ਕੀ ਮੈਂ ਆਪਣੀ ਕਹਾਣੀ ਵਿੱਚ ਕਵਰ ਫੋਟੋ ਜੋੜ ਸਕਦਾ ਹਾਂ ?

ਹੋਰ ਯੂਜ਼ਰਸ ਨੂੰ ਤੁਹਾਡੀ ਕਹਾਣੀ ਪੜ੍ਹਨ ਲਈ ਉਤਸ਼ਾਹਿਤ ਕਰਨ ਅਤੇ ਇਸਨੂੰ ਹੋਰ ਵੀ ਨਿੱਜੀ ਬਣਾਉਣ ਲਈ, ਇੱਕ ਕਵਰ ਫੋਟੋ ਸ਼ਾਮਿਲ ਕਰੋ !

ਤੁਸੀਂ ਆਪਣੇ ਫ਼ੋਨ ਅਤੇ ਕੰਪਿਊਟਰ ਵਿੱਚ ਸੇਵਡ ਤਸਵੀਰਾਂ ਵਿੱਚੋਂ ਚੁਣ ਸਕਦੇ ਹੋ ਜਾਂ ਪ੍ਰਤੀਲਿਪੀ ਦੀ ਫੋਟੋ ਗੈਲਰੀ ਦੀ ਵਰਤੋਂ ਕਰਕੇ ਇੱਕ ਕਵਰ ਬਣਾ ਸਕਦੇ ਹੋ।

 

ਕਿਰਪਾ ਕਰਕੇ ਧਿਆਨ ਵਿੱਚ ਰੱਖੋ ਕਿ ਤਸਵੀਰਾਂ png, jpg, ਜਾਂ jpeg ਫਾਰਮੈਟ ਵਿੱਚ ਹੋਣ। 

  1. ਹੇਠਾਂ ਮੀਨੂ ਬਾਰ ਵਿੱਚ ਲਿਖੋ ਬਟਨ 'ਤੇ ਟੈਪ ਕਰੋ

  2. ਕਹਾਣੀ ਤੇ ਜਾਓ 

  3. ਪ੍ਰਕਾਸ਼ਿਤ ਬਟਨ ਤੇ ਟੈਪ ਕਰੋ 

  4. ਫੋਨ ਗੈਲਰੀ ਵਿੱਚੋਂ ਤਸਵੀਰਾਂ ਜੋੜੋ ਜਾਂ ਪ੍ਰਤੀਲਿਪੀ ਦੀ ਫੋਟੋ ਗੈਲਰੀ ਵਿੱਚੋਂ ਫੋਟੋ ਦੀ ਵਰਤੋਂ ਕਰਨ ਲਈ ਕਵਰ ਫੋਟੋ ਨੂੰ ਚੁਣੋ। 

 

ਨੋਟ: 

  1. ਤੁਹਾਡੀ ਫੋਨ ਗੈਲਰੀ ਵਿੱਚੋਂ ਫੋਟੋ ਜੋੜਨ ਲਈ ਪ੍ਰਤੀਲਿਪੀ ਨੂੰ ਤੁਹਾਡੀ ਗੈਲਰੀ, ਫਾਈਲਾਂ ਅਤੇ ਫੋਲਡਰਾਂ ਦਾ ਐਕਸਸ ਲੈਣ ਲਈ ਪਰਮਿਸ਼ਨ ਦੀ ਲੋੜ ਹੈ। ਇਸਦੇ ਲਈ ਆਪਣੇ ਫ਼ੋਨ ਦੀ ਪਰਮਿਸ਼ਨ ਸੈਟਿੰਗਸ ਨੂੰ ਚੈੱਕ ਕਰੋ।

  2. ਪ੍ਰਤੀਲਿਪੀ ਦੀ ਫੋਟੋ ਗੈਲਰੀ ਦੇ ਬਾਹਰੋਂ ਜੋੜੀਆਂ ਗਈਆਂ ਤਸਵੀਰਾਂ ਕਾਪੀਰਾਈਟ ਮੁਕਤ ਹੋਣੀਆਂ ਚਾਹੀਦੀਆਂ ਹਨ। ਜੇਕਰ ਕੋਈ ਵੀ ਫੋਟੋ ਕਿਸੇ ਹੋਰ ਦੀ ਮਲਕੀਅਤ ਵਿੱਚ ਪਾਈ ਜਾਂਦੀ ਹੈ ਤਾਂ ਫੋਟੋ ਰਚਨਾ ਤੋਂ ਹਟਾਈ ਜਾ ਸਕਦੀ ਹੈ।

ਕੀ ਇਹ ਲੇਖ ਮਦਦਗਾਰ ਸੀ ?