
ਪ੍ਰਤੀਲਿਪੀ‘ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ 2.0’ ਵਿੱਚ ਦਾਖ਼ਲਾ ਲੈਣ ਲਈ ਖ਼ਾਸ ਸੱਦਾ
**ਇਸ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ। ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਅੰਤ ਵਿੱਚ ਦਿੱਤੇ ਲਿੰਕ ਨੂੰ ਖੋਲ੍ਹੋ**
*************************************
ਪਿਆਰੇ ਲੇਖਕ,
ਫ਼ਰਵਰੀ ਵਿੱਚ ਆਯੋਜਿਤ ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਅਸੀਂ ‘ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ 2.0’ ਲੈਕੇ ਆ ਰਹੇ ਹਾਂ, ਇੱਕ ਹੋਰ ਵਿਸ਼ੇਸ਼ 7 ਦਿਨਾਂ ਦਾ ਮੁਫ਼ਤ ਲਾਈਵ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਉਹਨਾਂ ਸਾਰੇ ਚਾਹਵਾਨ ਲੇਖਕਾਂ ਲਈ ਜੋ ਇੱਕ ਲੇਖਣ ਕੈਰੀਅਰ ਬਣਾਉਣ ਦਾ ਸੁਪਨਾ ਦੇਖਦੇ ਹਨ। ਇਹ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ 8 ਸਤੰਬਰ, 2023 ਤੋਂ ਸ਼ੁਰੂ ਹੋਵੇਗਾ। ਅਸੀਂ ਉਹਨਾਂ ਸਾਰੇ ਲੇਖਕਾਂ ਦਾ ਸੁਆਗਤ ਕਰਦੇ ਹਾਂ ਜੋ ਵਿਸਥਾਰ ਵਿੱਚ ਬਹੁ-ਭਾਗੀ, ਪ੍ਰੀਮੀਅਮ ਬੈਸਟਸੈਲਰ ਕਹਾਣੀ ਲਿਖਣ ਬਾਰੇ ਹੋਰ ਜਾਣਨਾ ਚਾਹੁੰਦੇ ਹਨ।
ਸਾਡੇ ਪਿਛਲੇ ਫ਼ੈਲੋਸ਼ਿਪ ਟ੍ਰੇਨਿੰਗ ਪ੍ਰੋਗਰਾਮ ਵਿੱਚ, 10000 ਤੋਂ ਵੱਧ ਪ੍ਰਤਿਭਾਸ਼ਾਲੀ ਲੇਖਕਾਂ ਨੇ ਭਾਗ ਲਿਆ ਅਤੇ ਆਪਣੇ ਲਿਖਣ ਦੇ ਹੁਨਰ ਨੂੰ ਨਿਖਾਰਿਆ ਕੀਤਾ। ਸਾਨੂੰ ਯਕੀਨ ਹੈ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਦੂਜਾ ਐਡੀਸ਼ਨ ਤੁਹਾਨੂੰ ਤੁਹਾਡੇ ਸਫ਼ਲ ਲੇਖਣ ਕੈਰੀਅਰ ਵੱਲ ਇੱਕ ਕਦਮ ਅੱਗੇ ਲੈ ਜਾਵੇਗਾ। ਸਾਡਾ ਮੰਨਣਾ ਹੈ ਕਿ ਤੁਹਾਨੂੰ ਨਿਸ਼ਚਤ ਤੌਰ 'ਤੇ ਇਸ ਨਿਵੇਕਲੇ 7 ਦਿਨਾਂ ਦੇ ਮੁਫ਼ਤ ਲੇਖਣ ਮਾਸਟਰਕਲਾਸ ਲਈ ਰਜਿਸਟਰ ਕਰਨਾ ਚਾਹੀਦਾ ਹੈ। ਤੁਸੀਂ ਆਪਣੇ ਲੇਖਕ ਦੋਸਤਾਂ ਨੂੰ ਵੀ ਸੱਦਾ ਦੇ ਸਕਦੇ ਹੋ ਜੋ ਅਜੇ ਤੱਕ ਪ੍ਰਤੀਲਿਪੀ ਪਲੇਟਫ਼ਾਰਮ 'ਤੇ ਨਹੀਂ ਹਨ।
*************************************
ਹੇਠਾਂ ਕੁੱਝ ਵਿਸ਼ੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਅਸੀਂ ਇਸ 7 ਦਿਨਾਂ ਦੀ ਮਾਸਟਰਕਲਾਸ ਵਿੱਚ ਸਿੱਖਾਂਗੇ -
1. ਇਸ ਬਾਰੇ ਸਿਖਲਾਈ ਕਿ ਤੁਸੀਂ ਆਸਾਨੀ ਨਾਲ ਕਿਵੇਂ ਇੱਕ ਲੋਕਪ੍ਰਿਯ ਲੜੀਵਾਰ ਦੀ ਯੋਜਨਾ ਬਣਾ ਸਕਦੇ ਹੋ ਅਤੇ ਉਸਨੂੰ ਸ਼ੁਰੂ ਤੋਂ ਲਿਖ ਸਕਦੇ ਹੋ
2. ਵੱਖ-ਵੱਖ ਸ਼ੈਲੀਆਂ ਵਿੱਚ ਬੈਸਟਸੈਲਰ ਕਹਾਣੀਆਂ ਕਿਵੇਂ ਲਿਖਣੀਆਂ ਹਨ - ਰੋਮਾਂਸ/ਸਮਾਜਿਕ/ਥ੍ਰਿਲਰ/ਹਾੱਰਰ/ਬਦਲਾ ਆਦਿ।
3. ਪ੍ਰਤੀਲਿਪੀ ਲੰਬੀ ਲੜੀਵਾਰ ਲਿਖਣ 'ਤੇ ਧਿਆਨ ਕਿਉਂ ਦਿੰਦੀ ਹੈ ? ਇਹ ਤੁਹਾਡੇ ਲੇਖਣ ਕੈਰੀਅਰ ਨੂੰ ਕਿਵੇਂ ਬਦਲ ਸਕਦਾ ਹੈ ?
4. ਲੱਖਾਂ ਪਾਠਕਾਂ ਤੱਕ ਕਿਵੇਂ ਪਹੁੰਚਣਾ ਹੈ ਅਤੇ ਆਨਲਾਈਨ ਸਾਹਿਤ ਦੀ ਦੁਨੀਆਂ ਵਿੱਚ ਇੱਕ ਸਫ਼ਲ ਲੇਖਕ ਕਿਵੇਂ ਬਣਨਾ ਹੈ।
5. ਆਪਣੀ ਲੜੀਵਾਰ ਨੂੰ ਆਸਾਨੀ ਨਾਲ 50+ ਭਾਗਾਂ ਤੋਂ ਅੱਗੇ ਲੈ ਜਾਣ ਲਈ ਖ਼ਾਸ ਲਿਖਣ ਦੇ ਸੁਝਾਅ ਅਤੇ ਤਕਨੀਕਾਂ
6. ਪ੍ਰਤੀਲਿਪੀ ਐਪ 'ਤੇ ਪ੍ਰਚੱਲਿਤ ਪ੍ਰੀਮੀਅਮ ਸੀਰੀਜ਼ ਦਾ ਡੂੰਘਾਈ ਨਾਲ ਵਿਸ਼ਲੇਸ਼ਣ
7. ਇੱਕ ਲੇਖਕ ਵਜੋਂ ਪ੍ਰਤੀਲਿਪੀ ਐਪ 'ਤੇ ਪ੍ਰਸਿੱਧੀ ਅਤੇ ਕਮਾਈ ਵਧਾਉਣ ਲਈ ਸੁਝਾਅ।
8. ਆਪਣੀ ਕਹਾਣੀ ਲਿਖਣ ਦੀ ਪ੍ਰਕਿਰਿਆ ਨੂੰ ਬੇਹਤਰ ਬਣਾਉਣ ਲਈ ਨਵੇਂ ਯੁੱਗ ਦੇ ਸਾਫ਼ਟਵੇਅਰ ਜਾਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦਾ ਫ਼ਾਇਦਾ ਉਠਾਓ।
9. ਲੇਖਕਾਂ ਦੇ ਸਾਹਮਣੇ ਆਉਣ ਵਾਲੀਆਂ ਆਮ ਚੁਣੌਤੀਆਂ ਨੂੰ ਦੂਰ ਕਰਨ ਦੇ ਵਿਹਾਰਕ ਤਰੀਕੇ।
*************************************
‘ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ 2.0’ਦਾ ਟੀਚਾ ਕੀ ਹੈ ?
ਅਸੀਂ ਦੇਖਿਆ ਹੈ ਕਿ ਸਾਡੇ ਬਹੁਤ ਸਾਰੇ ਲੇਖਕ ਆਸਾਨੀ ਨਾਲ ਵਧੀਆ ਅਤੇ ਬੈਸਟਸੈਲਿੰਗ ਲੰਬੀ ਲੜੀਵਾਰ ਲਿਖ ਸਕਦੇ ਹਨ ਜੇਕਰ ਉਨ੍ਹਾਂ ਨੂੰ ਲਿਖਣ ਦੀ ਟ੍ਰੇਨਿੰਗ ਦਿੱਤੀ ਜਾਵੇ। ਇਸ ਲਈ ਅਸੀਂ ਇਹ ਖ਼ਾਸ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ। ਜੇਕਰ ਤੁਸੀਂ ਦਾਖ਼ਲਾ ਲੈਂਦੇ ਹੋ, ਤਾਂ ਤੁਹਾਨੂੰ ਬਹੁ-ਭਾਗੀ, ਪ੍ਰੀਮੀਅਮ ਬੈਸਟਸੈਲਰ ਲੜੀਵਾਰ ਲਿਖਣ ਦੇ ਵੱਖ-ਵੱਖ ਤਰੀਕਿਆਂ 'ਤੇ ਪ੍ਰਤੀਲਿਪੀ ਦੀ ਅੰਦਰੂਨੀ ਟੀਮ ਦੁਆਰਾ ਵਿਸ਼ੇਸ਼ ਤੌਰ 'ਤੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਤੋਂ ਬਾਅਦ, ਤੁਸੀਂ ਆਸਾਨੀ ਨਾਲ ਲੰਬੀ ਲੜੀਵਾਰ ਦੀ ਯੋਜਨਾ ਬਣਾਉਣ ਅਤੇ ਲਿਖਣ ਦੇ ਯੋਗ ਹੋਵੋਗੇ ਜਿਸ ਤੋਂ ਤੁਸੀਂ ਪ੍ਰਤੀਲਿਪੀ ਪ੍ਰੀਮੀਅਮ ਤੋਂ ਪ੍ਰਤੀ ਸਾਲ 2 ਲੱਖ ਤੱਕ ਕਮਾ ਸਕਦੇ ਹੋ।
*************************************
‘ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ 2.0’ ਵਿੱਚ ਸ਼ਾਮਲ ਹੋਣ ਦੇ ਕੀ ਫ਼ਾਇਦੇ ਹਨ ?
1. ਟ੍ਰੇਨਿੰਗ ਤੋਂ ਬਾਅਦ, ਤੁਹਾਨੂੰ ਇਸ ਬਾਰੇ ਡੂੰਘਾਈ ਨਾਲ ਗਿਆਨ ਹੋਵੇਗਾ ਕਿ ਪਾਠਕਾਂ ਨੂੰ ਪਸੰਦ ਆਉਣ ਵਾਲੇ ਬਹੁ-ਭਾਗੀ ਪ੍ਰੀਮੀਅਮ ਲੜੀਵਾਰ ਕਿਵੇਂ ਲਿਖਣੀ ਹੈ, ਨਾਲ ਹੀ ਹਰ ਮਹੀਨੇ ਪ੍ਰੀਮੀਅਮ ਰਾਇਲਟੀ ਰਾਹੀਂ ਤੁਹਾਡੀ ਕਮਾਈ ਵਿੱਚ ਵਾਧਾ ਹੋਵੇਗਾ।
2. ਇੱਕ ਵਾਰ ਜਦੋਂ ਤੁਸੀਂ 7 ਦਿਨਾਂ ਦੀ ਲਾਈਵ ਆਨਲਾਈਨ ਟ੍ਰੇਨਿੰਗ ਨੂੰ ਸਫ਼ਲਤਾਪੂਰਵਕ ਪੂਰਾ ਕਰ ਲੈਂਦੇ ਹੋ, ਤਾਂ ਤੁਹਾਨੂੰ ਸਾਰੀ ਟ੍ਰੇਨਿੰਗ ਸਮੱਗਰੀ ਅਤੇ ਵੀਡੀਓ ਤੱਕ ਲਾਈਫ਼ਟਾਈਮ ਐਕਸਸ ਮਿਲ ਜਾਵੇਗਾ।
3. ਇੱਕ ਵਾਰ ਜਦੋਂ ਤੁਸੀਂ ਸਾਡੀ ਸਿਖਲਾਈ ਦੇ ਅਨੁਸਾਰ ਲੜੀਵਾਰ ਲਿਖਣਾ ਪੂਰਾ ਕਰ ਲੈਂਦੇ ਹੋ, ਤਾਂ ਤੁਸੀਂ ਪ੍ਰਤਿਸ਼ਠਾਵਾਨ ‘ਪ੍ਰਤੀਲਿਪੀ ਫ਼ੈਲੋਸ਼ਿਪ ਮੈਂਬਰਾਂ’ ਵਿੱਚੋਂ ਇੱਕ ਬਣ ਜਾਓਗੇ ਅਤੇ ਤੁਹਾਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਪ੍ਰਤੀਲਿਪੀ ਟ੍ਰੇਨਿੰਗ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ।
4. ਪ੍ਰਤੀਲਿਪੀ ਫ਼ੈਲੋਸ਼ਿਪ ਮੈਂਬਰ ਦੇ ਤੌਰ ‘ਤੇ, ਤੁਹਾਨੂੰ ਪ੍ਰਤੀਲਿਪੀ ਟੀਮ ਵੱਲੋਂ ਕਈ ਵਿਸ਼ੇਸ਼ ਲਾਭ ਪ੍ਰਾਪਤ ਹੋਣਗੇ, ਜਿਵੇਂ ਕਿ ਹੇਠਾਂ ਵੇਰਵਾ ਦਿੱਤਾ ਗਿਆ ਹੈ:
ਤੁਹਾਡੀ ਲੜੀਵਾਰ ਨੂੰ ਮਹੀਨਿਆਂ ਤੱਕ ਖ਼ਾਸ ਤੌਰ 'ਤੇ ਪ੍ਰਤੀਲਿਪੀ ਦੇ ਹੋਮਪੇਜ 'ਤੇ ਪ੍ਰਚਾਰਿਆ ਜਾਵੇਗਾ।
ਤੁਹਾਡੀ ਲੜੀਵਾਰ ਦੀ ਮਾਰਕੀਟਿੰਗ ਸਾਡੇ ਅਧਿਕਾਰਤ ਪ੍ਰਤੀਲਿਪੀ ਫ਼ੇਸਬੁੱਕ ਪੇਜਾਂ 'ਤੇ ਕੀਤੀ ਜਾਵੇਗੀ।
ਜੇਕਰ ਤੁਸੀਂ ਲੜੀਵਾਰ ਲਿਖਣ ਦੇ ਦੌਰਾਨ ਫਸਿਆ ਮਹਿਸੂਸ ਕਰਦੇ ਹੋ, ਤਾਂ ਪ੍ਰਤੀਲਿਪੀ ਟੀਮ ਤੁਹਾਡੇ ਮਾਰਗਦਰਸ਼ਨ ਲਈ ਹਮੇਸ਼ਾ ਉਪਲੱਬਧ ਰਹੇਗੀ।
*************************************
ਇਹ ਫ਼ੈਲੋਸ਼ਿਪ ਪ੍ਰੋਗਰਾਮ ਕਿਵੇਂ ਆਯੋਜਿਤ ਕੀਤਾ ਜਾਵੇਗਾ ?
8 ਸਤੰਬਰ 2023 ਤੋਂ ਸ਼ੁਰੂ ਕਰਕੇ ਪ੍ਰਤੀਲਿਪੀ ਟੀਮ ਲਗਾਤਾਰ 7 ਦਿਨਾਂ ਤੱਕ ਰੋਜ਼ਾਨਾ 1 ਘੰਟੇ ਦੇ ਲਾਈਵ ਵੀਡੀਓ ਟ੍ਰੇਨਿੰਗ ਸੈਸ਼ਨਾਂ ਦਾ ਆਯੋਜਨ ਕਰੇਗੀ।
ਟ੍ਰੇਨਿੰਗ ਖ਼ਤਮ ਹੋਣ ਤੋਂ ਬਾਅਦ, ਤੁਹਾਨੂੰ ਇੱਕ ਬਹੁ-ਭਾਗੀ ਲੜੀਵਾਰ ਲਿਖਣ ਲਈ ਕਿਹਾ ਜਾਵੇਗਾ। ਜੇਕਰ ਤੁਸੀਂ ਚੁਣੌਤੀ ਨੂੰ ਸਵੀਕਾਰ ਕਰਦੇ ਹੋ ਅਤੇ ਲੜੀਵਾਰ ਲਿਖਣਾ ਖ਼ਤਮ ਕਰਦੇ ਹੋ, ਤਾਂ ਤੁਹਾਨੂੰ ‘ਪ੍ਰਤੀਲਿਪੀ ਫ਼ੈਲੋਸ਼ਿਪ ਮੈਂਬਰ' ਬਣਨ ਦਾ ਮੌਕਾ ਮਿਲੇਗਾ ਅਤੇ ਤੁਸੀਂ ਆਪਣੇ ਘਰ ਦੇ ਪਤੇ 'ਤੇ ਇੱਕ ਵਿਸ਼ੇਸ਼ ਪ੍ਰਤੀਲਿਪੀ ਟ੍ਰੇਨਿੰਗ ਸਰਟੀਫ਼ਿਕੇਟ ਪ੍ਰਾਪਤ ਕਰੋਗੇ।
*************************************
ਕੀ ਤੁਸੀਂ ਆਪਣਾ ਲੇਖਣ ਕੈਰੀਅਰ ਸਥਾਪਿਤ ਕਰਕੇ ਹਰ ਮਹੀਨੇ ਕਮਾਈ ਕਰਨਾ ਚਾਹੁੰਦੇ ਹੋ ? ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਸਾਹਿਤਕ ਪਲੇਟਫ਼ਾਰਮ, ਪ੍ਰਤੀਲਿਪੀ ਤੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਨ ਅਤੇ ਇੱਕ ਬੇਹਤਰ ਲੇਖਕ ਬਣਨ ਦਾ ਇਹ ਤੁਹਾਡੇ ਲਈ ਜੀਵਨ ਭਰ ਦਾ ਮੌਕਾ ਹੈ।
ਹੇਠਾਂ ਦਿੱਤੇ ਫ਼ਾਰਮ ਨੂੰ ਭਰੋ ਅਤੇ ਅੱਜ ਹੀ ਰਜਿਸਟਰ ਕਰੋ !
ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ ਲਈ ਰਜਿਸਟਰ ਕਰਨ ਲਈ ਇੱਥੇ ਕਲਿੱਕ ਕਰੋ --
https://forms.gle/rqT5vmuofs8TwMUYA
(ਨੋਟ - ਇਹ ਦਾਖ਼ਲਾ ਫ਼ਾਰਮ 7 ਸਤੰਬਰ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਕੋਈ ਵੀ ਸਬਮਿਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ।)
ਧੰਨਵਾਦ,
ਪ੍ਰਤੀਲਿਪੀ ਫ਼ੈਲੋਸ਼ਿਪ ਟੀਮ