ਪ੍ਰਤੀਲਿਪੀ ਅਨੋਖੇ ਵਿਸ਼ੇ ਅਨੋਖੀਆਂ ਕਹਾਣੀਆਂ ਫ਼ੀਚਰ ਸਾਡੇ ਲੇਖਕਾਂ ਲਈ ਇੱਕ ਐਕਸਕਲੂਸਿਵ ਫ਼ੀਚਰ ਹੈ ਜਿੱਥੇ ਅਸੀਂ ਰੋਜ਼ਾਨਾ ਵੱਖ-ਵੱਖ ਸ਼ੈੱਲੀਆਂ ਦੇ ਵੱਖ-ਵੱਖ ਵਿਸ਼ਿਆਂ ਨੂੰ ਪੋਸਟ ਕਰਦੇ ਹਾਂ। ਸਾਡਾ ਮੁੱਖ ਵਿਚਾਰ ਸਾਡੇ ਲੇਖਕਾਂ ਨੂੰ ਨਵੇਂ ਵਿਚਾਰ, ਪਲਾਟ ਅਤੇ ਪ੍ਰੇਰਨਾ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਨਿਯਮਤ ਅਧਾਰ 'ਤੇ ਕਹਾਣੀਆਂ, ਲੇਖ, ਕਵਿਤਾਵਾਂ ਆਦਿ ਲਿਖ ਸਕਣ ਅਤੇ ਉਹਨਾਂ ਦਾ ਲਿਖਣ ਦਾ ਪ੍ਰਵਾਹ ਕਦੇ ਖ਼ਤਮ ਨਾ ਹੋਵੇ।
ਜਿੰਨਾ ਜ਼ਿਆਦਾ ਤੁਸੀਂ ਲਿਖਦੇ ਹੋ, ਉੱਨਾ ਹੀ ਤੁਸੀਂ ਉੱਤਮ ਹੋ ਜਾਂਦੇ ਹੋ। ਪਰ ਅਸੀਂ ਜਾਣਦੇ ਹਾਂ ਕਿ ਲੇਖਕਾਂ ਲਈ ਹਰ ਰੋਜ਼ ਨਵੇਂ ਪਲਾਟਾਂ ਨੂੰ ਵਿਚਾਰਨਾ ਅਤੇ ਚੁਣਨਾ ਕਿੰਨਾ ਮੁਸ਼ਕਲ ਹੁੰਦਾ ਹੈ। ਪ੍ਰਤੀਲਿਪੀ ਦਾ ਅਨੋਖੇ ਵਿਸ਼ੇ ਅਨੋਖੀਆਂ ਕਹਾਣੀਆਂ ਫ਼ੀਚਰ ਲੇਖਕਾਂ ਨੂੰ ਖੰਭ ਦਿੰਦਾ ਹੈ ਕਿਉਂਕਿ ਉਹ ਹਰ ਰੋਜ਼ ਨਵੇਂ ਦਿਲਚਸਪ ਵਿਸ਼ੇ ਪ੍ਰਾਪਤ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੀਆਂ ਨਵੀਆਂ ਕਹਾਣੀਆਂ ਲਈ ਪਲਾਟ ਜਾਂ ਪ੍ਰੇਰਣਾ ਵਜੋਂ ਵਰਤ ਸਕਦੇ ਹਨ ਅਤੇ ਹਰ ਰੋਜ਼ ਲਿਖ ਸਕਦੇ ਹਨ।
ਪ੍ਰਤੀਲਿਪੀ ਅਨੋਖੇ ਵਿਸ਼ੇ ਅਨੋਖੀਆਂ ਕਹਾਣੀਆਂ ਟੈਬ ਐਪ ਹੋਮਪੇਜ 'ਤੇ ਵੀ ਦਿਖਾਈ ਦਿੰਦੀ ਹੈ ਅਤੇ ਹਰ ਰੋਜ਼ ਹਜ਼ਾਰਾਂ ਪਾਠਕ ਇਸ ਨੂੰ ਦੇਖਦੇ ਹਨ। ਇਹ ਇਸ ਨੂੰ ਸਥਾਪਿਤ ਅਤੇ ਉਭਰਦੇ ਲੇਖਕਾਂ ਲਈ ਇੱਕ ਬਹੁਤ ਹੀ ਵਧੀਆ ਮਾਧਿਅਮ ਬਣਾਉਂਦਾ ਹੈ ਜਿੱਥੇ ਲੇਖਕ ਆਪਣੀਆਂ ਲਿਖਤਾਂ ਨੂੰ ਨਿਯਮਿਤ ਤੌਰ 'ਤੇ ਪੋਸਟ ਕਰ ਸਕਦੇ ਹਨ ਅਤੇ ਇੱਕ ਲੇਖਕ ਦੇ ਰੂਪ ਵਿੱਚ ਵਧੇਰੇ ਪਾਠਕਾਂ ਤੱਕ ਪਹੁੰਚ, ਪਾਠਕ ਸੰਖਿਆ, ਲਾਇਕਸ, ਕੰਮੈਂਟਸ ਪ੍ਰਾਪਤ ਕਰ ਸਕਦੇ ਹਨ।
ਹਰ ਰੋਜ਼ 12 AM ਤੇ ਅਸੀਂ ਇੱਕ ਢੁੱਕਵੀਂ ਤਸਵੀਰ ਦੇ ਨਾਲ ਇੱਕ ਨਵਾਂ ਸੁਚੱਜਾ ਵਿਸ਼ਾ ਪੋਸਟ ਕਰਦੇ ਹਾਂ ਜੋ ਤੁਹਾਨੂੰ ਤੁਹਾਡੀ ਅਗਲੀ ਕਹਾਣੀ ਲਿਖਣ ਲਈ, ਇੱਕ ਸੁੰਦਰ ਪਲਾਟ ਨੂੰ ਵਿਚਾਰਨ ਲਈ ਅਤੇ ਸਭ ਤੋਂ ਮਹੱਤਵਪੂਰਨ, ਨਿਯਮਿਤ ਤੌਰ 'ਤੇ ਲਿਖਣ ਲਈ ਪ੍ਰੇਰਿਤ ਕਰ ਸਕਦਾ ਹੈ।
ਜੇਕਰ ਤੁਸੀਂ ਅਨੋਖੇ ਵਿਸ਼ੇ ਅਨੋਖੀਆਂ ਕਹਾਣੀਆਂ ਟੈਬ ਵਿੱਚ ਇੱਕ ਕਹਾਣੀ ਲਿਖਦੇ ਅਤੇ ਪ੍ਰਕਾਸ਼ਿਤ ਕਰਦੇ ਹੋ, ਤਾਂ ਇਹ ਪ੍ਰਤੀਲਿਪੀ ਹੋਮਪੇਜ 'ਤੇ ਅਨੋਖੇ ਵਿਸ਼ੇ ਅਨੋਖੀਆਂ ਕਹਾਣੀਆਂ ਟੈਬ ਦੇ ਨਾਲ-ਨਾਲ ਤੁਹਾਡੀ ਪ੍ਰੋਫਾਈਲ ਵਿੱਚ ਵੀ ਦਿਖਾਈ ਦੇਵੇਗੀ। ਇਸ ਤਰ੍ਹਾਂ, ਪ੍ਰਤੀਲਿਪੀ ਅਨੋਖੇ ਵਿਸ਼ੇ ਅਨੋਖੀਆਂ ਕਹਾਣੀਆਂ ਫ਼ੀਚਰ ਨਾਲ ਰੋਜ਼ਾਨਾ ਰਚਨਾਵਾਂ ਪ੍ਰਕਾਸ਼ਿਤ ਕਰਨ ਨਾਲ ਲੇਖਕਾਂ ਨੂੰ ਵਧੇਰੇ ਪਾਠਕਾਂ ਤੱਕ ਪਹੁੰਚ, ਪਾਠਕ ਸੰਖਿਆ, ਲਾਇਕਸ, ਕੰਮੈਂਟਸ ਅਤੇ ਫੋਲੋਅਰਸ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਦਾ ਇੱਕ ਵਿਸ਼ੇਸ਼ ਮੌਕਾ ਮਿਲ ਸਕਦਾ ਹੈ।
ਪ੍ਰਤੀਲਿਪੀ ਐਪ ਦੇ ਹੋਮਪੇਜ 'ਤੇ ਅਨੋਖੇ ਵਿਸ਼ੇ ਅਨੋਖੀਆਂ ਕਹਾਣੀਆਂ ਟੈਬ ਦਿਖਾਈ ਦਿੰਦੀ ਹੈ। ਜਿਵੇਂ ਹੀ ਤੁਸੀਂ ਐਪ ਖੋਲ੍ਹਦੇ ਹੋ, ਤੁਸੀਂ ਸੰਬੰਧਿਤ ਤਸਵੀਰਾਂ ਦੇ ਨਾਲ ਨਿਯਮਤ ਵਿਸ਼ੇ ਵੇਖੋਗੇ। ਬੱਸ ਦਿਨ ਦੇ ਵਿਸ਼ੇ 'ਤੇ ਕਲਿੱਕ ਕਰੋ ਅਤੇ ਆਪਣੀ ਅਗਲੀ ਵਾਇਰਲ ਕਹਾਣੀ ਲਿਖਣਾ ਸ਼ੁਰੂ ਕਰੋ।