pratilipi-logo ਪ੍ਰਤੀਲਿਪੀ
ਪੰਜਾਬੀ
ਗਰਮੀ ਦੀਆਂ ਛੁੱਟੀਆਂ

ਪ੍ਰਤੀਲਿਪੀ ਤੁਹਾਡੇ ਲਈ ਇੱਕ ਨਵਾਂ ਕਹਾਣੀ ਲੇਖਣ ਮੁਕਾਬਲਾ 'ਗਰਮੀ ਦੀਆਂ ਛੁੱਟੀਆਂ' ਲੈ ਕੇ ਹਾਜ਼ਰ ਹੈ। ਤੁਸੀਂ ਆਪਣੀਆਂ ਕਹਾਣੀਆਂ ਇਸ ਮੁਕਾਬਲੇ ਲਈ ਲਿਖ ਕੇ ਇਸ ਮੁਕਾਬਲੇ ਦਾ ਹਿੱਸਾ ਬਣ ਸਕਦੇ ਹੋ ਅਤੇ ਆਕਰਸ਼ਕ ਇਨਾਮ ਜਿੱਤ ਸਕਦੇ ਹੋ। 

 

ਕਿਰਪਾ ਕਰਕੇ ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ -

 

ਮੁਕਾਬਲੇ ਦੇ ਬਾਰੇ ਵਿੱਚ:

1. ਤੁਹਾਡੇ ਦੁਆਰਾ ਲਿਖੀਆਂ ਗਈਆਂ ਕਹਾਣੀਆਂ ਮੁਕਾਬਲੇ ਦੇ ਵਿਸ਼ੇ ਤੇ ਕੇਂਦਰਿਤ ਹੋਣੀਆਂ ਚਾਹੀਦੀਆਂ ਹਨ। 

2. ਤੁਸੀਂ ਇਸ ਮੁਕਾਬਲੇ ਦੇ ਲਈ ਲੜੀਵਾਰ ਰਚਨਾ ਵੀ ਲਿਖ ਸਕਦੇ ਹੋ। ਕਹਾਣੀ ਦੇ ਲਈ ਸਾਡੇ ਵੱਲੋਂ ਸ਼ਬਦਾਂ ਦੀ ਕੋਈ ਵੀ ਸੀਮਾ ਤਹਿ ਨਹੀਂ ਕੀਤੀ ਗਈ ਹੈ। ਇਸਦੇ ਨਾਲ ਹੀ ਤੁਸੀਂ ਜਿੰਨੀਆਂ ਮਰਜ਼ੀ ਕਹਾਣੀਆਂ ਇਸ ਮੁਕਾਬਲੇ ਦੇ ਲਈ ਲਿਖ ਸਕਦੇ ਹੋ। 

3. ਕਹਾਣੀ ਤੁਹਾਨੂੰ ਆਪਣੀ ਪ੍ਰਤੀਲਿਪੀ ਪ੍ਰੋਫਾਈਲ ਤੇ ਪ੍ਰਕਾਸ਼ਿਤ ਕਰਨੀ ਹੋਵੇਗੀ। ਜਦੋਂ ਤੁਸੀਂ ਰਚਨਾ ਨੂੰ ਪ੍ਰਕਾਸ਼ਿਤ ਕਰੋਗੇ ਤਾਂ 'ਪ੍ਰਕਾਰ' ਵਿੱਚ 'ਕਹਾਣੀ' ਅਤੇ ‘ਸ਼੍ਰੇਣੀ’ ਵਿੱਚ ‘ਗਰਮੀ ਦੀਆਂ ਛੁੱਟੀਆਂ’ ਚੁਣੋ। ਇਸ ਤੋਂ ਬਿਨਾਂ ਰਚਨਾ ਮੁਕਾਬਲੇ ਵਿੱਚ ਸ਼ਾਮਿਲ ਨਹੀਂ ਮੰਨੀ ਜਾਵੇਗੀ। 

4. ਮੁਕਾਬਲੇ ਵਿੱਚ ਭਾਗ ਲੈਣ ਦੀ ਮਿਤੀ ਲੰਘ ਜਾਣ ਤੋਂ ਬਾਅਦ ‘ਗਰਮੀ ਦੀਆਂ ਛੁੱਟੀਆਂ’ ਸ਼੍ਰੇਣੀ ਹਟਾ ਦਿੱਤੀ ਜਾਵੇਗੀ ਪਰ ਜੇਕਰ ਤੁਸੀਂ ਮੁਕਾਬਲੇ ਵਿੱਚ ਭਾਗ ਲੈਣ ਦੀ ਮਿਤੀ ਦੇ ਅੰਦਰ ਆਪਣੀਆਂ ਰਚਨਾਵਾਂ ਪ੍ਰਕਾਸ਼ਿਤ ਕਰਦੇ ਹੋ ਤਾਂ ਤੁਹਾਡੀਆਂ ਰਚਨਾਵਾਂ ਹਮੇਸ਼ਾ ਮੁਕਾਬਲੇ ਦਾ ਹਿੱਸਾ ਰਹਿਣਗੀਆਂ। ਮੁਕਾਬਲੇ ਵਿੱਚ ਪ੍ਰਕਾਸ਼ਿਤ ਹੋਈਆਂ ਰਚਨਾਵਾਂ ਨੂੰ ਸਾਡੇ ਹੋਮਪੇਜ ਤੇ ਵੀ ਰੱਖਿਆ ਜਾਵੇਗਾ। 

5. ਆਪਣੀ ਕਹਾਣੀ ਵਿੱਚ ਵਿਆਕਰਣ ਦਾ ਵਿਸ਼ੇਸ਼ ਧਿਆਨ ਰੱਖੋ। ਕਹਾਣੀ ਮੌਲਿਕ ਹੋਣੀ ਚਾਹੀਦੀ ਹੈ, ਤੁਸੀਂ ਕਿਸੇ ਹੋਰ ਲੇਖਕ ਦੀ ਕਹਾਣੀ ਦੀ ਨਕਲ ਨਹੀਂ ਕਰ ਸਕਦੇ। ਕਹਾਣੀ ਪ੍ਰਤੀਲਿਪੀ ਤੇ ਪਹਿਲਾਂ ਤੋਂ ਪ੍ਰਕਾਸ਼ਿਤ ਨਹੀਂ ਹੋਣੀ ਚਾਹੀਦੀ। 

6. ਹਮੇਸ਼ਾ ਆਪਣੀ ਐਪ ਗੂਗਲ ਪਲੇ ਸਟੋਰ ਤੋਂ ਅਪਡੇਟ ਕਰਨ ਦੇ ਬਾਅਦ ਹੀ ਮੁਕਾਬਲੇ ਵਿੱਚ ਭਾਗ ਲਵੋ ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਅਸੁਵਿਧਾ ਨਹੀਂ ਹੋਵੇਗੀ। 

7. ਤੁਹਾਡੀਆਂ ਰਚਨਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਇਮੋਜੀ ਨਹੀਂ ਹੋਣੇ ਚਾਹੀਦੇ। ਰਚਨਾ ਦੀ ਕਵਰ ਫੋਟੋ ਲਗਾਉਣਾ ਵੀ ਲਾਜ਼ਮੀ ਹੈ। 

8. ਹਮੇਸ਼ਾ ਮੁਕਾਬਲਿਆਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਦੇ ਲਈ ਤੁਸੀਂ ਪ੍ਰਤੀਲਿਪੀ ਪੰਜਾਬੀ ਨੂੰ ਇੱਥੇ ਫੋਲੋ ਕਰ ਸਕਦੇ ਹੋ - https://punjabi.pratilipi.com/user/119181a524


ਨੋਟ: ਜੇਕਰ ਤੁਸੀਂ ਪਹਿਲੀ ਵਾਰ ਪ੍ਰਤੀਲਿਪੀ ਤੇ ਲਿਖ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ‘ਗਰਮੀ ਦੀਆਂ ਛੁੱਟੀਆਂ’ ਸ਼੍ਰੇਣੀ ਨਾ ਦਿਖਾਈ ਦੇਵੇ। ਐਸੀ ਸਥਿਤੀ ਵਿੱਚ ਤੁਸੀਂ ਆਪਣੀਆਂ ਕਹਾਣੀਆਂ ਨੂੰ ਪ੍ਰਤੀਲਿਪੀ ਤੇ ਪ੍ਰਕਾਸ਼ਿਤ ਕਰਨ ਤੋਂ ਬਾਅਦ ਉਸਦਾ ਲਿੰਕ [email protected] ਤੇ ਮੇਲ ਕਰ ਦਿਓ। ਐਸਾ ਸਿਰਫ਼ ਪਹਿਲੀ ਵਾਰ ਪ੍ਰਤੀਲਿਪੀ ਤੇ ਰਚਨਾ ਲਿਖਣ ਵਾਲਿਆਂ ਦੇ ਨਾਲ ਹੋ ਸਕਦਾ ਹੈ। ਬਾਕੀ ਲੇਖਕ ਕਿਰਪਾ ਕਰਕੇ ਮੇਲ ਤੇ ਲਿੰਕਸ ਨਾ ਭੇਜਣ।

 

ਜ਼ਰੂਰੀ ਮਿਤੀਆਂ:

1. ਕਹਾਣੀ ਪ੍ਰਕਾਸ਼ਿਤ ਕਰਨ ਦੀ ਆਖ਼ਰੀ ਮਿਤੀ: 31 ਜੁਲਾਈ 2022

2. ਰਿਜ਼ਲਟ ਦੀ ਮਿਤੀ: 17 ਅਗਸਤ 2022

 

ਇਨਾਮ:

ਪਹਿਲਾ ਸਥਾਨ : 3000/-

ਦੂਜਾ ਸਥਾਨ : 2000/-

ਤੀਜਾ ਸਥਾਨ : 1000/-

ਟਾੱਪ 3 ਕਹਾਣੀਆਂ ਨੂੰ ਸਰਟੀਫਿਕੇਟ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। 

 

ਕੋਈ ਸਮੱਸਿਆ ਹੈ ?

ਕੋਈ ਸਮੱਸਿਆ, ਜਾਣਕਾਰੀ ਜਾਂ ਸੁਝਾਅ ਦੇ ਲਈ [email protected] ਤੇ ਸਾਨੂੰ ਮੇਲ ਕਰੋ।