ਨਾਮ-ਪ੍ਰੋਫਾਈਲ ਤੇ ਦੇਖੋ।
ਪਸੰਦ- ਸਭ ਤੋਂ ਵੱਖਰੀ।
ਮੁਹੱਬਤ-ਰੂਹ ਨਾਲ।
ਪਹਿਚਾਣ-ਬੇਬੇ-ਬਾਪੂ ਨਾਲ।
ਸਕੂਨ- ਖੁਦ ਨਾਲ ਸਮਾਂ ਬਿਤਾ ਕੇ ਮਿਲਦਾ।
ਉਮੀਦ- ਕੁੱਝ ਯਾਦਗਾਰ ਕੰਮ ਕਰਨ ਦੀ।
ਵਿਸ਼ਵਾਸ਼- ਉਸ ਪਰਮਾਤਮਾ 'ਤੇ।
ਸੁਭਾਅ- ਨਾਰੀਅਲ ਵਰਗਾ।
ਅਸੂਲ - ਚੰਗੇ ਨੂੰ ਭੰਡਣਾ ਨਹੀਂ,ਮਾੜ੍ਹੇ ਨੂੰ ਛੱਡਣਾ ਨਹੀਂ,ਕੁੱਲ ਮਿਲਾ ਕੇ ਕਹਿ ਲਓ ਕੱਬਾ।
ਪਸੰਦ- ਡਾਂਸ,ਗਾਉਣਾ,ਲਿਖਣਾ,ਕਲਾਕਾਰੀ ਕਰਨਾ,ਖਾਣਾ ਬਣਾਉਣਾ , ਮੇਕ ਅੱਪ ਕਰਨਾ , ਘੁੰਮਣਾ - ਫਿਰਨਾ ਤੇ ਕੁੱਝ-ਨ-ਕੁੱਝ ਨਵਾਂ ਕਰਣ ਨੂੰ ਪਹਿਲ ਦੇਣੀ।
ਮੌਤ-ਹਜੇ ਫਰਮਾਨ ਆਇਆ ਨਹੀਂ.......ਬਾਕੀ ਮੈਂਨੂੰ ਕੋਈ ਕਾਹਲ ਨਹੀਂ ਤਿੰਨ ਲਫਜਾਂ ਨੂੰ ਸੁਣਨ ਦੀ ਕਿ, "ਕੁੜ੍ਹੀ ਚੰਗੀ ਸੀ"।
ਮੇਲ-ਮਿਲਾਪ- ਜਿੰਨ੍ਹਾਂ ਨਾਲ ਯਾਰੀ ਉਹੀ ਦਿਲ ਦੇ ਕਰੀਬ ਤੇ ਦਿਲ ਦੇ ਖਾਸ। ਬਾਕੀ ।ਜਿੰਨਾਂ ਨਾਲ ਹੈਗੀ ਦਿਲੋ ,ਜਿੰਨ੍ਹਾਂ ਨਾਲ ਨਹੀਂ ਉਨ੍ਹਾਂ ਨਾਲ ਉਤੋਂ-ਉੱਤੋਂ ਵੀ ਨਹੀਂ।
ਜਿੱਦ- ਜਿੱਥੇ ਸਹੀ ਉੱਥੇ ਕਿਸੇ ਨੂੰ ਬੋਲਣ ਨਹੀਂ ਦੇਣਾ,ਜਿੱਥੇ ਗਲਤ ਉੱਥੇ ਸਭ ਕੁੱਝ ਚੁੱਪ-ਚਾਪ ਸੁਣਨਾ।
ਦਿਲ ਤੇ ਸੱਟ- ਜਿੰਨ੍ਹੀ ਵਾਰ ਵੀ ਲੱਗੀ ਆਪਣਿਆਂ ਤੇ ਯਕੀਨ ਕਰ ਖਾਧੀ।
ਲਿਖਣਾ-ਸੱਚ ਨੂੰ ਪਹਿਲਾਂ,ਬਾਕੀ ਝੂਠ ਤੂਫਾਨ ਬਾਅਦ 'ਚ।
ਫੈਨ-ਬੇਬੇ- ਬਾਪੂ ਤੇ ਤਰਸੇਮ ਜੱਸੜ ਦੀ।
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ