pratilipi-logo ਪ੍ਰਤੀਲਿਪੀ
ਪੰਜਾਬੀ

ਗੋਲਡਨ ਬੈਜ ਲੇਖਕਾਂ ਲਈ 'ਪ੍ਰੀਮੀਅਮ ਸਬਸਕ੍ਰਿਪਸ਼ਨ' ਬਾਰੇ ਮਹੱਤਵਪੂਰਨ ਅਪਡੇਟ

01 ఆగస్టు 2023

ਪਿਆਰੇ ਲੇਖਕ,

ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ। 

ਜੇਕਰ ਤੁਸੀਂ ਇੱਕ ਗੋਲਡਨ ਬੈਜ ਲੇਖਕ ਹੋ ਅਤੇ ਤੁਹਾਡੀ ਲੜੀਵਾਰ ਸੁਪਰਫ਼ੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਦਾ ਹਿੱਸਾ ਹੈ, ਤਾਂ ਇਹ ਬਦਲਾਅ ਤੁਹਾਨੂੰ ਅੱਗੇ ਇਸ ਤਰ੍ਹਾਂ ਪ੍ਰਭਾਵਿਤ ਕਰੇਗਾ ->

1. ਇਹ ਪ੍ਰਤੀਲਿਪੀ 'ਤੇ ਮੇਰੀ ਕਮਾਈ ਨੂੰ ਕਿਵੇਂ ਪ੍ਰਭਾਵਿਤ ਕਰੇਗਾ?

ਤੁਹਾਨੂੰ ਇਹ ਦੱਸਦੇ ਹੋਏ ਸਾਨੂੰ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਸਾਰੇ ਗੋਲਡਨ ਬੈਜ ਧਾਰਕ ਲੇਖਕਾਂ ਲਈ ਕਮਾਈ ਕਰਨ ਦਾ ਬਰਾਬਰ ਮੌਕਾ ਲਿਆ ਰਹੇ ਹਾਂ। ਹੁਣ ਤੁਹਾਨੂੰ ਤੁਹਾਡੇ ਤੱਕ ਪਹੁੰਚਣ ਲਈ ਪ੍ਰਤਿਲਿਪੀ ਟੀਮ ਦੀ ਉਡੀਕ ਨਹੀਂ ਕਰਨੀ ਪਵੇਗੀ। ਤੁਸੀਂ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਦੇ ਤਹਿਤ ਆਪਣੀ ਮੁਕੰਮਲ ਹੋਈ ਜਾਂ ਚੱਲ ਰਹੀ ਲੜੀਵਾਰ ਨੂੰ ਕਿਸੇ ਵੀ ਸਮੇਂ ਆਪਣੇ-ਆਪ ਸ਼ਾਮਲ ਕਰਨ ਦੇ ਯੋਗ ਹੋਵੋਗੇ।

2. ਮੇਰੀ ਚੱਲ ਰਹੀ ਲੜੀਵਾਰ ਦਾ ਕੀ ਹੁੰਦਾ ਹੈ ਜੋ ਸੁਪਰਫ਼ੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਦਾ ਹਿੱਸਾ ਹੈ?

ਉਹ ਲੜੀਵਾਰ ਰਚਨਾਵਾਂ ਜੋ ਵਰਤਮਾਨ ਵਿੱਚ ਸੁਪਰਫ਼ੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਦਾ ਹਿੱਸਾ ਹਨ, ਆਪਣੇ ਆਪ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਦੇ ਤਹਿਤ ਸ਼ਾਮਲ ਹੋ ਜਾਣਗੀਆਂ। ਹਾਲਾਂਕਿ, ਪਾਠਕ ਦੁਆਰਾ ਤੁਹਾਡੀ ਲੜੀਵਾਰ ਨੂੰ ਪੜ੍ਹਨ ਦੇ ਤਰੀਕੇ ਵਿੱਚ ਅਸੀਂ ਕੁਝ ਬਦਲਾਅ ਕਰ ਰਹੇ ਹਾਂ। ਤੁਹਾਡੀ ਲੜੀਵਾਰ 16ਵੇਂ ਭਾਗ ਤੋਂ ਬਾਅਦ ਲਾੱਕ ਹੋ ਜਾਵੇਗੀ। ਪਹਿਲਾਂ ਸਾਰੇ ਪਾਠਕਾਂ ਨੂੰ ਪ੍ਰਕਾਸ਼ਨ ਦੀ ਮਿਤੀ ਤੋਂ ਪੜ੍ਹਨ ਲਈ 5 ਦਿਨ ਉਡੀਕ ਕਰਨੀ ਪੈਂਦੀ ਸੀ। ਇਸ ਬਦਲਾਅ ਦੇ ਨਾਲ, ਲੜੀਵਾਰ ਨੂੰ ਮੁਫ਼ਤ ਵਿੱਚ ਪੜ੍ਹਨ ਲਈ, ਹੁਣ ਪਾਠਕਾਂ ਨੂੰ ਅਗਲਾ ਭਾਗ ਖੋਲ੍ਹਣ ਲਈ ਪਿਛਲੇ ਇੱਕ ਭਾਗ ਨੂੰ ਪੜ੍ਹਨ ਤੋਂ ਬਾਅਦ ਇੱਕ ਦਿਨ ਉਡੀਕ ਕਰਨੀ ਪਵੇਗੀ। ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰੀਮੀਅਮ ਸੀਰੀਜ਼ ਸਟੇਜ 'ਤੇ ਪੜ੍ਹੀਆਂ ਜਾਂਦੀਆਂ ਹਨ।

3. ਪ੍ਰਤੀਲਿਪੀ ਇਹ ਬਦਲਾਅ ਕਿਉਂ ਕਰ ਰਹੀ ਹੈ?

ਇਹ ਬਦਲਾਅ ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮਾਂ ਤੋਂ ਸਾਰੇ ਯੋਗ ਲੇਖਕਾਂ ਦੀ ਕਮਾਈ ਅਤੇ ਕਮਾਈ ਵਧਾਉਣ ਦੇ ਬਰਾਬਰ ਮੌਕੇ ਲਿਆਉਣ ਲਈ ਕੀਤਾ ਗਿਆ ਹੈ। ਕਿਉਂਕਿ ਮੌਜੂਦਾ ਮਾਡਲ ਦੇ ਨਾਲ, ਇੱਕ ਵਾਰ ਜਦੋਂ ਤੁਸੀਂ ਨਵੇਂ ਭਾਗ ਪ੍ਰਕਾਸ਼ਿਤ ਕਰਦੇ ਹੋ, ਤਾਂ 5 ਦਿਨਾਂ ਬਾਅਦ ਇਹ ਹਰ ਕਿਸੇ ਲਈ ਪੜ੍ਹਨ ਲਈ ਮੁਫ਼ਤ ਹੋਵੇਗਾ। ਇਸ ਲਈ ਜੇਕਰ ਲੜੀਵਾਰ ਮੁਕੰਮਲ ਹੋਣ ਤੋਂ ਬਾਅਦ ਕੋਈ ਨਵਾਂ ਪਾਠਕ ਤੁਹਾਡੀ ਪ੍ਰੋਫ਼ਾਈਲ 'ਤੇ ਆਉਂਦਾ ਹੈ, ਤਾਂ ਉਹ ਬਿਨਾਂ ਕਿਸੇ ਲਾੱਕ ਦੇ ਸਾਰੇ ਭਾਗਾਂ ਨੂੰ ਪੜ੍ਹ ਸਕਦਾ ਹੈ। ਪਰ ਇਸ ਬਦਲਾਅ ਨਾਲ 16ਵੇਂ ਹਿੱਸੇ ਤੋਂ ਬਾਅਦ ਇਹ ਹਮੇਸ਼ਾ ਲਈ ਲਾੱਕ ਹੋ ਜਾਵੇਗਾ। ਲੜੀਵਾਰ ਨੂੰ ਸਿਰਫ਼ ਉਹਨਾਂ ਲਈ ਅਨਲਾੱਕ ਕੀਤਾ ਜਾਵੇਗਾ ਜੋ ਪਿਛਲੇ ਭਾਗਾਂ ਨੂੰ ਪੜ੍ਹਦੇ ਹਨ। 

4. ਮੇਰੇ ਪਾਠਕਾਂ ਲਈ ਕੀ ਬਦਲੇਗਾ?

- 16 ਤੋਂ ਬਾਅਦ ਦੇ ਸਾਰੇ ਭਾਗ ਤੁਹਾਡੇ ਪਾਠਕਾਂ ਲਈ ਲਾੱਕ ਕਰ ਦਿੱਤੇ ਜਾਣਗੇ ਅਤੇ ਪਹਿਲੇ 15 ਭਾਗ ਪਾਠਕਾਂ ਲਈ ਮੁਫ਼ਤ ਹੋਣਗੇ।

- ਉਡੀਕ ਦੀ ਮਿਆਦ ਉਹਨਾਂ ਦੇ ਆਖ਼ਰੀ ਪੜ੍ਹੇ ਹੋਏ ਭਾਗ ਤੋਂ 5 ਦਿਨਾਂ ਦੀ ਬਜਾਏ 1 ਦਿਨ ਹੋਵੇਗੀ।

- ਪਾਠਕਾਂ ਨੂੰ ਪ੍ਰੀਮੀਅਮ ਸੀਰੀਜ਼ ਵਾਂਗ ਅਗਲਾ ਭਾਗ ਪੜ੍ਹਨ ਲਈ 1 ਦਿਨ ਉਡੀਕ ਕਰਨੀ ਪਵੇਗੀ। ਬਿਨਾਂ ਉਡੀਕ ਕੀਤੇ ਇਸਨੂੰ ਲਗਾਤਾਰ ਪੜ੍ਹਨ ਲਈ, ਉਹ ਜਾਂ ਤਾਂ ਪ੍ਰਤੀਲਿਪੀ ਪ੍ਰੀਮੀਅਮ ਜਾਂ ਸੁਪਰਫ਼ੈਨ ਸਬਸਕ੍ਰਿਪਸ਼ਨ ਲੈ ਸਕਦੇ ਹਨ ਜਾਂ 5 ਸਿੱਕਿਆਂ ਨਾਲ ਵਿਅਕਤੀਗਤ ਭਾਗਾਂ ਨੂੰ ਅਨਲਾੱਕ ਕਰ ਸਕਦੇ ਹਨ।

5. ਮੈਂ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਦੇ ਤਹਿਤ ਆਪਣੀ ਨਵੀਂ ਚੱਲ ਰਹੀ ਲੜੀਵਾਰ ਨੂੰ ਕਿਵੇਂ ਸ਼ਾਮਲ ਕਰ ਸਕਦਾ ਹਾਂ?

ਨਵੀਂ ਲੜੀਵਾਰ ਲਿਖਣ ਵੇਲੇ, ਪਹਿਲੇ 15 ਭਾਗ ਮੁਫ਼ਤ ਹੋਣਗੇ। ਇੱਕ ਵਾਰ ਜਦੋਂ 16ਵਾਂ ਭਾਗ ਪ੍ਰਕਾਸ਼ਿਤ ਹੋ ਜਾਂਦਾ ਹੈ, ਤਾਂ ਇਹ ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਤਹਿਤ ਆਟੋਮੈਟਿਕ ਲਾੱਕ ਹੋ ਜਾਵੇਗਾ। ਲੇਖਕ ਪਹਿਲੇ 15 ਭਾਗਾਂ ਨੂੰ ਪ੍ਰਕਾਸ਼ਿਤ ਕਰਦੇ ਸਮੇਂ ਆਪਟ-ਇਨ ਵਿਕਲਪ ਨੂੰ ਦੇਖਣ ਦੇ ਯੋਗ ਨਹੀਂ ਹੋਣਗੇ। ਆਪਟ-ਇਨ ਦਾ ਵਿਕਲਪ 16ਵੇਂ ਭਾਗ ਤੋਂ ਹੀ ਦਿਖਾਈ ਦੇਵੇਗਾ।

6. ਮੈਂ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਦੇ ਤਹਿਤ ਆਪਣੀ ਮੁਕੰਮਲ ਲੜੀਵਾਰ ਨੂੰ ਕਿਵੇਂ ਸ਼ਾਮਲ ਕਰ ਸਕਦਾ ਹਾਂ?

ਜੇਕਰ ਤੁਸੀਂ ਇਸ ਸਮੇਂ ਸੁਪਰਫ਼ੈਨ ਸਬਸਕ੍ਰਿਪਸ਼ਨ ਦੇ ਅਧੀਨ ਸੀਰੀਜ਼ ਲਿਖ ਰਹੇ ਹੋ, ਤਾਂ ਤੁਹਾਡੀ ਸਮੱਗਰੀ ਇਸ ਨਵੇਂ ਬਦਲਾਅ ਦੇ ਤਹਿਤ ਆਪਣੇ-ਆਪ ਚੁਣੀ ਜਾਵੇਗੀ। ਜੇਕਰ ਤੁਸੀਂ ਸੀਰੀਜ਼ ਪੂਰੀ ਕਰ ਲਈ ਹੈ ਅਤੇ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 'ਲਿਖੋ' ਭਾਗ ਵਿੱਚ ਆਪਣੇ ਸੀਰੀਜ਼ ਪੇਜ 'ਤੇ ਜਾ ਸਕਦੇ ਹੋ, 'ਜਾਣਕਾਰੀ ਐਡਿਟ ਕਰੋ' 'ਤੇ ਕਲਿੱਕ ਕਰੋ ਅਤੇ ਇਸ ਪ੍ਰੋਗਰਾਮ ਦੇ ਤਹਿਤ ਆਪਣੀ ਸੀਰੀਜ਼ ਨੂੰ ਸ਼ਾਮਲ ਕਰ ਸਕਦੇ ਹੋ। ਫ਼ਿਲਹਾਲ, ਜੇਕਰ ਤੁਸੀਂ ਪ੍ਰੋਫ਼ਾਈਲ ਪੇਜ ਤੋਂ ਸੀਰੀਜ਼ 'ਤੇ ਜਾਂਦੇ ਹੋ ਤਾਂ ਸ਼ਾਮਲ ਕਰਨਾ ਕੰਮ ਨਹੀਂ ਕਰੇਗਾ। ਕਿਰਪਾ ਕਰਕੇ 'ਲਿਖੋ' ਭਾਗ ਤੋਂ ਲੜੀ 'ਤੇ ਜਾਓ। ਨਾਲ ਹੀ, ਇੱਕ ਵਾਰ ਜਦੋਂ ਤੁਸੀਂ ਆਪਟ-ਇਨ ਚੁਣਦੇ ਹੋ, ਤਾਂ ਕੁੱਝ ਘੰਟਿਆਂ ਦੇ ਅੰਦਰ (ਵੱਧ ਤੋਂ ਵੱਧ ਸਮਾਂ-ਸੀਮਾ 24 ਘੰਟੇ ਹੈ) ਤੁਹਾਨੂੰ ਇੱਕ ਪੁਸ਼ਟੀਕਰਨ ਮੈਸਜ ਮਿਲੇਗਾ ਅਤੇ ਤੁਹਾਡੀ ਲੜੀਵਾਰ ਇਸ ਨਵੇਂ ਬਦਲਾਅ/ਫ਼ੀਚਰ ਵਿੱਚ ਸ਼ਾਮਲ ਹੋ ਜਾਵੇਗੀ।

7. ਮੈਂ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਤੋਂ ਆਪਣੀ ਲੜੀਵਾਰ ਨੂੰ ਕਿਵੇਂ ਹਟਾ ਸਕਦਾ ਹਾਂ?

ਤੁਸੀਂ ਇਸ ਪ੍ਰੋਗਰਾਮ ਤੋਂ ਸਿੱਧੇ ਤੌਰ 'ਤੇ ਆਪਣੀ ਲੜੀਵਾਰ ਨੂੰ ਹਟਾਉਣ ਦੇ ਯੋਗ ਨਹੀਂ ਹੋਵੋਗੇ। ਕਹਾਣੀ ਐਡੀਟਿੰਗ ਸਕ੍ਰੀਨ ਵਿੱਚ, ਤੁਸੀਂ 'Make it a part of paid program' ਵਿਕਲਪ 'ਤੇ 'No' 'ਤੇ ਕਲਿੱਕ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ 'No' 'ਤੇ ਕਲਿੱਕ ਕਰੋਗੇ ਤਾਂ ਬੇਨਤੀ ਸਾਡੀ ਟੀਮ ਨੂੰ ਭੇਜ ਦਿੱਤੀ ਜਾਵੇਗੀ। ਸਾਡੀ ਟੀਮ 72 ਘੰਟਿਆਂ ਦੇ ਅੰਦਰ ਤੁਹਾਡੇ ਤੱਕ ਪਹੁੰਚ ਕਰੇਗੀ ਅਤੇ ਪ੍ਰੋਗਰਾਮ ਵਿੱਚੋਂ ਤੁਹਾਡੀ ਲੜੀਵਾਰ ਨੂੰ ਹਟਾਉਣ ਵਿੱਚ ਤੁਹਾਡੀ ਮਦਦ ਕਰੇਗੀ।

8. ਐਪ/ਵੈਬਸਾਈਟ ਤੋਂ ਮੈਨੁਅਲ ਆਪਟ-ਆਊਟ ਵਿਕਲਪ ਨੂੰ ਕਿਉਂ ਹਟਾਇਆ ਜਾ ਰਿਹਾ ਹੈ?

ਅਸੀਂ ਆਪਣੇ ਪਾਠਕਾਂ ਨੂੰ ਇਕਸਾਰ ਅਨੁਭਵ ਦੇਣਾ ਚਾਹੁੰਦੇ ਹਾਂ ਜੋ ਪੜ੍ਹਨ ਲਈ ਭੁਗਤਾਨ ਕਰ ਰਹੇ ਹਨ। ਪ੍ਰੋਗਰਾਮ ਤੋਂ ਲੜੀਵਾਰ ਰਚਨਾਵਾਂ ਨੂੰ ਅਚਾਨਕ ਹਟਾਉਣਾ, ਸਾਡੇ ਪਾਠਕਾਂ ਦਾ ਭਰੋਸਾ ਤੋੜਦਾ ਹੈ ਜੋ ਉਹਨਾਂ ਲੜੀਵਾਰ ਰਚਨਾਵਾਂ ਨੂੰ ਅੱਗੇ ਪੜ੍ਹਨ ਲਈ ਭੁਗਤਾਨ ਕਰ ਰਹੇ ਹਨ।

9. ਕੀ ਮੇਰੀ ਲੇਖਣ ਪ੍ਰਕਿਰਿਆ ਵਿੱਚ ਕੋਈ ਬਦਲਾਅ ਕੀਤਾ ਜਾ ਰਿਹਾ ਹੈ?

ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਅਧੀਨ ਚੁਣੀ ਗਈ ਲੜੀਵਾਰ ਦੇ ਲਈ ->

- ਤੁਸੀਂ ਆਪਣੇ ਸੀਰੀਅਲ ਨੂੰ ਹਟਾ ਨਹੀਂ ਸਕੋਗੇ ਜਾਂ ਇਸਨੂੰ ਡ੍ਰਾਫ਼ਟ ਵਿੱਚ ਨਹੀਂ ਰੱਖ ਸਕੋਗੇ। ਤੁਸੀਂ ਬਦਲਾਅ ਲਈ ਸਾਡੀ ਟੀਮ ਨਾਲ [email protected] ਰਾਹੀਂ ਸੰਪਰਕ ਕਰ ਸਕਦੇ ਹੋ।

- ਹਾਲਾਂਕਿ, ਤੁਸੀਂ ਲੜੀਵਾਰ ਦੇ ਕਿਸੇ ਵੀ ਹਿੱਸੇ ਦੀ ਸਮੱਗਰੀ ਨੂੰ ਐਡਿਟ ਕਰਨ ਦੇ ਯੋਗ ਹੋਵੋਗੇ।

- ਭਾਗਾਂ ਨੂੰ ਜੋੜਨ/ਵੱਖ ਕਰਨ ਦੇ ਨਾਲ-ਨਾਲ ਹਿੱਸਿਆਂ ਦੇ ਕ੍ਰਮ ਵਿੱਚ ਤਬਦੀਲੀ ਦੀ ਆਗਿਆ ਨਹੀਂ ਹੋਵੇਗੀ। 

10. ਲਿਖਣ ਦੀ ਪ੍ਰਕਿਰਿਆ ਵਿੱਚ ਨਵੀਆਂ ਪਾਬੰਦੀਆਂ ਕਿਉਂ ਹਨ?

ਅਸੀਂ ਪ੍ਰੀਮੀਅਮ ਸਬਸਕ੍ਰਾਈਬਰਸ ਲਈ ਖ਼ਰਾਬ ਉਪਭੋਗਤਾ ਅਨੁਭਵ ਤੋਂ ਬਚਣ ਲਈ ਅਜਿਹਾ ਕਰ ਰਹੇ ਹਾਂ। ਮੰਨ ਲਓ ਕਿ ਇੱਕ ਪਾਠਕ ਨੇ ਪ੍ਰੀਮੀਅਮ/ਸੁਪਰਫ਼ੈਨ ਸਬਸਕ੍ਰਿਪਸ਼ਨ ਲਈ ਹੈ ਅਤੇ ਇੱਕ ਖ਼ਾਸ ਲੜੀਵਾਰ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਕੋਈ ਲੇਖਕ ਲੜੀਵਾਰ ਦੇ ਕਿਸੇ ਭਾਗ ਨੂੰ ਹਟਾ ਦਿੰਦਾ ਹੈ ਜਾਂ ਕੁੱਝ ਹਿੱਸਿਆਂ ਨੂੰ ਮੁੜ-ਕ੍ਰਮਬੱਧ ਕਰਦਾ ਹੈ, ਤਾਂ ਪਾਠਕ ਦੇ ਪੜ੍ਹਨ ਦੇ ਅਨੁਭਵ ਵਿੱਚ ਰੁਕਾਵਟ ਆਵੇਗੀ।

11. ਜੇਕਰ ਮੈਂ ਆਪਣੀ ਲੜੀਵਾਰ ਨੂੰ ‘ਮੁਕੰਮਲ’ ਵਜੋਂ ਚਿੰਨ੍ਹਿਤ ਕਰਦਾ ਹਾਂ ਤਾਂ ਕੀ ਹੋਵੇਗਾ?

ਸਭ ਕੁੱਝ ਪਹਿਲਾਂ ਵਾਂਗ ਹੀ ਰਹੇਗਾ। ਤੁਹਾਡੀ ਸੀਰੀਜ਼ ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਅਧੀਨ ਰਹੇਗੀ ਅਤੇ ਸੀਰੀਜ਼ ਨੂੰ 16ਵੇਂ ਹਿੱਸੇ ਤੋਂ ਲਾੱਕ ਕਰ ਦਿੱਤਾ ਜਾਵੇਗਾ। ਇੱਕ ਲੜੀਵਾਰ ਨੂੰ ਮੁਕੰਮਲ ਵਜੋਂ ਚਿੰਨ੍ਹਿਤ ਕਰਨਾ, ਤੁਹਾਡੀ ਸਮੱਗਰੀ ਲਈ ਵਿਆਪਕ ਦਰਸ਼ਕਾਂ ਤੱਕ ਪ੍ਰਚਾਰ ਕਰਨ ਵਿੱਚ ਸਾਡੀ ਮਦਦ ਕਰੇਗਾ।

12. ਕੀ ਮੈਂ ਇਸ ਨਵੀਂ ਪ੍ਰਣਾਲੀ ਦੇ ਤਹਿਤ ਚੁਣੀ ਗਈ ਲੜੀਵਾਰ ਦੇ ਡ੍ਰਾਫ਼ਟ/ਭਾਗ ਸ਼ੈਡਿਊਲ ਕਰ ਸਕਦਾ ਹਾਂ?

 ਤੁਸੀਂ ਕਰ ਸਕਦੇ ਹੋ। ਇਹ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਇਹ ਹੈ।

13. ਕੀ ਮੇਰੇ ਸੁਪਰਫ਼ੈਨਸ ਦੇ ਪੜ੍ਹਨ ਦੇ ਅਨੁਭਵ ਵਿੱਚ ਕੋਈ ਬਦਲਾਅ ਆਵੇਗਾ?

ਨਹੀਂ, ਕੋਈ ਬਦਲਾਅ ਨਹੀਂ ਆਵੇਗਾ

14. ਮੇਰੀ ਪ੍ਰੀਮੀਅਮ ਲੜੀਵਾਰ ਦਾ ਕੀ ਹੋਵੇਗਾ?

ਪ੍ਰੀਮੀਅਮ ਲੜੀਵਾਰ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਸਭ ਕੁਝ ਪਹਿਲਾਂ ਵਾਂਗ ਹੀ ਰਹੇਗਾ।

15. ਮੇਰੀ "ਮੁਕੰਮਲ" ਲੜੀਵਾਰ ਅਰਲੀ ਐਕਸਸ ਅਧੀਨ ਪ੍ਰਕਾਸ਼ਿਤ ਨਹੀਂ ਹੋਈ ਸੀ। ਤਾਂ ਕੀ ਮੇਰੀ ਕਹਾਣੀ ਇਸ ਬਦਲਾਅ ਦਾ ਹਿੱਸਾ ਹੋਵੇਗੀ?

ਹਾਂ। ਤੁਸੀਂ ਆਪਣੀ ਮੁਕੰਮਲ ਹੋਈ ਲੜੀਵਾਰ ਨੂੰ ਚੁਣ ਸਕਦੇ ਹੋ ਜੋ ਅਰਲੀ ਐਕਸਸ ਦੇ ਤਹਿਤ ਕਦੇ ਵੀ ਪ੍ਰਕਾਸ਼ਿਤ ਨਹੀਂ ਹੋਈ ਸੀ। ਤੁਸੀਂ ਆਪਣੀ ਲੜੀਵਾਰ ਦੇ 'ਜਾਣਕਾਰੀ ਐਡਿਟ ਕਰੋ' ਪੇਜ ਵਿੱਚ ਵਿਕਲਪ ਦੇਖ ਸਕਦੇ ਹੋ। 

16. ਮੈਂ ਨਵੇਂ ਪਰਿਵਰਤਨ ਨਾਲ ਆਪਣੇ ਸੁਪਰਫ਼ੈਨ, ਪਾਠਕਾਂ ਅਤੇ ਕਮਾਈ ਵਿੱਚ ਕਮੀ ਦਾ ਖ਼ਤਰਾ ਮਹਿਸੂਸ ਕਰਦਾ ਹਾਂ।

- ਸ਼ੁਰੂ ਵਿੱਚ ਇਹ ਤਬਦੀਲੀ ਪਾਠਕਾਂ ਨੂੰ ਪ੍ਰਭਾਵਿਤ ਕਰੇਗੀ। ਪਰ, ਇਹ ਪ੍ਰਭਾਵ ਜ਼ਰੂਰੀ ਤੌਰ 'ਤੇ ਨਕਾਰਾਤਮਕ ਨਹੀਂ ਹੈ ਅਤੇ ਇਹ ਸਮੇਂ ਦੇ ਨਾਲ ਸਬਸਕ੍ਰਾਈਬਰਸ ਨੂੰ ਵਧਾਉਣ ਵਿੱਚ ਮਦਦ ਕਰੇਗਾ।

- ਅਗਲੇ ਦਿਨ ਭਾਗ ਹਰ ਪਾਠਕ ਲਈ ਮੁਫ਼ਤ ਨਹੀਂ ਹੋਵੇਗਾ। ਜਿਸ ਪਾਠਕ ਨੇ ਲਾੱਕਡ ਭਾਗ ਤੋਂ ਪਹਿਲਾਂ ਪੂਰਾ ਭਾਗ ਪੜ੍ਹ ਲਿਆ ਹੈ, ਉਹ ਅਗਲੇ ਦਿਨ ਅਗਲਾ ਭਾਗ ਪੜ੍ਹਨ ਲਈ ਸੁਤੰਤਰ ਹੋਵੇਗਾ। ਇਹ ਭਾਗ ਹੋਰ ਪਾਠਕਾਂ ਲਈ ਲਾੱਕ ਕਰ ਦਿੱਤਾ ਜਾਵੇਗਾ। ਇੱਕ ਪਾਠਕ ਇੱਕ ਦਿਨ ਵਿੱਚ ਸਿਰਫ਼ ਇੱਕ ਮੁਫ਼ਤ ਭਾਗ ਪੜ੍ਹ ਸਕਦਾ ਹੈ। ਨਾਲ ਹੀ, ਮੁਫ਼ਤ ਉਪਲੱਬਧ ਸਿੱਕਿਆਂ ਨਾਲ, ਪਾਠਕ ਇੱਕ ਬੈਠਕ ਵਿੱਚ ਕੋਈ ਲੰਬੀ ਕਹਾਣੀ ਨਹੀਂ ਪੜ੍ਹ ਸਕੇਗਾ। ਜੇਕਰ ਪਾਠਕ ਸਾਰੇ ਭਾਗਾਂ ਨੂੰ ਲਗਾਤਾਰ ਪੜ੍ਹਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਲਾੱਕ ਕੀਤੇ ਭਾਗਾਂ ਨੂੰ ਪੜ੍ਹਨ ਲਈ ਸੁਪਰਫ਼ੈਨ ਸਬਸਕ੍ਰਿਪਸ਼ਨ, ਪ੍ਰੀਮੀਅਮ ਸਬਸਕ੍ਰਿਪਸ਼ਨ ਜਾਂ ਸਿੱਕੇ ਖ਼ਰੀਦਣੇ ਪੈਣਗੇ।

17. ਕੀ ਇਵੇੰਟ ਦੇ ਅਧੀਨ ਮੇਰੀ ਰਚਨਾ ਇਸ ਤਬਦੀਲੀ ਦਾ ਹਿੱਸਾ ਹੈ?

ਹਾਂ, ਪਰ ਇਸ ਨਾਲ ਇਵੇੰਟ ਵਿੱਚ ਤੁਹਾਡੀ ਭਾਗੀਦਾਰੀ ਵਿੱਚ ਰੁਕਾਵਟ ਨਹੀਂ ਆਵੇਗੀ। 

18. ਮੈਂ ਆਪਣੀ ਲੜੀਵਾਰ 'ਤੇ ਰੈਂਡਮ ਲਾੱਕ/ਅਨਲਾੱਕ ਕੀਤੇ ਭਾਗ ਦੇਖ ਸਕਦਾ ਹਾਂ। ਕੀ ਮੇਰੀ ਲੜੀਵਾਰ ਪ੍ਰੀਮੀਅਮ ਅਧੀਨ ਹੈ?

ਜੇਕਰ ਤੁਸੀਂ ਆਪਣੀ ਲੜੀਵਾਰ 'ਤੇ ਪ੍ਰੀਮੀਅਮ (ਡਾਇਮੰਡ) ਚਿੰਨ੍ਹ ਦੇਖਦੇ ਹੋ, ਤਾਂ ਇਹ ਪ੍ਰੀਮੀਅਮ ਦੇ ਅਧੀਨ ਹੈ। ਜੇ ਤੁਸੀਂ ਆਪਣੀ ਲੜੀਵਾਰ ਖੋਲ੍ਹੀ ਹੈ, ਤਾਂ ਅਜਿਹੇ ਭਾਗ ਤੁਹਾਡੇ ਲਈ ਲਾੱਕ ਨਹੀਂ ਹੋਣਗੇ। ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਪਾਠਕਾਂ ਲਈ ਅਨਲਾੱਕ ਹੋ ਜਾਵੇਗਾ। ਹਾਲਾਂਕਿ, ਜੇਕਰ ਤੁਸੀਂ ਪ੍ਰੀਮੀਅਮ ਚਿੰਨ੍ਹ ਦੇਖਦੇ ਹੋ, ਤਾਂ ਇਹ ਭਾਗ 16ਵੇਂ ਤੋਂ ਪਾਠਕਾਂ ਲਈ ਲਾੱਕ ਕਰ ਦਿੱਤਾ ਗਿਆ ਹੈ।

19. ਮੈਨੂੰ ਆਪਣੀ ਨਵੀਂ ਸ਼ਾਮਲ ਕੀਤੀ ਪ੍ਰੀਮੀਅਮ ਲੜੀਵਾਰ ਦੀ ਕਮਾਈ ਕਿੱਥੇ ਜਾਂਚਣੀ ਚਾਹੀਦੀ ਹੈ?

ਤੁਹਾਡੇ 'ਮੇਰੀ ਆਮਦਨੀ’ ਸੈਕਸ਼ਨ ਵਿੱਚ ਤੁਸੀਂ ਮਹੀਨੇ ਦੇ ਆਖ਼ਰੀ ਦਿਨ ਆਪਣੀ ਪ੍ਰੀਮੀਅਮ ਕਮਾਈ ਨੂੰ ਦੇਖ ਸਕੋਗੇ।

ਸ਼ੁਭਕਾਮਨਾਵਾਂ !