ਕੁੱਝ ਯੂਜ਼ਰਸ ਨੇ ਇੱਕ ਚੰਗੀ ਰਿਵਿਊ ਵਾਲੀ ਕਹਾਣੀ ਨੂੰ 1 ਸਟਾਰ ਰੇਟਿੰਗ ਦਿੱਤੀ ਹੈ, ਇਸ ਲਈ ਇਹ ਰੇਟਿੰਗਸ ਫੇਕ ਹੋਣਗੀਆਂ। ਕੀ ਤੁਸੀਂ ਇਹਨਾਂ ਨੂੰ ਹਟਾ ਸਕਦੇ ਹੋ ?

ਹਰ ਕੋਈ ਜੋ ਕਹਾਣੀ ਪੜ੍ਹਦਾ ਹੈ, ਉਹ ਆਪਣੀ ਨਿੱਜੀ ਹਿਸਟਰੀ ਅਤੇ ਟੇਸਟ ਲਿਆਉਂਦਾ ਹੈ, ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਯੂਜ਼ਰ ਰਚਨਾ ਨੂੰ ਕਿਵੇਂ ਰੇਟ ਕਰਦਾ ਹੈ। ਸਿਰਫ਼ ਕਿਉਂਕਿ ਬਹੁਤ ਸਾਰੇ ਹੋਰ ਯੂਜ਼ਰਸ ਨੇ ਇੱਕ ਖ਼ਾਸ ਕਹਾਣੀ ਦਾ ਆਨੰਦ ਮਾਣਿਆ, ਇਸਦਾ ਮਤਲਬ ਇਹ ਨਹੀਂ ਹੈ ਕਿ ਹਰ ਕੋਈ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ। ਇਸ ਦੇ ਉਲਟ, ਮੰਨਿਆ ਜਾਂਦਾ ਹੈ ਕਿ "ਮਾੜੀਆਂ" ਕਹਾਣੀਆਂ ਚੰਗੀਆਂ ਰੇਟਿੰਗਸ ਪ੍ਰਾਪਤ ਕਰ ਸਕਦੀਆਂ ਹਨ, ਕਿਉਂਕਿ ਆਲੋਚਨਾਤਮਕ ਅਤੇ ਪ੍ਰਸਿੱਧ ਰਾਏ ਅਕਸਰ ਵੱਖੋ-ਵੱਖ ਹੁੰਦੇ ਹਨ।

ਭੀੜ ਦੀ ਬੁੱਧੀ ਦਾ ਸੰਕਲਪ (ਭਾਵ ਕਿਸੇ ਇੱਕ ਮਾਹਰ ਦੀ ਬਜਾਏ ਵਿਅਕਤੀਆਂ ਦੇ ਇੱਕ ਵੱਡੇ ਸਮੂਹ ਦੀ ਸਮੂਹਿਕ ਰਾਏ) ਇੱਥੇ ਲਾਗੂ ਹੁੰਦਾ ਹੈ, ਇਸ ਲਈ ਸਾਡਾ ਮੰਨਣਾ ਹੈ ਕਿ ਸਾਰੇ ਪ੍ਰਤੀਲਿਪੀ ਯੂਜ਼ਰਸ ਨੂੰ ਉਸੇ ਤਰ੍ਹਾਂ ਰੇਟਿੰਗ ਦੇਣ ਦੇ ਯੋਗ ਹੋਣਾ ਚਾਹੀਦਾ ਹੈ ਜਿਵੇਂ ਉਹ 1- 5 ਸਕੇਲ 'ਤੇ ਮਹਿਸੂਸ ਕਰਦੇ ਹਨ।

 

ਕੀ ਇਹ ਲੇਖ ਮਦਦਗਾਰ ਸੀ ?