ਮੈਂ ਪ੍ਰਤੀਲਿਪੀ ਅਕਾਊਂਟ ਕਿਵੇਂ ਬਣਾ ਸਕਦਾ ਹਾਂ ?

ਕੀ ਤੁਸੀਂ ਪ੍ਰਤੀਲਿਪੀ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੋ?

ਪ੍ਰਤੀਲਿਪੀ ਅਕਾਊਂਟ ਬਣਾਉਣ ਦੇ ਦੋ ਤਰੀਕੇ ਹਨ:

  • ਜੇਕਰ ਕਿਸੇ ਮੋਬਾਈਲ ਡਿਵਾਈਸ ਤੇ Android/iOS ਡਿਵਾਈਸ ਤੋਂ ਲੌਗਿੰਗ ਕਰ ਰਹੇ ਹੋ, ਤਾਂ Google Playstore ਜਾਂ Apple Store ਤੋਂ ਐਪ ਡਾਊਨਲੋਡ ਕਰੋ, ਅਤੇ ਸਾਈਨ-ਇਨ ਤੇ ਕਲਿੱਕ ਕਰੋ।

  • ਕੰਪਿਊਟਰ ਤੇ www.pratilipi.com ਤੇ ਜਾਓ, ਆਪਣੀ ਲੋੜੀਂਦੀ ਭਾਸ਼ਾ ਚੁਣੋ ਅਤੇ ਉੱਪਰ ਸੱਜੇ ਕੋਨੇ 'ਤੇ ਸਾਈਨ-ਇਨ ਤੇ ਕਲਿੱਕ ਕਰੋ।

 

ਤੁਸੀਂ ਫੇਸਬੁੱਕ ਅਕਾਊਂਟ ਜਾਂ ਇੱਕ ਵੈਧ ਈਮੇਲ ਦੇ ਨਾਲ ਆਪਣੇ ਗੂਗਲ ਅਕਾਊਂਟ ਦੀ ਵਰਤੋਂ ਕਰਕੇ ਪ੍ਰਤੀਲਿਪੀ ਲਈ ਸਾਈਨ ਅੱਪ ਕਰ ਸਕਦੇ ਹੋ। ਕਿਰਪਾ ਕਰਕੇ ਉਸ ਈਮੇਲ ਦੀ ਵਰਤੋਂ ਕਰੋ ਜਿਸਦਾ ਤੁਹਾਡੇ ਕੋਲ ਐਕਸਸ ਹੈ। ਅਸੀਂ ਕੰਮ ਦੇ ਈਮੇਲ ਐਡਰੈੱਸ ਜਾਂ ਸਕੂਲ ਦੇ ਈਮੇਲ ਐਡਰੈੱਸ ਦੀ ਵਰਤੋਂ ਨਾ ਕਰਨ ਦੀ ਸਿਫ਼ਾਰਿਸ਼ ਕਰਦੇ ਹਾਂ ਕਿਉਂਕਿ ਇਹ ਤੁਹਾਡੇ ਕੰਮ ਵਾਲੀ ਥਾਂ ਜਾਂ ਸਕੂਲ ਛੱਡਣ ਤੋਂ ਬਾਅਦ ਗਾਇਬ ਹੋ ਸਕਦਾ ਹੈ।

ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜਾ ਸਾਈਨ-ਅੱਪ ਰਸਤਾ ਅਪਣਾਉਂਦੇ ਹੋ, ਤੁਹਾਡਾ ਅਕਾਊਂਟ ਸੈੱਟ ਕਰਨ ਲਈ ਤੁਹਾਨੂੰ ਕੁੱਝ ਸਵਾਲ ਪੁੱਛੇ ਜਾਣਗੇ। ਚਿੰਤਾ ਨਾ ਕਰੋ: ਭਾਵੇਂ ਤੁਸੀਂ ਲੇਖਕ ਜਾਂ ਪਾਠਕ ਵਜੋਂ ਸਾਈਨ ਅੱਪ ਕਰਦੇ ਹੋ, ਤੁਹਾਡੇ ਕੋਲ ਪ੍ਰਤੀਲਿਪੀ ਤੇ ਪੜ੍ਹਨ ਅਤੇ ਲਿਖਣ ਲਈ ਦੋਵੇਂ ਸਾਧਨ ਹੋਣਗੇ। ਸਾਈਨ-ਅੱਪ ਦੌਰਾਨ ਤੁਹਾਡੇ ਵੱਲੋਂ ਚੁਣੀਆਂ ਗਈਆਂ ਸ਼੍ਰੇਣੀਆਂ ਸਾਡੇ ਵੱਲੋਂ ਤੁਹਾਨੂੰ ਦਿੱਤੀ ਜਾਣ ਵਾਲੀ ਰਿਕਮੈਂਡੇਸ਼ਨ ਦੇ ਪਹਿਲੇ ਸੈੱਟ ਨੂੰ ਨਿਰਧਾਰਿਤ ਕਰਨਗੀਆਂ। ਉਸ ਤੋਂ ਬਾਅਦ, ਤੁਹਾਡੀਆਂ ਪੜ੍ਹਨ ਦੇ ਸ਼ੌਕ ਦੇ ਆਧਾਰ ਤੇ ਹੋਮਪੇਜ ਦੀਆਂ ਰਿਕਮੈਂਡੇਸ਼ਨਸ ਬਦਲ ਜਾਣਗੀਆਂ। ਨਤੀਜੇ ਵਜੋਂ, ਜੇਕਰ ਤੁਸੀਂ ਵੱਖ-ਵੱਖ ਕਿਸਮਾਂ ਦੀਆਂ ਕਹਾਣੀਆਂ ਵਾਰ-ਵਾਰ ਪੜ੍ਹ ਰਹੇ ਹੋ ਤਾਂ ਉਹ ਕਹਾਣੀਆਂ ਜੋ ਤੁਹਾਨੂੰ ਰਿਕਮੈਂਡ ਕੀਤੀਆਂ ਜਾਂਦੀਆਂ ਹਨ, ਬਦਲ ਜਾਣਗੀਆਂ। 

ਤੁਸੀਂ ਆਪਣੀ ਪ੍ਰੋਫਾਈਲ ਵਿੱਚ ਆਪਣਾ ਮੂਲ ਵੇਰਵਾ ਜਿਵੇਂ ਕਿ ਨਾਮ, ਕਲਮ-ਨਾਮ, ਜਨਮਦਿਨ, ਸਾਰ, ਲਿੰਗ, ਆਦਿ ਨੂੰ ਸ਼ਾਮਿਲ ਕਰ ਸਕਦੇ ਹੋ, ਪਰ ਜ਼ਿਆਦਾਤਰ ਦੂਜੇ ਯੂਜ਼ਰਸ ਨੂੰ ਦਿਖਾਈ ਨਹੀਂ ਦਿੰਦੇ ਹਨ। ਹੋਰ ਯੂਜ਼ਰਸ ਕੀ ਦੇਖ ਸਕਦੇ ਹਨ ਇਸ ਬਾਰੇ ਹੋਰ ਪੜ੍ਹਨ ਲਈ, ਅਕਾਊਂਟ ਪ੍ਰਾਈਵੇਸੀ ਚੈੱਕ ਕਰੋ।

ਇੱਕ ਵਾਰ ਤੁਹਾਡਾ ਅਕਾਊਂਟ ਸੈੱਟ ਹੋ ਜਾਣ ਤੋਂ ਬਾਅਦ ਅਸੀਂ ਤੁਹਾਨੂੰ ਉਸ ਈਮੇਲ ਦੀ ਪੁਸ਼ਟੀ ਕਰਨ ਲਈ ਕਹਿੰਦੇ ਹਾਂ ਜੋ ਤੁਹਾਡੇ ਅਕਾਊਂਟ ਨਾਲ ਲਿੰਕ ਹੈ। ਅਸੀਂ ਤੁਹਾਡੇ ਨਾਲ ਸੰਚਾਰ ਤੁਹਾਡੀ ਈਮੇਲ ਦੇ ਜ਼ਰੀਏ ਕਰਦੇ ਹਾਂ। ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਅਤੇ ਇਹ ਤੁਹਾਡੇ ਪਾਸਵਰਡ ਨੂੰ ਰੀਸੈੱਟ ਕਰਨ, ਤੁਹਾਡੇ ਪ੍ਰਤੀਲਿਪੀ ਅਕਾਊਂਟ ਨੂੰ ਮੁੜ ਪ੍ਰਾਪਤ ਕਰਨ ਆਦਿ ਲਈ ਈਮੇਲ ਜ਼ਰੂਰੀ ਹੈ। ਤੁਹਾਡੀ ਈਮੇਲ ਦੀ ਪੁਸ਼ਟੀ ਕਰਨਾ ਇੱਕ ਤੇਜ਼ ਅਤੇ ਆਸਾਨ ਪ੍ਰਕਿਰਿਆ ਹੈ।

 

ਇੱਕ ਵਾਰ ਜਦੋਂ ਤੁਹਾਡਾ ਅਕਾਊਂਟ ਬਣ ਜਾਂਦਾ ਹੈ, ਤੁਸੀਂ ਇਹ ਕਰਨ ਦੇ ਯੋਗ ਹੋਵੋਗੇ:

  • ਦੂਜੇ ਯੂਜ਼ਰਸ ਨੂੰ ਫੋਲੋ ਕਰੋ 

  • ਮੈਸਜ ਭੇਜੋ 

  • ਸਟੋਰੀ ਪ੍ਰਕਾਸ਼ਿਤ ਕਰੋ 

  • ਕਹਾਣੀਆਂ ਨੂੰ ਰੇਟਿੰਗ ਅਤੇ ਰਿਵਿਊ ਦਿਓ 

  • ਈਮੇਲ ਦੀਆਂ ਨੋਟੀਫਿਕੇਸ਼ਨਸ ਪ੍ਰਾਪਤ ਕਰੋ 

 

ਹੁਣ ਤੁਸੀਂ ਪ੍ਰਤੀਲਿਪੀ ਕਮਿਊਨਿਟੀ ਨਾਲ ਪੜ੍ਹਨ, ਲਿਖਣ ਅਤੇ ਜੁੜਨ ਲਈ ਤਿਆਰ ਹੋ। ਸਾਡੀਆਂ ਸੇਵਾ ਦੀਆਂ ਸ਼ਰਤਾਂ ਦੀ ਸਮੀਖਿਆ ਕਰਨਾ ਯਕੀਨੀ ਬਣਾਓ: ਸਾਰੇ ਪ੍ਰਤੀਲਿਪੀ ਮੈਂਬਰਾਂ ਤੋਂ ਸਾਡੇ ਆਚਾਰ ਸੰਹਿਤਾ ਅਤੇ ਸਮੱਗਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

 

ਪ੍ਰਤੀਲਿਪੀ ਵਿੱਚ ਸਵਾਗਤ ਹੈ।

ਕੀ ਇਹ ਲੇਖ ਮਦਦਗਾਰ ਸੀ ?