ਕਲੈਕਸ਼ਨ ਕੀ ਹੈ ? ਇਸਨੂੰ ਕਿਵੇਂ ਬਣਾਇਆ ਜਾ ਸਕਦਾ ਹੈ ?

ਕਲੈਕਸ਼ਨ ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਨ ਦਾ ਇੱਕ ਤਰੀਕਾ ਹੈ ਕਿ ਤੁਸੀਂ ਕੀ ਪੜ੍ਹ ਰਹੇ ਹੋ, ਕਿਹੜੀਆਂ ਕਹਾਣੀਆਂ ਤੁਹਾਨੂੰ ਪਸੰਦ ਹਨ, ਜਾਂ ਤੁਸੀਂ ਅੱਗੇ ਕੀ ਪੜ੍ਹ ਰਹੇ ਹੋ। ਕਲੈਕਸ਼ਨ ਨੂੰ ਤੁਹਾਡੀ ਪ੍ਰੋਫਾਈਲ ਤੇ ਪ੍ਰਦਰਸ਼ਿਤ ਕਰਨਾ ਅਤੇ ਸਾਂਝਾ ਕਰਨਾ ਆਸਾਨ ਹੈ। 

ਆਪਸ਼ਨ 1: ਕਹਾਣੀ ਦੇ ਸਾਰ ਪੇਜ ਤੋਂ 

ਇਹ ਉਹ ਪੇਜ ਹੈ ਜੋ ਤੁਸੀਂ ਦੇਖਦੇ ਹੋ ਜਦੋਂ ਤੁਸੀਂ ਪੜ੍ਹਨ ਲਈ ਨਵੀਂ ਕਹਾਣੀ ਚੁਣਦੇ ਹੋ। ਇਹ ਕਹਾਣੀ ਡਿਸਕ੍ਰਿਪਸ਼ਨ, ਟੈਗਸ, ਰੇਟਿੰਗਸ, ਰਿਵਿਊ ਆਦਿ ਵਰਗੀਆਂ ਚੀਜ਼ਾਂ ਨੂੰ ਪ੍ਰਦਰਸ਼ਿਤ ਕਰ ਸਕਦਾ ਹੈ।

  1. ਕਲੈਕਸ਼ਨ ਬਟਨ ਤੇ ਟੈਪ ਕਰੋ 

  2. ਨਵੀਂ ਕਲੈਕਸ਼ਨ ਬਣਾਓ ਚੁਣੋ ਜਾਂ ਪੌਪ-ਅੱਪ ਸਕ੍ਰੀਨ 'ਤੇ ਤੁਹਾਡੇ ਕੋਲ ਪਹਿਲਾਂ ਤੋਂ ਮੌਜੂਦ ਕਲੈਕਸ਼ਨ 'ਤੇ ਟੈਪ ਕਰੋ।

  3. ਕਲੈਕਸ਼ਨ ਲਈ ਇੱਕ ਨਾਮ ਦਰਜ ਕਰੋ ਅਤੇ ਸਬਮਿਟ ਤੇ ਟੈਪ ਕਰੋ 

  4. ਤੁਸੀਂ ਹੁਣ ਇੱਕ ਨਵੀਂ ਕਲੈਕਸ਼ਨ ਬਣਾ ਲਈ ਹੈ ਅਤੇ ਇਸ ਵਿੱਚ ਉਸ ਕਹਾਣੀ ਨੂੰ ਜੋੜ ਸਕਦੇ ਹੋ 

ਆਪਸ਼ਨ 2: ਤੁਹਾਡੀ ਪ੍ਰੋਫਾਈਲ ਤੋਂ 

  1. ਉੱਪਰ ਸੱਜੇ ਕੋਨੇ ਵਿੱਚ ਆਪਣੀ ਪ੍ਰੋਫਾਈਲ ਤਸਵੀਰ 'ਤੇ ਟੈਪ ਕਰਕੇ ਆਪਣੇ ਪ੍ਰੋਫਾਈਲ 'ਤੇ ਜਾਓ

  2. ਹੇਠਾਂ ਸਕਰੋਲ ਕਰਕੇ ਕਲੈਕਸ਼ਨ ਤੇ ਜਾਓ 

  3. ਕਲੈਕਸ਼ਨ ਦੇ ਅੱਗੇ ਹੋਰ ਵਿਕਲਪਾਂ 'ਤੇ ਟੈਪ ਕਰੋ

  4. ਕਲੈਕਸ਼ਨ ਬਣਾਓ ਦੀ ਆਪਸ਼ਨ ਚੁਣੋ 

  5. ਤੁਹਾਡੇ ਕੋਲ ਹੁਣ ਆਪਣੇ ਦੁਆਰਾ ਪੜ੍ਹੀਆਂ ਗਈਆਂ ਕਹਾਣੀਆਂ ਨੂੰ ਉਸ ਕਲੈਕਸ਼ਨ ਵਿੱਚ ਜੋੜਨ ਦੀ ਆਪਸ਼ਨ ਹੋਵੇਗੀ। 

  6. ਇੱਕ ਵਾਰ ਜਦੋਂ ਤੁਸੀਂ ਕਹਾਣੀਆਂ ਦੀ ਚੋਣ ਕਰ ਲੈਂਦੇ ਹੋ, ਤਾਂ ਹੇਠਾਂ ਰਚਨਾ ਜੋੜੋ 'ਤੇ ਟੈਪ ਕਰੋ

  7. ਕਲੈਕਸ਼ਨ ਲਈ ਇੱਕ ਨਾਮ ਦਰਜ ਕਰੋ ਅਤੇ ਸਬਮਿਟ ਤੇ ਟੈਪ ਕਰੋ 

ਕੀ ਇਹ ਲੇਖ ਮਦਦਗਾਰ ਸੀ ?