pratilipi-logo ਪ੍ਰਤੀਲਿਪੀ
ਪੰਜਾਬੀ
ਪ੍ਰਤੀਲਿਪੀ ਫ਼ੈਲੋਸ਼ਿਪ ਲੇਖਣ ਚੈਲੇਂਜ

ਲੇਖਕਾਂ ਦੇ ਲਈ ਪੇਸ਼ ਹੈ, ਪ੍ਰਤੀਲਿਪੀ ਦੇ ਵੱਲੋਂ ਫੈਲੋਸ਼ਿਪ ਸਿਖਲਾਈ ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ ‘ਪ੍ਰਤੀਲਿਪੀ ਫ਼ੈਲੋਸ਼ਿਪ ਲੇਖਣ ਚੈਲੇਂਜ'। ਇਹ ਲੇਖਣ ਚੈਲੇਂਜ ਮੁੱਖ ਤੌਰ 'ਤੇ ਉਨ੍ਹਾਂ ਲੇਖਕਾਂ ਲਈ ਹੈ ਜਿਨ੍ਹਾਂ ਨੇ ਉਪਰੋਕਤ ਪ੍ਰੋਗਰਾਮ ਵਿੱਚ ਰਜਿਸਟਰ ਕੀਤਾ ਹੈ ਅਤੇ ਲੜੀਵਾਰ ਲਿਖਣ ਦੇ ਲਈ ਸਿਖਲਾਈ ਪ੍ਰਾਪਤ ਕੀਤੀ ਹੈ। ਪਰ ਜੇਕਰ ਤੁਸੀਂ ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ ਵਿੱਚ ਰਜਿਸਟਰ ਨਹੀਂ ਕੀਤਾ ਹੈ, ਤਾਂ ਤੁਸੀਂ ਸਾਡੀ ਸਿਖਲਾਈ ਕੋਰਸ ਸਮੱਗਰੀ ਤੋਂ ਵੀ ਸਿੱਖ ਸਕਦੇ ਹੋ ਅਤੇ ਵੱਖਰੇ ਤੌਰ 'ਤੇ ਹਿੱਸਾ ਲੈ ਸਕਦੇ ਹੋ।

ਸਾਰੇ ਨਿਯਮਾਂ ਨੂੰ ਸਮਝਣ ਦੇ ਲਈ ਪੂਰਾ ਡ੍ਰਾਫ਼ਟ ਪੜ੍ਹੋ।

ਰਜਿਸਟਰਡ ਲੇਖਕਾਂ ਦੇ ਨਾਲ 12 ਦਿਨਾਂ ਦੇ ਲਾਈਵ ਸਿਖਲਾਈ ਪ੍ਰੋਗਰਾਮ ਵਿੱਚ, ਅਸੀਂ ਉਹਨਾਂ ਨੂੰ ਲੰਬੀ, ਮਲਟੀ-ਚੈਪਟਰ, ਪ੍ਰੀਮੀਅਮ ਯੋਗ ਲੜੀਵਾਰ ਲਿਖਣਾ ਸਿਖਾਇਆ ਹੈ ਜੋ ਪਾਠਕਾਂ ਨੂੰ ਪਸੰਦ ਆਵੇ। ਸਾਡੇ ਰਜਿਸਟਰਡ ਲੇਖਕਾਂ ਨੇ ਲਿਖਣ ਦੀਆਂ ਬਹੁਤ ਸਾਰੀਆਂ ਡੂੰਘਾਈ ਵਾਲੀਆਂ ਤਕਨੀਕਾਂ ਸਿੱਖੀਆਂ ਹਨ ਜੋ ਉਹਨਾਂ ਨੂੰ ਕਿਸੇ ਵੀ ਲੰਬੀ ਲੜੀ ਨੂੰ ਆਸਾਨੀ ਨਾਲ ਲਿਖਣ ਦੇ ਯੋਗ ਬਣਾਉਣਗੀਆਂ। ਉਦਾਹਰਣ ਦੇ ਲਈ-

  • ਆਪਣੀ ਕਹਾਣੀ ਦੇ ਪਲਾਟ ਨੂੰ ਸ਼ੁਰੂਆਤ ਤੋਂ ਆਸਾਨੀ ਨਾਲ ਕਿਵੇਂ ਚੁਣਨਾ ਅਤੇ ਵਿਕਸਿਤ ਕਰਨਾ ਹੈ ਬਾਰੇ ਸਿਖਲਾਈ

  • ਮੁੱਖ ਪਾਤਰਾਂ, ਉਪ-ਪਾਤਰਾਂ ਨੂੰ ਕਿਵੇਂ ਸਕੈਚ ਕਰਨਾ ਹੈ ਅਤੇ ਸਬ-ਪਲਾਟਾਂ 'ਤੇ ਫ਼ੋਕਸ ਕਿਵੇਂ ਕਰਨਾ ਹੈ

  • ਆਪਣੀ ਲੜੀਵਾਰ ਨੂੰ 50+ ਭਾਗਾਂ ਤੋਂ ਲੰਬੀ ਬਣਾਉਣ ਦੀਆਂ ਵੱਖ-ਵੱਖ ਲੇਖਣ ਤਕਨੀਕਾਂ

  • ਪ੍ਰਤੀਲਿਪੀ ਐਪ 'ਤੇ ਟਰੇਂਡਿੰਗ ਪ੍ਰੀਮੀਅਮ ਸੀਰੀਜ਼ ਦਾ ਡੂੰਘਾਈ ਨਾਲ ਵਿਸ਼ਲੇਸ਼ਣ

  • ਸਭ ਤੋਂ ਵੱਧ ਬੈਸਟਸੈਲਿੰਗ ਲੇਖਕਾਂ ਦੁਆਰਾ ਵਰਤੀਆਂ ਜਾਂਦੀਆਂ ਲੋਕਪ੍ਰਿਯ ਨਰੇਸ਼ਨ ਤਕਨੀਕਾਂ ਨਾਲ ਪਾਠਕਾਂ ਨੂੰ ਕਿਵੇਂ ਜੋੜਨਾ ਹੈ

  • ਨਵੇਂ-ਯੁੱਗ ਦੇ ਸਾਫ਼ਟਵੇਅਰਾਂ ਦੀ ਵਰਤੋਂ ਕਰਦੇ ਹੋਏ ਅਣਗਿਣਤ ਦਿਲਚਸਪ ਸਟੋਰੀ ਆਈਡਿਆਸ ਮੁਫ਼ਤ ਵਿੱਚ ਕਿਵੇਂ ਪ੍ਰਾਪਤ ਕਰਨੇ ਹਨ 

ਇੱਥੇ ਕਲਿੱਕ ਕਰਕੇ ਸਾਰੇ ਸਿਖਲਾਈ ਸੈਸ਼ਨਾਂ ਦੀਆਂ ਵੀਡੀਓ ਰਿਕਾਰਡਿੰਗਾਂ ਅਤੇ ਸਮੱਗਰੀ PDF ਦੇਖੋ-

https://drive.google.com/drive/folders/1IkqnnUlCci4ZWoo4oxcpAyTIimV7BWkv 

(ਜੇਕਰ ਤੁਸੀਂ ਸਾਡੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲਿਆ ਹੈ, ਤਾਂ ਤੁਸੀਂ ਉਪਰੋਕਤ ਲਿੰਕ ਵਿੱਚ ਸਾਰੀਆਂ ਵੀਡਿਓਜ਼ ਦੇਖ ਸਕਦੇ ਹੋ ਅਤੇ ਖ਼ੁਦ ਸਿੱਖ ਸਕਦੇ ਹੋ। ਅਸੀਂ ਵਾਅਦਾ ਕਰਦੇ ਹਾਂ ਕਿ ਜੇਕਰ ਤੁਸੀਂ ਟ੍ਰੇਨਿੰਗ ਪੂਰੀ ਕਰ ਲੈਂਦੇ ਹੋ ਤਾਂ ਤੁਸੀਂ ਲੰਬੀ ਲੜੀ ਲਿਖਣ ਦੇ ਗੁਪਤ ਫ਼ਾਰਮੂਲੇ ਬਹੁਤ ਆਸਾਨੀ ਨਾਲ ਸਿੱਖੋਗੇ।)

ਲੇਖਣ ਚੈਲੇਂਜ ਵਿੱਚ ਕਿਵੇਂ ਹਿੱਸਾ ਲੈਣਾ ਹੈ ?

ਤੁਹਾਨੂੰ ਹੇਠਾਂ ਦਿੱਤੇ ਗਏ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰਤੀਲਿਪੀ ਐਪ ਵਿੱਚ ਇੱਕ ਨਵੀਂ ਲੜੀਵਾਰ ਪ੍ਰਕਾਸ਼ਿਤ ਕਰਨੀ ਹੋਵੇਗੀ। 

  1. ਤੁਹਾਨੂੰ ਆਪਣੀ ਲੜੀਵਾਰ ‘ਪ੍ਰਤੀਲਿਪੀ ਫ਼ੈਲੋਸ਼ਿਪ ਲੇਖਣ ਚੈਲੇਂਜ’ ਸ਼੍ਰੇਣੀ ਦੇ ਅਧੀਨ ਪ੍ਰਕਾਸ਼ਿਤ ਕਰਨੀ ਹੋਵੇਗੀ।

  2. ਤੁਹਾਡੀ ਲੜੀਵਾਰ ਦਾ ਪਹਿਲਾ ਭਾਗ 1 ਫ਼ਰਵਰੀ, 2023 (ਜੋ ਕਿ ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤੀ ਮਿਤੀ ਹੈ) ਤੋਂ ਬਾਅਦ ਪ੍ਰਕਾਸ਼ਿਤ ਕੀਤਾ ਹੋਣਾ ਚਾਹੀਦਾ ਹੈ।

  3. ਲੇਖਣ ਚੈਲੇਂਜ ਦੀ ਆਖ਼ਰੀ ਮਿਤੀ ਤੱਕ, ਤੁਹਾਡੀ ਲੜੀਵਾਰ 50 ਭਾਗ ਪਾਰ ਕਰ ਜਾਣੀ ਚਾਹੀਦੀ ਹੈ। (ਤੁਸੀਂ ਆਖ਼ਰੀ ਮਿਤੀ ਤੋਂ ਬਾਅਦ ਆਪਣੀ ਲੜੀ ਨੂੰ ਜਾਰੀ ਰੱਖ ਸਕਦੇ ਹੋ ਅਤੇ ਇਸਨੂੰ ਹੋਰ ਵੀ ਲੰਬਾ ਕਰ ਸਕਦੇ ਹੋ। ਪਰ ਯਕੀਨੀ ਬਣਾਓ ਕਿ ਤੁਹਾਡੀ ਲੜੀਵਾਰ ਵਿੱਚ ਆਖ਼ਰੀ ਮਿਤੀ ਤੱਕ ਘੱਟੋ-ਘੱਟ 50 ਭਾਗ ਹੋਣ।)

  4. ਤੁਹਾਡੀ ਲੜੀਵਾਰ ਦੇ ਹਰ ਭਾਗ ਵਿੱਚ ਘੱਟੋ-ਘੱਟ 600 ਸ਼ਬਦ ਹੋਣੇ ਚਾਹੀਦੇ ਹਨ।

  5. ਜਿਨ੍ਹਾਂ ਲੇਖਕਾਂ ਕੋਲ ਗੋਲਡਨ ਬੈਜ ਹੈ: ਜੇਕਰ ਤੁਹਾਡੇ ਕੋਲ ਗੋਲਡਨ ਬੈਜ ਹੈ, ਤਾਂ ਤੁਹਾਨੂੰ ਯੋਗ ਹੋਣ ਲਈ ਲਾਜ਼ਮੀ ਤੌਰ 'ਤੇ ਆਪਣੀ ਲੜੀਵਾਰ ਨੂੰ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਅਧੀਨ ਰੱਖਣਾ ਹੋਵੇਗਾ। ਜੇਕਰ ਤੁਸੀਂ ਨਿਯਮਾਂ ਦੀ ਪਾਲਣਾ ਕਰਦੇ ਹੋ, ਤਾਂ ਤੁਹਾਡੀ ਸੀਰੀਜ਼ ਸਿੱਧੇ ਪ੍ਰੀਮੀਅਮ ਸੈਕਸ਼ਨ ਵਿੱਚ ਜਾਵੇਗੀ।

  6. ਜਿਨ੍ਹਾਂ ਲੇਖਕਾਂ ਕੋਲ ਗੋਲਡਨ ਬੈਜ ਨਹੀਂ ਹੈ: ਜੇਕਰ ਤੁਹਾਡੇ ਕੋਲ ਗੋਲਡਨ ਬੈਜ ਨਹੀਂ ਹੈ, ਤਾਂ ਤੁਸੀਂ ਆਮ ਵਾਂਗ ਲੜੀਵਾਰ ਦੇ ਸਾਰੇ ਭਾਗਾਂ ਨੂੰ ਪ੍ਰਕਾਸ਼ਿਤ ਕਰ ਸਕਦੇ ਹੋ।

 

ਮਹੱਤਵਪੂਰਨ ਮਿਤੀਆਂ-

  • ਸ਼ੁਰੂ ਕਰਨ ਦੀ ਮਿਤੀ: 1 ਫ਼ਰਵਰੀ, 2023

  • ਆਖ਼ਰੀ ਮਿਤੀ: 15 ਮਈ, 2023

ਯੋਗ ਹੋਣ ਦੇ ਲਈ। 15 ਮਈ ਤੱਕ, ਤੁਹਾਡੀ ਸੀਰੀਜ਼ ਦੇ ਘੱਟੋ-ਘੱਟ 50 ਭਾਗ ਹੋਣੇ ਚਾਹੀਦੇ ਹਨ। ਹਾਲਾਂਕਿ, ਤੁਸੀਂ ਆਖ਼ਰੀ ਮਿਤੀ ਤੋਂ ਬਾਅਦ ਆਪਣੀ ਲੜੀ ਜਾਰੀ ਰੱਖ ਸਕਦੇ ਹੋ ਅਤੇ ਇਸਨੂੰ ਹੋਰ ਵੀ ਲੰਬਾ ਕਰ ਸਕਦੇ ਹੋ।

 

ਫ਼ੈਲੋਸ਼ਿਪ ਟ੍ਰੇਨਿੰਗ ਸਰਟੀਫ਼ਿਕੇਸ਼ਨ ਦੇ ਲਾਭ-

 

ਰਜਿਸਟਰਡ ਲੇਖਕਾਂ ਲਈ-

ਜੇਕਰ ਤੁਸੀਂ ਫ਼ੈਲੋਸ਼ਿਪ ਪ੍ਰੋਗਰਾਮ ਟ੍ਰੇਨਿੰਗ ਕੋਰਸ ਵਿੱਚ ਰਜਿਸਟਰ ਕੀਤਾ ਹੈ ਅਤੇ ਲੇਖਣ ਚੈਲੇਂਜ ਵਿੱਚ ਘੱਟੋ-ਘੱਟ 50 ਭਾਗਾਂ ਦੀ ਲੜੀ ਨੂੰ ਸਫ਼ਲਤਾਪੂਰਵਕ ਪ੍ਰਕਾਸ਼ਿਤ ਕੀਤਾ ਹੈ।

  • ਤੁਹਾਨੂੰ ਪ੍ਰਤੀਲਿਪੀ ਤੋਂ ਵਿਸ਼ੇਸ਼ ਟ੍ਰੇਨਿੰਗ ਸਰਟੀਫ਼ਿਕੇਟ ਪ੍ਰਾਪਤ ਹੋਵੇਗਾ। ਅਸੀਂ ਤੁਹਾਡੇ ਘਰ ਦੇ ਪਤੇ 'ਤੇ ਕੋਰੀਅਰ ਰਾਹੀਂ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤਾ ਸਰਟੀਫ਼ਿਕੇਟ ਅਤੇ ਗਿਫ਼ਟ ਭੇਜਾਂਗੇ।

  • ਤੁਸੀਂ ਸਾਡੇ ਵੱਕਾਰੀ ‘ਪ੍ਰਤੀਲਿਪੀ ਫ਼ੈਲੋਸ਼ਿਪ ਮੈਂਬਰ’ ਕਮਿਊਨਟੀ ਦੇ ਮੈਂਬਰਾਂ ਵਿੱਚੋਂ ਇੱਕ ਬਣ ਜਾਓਗੇ।

  • ਮੁਕੰਮਲ ਕੋਰਸ ਟ੍ਰੇਨਿੰਗ ਵੀਡੀਓ ਅਤੇ ਸਮੱਗਰੀ PDF ਦਾ ਲਾਈਫ਼ਟਾਈਮ ਐਕਸਸ 

  • ਤੁਹਾਡੀ ਲੜੀਵਾਰ ਨੂੰ ਮਹੀਨਿਆਂ ਲਈ ਐਪ ਹੋਮਪੇਜ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਮੋਟ ਕੀਤਾ ਜਾਵੇਗਾ।

  • ਤੁਹਾਡੀ ਲੜੀਵਾਰ ਨੂੰ ਸਾਡੇ ਸੋਸ਼ਲ ਮੀਡੀਆ ਪੇਜਾਂ ‘ਤੇ ਵਿਸ਼ੇਸ਼ ਤੌਰ 'ਤੇ ਪ੍ਰਮੋਟ ਕੀਤਾ ਜਾਵੇਗਾ।

  • ਸਾਡੀ ਟੀਮ ਤੁਹਾਨੂੰ ਗਾਈਡ ਕਰੇਗੀ ਕਿ ਤੁਸੀਂ ਆਪਣੀ ਲੰਬੀ ਸੀਰੀਜ਼ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਕਿਵੇਂ ਪ੍ਰਕਾਸ਼ਿਤ ਕਰ ਸਕਦੇ ਹੋ।

  • ਪ੍ਰਤੀਲਿਪੀ ਫ਼ੈਲੋਸ਼ਿਪ ਮੈਂਬਰ ਦੇ ਰੂਪ ਵਿੱਚ, ਤੁਹਾਨੂੰ ਭਵਿੱਖ ਵਿੱਚ ਪ੍ਰਤੀਲਿਪੀ ਟੀਮ ਤੋਂ ਬਹੁਤ ਸਾਰੇ ਵਿਸ਼ੇਸ਼ ਲਾਭ ਮਿਲਣਗੇ।

  • ਪ੍ਰਤੀਲਿਪੀ ਟੀਮ ਵੱਟਸਐਪ/ਫ਼ੋਨ 'ਤੇ ਤੁਹਾਡੀ ਮਦਦ ਕਰੇਗੀ ਜਦੋਂ ਵੀ ਤੁਹਾਨੂੰ ਆਪਣੀ ਸੀਰੀਜ਼ ਲਿਖਣ ਵੇਲੇ ਮਦਦ ਦੀ ਲੋੜ ਪਵੇਗੀ।

 

ਨਾਨ-ਰਜਿਸਟਰਡ ਲੇਖਕਾਂ ਲਈ-

ਜੇਕਰ ਤੁਸੀਂ ਫ਼ੈਲੋਸ਼ਿਪ ਪ੍ਰੋਗਰਾਮ ਟ੍ਰੇਨਿੰਗ ਕੋਰਸ ਵਿੱਚ ਰਜਿਸਟਰ ਨਹੀਂ ਕੀਤਾ ਹੈ। ਪਰ ਤੁਸੀਂ ਵੱਖਰੇ ਤੌਰ 'ਤੇ ਹਿੱਸਾ ਲੈ ਰਹੇ ਹੋ ਅਤੇ ਲੇਖਣ ਚੈਲੇਂਜ ਵਿੱਚ ਘੱਟੋ-ਘੱਟ 50 ਭਾਗਾਂ ਦੀ ਲੜੀ ਪ੍ਰਕਾਸ਼ਿਤ ਕਰ ਰਹੇ ਹੋ।

  • ਤੁਹਾਨੂੰ ਪ੍ਰਤੀਲਿਪੀ ਤੋਂ ਵਿਸ਼ੇਸ਼ 'ਡਿਜੀਟਲ' ਟ੍ਰੇਨਿੰਗ ਸਰਟੀਫ਼ਿਕੇਟ ਪ੍ਰਾਪਤ ਹੋਵੇਗਾ ਜੋ ਅਸੀਂ ਤੁਹਾਡੇ ਈਮੇਲ ਦੇ ਜ਼ਰੀਏ ਭੇਜਾਂਗੇ।

  • ਮੁਕੰਮਲ ਕੋਰਸ ਟ੍ਰੇਨਿੰਗ ਵੀਡੀਓ ਅਤੇ ਸਮੱਗਰੀ PDF ਦਾ ਲਾਈਫ਼ਟਾਈਮ ਐਕਸਸ 

  • ਤੁਹਾਡੀ ਲੜੀਵਾਰ ਨੂੰ ਸਾਡੇ ਸੋਸ਼ਲ ਮੀਡੀਆ ਪੇਜਾਂ ‘ਤੇ ਵਿਸ਼ੇਸ਼ ਤੌਰ 'ਤੇ ਪ੍ਰਮੋਟ ਕੀਤਾ ਜਾਵੇਗਾ।

 

ਚੋਣ ਮਾਪਦੰਡ-

 

ਰਜਿਸਟਰਡ ਲੇਖਕਾਂ ਲਈ-

ਕੋਈ ਵੱਖਰੀ ਫ਼ੈਸਲਾ ਪ੍ਰਕਿਰਿਆ ਨਹੀਂ ਹੋਵੇਗੀ। ਜੇਕਰ ਤੁਸੀਂ ‘ਪ੍ਰਤੀਲਿਪੀ ਫ਼ੈਲੋਸ਼ਿਪ ਪ੍ਰੋਗਰਾਮ' ਲਈ ਰਜਿਸਟਰ ਕੀਤਾ ਹੈ ਅਤੇ ਆਖ਼ਰੀ ਮਿਤੀ ਤੋਂ ਪਹਿਲਾਂ ਸਫ਼ਲਤਾਪੂਰਵਕ ਇੱਕ ਨਵੀਂ ਲੜੀ ਪ੍ਰਕਾਸ਼ਿਤ ਕੀਤੀ ਹੈ, ਤਾਂ ਤੁਸੀਂ ਵਿਸ਼ੇਸ਼ ਫ਼ੈਲੋਸ਼ਿਪ ਟ੍ਰੇਨਿੰਗ ਸਰਟੀਫ਼ਿਕੇਟ ਅਤੇ ਹੋਰ ਸਾਰੇ ਲਾਭਾਂ ਦੇ ਲਈ ਯੋਗ ਹੋਵੋਗੇ।

 

ਨਾਨ-ਰਜਿਸਟਰਡ ਲੇਖਕਾਂ ਲਈ-

ਕੋਈ ਵੱਖਰੀ ਫ਼ੈਸਲਾ ਪ੍ਰਕਿਰਿਆ ਨਹੀਂ ਹੋਵੇਗੀ। ਜੇਕਰ ਤੁਸੀਂ ਆਖ਼ਰੀ ਮਿਤੀ ਤੋਂ ਪਹਿਲਾਂ ਸਾਰੇ ਨਿਯਮਾਂ ਅਨੁਸਾਰ ਸਫ਼ਲਤਾਪੂਰਵਕ ਇੱਕ ਨਵੀਂ ਲੜੀ ਨੂੰ ਪ੍ਰਕਾਸ਼ਿਤ ਕਰਦੇ ਹੋ, ਤਾਂ ਤੁਸੀਂ ਵਿਸ਼ੇਸ਼ ਫ਼ੈਲੋਸ਼ਿਪ ਡਿਜੀਟਲ ਟ੍ਰੇਨਿੰਗ ਸਰਟੀਫ਼ਿਕੇਟ ਦੇ ਲਈ ਯੋਗ ਹੋਵੋਗੇ।

 

ਕੀ ਤੁਹਾਨੂੰ ਲਿਖਣ ਦਾ ਬਹੁਤ ਸ਼ੌਕ਼ ਹੈ ? ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਸਾਹਿਤਕ ਪਲੇਟਫ਼ਾਰਮ ਪ੍ਰਤੀਲਿਪੀ ਤੋਂ ਵਿਸ਼ੇਸ਼ ਟ੍ਰੇਨਿੰਗ ਸਰਟੀਫ਼ਿਕੇਟ ਪ੍ਰਾਪਤ ਕਰਨ ਅਤੇ ਆਪਣਾ ਲੇਖਣ ਕੈਰੀਅਰ ਸਥਾਪਤ ਕਰਨ ਦਾ ਇਹ ਤੁਹਾਡੇ ਲਈ ਜੀਵਨ ਭਰ ਦਾ ਮੌਕਾ ਹੈ। ਸ਼ੁਭਕਾਮਨਾਵਾਂ !