ਮੈਂ ਪ੍ਰਤੀਲਿਪੀ ਅਕਾਊਂਟ ਤੇ ਈਮੇਲ ਕਿਵੇਂ ਜੋੜ ਸਕਦਾ ਹਾਂ ?

ਜਦੋਂ ਵੀ ਤੁਸੀਂ ਇੱਕ ਗੂਗਲ ਅਕਾਊਂਟ ਦੀ ਵਰਤੋਂ ਕਰਕੇ ਇੱਕ ਨਵਾਂ ਪ੍ਰਤੀਲਿਪੀ ਅਕਾਊਂਟ ਬਣਾਉਂਦੇ ਹੋ, ਤਾਂ ਈਮੇਲ ਆਈਡੀ ਨੂੰ ਡਿਫਾਲਟ ਰੂਪ ਵਿੱਚ ਤੁਹਾਡੇ ਪ੍ਰਤੀਲਿਪੀ ਅਕਾਊਂਟ ਵਿੱਚ ਵੀ ਜੋੜਿਆ ਜਾਂਦਾ ਹੈ।

ਪਰ ਉਹਨਾਂ ਮਾਮਲਿਆਂ ਵਿੱਚ ਜਿੱਥੇ ਤੁਸੀਂ ਫੇਸਬੁੱਕ ਅਕਾਊਂਟ ਦੀ ਵਰਤੋਂ ਕਰਕੇ ਸਾਈਨ ਇਨ ਕਰਦੇ ਹੋ, ਤੁਹਾਡੇ ਪ੍ਰਤੀਲਿਪੀ ਅਕਾਊਂਟ ਨਾਲ ਕੋਈ ਈਮੇਲ ਆਈਡੀ ਲਿੰਕ ਨਹੀਂ ਕੀਤੀ ਜਾਵੇਗੀ। 

ਸਭ ਤੋਂ ਵਧੀਆ ਅਭਿਆਸ ਵਜੋਂ, ਅਸੀਂ ਹਰ ਯੂਜ਼ਰ ਨੂੰ ਆਪਣੇ ਪ੍ਰਤੀਲਿਪੀ ਅਕਾਊਂਟ ਵਿੱਚ ਇੱਕ ਮੌਜੂਦਾ ਈਮੇਲ ਆਈਡੀ ਜੋੜਨ ਦੀ ਸਲਾਹ ਦਿੰਦੇ ਹਾਂ ਤਾਂਕਿ ਇਹ ਤੁਹਾਡੀ ਮਦਦ ਕਰੇ ਸਕੇ:

  • ਪ੍ਰਤੀਲਿਪੀ ਤੋਂ ਨਿਯਮਿਤ ਨਿਊਜ਼ਲੈਟਰ ਪ੍ਰਾਪਤ ਕਰਨਾ

  • ਪ੍ਰਤੀਲਿਪੀ ਨਾਲ ਬੇਹਤਰ ਗੱਲਬਾਤ ਕਰਨਾ 

  • ਜਾਣੋ ਆਸ-ਪਾਸ ਕੀ ਹੋ ਰਿਹਾ ਹੈ 

  • ਗੁੰਮ ਹੋਏ ਅਕਾਊਂਟ/ਕੰਟੇੰਟ ਨੂੰ ਦੁਬਾਰਾ ਪ੍ਰਾਪਤ ਕਰਨਾ 

 

ਈਮੇਲ ਕਿਵੇਂ ਸ਼ਾਮਲ ਕਰੀਏ?

  1. ਆਪਣੀ ਪ੍ਰੋਫਾਈਲ ਤੇ ਜਾਓ 

  2. ਆਪਣੇ ਪ੍ਰੋਫਾਈਲ ਪੇਜ 'ਤੇ ਉੱਪਰੀ ਖੱਬੇ ਕੋਨੇ ਤੋਂ ਸੈਟਿੰਗ 'ਤੇ ਟੈਪ ਕਰੋ

  3. ਅਕਾਊਂਟ ਚੁਣੋ 

  4. ਈਮੇਲ ਜੋੜੋ ਤੇ ਟੈਪ ਕਰੋ 

 

ਇੱਕ ਵੈਰੀਫਿਕੇਸ਼ਨ ਲਿੰਕ ਇਸ ਨਵੀਂ ਸ਼ਾਮਲ ਕੀਤੀ ਈਮੇਲ 'ਤੇ ਭੇਜਿਆ ਜਾਂਦਾ ਹੈ। ਤਸਦੀਕ ਤੋਂ ਬਾਅਦ, ਮੇਲ ਆਈਡੀ ਤੁਹਾਡੇ ਪ੍ਰਤੀਲਿਪੀ ਅਕਾਊਂਟ ਨਾਲ ਜੁੜ ਜਾਂਦੀ ਹੈ। ਕਈ ਵਾਰ, ਮੇਲ ਸਰਵਰ ਵਿਅਸਤ ਹੋਣ ਕਾਰਨ ਜਾਂ ਖਰਾਬ ਨੈੱਟਵਰਕ ਵੈਰੀਫਿਕੇਸ਼ਨ ਲਿੰਕ ਦੇ ਕਾਰਨ ਡਿਲੀਵਰ ਹੋਣ ਵਿੱਚ 24 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ।

 

ਕੀ ਇਹ ਲੇਖ ਮਦਦਗਾਰ ਸੀ ?