ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਅਕਾਊਂਟ ਦੇ ਕਿਹੜੇ ਹਿੱਸੇ ਦੂਜੇ ਯੂਜ਼ਰਸ ਨੂੰ ਦਿਖਾਈ ਦਿੰਦੇ ਹਨ ਅਤੇ ਕਿਹੜੇ ਹਿੱਸੇ ਸਿਰਫ਼ ਤੁਸੀਂ ਹੀ ਵੇਖ ਸਕਦੇ ਹੋ ?
ਇਹ ਦੇਖਣ ਲਈ ਕਿ ਇਹ ਨਿੱਜੀ ਹੈ ਜਾਂ ਜਨਤਕ ਹੈ, ਹੇਠਾਂ ਇੱਕ ਸੈਕਸ਼ਨ ਚੁਣੋ:
ਪ੍ਰੋਫਾਈਲ:
ਤੁਹਾਡੀ ਪ੍ਰੋਫਾਈਲ ਤੁਹਾਡੇ ਬਾਰੇ ਬਹੁਤ ਸਾਰੀ ਜਾਣਕਾਰੀ ਰੱਖ ਸਕਦੀ ਹੈ।
ਤੁਹਾਡੀ ਪ੍ਰੋਫਾਈਲ ਤਸਵੀਰ, ਨਾਮ, ਅਤੇ ਕਲਮ ਨਾਮ ਡਿਫਾਲਟ ਰੂਪ ਵਿੱਚ ਜਨਤਕ ਹਨ। ਤੁਹਾਡੇ ਪ੍ਰੋਫਾਈਲ ਵਿੱਚ ਸ਼ਾਮਲ ਕੀਤੇ ਗਏ ਕੋਈ ਵੀ ਸਾਰ ਵੇਰਵੇ ਵੀ ਜਨਤਕ ਹਨ।
ਤੁਹਾਡੀ ਅਕਾਊਂਟ ਸੈਟਿੰਗ ਵਿੱਚ, ਤੁਹਾਡੇ ਕੋਲ ਆਪਣੀ ਜਨਮ ਮਿਤੀ ਜੋੜਨ ਦਾ ਵਿਕਲਪ ਹੈ ਜੋ ਕਿ ਡਿਫਾਲਟ ਰੂਪ ਵਿੱਚ ਨਿੱਜੀ ਹੈ।
ਲਾਇਬ੍ਰੇਰੀ:
ਤੁਹਾਡੇ ਲਾਇਬ੍ਰੇਰੀ ਕੰਟੇੰਟ ਨਿੱਜੀ ਹਨ। ਹਾਲਾਂਕਿ, ਤੁਹਾਡੀ ਲਾਇਬ੍ਰੇਰੀ ਦੀਆਂ ਕਹਾਣੀਆਂ ਰਿਕਮੈਂਡੇਸ਼ਨ ਦੇ ਰੂਪ ਵਿੱਚ ਤੁਹਾਡੇ ਹੋਮਪੇਜ 'ਤੇ ਦਿਖਾਈ ਦੇ ਸਕਦੀਆਂ ਹਨ।
ਤੁਸੀਂ ਆਪਣੀਆਂ ਰਿਕਮੈਂਡੇਸ਼ਨ ਵਿੱਚੋਂ ਕਹਾਣੀਆਂ ਨੂੰ ਖ਼ਾਰਿਜ ਜਾਂ ਡਿਲੀਟ ਨਹੀਂ ਕਰ ਸਕਦੇ।
ਕਲੈਕਸ਼ਨ:
ਤੁਹਾਡੀਆਂ ਸਭ ਕਲੈਕਸ਼ਨਸ ਜਨਤਕ ਹਨ। ਉਹਨਾਂ ਨੂੰ ਨਿੱਜੀ ਨਹੀਂ ਬਣਾਇਆ ਜਾ ਸਕਦਾ।
ਉਹ ਰਿਕਮੈਂਡੇਸ਼ਨ ਦੇ ਰੂਪ ਵਿੱਚ ਦਿਖਾਈ ਦੇ ਸਕਦੀਆਂ ਹਨ ਅਤੇ ਤੁਹਾਡੀ ਪ੍ਰੋਫਾਈਲ 'ਤੇ ਪ੍ਰਦਰਸ਼ਿਤ ਹੋ ਸਕਦੀਆਂ ਹਨ।
ਕਹਾਣੀਆਂ:
ਤੁਹਾਡੀਆਂ ਪ੍ਰਕਾਸ਼ਿਤ ਕਹਾਣੀਆਂ, ਡਿਫਾਲਟ ਰੂਪ ਵਿੱਚ, ਜਨਤਕ ਹਨ। ਉਹਨਾਂ ਨੂੰ ਨਿੱਜੀ ਬਣਾਉਣ ਦਾ ਕੋਈ ਤਰੀਕਾ ਨਹੀਂ ਹੈ।
ਕਹਾਣੀ ਦੇ ਡ੍ਰਾਫਟ ਨਿੱਜੀ ਹਨ।
ਸਰਚ:
ਤੁਹਾਡੇ ਖੋਜ ਨਤੀਜੇ ਤੁਹਾਡੇ ਅਕਾਊਂਟ ਲਈ ਨਿੱਜੀ ਹਨ। ਤੁਸੀਂ ਇੱਕ ਨਤੀਜਾ ਮਿਟਾ ਸਕਦੇ ਹੋ, ਪਰ ਤੁਹਾਡੀ ਪੂਰੀ ਖੋਜ ਹਿਸਟਰੀ ਨੂੰ ਇੱਕ ਵਾਰ ਵਿੱਚ ਸਾਫ਼ ਕਰਨ ਲਈ ਕੋਈ ਫੰਕਸ਼ਨ ਨਹੀਂ ਹੈ।
ਐਂਡਰੌਇਡ 'ਤੇ: ਖੋਜ ਨਤੀਜੇ ਨੂੰ ਮਿਟਾਉਣ ਲਈ ਉਸਦੇ ਅੱਗੇ 'x' ਦਬਾਓ।
IOS ਵਿੱਚ:
ਤੁਸੀਂ ਰਿਕਮੈਂਡ ਖੋਜਾਂ ਨੂੰ ਸਾਫ਼ ਨਹੀਂ ਕਰ ਸਕਦੇ।