ਉਪਭੋਗਤਾ ਅਨੁਭਵ ਨੂੰ ਬੇਹਤਰ ਬਣਾਉਣ ਅਤੇ ਪ੍ਰਤੀਲਿਪੀ ਕਮਿਊਨਟੀ ਵਿੱਚ ਸ਼ਾਮਲ ਹੋਣ ਲਈ ਯੂਜ਼ਰਸ ਕੋਲ ਵੈੱਬਸਾਈਟ/ਐਪਲੀਕੇਸ਼ਨ 'ਤੇ ਕਈ ਫ਼ੀਚਰ ਹਨ। ਇਸ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਅਸੀਂ ਹਰੇਕ ਯੂਜ਼ਰ ਨੂੰ ਇਹਨਾਂ ਫ਼ੀਚਰਸ ਦੀ ਵਰਤੋਂ ਕਰਦੇ ਸਮੇਂ ਜ਼ਿੰਮੇਵਾਰ ਅਤੇ ਆਦਰਪੂਰਣ ਬਣਨ ਅਤੇ ਹੇਠਾਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਤਾਕੀਦ ਕਰਦੇ ਹਾਂ।
ਕੰਪਨੀ ਸਮੇਂ-ਸਮੇਂ 'ਤੇ ਵੈੱਬਸਾਈਟ/ਐਪਲੀਕੇਸ਼ਨ 'ਤੇ ਹੋਰ ਫ਼ੀਚਰ ਪੇਸ਼ ਕਰ ਸਕਦੀ ਹੈ ਜਿਸ ਰਾਹੀਂ ਯੂਜ਼ਰ ਇਨਪੁਟਸ ਦੀ ਪ੍ਰਕਿਰਤੀ ਵਿੱਚ ਹੋਰ ਕੰਟੇੰਟ ਸਾਂਝਾ ਕਰ ਸਕਦੇ ਹਨ। ਰਿਵਿਊ ਦਿਸ਼ਾ-ਨਿਰਦੇਸ਼ਾਂ ਅਤੇ ਚੈਟ ਦਿਸ਼ਾ-ਨਿਰਦੇਸ਼ਾਂ ਸਮੇਤ ਕੰਪਨੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਹੋਣ ਤੱਕ ਅਜਿਹੇ ਇਨਪੁਟਸ ਨੂੰ ਪ੍ਰਕਾਸ਼ਿਤ ਕਰਦੇ ਸਮੇਂ ਪਾਲਣਾ ਕਰਨੀ ਚਾਹੀਦੀ ਹੈ।
1. ਰਿਵਿਊ ਅਤੇ ਕੰਮੈਂਟ ਗਾਈਡਲਾਈਨਸ
ਅਸੀਂ ਰਿਵਿਊ ਦੀ ਪ੍ਰਕਿਰਤੀ ਦੇ ਕਿਸੇ ਵੀ ਇਨਪੁਟ ਨੂੰ ਹਟਾ ਸਕਦੇ ਹਾਂ ਜੋ ਸਾਡੀਆਂ ਕਿਸੇ ਵੀ ਦਿਸ਼ਾ-ਨਿਰਦੇਸ਼ਾਂ/ਨੀਤੀਆਂ ਦੀ ਉਲੰਘਣਾ ਕਰਦਾ ਹੈ ਅਤੇ ਵਾਰ-ਵਾਰ ਜਾਂ ਗੰਭੀਰ ਉਲੰਘਣਾਵਾਂ ਦੇ ਨਤੀਜੇ ਵਜੋਂ ਉਲੰਘਣਾ ਕਰਨ ਵਾਲੇ ਅਕਾਊਂਟ/ਨੂੰ ਅਸਥਾਈ ਤੌਰ 'ਤੇ ਜਾਂ ਸਥਾਈ ਤੌਰ 'ਤੇ ਬਲੋਕ ਕੀਤਾ ਜਾ ਸਕਦਾ ਹੈ।
-
ਕਿਰਪਾ ਕਰਕੇ ਕੰਟੇੰਟ ਨੂੰ ਸਹੀ ਢੰਗ ਨਾਲ ਰੇਟ ਕਰੋ (ਇੱਕ ਸਟਾਰ ਸਭ ਤੋਂ ਘੱਟ ਅਤੇ ਪੰਜ ਸਟਾਰ ਸਭ ਤੋਂ ਵੱਧ ਹਨ)।
-
ਰਿਵਿਊ ਵਿੱਚ ਅਜਿਹੀ ਕੋਈ ਵੀ ਚੀਜ਼ ਪੋਸਟ ਨਾ ਕਰੋ ਜੋ ਸਾਡੇ ਰਚਨਾ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੋਵੇ।
-
ਦੂਸਰਿਆਂ ਦੇ ਕੰਮਾਂ ਦੀ ਆਲੋਚਨਾ ਉਦੋਂ ਤੱਕ ਠੀਕ ਹੈ ਜਦੋਂ ਤੱਕ ਤੁਸੀਂ ਇਸ ਬਾਰੇ ਸਤਿਕਾਰ ਕਰਦੇ ਹੋ। ਜੇਕਰ ਪਤਾ ਲਗਾਇਆ ਜਾਂਦਾ ਹੈ ਤਾਂ ਸਾਡੀ ਵੈੱਬਸਾਈਟ/ਐਪਲੀਕੇਸ਼ਨ ਗਲਤ ਭਾਸ਼ਾ ਵਾਲੇ ਰਿਵਿਊ ਦੇ ਪ੍ਰਕਾਸ਼ਨ ਨੂੰ ਅਸਵੀਕਾਰ ਕਰੇਗੀ।
-
ਅਜਿਹੀ ਕੋਈ ਵੀ ਚੀਜ਼ ਪੋਸਟ ਨਾ ਕਰੋ ਜੋ ਲੇਖਕ ਜਾਂ ਕਿਸੇ ਹੋਰ ਵਿਅਕਤੀ/ਵਿਅਕਤੀਆਂ ਦੇ ਸਮੂਹ 'ਤੇ ਨਿੱਜੀ ਤੌਰ 'ਤੇ ਹਮਲਾ ਕਰਦੀ ਹੋਵੇ।
-
ਰਿਵਿਊ ਨੂੰ ਸੰਬੰਧਿਤ ਪ੍ਰਕਾਸ਼ਿਤ ਰਚਨਾਵਾਂ ਤੱਕ ਸੀਮਤ ਕਰੋ ਅਤੇ ਆਦਰਯੋਗ ਭਾਸ਼ਾ ਦੀ ਵਰਤੋਂ ਕਰੋ। ਉਦਾਹਰਨ ਲਈ, ਰਿਵਿਊ ਦੀ ਵਰਤੋਂ ਸਿਆਸੀ ਬਿਆਨ ਦੇਣ ਲਈ, ਕਿਸੇ ਨੂੰ ਟ੍ਰੋਲ ਕਰਨ ਲਈ ਜਾਂ ਕਿਸੇ ਹੋਰ ਅਜਿਹੇ ਨੁਕਸਾਨਦੇਹ ਜਾਂ ਹੇਰਾਫੇਰੀ ਵਾਲੇ ਵਿਵਹਾਰ ਲਈ ਨਾ ਕਰੋ।
-
ਕੁਝ ਵੀ ਐਸਾ ਪੋਸਟ ਨਾ ਕਰੋ ਜਾਂ ਕਿਸੇ ਵੀ ਵਿਵਹਾਰ ਵਿੱਚ ਸ਼ਾਮਲ ਨਾ ਹੋਵੋ ਜੋ ਸਾਡੇ ਫੇਕ ਸ਼ਮੂਲੀਅਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ।
2. ਚੈਟ ਗਾਈਡਲਾਈਨਸ
ਸਾਡੇ ਚੈਟ ਫ਼ੀਚਰ ਦੀ ਵਰਤੋਂ ਕਰਦੇ ਸਮੇਂ ਯੂਜ਼ਰਸ ਨੂੰ ਹੇਠਾਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ:
-
ਚੈਟ ਫ਼ੀਚਰ ਰਾਹੀਂ ਕੋਈ ਵੀ ਐਸਾ ਮੈਸਜ ਨਾ ਭੇਜੋ ਜੋ ਸਾਡੇ ਕੰਟੇੰਟ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੋਵੇ।
-
ਲੇਖਕ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਵਿੱਚ ਕਾਪੀਰਾਈਟ ਪ੍ਰਾਪਤ ਕਰਨ ਲਈ ਲੇਖਕਾਂ ਨੂੰ ਸਪੈਮ ਜਾਂ ਪਰੇਸ਼ਾਨ ਨਾ ਕਰੋ।
-
ਜਨਤਕ ਪਲੇਟਫਾਰਮ 'ਤੇ ਦੂਜੇ ਯੂਜ਼ਰਸ ਨਾਲ ਚੈਟ ਟ੍ਰਾਂਸਕ੍ਰਿਪਟਾਂ ਨੂੰ ਪ੍ਰਕਾਸ਼ਿਤ ਨਾ ਕਰੋ ਅਤੇ ਉਹਨਾਂ ਦੀ ਗੁਪਤਤਾ ਬਣਾਈ ਰੱਖੋ।
-
ਦੂਜੇ ਯੂਜ਼ਰਸ ਦਾ ਸਤਿਕਾਰ ਕਰੋ ਅਤੇ ਉਹਨਾਂ ਲੋਕਾਂ ਨਾਲ ਸੰਪਰਕ ਕਰਨ ਤੋਂ ਪਰਹੇਜ਼ ਕਰੋ ਜੋ ਤੁਹਾਡੇ ਨਾਲ ਜੁੜਨਾ ਨਹੀਂ ਚਾਹੁੰਦੇ ਹਨ।
-
ਅਸੀਂ ਤੁਹਾਨੂੰ ਵੈੱਬਸਾਈਟ/ਐਪਲੀਕੇਸ਼ਨ 'ਤੇ ਤੁਹਾਡੇ ਨਾਲ ਸੰਪਰਕ ਕਰਨ ਵਾਲੇ ਨੂੰ ਨਿਯੰਤਰਿਤ/ਪ੍ਰਤੀਬੰਧਿਤ ਕਰਨ ਲਈ ਉਪਲੱਬਧ ਫ਼ੀਚਰਸ ਦੀ ਵਰਤੋਂ ਕਰਨ ਦੀ ਤਾਕੀਦ ਕਰਦੇ ਹਾਂ।
-
ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਬਾਰੇ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ ਕਿਉਂਕਿ ਇਹ ਤੁਹਾਡੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਇਸ ਵਿੱਚ ਨਿੱਜੀ ਬੈਂਕਿੰਗ ਜਾਣਕਾਰੀ ਨੂੰ ਸਾਂਝਾ ਕਰਨਾ ਸ਼ਾਮਲ ਹੋਵੇਗਾ ਜਿਵੇਂ ਕਿ PIN, OTP ਆਦਿ।
-
ਚੈਟ ਫ਼ੀਚਰ ਦੁਆਰਾ ਕੰਮੁਨੀਕੈਸ਼ਨ ਦੇ ਅਧਾਰ ਤੇ ਦੂਜਿਆਂ ਨਾਲ ਕੋਈ ਵਿੱਤੀ ਲੈਣ-ਦੇਣ ਕਰਨ ਤੋਂ ਪਰਹੇਜ਼ ਕਰੋ। ਧੋਖਾਧੜੀ ਵਾਲੇ ਲੈਣ-ਦੇਣ ਦੇ ਕਿਸੇ ਵੀ ਨਤੀਜੇ ਲਈ ਤੁਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ। ਕੰਪਨੀ ਦੀ ਇਸਦੇ ਲਈ ਕੋਈ ਜ਼ਿੰਮੇਵਾਰੀ ਨਹੀਂ ਹੈ।
-
ਅਸੀਂ ਕਿਸੇ ਵੀ ਚੈਟ ਜਾਂ ਮੈਸਜ ਨੂੰ ਮੈਨੁਅਲੀ ਜਾਂ ਸਵੈਚਲਿਤ ਤੌਰ 'ਤੇ ਨਹੀਂ ਪੜ੍ਹਦੇ, ਜਦੋਂ ਤੱਕ ਕਾਨੂੰਨ ਦੁਆਰਾ ਲਾਜ਼ਮੀ ਨਾ ਹੋਵੇ, ਅਤੇ ਇਸ ਲਈ ਅਸੀਂ ਤੁਹਾਨੂੰ ਤੁਰੰਤ ਰਿਪੋਰਟ ਕਰਨ ਲਈ ਜ਼ੋਰਦਾਰ ਬੇਨਤੀ ਕਰਦੇ ਹਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੀਆਂ ਕਿਸੇ ਵੀ ਦਿਸ਼ਾ-ਨਿਰਦੇਸ਼ਾਂ/ਨੀਤੀਆਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਾਂ ਜੇਕਰ ਤੁਸੀਂ ਹੀ ਪੀੜਤ ਹੋ ਚੈਟ ਫ਼ੀਚਰ ਰਾਹੀਂ ਧਮਕੀਆਂ, ਅਣਚਾਹੇ ਮੈਸਜ ਜਾਂ ਕਿਸੇ ਅਣਚਾਹੇ ਵਿਵਹਾਰ ਨੂੰ ਪ੍ਰਾਪਤ ਕਰਨਾ। ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ, ਅਸੀਂ ਸ਼ਿਕਾਇਤ ਕੀਤੇ ਗਏ ਚੈਟ ਮੈਸਜਸ ਦੇ ਸਕ੍ਰੀਨਸ਼ੋਟਸ ਦੀ ਮੰਗ ਕਰ ਸਕਦੇ ਹਾਂ।