ਪ੍ਰਤੀਲਿਪੀ ਹੁਣ ਗੂਗਲ ਸਮਾਰਟ ਲਾੱਕ ਨਾਲ ਏਕੀਕਰਣ ਨੂੰ ਸਪੋਰਟ ਕਰਦਾ ਹੈ। ਗੂਗਲ ਸਮਾਰਟ ਲਾੱਕ ਕਈ ਡਿਵਾਈਸਾਂ ਵਿੱਚ ਤੁਹਾਡੀ ਪਾਸਵਰਡ ਜਾਣਕਾਰੀ ਨੂੰ ਸੁਰੱਖਿਅਤ ਕਰਨ ਲਈ ਅਨੁਕੂਲ ਐਪਸ ਨਾਲ ਏਕੀਕ੍ਰਿਤ ਹੈ।
ਜੇਕਰ ਤੁਹਾਡਾ ਡਿਵਾਈਸ ਪਹਿਲਾਂ ਤੋਂ ਹੀ ਸਮਾਰਟ ਲਾੱਕ ਸਪੋਰਟ ਕਰਦਾ ਹੈ ਤਾਂ ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਐਪ, ਮੋਬਾਈਲ ਵੈੱਬ, ਜਾਂ ਵੈੱਬ ਰਾਹੀਂ ਪ੍ਰਤੀਲਿਪੀ ਵਿੱਚ ਲੋਗਇਨ ਕਰਦੇ ਸਮੇਂ ਆਪਣੀ ਲੋਗਇਨ ਜਾਣਕਾਰੀ ਨੂੰ ਸੇਵ ਕਰਨਾ ਚਾਹੁੰਦੇ ਹੋ।
ਜੇਕਰ ਤੁਸੀਂ ਗ਼ਲਤੀ ਨਾਲ ਆਪਣਾ ਪਾਸਵਰਡ ਸੇਵ ਕਰ ਲਿਆ ਹੈ ਅਤੇ ਇਸਨੂੰ ਹਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਗੂਗਲ ਪਾਸਵਰਡ ਸੂਚੀ ਵਿੱਚੋਂ ਹਟਾਉਣ ਲੋੜ ਹੋਵੇਗੀ।
ਜੇਕਰ ਤੁਸੀਂ ਪਹਿਲਾਂ ਸਮਾਰਟ ਲਾੱਕ ਨੂੰ ਐਕਟਿਵ ਨਹੀਂ ਕੀਤਾ ਹੈ ਪਰ ਇਸਦੀ ਵਰਤੋਂ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਗੂਗਲ ਸਹਾਇਤਾ ਕੇਂਦਰ ਦੁਆਰਾ ਦੱਸੇ ਗਏ ਸਟੈੱਪਸ ਦੀ ਪਾਲਣਾ ਕਰ ਸਕਦੇ ਹੋ।