ਜਿਹੜੇ ਯੂਜ਼ਰਸ 25 ਰੁਪਏ ਪ੍ਰਤੀ ਮਹੀਨਾ ਦਾ ਭੁਗਤਾਨ ਕਰਕੇ ਤੁਹਾਡੇ ਲਈ ਸਬਸਕ੍ਰਾਈਬਰ ਬਣਦੇ ਹਨ, ਉਹ ਆਪਣੇ ਆਪ ਤੁਹਾਡੇ ਸੁਪਰਫੈਨ ਚੈਟਰੂਮ ਦਾ ਹਿੱਸਾ ਬਣ ਜਾਣਗੇ। ਜੇਕਰ ਤੁਸੀਂ ਕੋਈ ਅਜਿਹਾ ਮੈਸਜ ਦੇਖਦੇ ਹੋ ਜਿਸ ਦੀ ਵਾਰ-ਵਾਰ ਰਿਪੋਰਟ ਕੀਤੀ ਜਾ ਰਹੀ ਹੈ ਜਾਂ ਜੇਕਰ ਕੋਈ ਲੇਖਕ ਨਹੀਂ ਚਾਹੁੰਦਾ ਹੈ ਕਿ ਕੋਈ ਖ਼ਾਸ ਯੂਜ਼ਰ ਉਸ ਦੇ ਸੁਪਰਫੈਨ ਚੈਟਰੂਮ ਦਾ ਹਿੱਸਾ ਬਣੇ ਤਾਂ ਲੇਖਕ ਉਸ ਯੂਜ਼ਰ ਨੂੰ ਚੈਟਰੂਮ ਤੋਂ ਹਟਾ ਸਕਦਾ ਹੈ। ਇੱਕ ਵਾਰ ਜਦੋਂ ਤੁਸੀਂ ਸੁਪਰਫੈਨ ਚੈਟਰੂਮ ਤੋਂ ਯੂਜ਼ਰ ਨੂੰ ਹਟਾ ਦਿੰਦੇ ਹੋ ਤਾਂ ਤੁਸੀਂ ਯੂਜ਼ਰ ਨੂੰ ਦੁਬਾਰਾ ਸੁਪਰਫੈਨ ਚੈਟਰੂਮ ਵਿੱਚ ਸ਼ਾਮਲ ਨਹੀਂ ਕਰ ਸਕੋਗੇ। ਹਾਲਾਂਕਿ ਉਹ ਸੁਪਰਫੈਨ ਹੋਵੇਗਾ ਅਤੇ ਚੈਟਰੂਮ ਨੂੰ ਛੱਡ ਕੇ ਸੁਪਰਫੈਨ ਸਬਸਕ੍ਰਿਪਸ਼ਨ ਦੀਆਂ ਸਾਰੀਆਂ ਸੁਵਿਧਾਵਾਂ ਦਾ ਆਨੰਦ ਲੈਣਾ ਜਾਰੀ ਰੱਖ ਸਕਦਾ ਹੈ।
ਕਿਰਪਾ ਕਰਕੇ ਨੋਟ ਕਰੋ: ਯੂਜ਼ਰ ਨੂੰ ਤੁਹਾਡੇ ਸੁਪਰਫੈਨ ਚੈਟਰੂਮ ਤੋਂ ਹਟਾ ਦਿੱਤਾ ਜਾਵੇਗਾ ਪਰ ਫਿਰ ਵੀ ਉਹ ਤੁਹਾਡੀ ਰਚਨਾ ਲਈ ਰਿਵਿਊ ਪੜ੍ਹ ਅਤੇ ਲਿਖਣ ਦੇ ਯੋਗ ਹੋਵੇਗਾ। ਤੁਹਾਡੀਆਂ ਰਚਨਾਵਾਂ ਨੂੰ ਰੇਟਿੰਗ ਵੀ ਦੇ ਸਕੇਗਾ। ਜੇਕਰ ਤੁਸੀਂ ਉਸ ਵਿਅਕਤੀ ਨੂੰ ਉੱਥੋਂ ਵੀ ਹਟਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਯੂਜ਼ਰ ਨੂੰ ਪ੍ਰੋਫਾਈਲ ਤੋਂ ਪੂਰੀ ਤਰ੍ਹਾਂ ਹਟਾਉਣ ਦੇ ਕਾਰਨ ਦੇ ਨਾਲ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਅਤੇ 24 ਘੰਟਿਆਂ ਦੇ ਅੰਦਰ ਇਸ ਦਾ ਹੱਲ ਕਰਾਂਗੇ।