕੀਤਾ ਜਾਵੇਗਾ।



*************************** 

ਪ੍ਰਤੀਲਿਪੀ ਫ਼ੈਲੋਸ਼ਿਪ 2.0 ਲੇਖਣ ਚੈਲੇਂਜ ਵਿੱਚ ਕਿਵੇਂ ਹਿੱਸਾ ਲੈਣਾ ਹੈ ?

 

ਤੁਹਾਨੂੰ ਹੇਠਾਂ ਦਿੱਤੇ ਗਏ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰਤੀਲਿਪੀ ਐਪ ਵਿੱਚ ਘੱਟ ਤੋਂ ਘੱਟ 50 ਭਾਗਾਂ ਦੀ ਇੱਕ ਨਵੀਂ ਲੜੀਵਾਰ ਲਿਖਣੀ ਅਤੇ ਪ੍ਰਕਾਸ਼ਿਤ ਕਰਨੀ ਹੋਵੇਗੀ। 

 

  1. ਤੁਹਾਨੂੰ ਆਪਣੀ ਲੜੀਵਾਰ ‘ਪ੍ਰਤੀਲਿਪੀ ਫ਼ੈਲੋਸ਼ਿਪ ਲੇਖਣ ਚੈਲੇਂਜ 2.0’ ਸ਼੍ਰੇਣੀ ਦੇ ਅਧੀਨ ਪ੍ਰਕਾਸ਼ਿਤ ਕਰਨੀ ਲਾਜ਼ਮੀ ਹੋਵੇਗੀ।

  2. ਤੁਹਾਡੀ ਲੜੀਵਾਰ ਦਾ ਪਹਿਲਾ ਭਾਗ 8 ਸਤੰਬਰ, 2023 (ਜੋ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤੀ ਮਿਤੀ ਹੈ) ਤੋਂ ਬਾਅਦ ਪ੍ਰਕਾਸ਼ਿਤ ਕੀਤਾ ਹੋਣਾ ਚਾਹੀਦਾ ਹੈ।

  3. ਲੇਖਣ ਚੈਲੇਂਜ ਦੀ ਆਖ਼ਰੀ ਮਿਤੀ ਤੱਕ, ਤੁਹਾਡੀ ਲੜੀਵਾਰ 50 ਭਾਗ ਪਾਰ ਕਰ ਜਾਣੀ ਚਾਹੀਦੀ ਹੈ। (ਤੁਸੀਂ ਆਖ਼ਰੀ ਮਿਤੀ ਤੋਂ ਬਾਅਦ ਆਪਣੀ ਲੜੀਵਾਰ ਨੂੰ ਜਾਰੀ ਰੱਖ ਸਕਦੇ ਹੋ ਅਤੇ ਇਸਨੂੰ ਹੋਰ ਵੀ ਲੰਬਾ ਕਰ ਸਕਦੇ ਹੋ। ਪਰ ਯਕੀਨੀ ਬਣਾਓ ਕਿ ਤੁਹਾਡੀ ਲੜੀਵਾਰ ਵਿੱਚ ਆਖ਼ਰੀ ਮਿਤੀ ਤੱਕ ਘੱਟੋ-ਘੱਟ 50 ਭਾਗ ਹੋਣ।)

  4. ਤੁਹਾਡੀ ਲੜੀਵਾਰ ਦੇ ਹਰ ਭਾਗ ਵਿੱਚ ਘੱਟੋ-ਘੱਟ 600 ਸ਼ਬਦ ਹੋਣੇ ਚਾਹੀਦੇ ਹਨ।

 

_____________________________

 

ਜਿਨ੍ਹਾਂ ਲੇਖਕਾਂ ਕੋਲ ਗੋਲਡਨ ਬੈਜ ਹੈ: ਜੇਕਰ ਤੁਹਾਡੇ ਕੋਲ ਗੋਲਡਨ ਬੈਜ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਲੜੀਵਾਰ ਨੂੰ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਅਧੀਨ ਰੱਖਣਾ ਹੋਵੇਗਾ। ਜੇਕਰ ਤੁਸੀਂ ਨਿਯਮਾਂ ਦੀ ਪਾਲਣਾ ਕਰਦੇ ਹੋ, ਤਾਂ ਤੁਹਾਡੀ ਸੀਰੀਜ਼ ਸਿੱਧੇ ਪ੍ਰੀਮੀਅਮ ਸੈਕਸ਼ਨ ਵਿੱਚ ਜਾਵੇਗੀ ਜਿਸ ਨਾਲ ਤੁਹਾਨੂੰ ਆਪਣੀ ਲੜੀਵਾਰ ਤੋਂ ਹਰ ਮਹੀਨੇ ਕਮਾਈ ਦਾ ਮੌਕਾ ਮਿਲ ਸਕੇਗਾ।

 

ਜਿਨ੍ਹਾਂ ਲੇਖਕਾਂ ਕੋਲ ਗੋਲਡਨ ਬੈਜ ਨਹੀਂ ਹੈ: ਜੇਕਰ ਤੁਹਾਡੇ ਕੋਲ ਗੋਲਡਨ ਬੈਜ ਨਹੀਂ ਹੈ, ਤਾਂ ਤੁਸੀਂ ਆਮ ਵਾਂਗ ਲੜੀਵਾਰ ਦੇ ਸਾਰੇ ਭਾਗਾਂ ਨੂੰ ਪ੍ਰਕਾਸ਼ਿਤ ਕਰ ਸਕਦੇ ਹੋ।

 

*************************** 

ਮਹੱਤਵਪੂਰਨ ਮਿਤੀਆਂ-

ਸ਼ੁਰੂ ਕਰਨ ਦੀ ਮਿਤੀ: 8 ਸਤੰਬਰ, 2023

ਆਖ਼ਰੀ ਮਿਤੀ: 15 ਜਨਵਰੀ, 2024

 

ਮੁਕਾਬਲੇ ਦਾ ਹਿੱਸਾ ਹੋਣ ਦੇ ਲਈ 15 ਜਨਵਰੀ ਤੱਕ, ਤੁਹਾਡੀ ਸੀਰੀਜ਼ ਦੇ ਘੱਟੋ-ਘੱਟ 50 ਭਾਗ ਹੋਣੇ ਚਾਹੀਦੇ ਹਨ। ਹਾਲਾਂਕਿ, ਤੁਸੀਂ ਆਖ਼ਰੀ ਮਿਤੀ ਤੋਂ ਬਾਅਦ ਆਪਣੀ ਲੜੀ ਜਾਰੀ ਰੱਖ ਸਕਦੇ ਹੋ ਅਤੇ ਇਸਨੂੰ ਹੋਰ ਵੀ ਲੰਬਾ ਕਰ ਸਕਦੇ ਹੋ।

 

*************************** 

ਚੋਣ ਮਾਪਦੰਡ-

 

ਰਜਿਸਟਰਡ ਲੇਖਕਾਂ ਲਈ-

ਕੋਈ ਵੱਖਰੀ ਫ਼ੈਸਲਾ ਪ੍ਰਕਿਰਿਆ ਨਹੀਂ ਹੋਵੇਗੀ। ਜੇਕਰ ਤੁਸੀਂ ‘ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ 2.0' ਲਈ ਰਜਿਸਟਰ ਕੀਤਾ ਹੈ ਅਤੇ ਆਖ਼ਰੀ ਮਿਤੀ ਤੋਂ ਪਹਿਲਾਂ ਸਫ਼ਲਤਾਪੂਰਵਕ ਇੱਕ ਨਵੀਂ ਲੜੀ ਪ੍ਰਕਾਸ਼ਿਤ ਕੀਤੀ ਹੈ, ਤਾਂ ਤੁਸੀਂ ਵਿਸ਼ੇਸ਼ ਫ਼ੈਲੋਸ਼ਿਪ ਟ੍ਰੇਨਿੰਗ ਸਰਟੀਫ਼ਿਕੇਟ ਅਤੇ ਹੋਰ ਸਾਰੇ ਲਾਭਾਂ ਦੇ ਲਈ ਯੋਗ ਹੋਵੋਗੇ।

 

ਨਾਨ-ਰਜਿਸਟਰਡ ਲੇਖਕਾਂ ਲਈ-

ਕੋਈ ਵੱਖਰੀ ਫ਼ੈਸਲਾ ਪ੍ਰਕਿਰਿਆ ਨਹੀਂ ਹੋਵੇਗੀ। ਜੇਕਰ ਤੁਸੀਂ ਆਖ਼ਰੀ ਮਿਤੀ ਤੋਂ ਪਹਿਲਾਂ ਸਾਰੇ ਨਿਯਮਾਂ ਅਨੁਸਾਰ ਸਫ਼ਲਤਾਪੂਰਵਕ ਇੱਕ ਨਵੀਂ ਲੜੀ ਨੂੰ ਪ੍ਰਕਾਸ਼ਿਤ ਕਰਦੇ ਹੋ, ਤਾਂ ਤੁਸੀਂ ਵਿਸ਼ੇਸ਼ ਫ਼ੈਲੋਸ਼ਿਪ ਡਿਜੀਟਲ ਟ੍ਰੇਨਿੰਗ ਸਰਟੀਫ਼ਿਕੇਟ ਦੇ ਲਈ ਯੋਗ ਹੋਵੋਗੇ।

 

*************************** 

 

ਰਜਿਸਟਰਡ ਲੇਖਕਾਂ ਦੇ ਨਾਲ 7 ਦਿਨਾਂ ਦੀ ਲਾਈਵ ਮਾਸਟਰਕਲਾਸ ਵਿੱਚ, ਅਸੀਂ ਸਾਰੇ ਭਾਗੀਦਾਰਾਂ ਨੂੰ ਸਿਖਾਇਆ ਕਿ ਪਾਠਕਾਂ ਨੂੰ ਪਸੰਦ ਆਉਣ ਵਾਲੀ ਇੱਕ ਲੰਬੀ-ਫ਼ਾਰਮ, ਬਹੁ-ਭਾਗੀ, ਪ੍ਰੀਮੀਅਮ-ਯੋਗ ਲੜੀਵਾਰ ਕਿਵੇਂ ਲਿਖਣੀ ਹੈ। ਸਾਡੇ ਰਜਿਸਟਰਡ ਲੇਖਕਾਂ ਨੇ ਡੂੰਘਾਈ ਨਾਲ ਬਹੁਤ ਸਾਰੀਆਂ ਲਿਖਣ ਦੀਆਂ ਤਕਨੀਕਾਂ ਸਿੱਖੀਆਂ ਹਨ ਜੋ ਉਹਨਾਂ ਨੂੰ ਆਸਾਨੀ ਨਾਲ ਕੋਈ ਵੀ ਲੰਬੀ ਲੜੀਵਾਰ ਲਿਖਣ ਦੇ ਯੋਗ ਬਣਾਉਣਗੀਆਂ। ਉਦਾਹਰਣ ਲਈ-

 

ਹੇਠਾਂ 7 ਦਿਨਾਂ ਦੀ ਕੋਰਸ ਸਮੱਗਰੀ ਹੈ ਜੋ ਤੁਹਾਡੀ ਮਦਦ ਕਰੇਗੀ ਜੇਕਰ ਤੁਸੀਂ ਕਦੇ ਆਪਣੀ ਕਹਾਣੀ ਲਿਖਦੇ ਸਮੇਂ ਫਸੇ ਹੋਏ ਮਹਿਸੂਸ ਕਰਦੇ ਹੋ।

 

1. ਸੈਸ਼ਨ ਵੀਡੀਓ: https://www.youtube.com/playlist?list=PLSBcyt0zlV3UDFeIIzuheE0nle5spWetk

2. ਕੋਰਸ PDF: https://drive.google.com/drive/folders/1lUnTTEHECrR2TaNvrQzUT8XvcBA5nBeP?usp=drive_link 

 

*************************** 

 

ਕੀ ਤੁਹਾਨੂੰ ਲਿਖਣ ਦਾ ਬਹੁਤ ਸ਼ੌਕ ਹੈ ? ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਸਾਹਿਤਕ ਪਲੇਟਫ਼ਾਰਮ, ਪ੍ਰਤੀਲਿਪੀ ਤੋਂ ਇੱਕ ਵਿਸ਼ੇਸ਼ ਟ੍ਰੇਨਿੰਗ ਸਰਟੀਫ਼ਿਕੇਟ ਪ੍ਰਾਪਤ ਕਰਨ ਅਤੇ ਆਪਣਾ ਲੇਖਣ ਕੈਰੀਅਰ ਸਥਾਪਿਤ ਕਰਨ ਦਾ ਇਹ ਤੁਹਾਡੇ ਲਈ ਜੀਵਨ ਭਰ ਦਾ ਮੌਕਾ ਹੈ।

 

ਸਾਨੂੰ ਭਰੋਸਾ ਹੈ ਕਿ ਤੁਸੀਂ ਸਾਰੇ ਆਪਣਾ ਵਿਸ਼ੇਸ਼ ਪ੍ਰਤੀਲਿਪੀ ਫ਼ੈਲੋਸ਼ਿਪ ਟ੍ਰੇਨਿੰਗ 2.0 ਸਰਟੀਫ਼ਿਕੇਟ ਜ਼ਰੂਰ ਪ੍ਰਾਪਤ ਕਰੋਗੇ।

 

ਸ਼ੁੱਭਕਾਮਨਾਵਾਂ,

ਟੀਮ ਪ੍ਰਤੀਲਿਪੀ