ਪਿਆਰੇ ਲੇਖਕੋ,
ਪ੍ਰਤੀਲਿਪੀ 'ਬਾਲ ਕਹਾਣੀਆਂ' ਕਹਾਣੀ ਲੇਖਣ ਮੁਕਾਬਲੇ ਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ।
ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ।
ਦੋ ਅੱਖਾਂ (ਜੋਤੀ ਰਾਣੀ)
ਕਰਮਾਂ ਦਾ ਫਲ (Edeep Kaur)
ਕਵਨ ਪੁੱਤਰ (ਹਰਪ੍ਰੀਤ ਕੌਰ ਪ੍ਰੀਤ)
ਪਰਾਏ ਹੱਕ ਦੀ ਲਾਲਸਾ (ਰਵਨਜੋਤ ਕੌਰ ਸਿੱਧੂ ਰਾਵੀ)
ਇੱਕ ਵਾਰ ਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।