ਮੈਂ ਆਪਣੀ ਪ੍ਰੋਫਾਈਲ ਫੋਟੋ ਕਿਵੇਂ ਸੈੱਟ ਕਰਾਂ ?

ਇੱਕ ਵਾਰ ਜਦੋਂ ਤੁਸੀਂ ਆਪਣਾ ਅਕਾਊਂਟ ਬਣਾ ਲੈਂਦੇ ਹੋ ਅਤੇ ਆਪਣੀ ਈਮੇਲ ਦੀ ਪੁਸ਼ਟੀ ਕਰ ਲੈਂਦੇ ਹੋ, ਤਾਂ ਤੁਸੀਂ ਸਾਰ ਅਤੇ ਪ੍ਰੋਫਾਈਲ ਤਸਵੀਰ ਨਾਲ ਆਪਣੇ ਪ੍ਰੋਫਾਈਲ ਪੇਜ ਨੂੰ ਅਨੁਕੂਲਿਤ ਕਰ ਸਕਦੇ ਹੋ। ਤੁਸੀਂ ਲੋਕਾਂ ਨੂੰ ਆਪਣੇ ਬਾਰੇ ਹੋਰ ਦੱਸਣ ਲਈ ਆਪਣੀ ਪ੍ਰੋਫਾਈਲ ਵਿੱਚ ਇੱਕ ਸਾਰ ਸ਼ਾਮਿਲ ਕਰ ਸਕਦੇ ਹੋ: ਤੁਹਾਡੀ ਪਸੰਦ ਦੀਆਂ ਸ਼ੈੱਲੀਆਂ, ਤੁਹਾਡੇ ਸ਼ੌਕ, ਤੁਸੀਂ ਕਿੰਨੇ ਸਮੇਂ ਤੋਂ ਲਿਖ ਰਹੇ ਹੋ, ਜਾਂ ਕੁਝ ਹੋਰ! ਸਾਰ ਦੀ ਲੰਬਾਈ ਵੱਧ ਤੋਂ ਵੱਧ 5000 ਅੱਖਰਾਂ ਦੀ ਹੋ ਸਕਦੀ ਹੈ।

ਕਿਰਪਾ ਕਰਕੇ ਆਪਣੇ ਪ੍ਰੋਫਾਈਲ ਵਰਣਨ ਵਿੱਚ ਲਿੰਕ ਜੋੜਨ ਤੋਂ ਪਰਹੇਜ਼ ਕਰੋ। ਸੁਰੱਖਿਆ ਕਾਰਨਾਂ ਕਰਕੇ, ਤੁਹਾਡੇ ਪ੍ਰੋਫਾਈਲ ਵਰਣਨ ਵਿੱਚ ਸ਼ਾਮਲ ਕੀਤਾ ਗਿਆ ਕੋਈ ਵੀ ਲਿੰਕ ਆਪਣੇ ਆਪ ਹੀ ਸਪੈਮ ਦੇ ਰੂਪ ਵਿੱਚ ਪਹਿਚਾਣਿਆ ਜਾਵੇਗਾ ਅਤੇ ਇਸ ਤਰ੍ਹਾਂ ਲਿੰਕ ਸਿਰਫ਼ ਸਾਦੇ ਟੈਕਸਟ ਦੇ ਤੌਰ 'ਤੇ ਦਿਖਾਈ ਦੇਣਗੇ।

ਤੁਹਾਡਾ ਖਾਤਾ ਸਾਡੀਆਂ ਡਿਫਾਲਟ ਪ੍ਰੋਫਾਈਲ ਤਸਵੀਰਾਂ ਨਾਲ ਸ਼ੁਰੂ ਹੋਵੇਗਾ। ਪ੍ਰਤੀਲਿਪੀ ਤੁਹਾਨੂੰ ਤੁਹਾਡੀ ਪ੍ਰੋਫਾਈਲ ਨੂੰ ਨਿੱਜੀ ਬਣਾਉਣ ਅਤੇ ਇਸਨੂੰ ਤਾਜ਼ਾ ਰੱਖਣ ਦੇ ਤਰੀਕੇ ਵਜੋਂ ਕਿਸੇ ਵੀ ਸਮੇਂ ਤੁਹਾਡੀ ਪ੍ਰੋਫਾਈਲ ਫੋਟੋ ਨੂੰ ਬਦਲਣ ਦੀ ਇਜਾਜ਼ਤ ਦਿੰਦੀ ਹੈ।

ਆਪਣੀਆਂ ਤਸਵੀਰਾਂ ਬਦਲਣ ਤੋਂ ਪਹਿਲਾਂ, ਕਿਰਪਾ ਕਰਕੇ ਇਹ ਯਕੀਨੀ ਬਣਾਓ:

  1. ਜੇਕਰ ਤੁਸੀਂ ਐਪ ਦੀ ਵਰਤੋਂ ਕਰ ਰਹੇ ਹੋ ਤਾਂ ਪ੍ਰਤਿਲਿਪੀ ਕੋਲ ਤੁਹਾਡੀਆਂ ਫੋਟੋਆਂ ਦਾ ਐਕਸਸ ਹੈ। ਤੁਹਾਡੀ ਡਿਵਾਈਸ ਸੈਟਿੰਗ ਵਿੱਚ ਇਸਦੀ ਪੁਸ਼ਟੀ ਕੀਤੀ ਜਾ ਸਕਦੀ ਹੈ।

  2. ਤੁਹਾਡੇ ਵੱਲੋਂ ਅਪਲੋਡ ਕੀਤੀ ਗਈ ਫ਼ਾਈਲ ਇੱਕ jpg ਜਾਂ gif ਫ਼ਾਈਲ ਹੈ ਅਤੇ 1MB ਤੋਂ ਵੱਧ ਨਹੀਂ ਹੈ।

  3. ਚੁਣੀ ਗਈ ਫੋਟੋ ਕੋਈ ਪ੍ਰਤਿਬੰਧਿਤ ਸਮੱਗਰੀ ਨਹੀਂ ਹੈ। ਤੁਸੀਂ ਸਾਡੀਆਂ ਕੰਟੇੰਟ ਗਾਈਡਲਾਈਨਸ ਵਿੱਚ ਪ੍ਰਤਿਬੰਧਿਤ ਸਮੱਗਰੀ ਬਾਰੇ ਹੋਰ ਜਾਣ ਸਕਦੇ ਹੋ।

ਕੀ ਇਹ ਲੇਖ ਮਦਦਗਾਰ ਸੀ ?