ਕੀ ਮੈਂ ਪ੍ਰਕਾਸ਼ਿਤ ਭਾਗ ਨੂੰ ਡ੍ਰਾਫਟ ਵਿੱਚ ਪਾ ਸਕਦਾ ਹਾਂ ?

ਭਾਵੇਂ ਇਹ ਇੱਕ ਕਹਾਣੀ ਦਾ ਭਾਗ ਹੈ ਜੋ ਤੁਸੀਂ ਗ਼ਲਤੀ ਨਾਲ ਪ੍ਰਕਾਸ਼ਿਤ ਕੀਤਾ ਹੈ ਜਾਂ ਐਸੀ ਰਚਨਾ ਜੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਪਾਠਕ ਦੇਖਣ, ਤੁਹਾਨੂੰ ਇਸਨੂੰ ਡਿਲੀਟ ਕਰਨ ਦੀ ਲੋੜ ਨਹੀਂ ਹੈ - ਤੁਸੀਂ ਸਿਰਫ਼ ਉਸ ਭਾਗ ਨੂੰ ਅਪ੍ਰਕਾਸ਼ਿਤ ਕਰ ਸਕਦੇ ਹੋ। ਇਸ ਨਾਲ ਕਹਾਣੀ ਦਾ ਭਾਗ ਵਾਪਿਸ ਡ੍ਰਾਫਟ ਵਿੱਚ ਸ਼ਾਮਿਲ ਹੋ ਜਾਵੇਗਾ ਅਤੇ ਸਾਰੀ ਪਾਠਕ ਸੰਖਿਆ, ਵੋਟਾਂ ਅਤੇ ਕੰਮੈਂਟਸ ਤੁਹਾਡੇ ਉਸ ਭਾਗ ਦੇ ਨਾਲ ਹੀ ਰਹਿਣਗੇ।

ਕਿਸੇ ਭਾਗ ਨੂੰ ਡ੍ਰਾਫਟ ਵਿੱਚ ਵਾਪਿਸ ਸ਼ਾਮਿਲ ਕਰਨ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਸੀਂ ਇਸਨੂੰ ਰੱਖ ਸਕਦੇ ਹੋ ਅਤੇ ਇਹ ਕਿਸੇ ਹੋਰ ਯੂਜ਼ਰ ਨੂੰ ਦਿਖਾਈ ਨਹੀਂ ਦੇਵੇਗਾ; ਜੇਕਰ ਤੁਸੀਂ ਕਿਸੇ ਭਾਗ ਨੂੰ ਡਿਲੀਟ ਕਰਦੇ ਹੋ ਤਾਂ ਇਸਨੂੰ ਰੀਸਟੋਰ ਨਹੀਂ ਕੀਤਾ ਜਾ ਸਕਦਾ - ਇਹ ਹਮੇਸ਼ਾ ਲਈ ਚਲਾ ਜਾਵੇਗਾ।

 

ਐਂਡਰੌਇਡ ਤੋਂ:

ਲੜੀਵਾਰ ਦੇ ਭਾਗ ਨੂੰ ਅਣਪ੍ਰਕਾਸ਼ਿਤ ਕਰੋ

  1. ਹੇਠਾਂ ਨੈਵੀਗੇਸ਼ਨ ਬਾਰ ਵਿੱਚ ਲਿਖੋ ਬਟਨ 'ਤੇ ਟੈਪ ਕਰੋ

  2. ਕਹਾਣੀ ਤੇ ਜਾਓ 

  3. ਕਹਾਣੀ ਭਾਗ ਦੇ ਅੱਗੇ ਹੋਰ ਵਿਕਲਪ ਬਟਨ 'ਤੇ ਟੈਪ ਕਰੋ

  4. ਅਪ੍ਰਕਾਸ਼ਿਤ ਤੇ ਟੈਪ ਕਰੋ 

  5. ਹਾਂ ਤੇ ਕਲਿੱਕ ਕਰਕੇ ਐਕਸ਼ਨ ਦੀ ਪੁਸ਼ਟੀ ਕਰੋ 

 

ਕਹਾਣੀ ਨੂੰ ਅਪ੍ਰਕਾਸ਼ਿਤ ਕਰੋ 

  1. ਐਪ ਹੋਮਪੇਜ ਤੇ ਉੱਪਰ ਸੱਜੇ ਕੋਨੇ 'ਤੇ ਪ੍ਰੋਫਾਈਲ ਆਈਕਨ 'ਤੇ ਕਲਿੱਕ ਕਰਕੇ ਪ੍ਰੋਫਾਈਲ ਪੇਜ 'ਤੇ ਜਾਓ 

  2. ਕਹਾਣੀ ਤੇ ਜਾਓ 

  3. ਕਹਾਣੀ ਦੇ ਟਾਈਟਲ ਦੇ ਅੱਗੇ ਤਿੰਨ ਬਿੰਦੀਆਂ 'ਤੇ ਟੈਪ ਕਰੋ

  4. ਅਪ੍ਰਕਾਸ਼ਿਤ ਤੇ ਟੈਪ ਕਰੋ 

  5. ਹਾਂ ਤੇ ਕਲਿੱਕ ਕਰਕੇ ਐਕਸ਼ਨ ਦੀ ਪੁਸ਼ਟੀ ਕਰੋ 

 

ਵੈੱਬਸਾਈਟ ਤੋਂ:

  1. ਟਾੱਪ ਨੈਵੀਗੇਸ਼ਨ ਬਾਰ 'ਤੇ ਪ੍ਰੋਫਾਈਲ 'ਤੇ ਕਲਿੱਕ ਕਰੋ

  2. ਕਹਾਣੀ ਚੁਣੋ 

  3. ਡ੍ਰਾਫਟ ਵਿੱਚ ਭੇਜੋ ਤੇ ਕਲਿੱਕ ਕਰੋ 

  4. ਹਾਂ ਤੇ ਕਲਿੱਕ ਕਰਕੇ ਐਕਸ਼ਨ ਦੀ ਪੁਸ਼ਟੀ ਕਰੋ

ਕੀ ਇਹ ਲੇਖ ਮਦਦਗਾਰ ਸੀ ?