ਕੀ ਮੈਂ ਪ੍ਰਤੀਲਿਪੀ ਤੇ ਲਿਖੀਆਂ ਆਪਣੀਆਂ ਕਹਾਣੀਆਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਪ੍ਰਤੀਲਿਪੀ ਤੋਂ ਬਾਹਰ ਸਾਂਝੀਆਂ ਕਰ ਸਕਦਾ ਹਾਂ ?

ਆਪਣੀ ਕਹਾਣੀ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਦਾ ਸਭ ਤੋਂ ਵਧੀਆ ਤਰੀਕਾ ਉਹਨਾਂ ਨੂੰ ਸ਼ੇਅਰ ਕਰਨਾ ਹੈ। ਕਿਸੇ ਵੀ ਸੋਸ਼ਲ ਮੀਡੀਆ ਦੀ ਤਰ੍ਹਾਂ, ਪ੍ਰਤੀਲਿਪੀ 'ਤੇ ਸ਼ੁਰੂਆਤੀ ਯਾਤਰਾ ਮੁਸ਼ਕਿਲ ਹੋ ਸਕਦੀ ਹੈ ਕਿਉਂਕਿ ਤੁਹਾਡੇ ਸੀਮਤ ਫੋਲੋਅਰਸ ਹੋ ਸਕਦੇ ਹਨ। ਇਸ ਲਈ, ਤੁਹਾਡੀ ਕਹਾਣੀ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ, ਪ੍ਰਤੀਲਿਪੀ ਪਲੇਟਫਾਰਮ ਤੁਹਾਨੂੰ ਟੈਕਸਟ ਮੈਸਜ, ਸੋਸ਼ਲ ਮੀਡੀਆ ਚੈਨਲਾਂ ਆਦਿ ਰਾਹੀਂ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਕਹਾਣੀਆਂ ਸਾਂਝੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ।

 

ਪ੍ਰਤੀਲਿਪੀ ਕੰਟੇੰਟ ਨੂੰ ਸਾਂਝਾ ਕਰਨ ਦੇ ਲਈ ਤੁਸੀਂ:

  1. ਕਹਾਣੀ ਖੋਲ੍ਹੋ 

  2. ਸਾਰ ਪੇਜ ਤੋਂ ਉੱਪਰ ਸੱਜੇ ਕੋਨੇ 'ਤੇ ਸ਼ੇਅਰ ਬਟਨ 'ਤੇ ਟੈਪ ਕਰੋ

  3. ਸ਼ੇਅਰਿੰਗ ਮੋਡ ਚੁਣੋ (ਵੱਟਸਐਪ, ਫੇਸਬੁੱਕ ਆਦਿ)

 

ਹਰੇਕ ਕਹਾਣੀ ਨੂੰ ਪੜ੍ਹਨ ਦੇ ਅੰਤ ਵਿੱਚ ਰਿਵਿਊ ਸਕ੍ਰੀਨ ਤੋਂ ਵੀ ਸ਼ੇਅਰ ਆਪਸ਼ਨ ਨੂੰ ਚੁਣਿਆ ਜਾ ਸਕਦਾ ਹੈ।

 

ਕੀ ਇਹ ਲੇਖ ਮਦਦਗਾਰ ਸੀ ?