ਮੈਂ ਪ੍ਰਤੀਲਿਪੀ ਦੇ ਇਵੇਂਟ ਸੈਕਸ਼ਨ ਦੇ ਬਾਰੇ ਵਿੱਚ ਜਾਣਕਾਰੀ ਚਾਹੁੰਦਾ ਹਾਂ।

ਨਕਦ ਇਨਾਮਾਂ ਤੋਂ ਲੈ ਕੇ ਵਿਸ਼ੇਸ਼ ਤੌਰ 'ਤੇ ਪ੍ਰਦਰਸ਼ਿਤ ਹੋਣ ਦਾ ਮੌਕਾ ਪ੍ਰਾਪਤ ਕਰਨ ਤੱਕ, ਇੱਥੇ ਵੱਖ-ਵੱਖ ਦਿਲਚਸਪ ਇਨਾਮ ਹਨ ਜੋ ਅਸੀਂ ਹਰੇਕ ਮੁਕਾਬਲੇ ਵਿੱਚ ਪਲਾਨ ਕਰਦੇ ਹਾਂ !

 

ਪਰ ਮੁਕਾਬਲੇ ਸਿਰਫ਼ ਇਨਾਮਾਂ ਬਾਰੇ ਨਹੀਂ ਹੁੰਦੇ, ਸਾਡਾ ਉਦੇਸ਼ ਵੱਧ ਤੋਂ ਵੱਧ ਲੇਖਕਾਂ ਨੂੰ ਪਛਾਣਨਾ ਹੈ। ਕੀ ਤੁਸੀਂ ਸੋਚਦੇ ਹੋ ਕਿ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਹੀ ਤੁਹਾਨੂੰ ਪਲੇਟਫਾਰਮ 'ਤੇ ਪਹਿਚਾਣ ਮਿਲੇਗੀ? ਖ਼ੈਰ, ਪ੍ਰਤੀਲਿਪੀ 'ਤੇ ਅਜਿਹਾ ਨਹੀਂ ਹੈ !

ਜੇਕਰ ਤੁਸੀਂ ਪਲੇਟਫਾਰਮ 'ਤੇ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋ, ਤਾਂ ਪਲੇਟਫਾਰਮ 'ਤੇ ਪਾਠਕਾਂ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ, ਅਤੇ ਤੁਸੀਂ ਹਜ਼ਾਰਾਂ ਪਾਠਕ ਪ੍ਰਾਪਤ ਕਰ ਸਕਦੇ ਹੋ !

 

ਤੁਹਾਨੂੰ ਪ੍ਰਤੀਲਿਪੀ 'ਤੇ ਪਾਠਕਾਂ ਦੇ ਇੱਕ ਵਿਸ਼ਾਲ ਡੇਟਾਬੇਸ ਤੱਕ ਆਪਣੇ ਕੰਮ ਨੂੰ ਪਹੁੰਚਾਉਣ ਦਾ ਮੌਕਾ ਵੀ ਮਿਲ ਸਕਦਾ ਹੈ। ਅਸੀਂ ਪ੍ਰਤੀਲਿਪੀ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਜੇਤੂਆਂ ਦੇ ਇੰਟਰਵਿਊ ਵੀ ਫ਼ੀਚਰ ਕਰਦੇ ਹਾਂ। ਇਹ ਪਲੇਟਫਾਰਮ 'ਤੇ ਹੋਰ ਲੇਖਕਾਂ ਨਾਲ ਜੁੜਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

 

ਹਜ਼ਾਰਾਂ ਪਾਠਕਾਂ ਦੇ ਨਾਲ ਤੁਹਾਡੀਆਂ ਰਚਨਾਵਾਂ ਦੀ ਸ਼ਮੂਲੀਅਤ ਦੇ ਨਾਲ, ਤੁਹਾਡੀਆਂ ਲੰਬੀਆਂ ਰਚਨਾਵਾਂ, ਭਾਵੇਂ ਕਹਾਣੀਆਂ ਹੋਣ ਜਾਂ ਲੜੀਵਾਰ, ਸਾਡੀ ਰਿਸਰਚ ਟੀਮ ਦੁਆਰਾ ਨੋਟ ਕੀਤੀਆਂ ਜਾਂਦੀਆਂ ਹਨ। ਇਹ ਟੀਮ ਪਲੇਟਫਾਰਮ ਤੋਂ ਸਭ ਤੋਂ ਵਧੀਆ ਰਚਨਾਵਾਂ ਇਕੱਠੀਆਂ ਕਰਦੀ ਹੈ ਅਤੇ ਤੁਹਾਡੇ ਕੰਮ ਨੂੰ ਪ੍ਰਿੰਟ ਬੁੱਕ, ਕਾਮਿਕਸ, ਆਡੀਓਬੁੱਕ, ਵੈੱਬ ਸੀਰੀਜ਼, ਲਘੂ ਫ਼ਿਲਮਾਂ ਆਦਿ ਵਿੱਚ ਬਦਲਣ ਲਈ ਕੰਟ੍ਰੈਕਟ ਦੀ ਪੇਸ਼ਕਸ਼ ਕਰਦੀ ਹੈ।

ਸ਼ਾਨਦਾਰ ਭਾਗ: ਟੀਮ ਇਸ ਤਰ੍ਹਾਂ ਦੀਆਂ IP ਡੀਲਸ ਲਈ ਮੁਕਾਬਲਿਆਂ ਵਿੱਚ ਪ੍ਰਕਾਸ਼ਿਤ ਰਚਨਾਵਾਂ ਨੂੰ ਤਰਜੀਹ ਦਿੰਦੀ ਹੈ ਇਸ ਲਈ ਜੇਕਰ ਤੁਸੀਂ ਸਾਡੇ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹੋ (ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜਿੱਤ ਰਹੇ ਹੋ ਜਾਂ ਨਹੀਂ !), ਤਾਂ ਸਾਡੀ IP ਟੀਮ ਦੁਆਰਾ ਧਿਆਨ ਵਿੱਚ ਆਉਣ ਦੀ ਤੁਹਾਡੀ ਸੰਭਾਵਨਾ ਅਸਲ ਵਿੱਚ ਵੱਧ ਸਕਦੀ ਹੈ !

 

ਪ੍ਰਤੀਲਿਪੀ ਟੀਮ ਤੁਹਾਡੇ ਲੜੀਵਾਰ/ਨਾਵਲਾਂ ਨੂੰ ਪ੍ਰਿੰਟ ਜਾਂ ਕਾਮਿਕਸ ਵਿੱਚ, ਆਡੀਓਬੁੱਕਸ, ਵੈੱਬ ਸੀਰੀਜ਼ ਆਦਿ ਵਿੱਚ ਤਿਆਰ ਕਰ ਸਕਦੀ ਹੈ। ਕਿਉਂਕਿ ਲੇਖਕ ਕੋਲ ਕੰਮ ਦਾ ਕਾਪੀਰਾਈਟ ਹੁੰਦਾ ਹੈ, ਸਾਡੀ IP ਟੀਮ ਹਮੇਸ਼ਾ ਲੇਖਕ ਨਾਲ ਸੰਪਰਕ ਕਰਦੀ ਹੈ ਅਤੇ ਲੇਖਕ ਦੇ ਕੰਮ ਨੂੰ ਤਿਆਰ ਕਰਨ ਤੋਂ ਪਹਿਲਾਂ ਉਹਨਾਂ ਨਾਲ ਕੰਟ੍ਰੈਕਟ ਕਰਦੀ ਹੈ।

 

ਕੀ ਇਹ ਲੇਖ ਮਦਦਗਾਰ ਸੀ ?