ਪਿਆਰੇ ਲੇਖਕੋ,
ਪ੍ਰਤੀਲਿਪੀ 'ਲੜੀਵਾਰ ਲੇਖਣ ਪ੍ਰਤੀਯੋਗਿਤਾ' ਕਹਾਣੀ ਲੇਖਣ ਮੁਕਾਬਲੇ ਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ।
ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ।
ਦਿਲ ਤੋਂ ਲਹਿ ਕੇ ਤਾਂ ਜਾਂਦਾ (ਗੁਰਮੇਜਰ ਸਿੰਘ)
ਮੈਂ ਨੰਗੀ ਨਹੀਂ, ਨੰਗੀ ਤੇਰੀ ਸੋਚ (ਗੁਰਚਰਨ ਸਿੰਘ ਇਕਵੰਨ)
ਸਿਮਰੀ ਦਾ ਨਸੀਬ ਬਸ਼ੀਰਾ (ਸਿਮਰਨਜੀਤ ਕੌਰ ਸਿਮਰ)
ਕਾਲੀ ਕੁੜੀ (ਜੱਸੀ ਬੇਚੈਨ)
ਮਤਰੇਈ ਮਾਂ ਸਕੀ ਧੀ (ਤਕਦੀਰ ਕੌਰ)
ਇੱਕ ਵਾਰ ਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲ ਸਾਨੂੰ [email protected] 'ਤੇ ਈਮੇਲ ਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।