ਵਰਤੋਂ ਦੀਆਂ ਸ਼ਰਤਾਂ

ਅਸੀਂ ਪ੍ਰਤੀਲਿਪੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਪ੍ਰਤੀਲਿਪੀ ਨੂੰ ਇੱਕ ਪ੍ਰਮੁੱਖ ਸਟੋਰੀ ਟੈਲਿੰਗ ਪਲੇਟਫਾਰਮ ਬਣਾਉਣ ਵਿੱਚ ਤੁਹਾਡੇ ਵਲੋਂ ਕੀਤੀ ਗਈ ਸਹਾਇਤਾ ਲਈ ਤੁਹਾਡਾ ਧੰਨਵਾਦ।

 

ਜਦੋਂ ਕਿ ਪ੍ਰਤੀਲਿਪੀ ਦੀ ਵਰਤੋਂ ਨੂੰ ਜਿੰਨਾ ਵੀ ਸੰਭਵ ਹੋਵੇ ਵਰਤੋਂਕਾਰ-ਪ੍ਰੇਮੀ ਬਣਾਉਣਾ ਸਾਡੀ ਕੋਸ਼ਿਸ਼ ਰਹਿੰਦੀ ਹੈ, ਅਸੀਂ ਪਲੇਟਫਾਰਮ ਨੂੰ ਉਸ ਸਮੱਗਰੀ ਤੋਂ ਮੁਕਤ ਬਣਾਉਣ ਵਿੱਚ ਸਾਡੀ ਮਦਦ ਕਰਨ ਵਿੱਚ ਹਰੇਕ ਵਰਤੋਂਕਾਰ 'ਤੇ ਨਿਰਭਰ ਕਰਦੇ ਹਾਂ ਜੋ ਦੂਜਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੋਵੇ, ਕਿਸੇ ਵੀ ਤਰ੍ਹਾਂ ਇਤਰਾਜਯੋਗ ਜਾਂ ਗੈਰਕਾਨੂੰਨੀ ਹੋਵੇ ਅਤੇ ਸਾਡੇ ਵਰਤੋਂਕਾਰਾਂ ਦੁਆਰਾ ਕਾਨੂੰਨੀ ਤੌਰ 'ਤੇ ਪ੍ਰਾਪਤ ਕੀਤੀ ਸਮੱਗਰੀ ਦੀ ਕਿਸੇ ਵੀ ਅਣਅਧਿਕਾਰਿਤ ਵਰਤੋਂ ਦੀ ਰੋਕਥਾਮ ਕਰਦੀ ਹੋਵੇ। ਅਸੀਂ ਪਲੇਟਫਾਰਮ ਦੀ ਵਰਤੋਂ ਕਰਦੇ ਸਮੇਂ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ ਇਸ ਨੂੰ ਸਮਝਣ ਲਈ ਵਰਤੋਂ ਦੀਆਂ ਹੇਠਾਂ ਦਿੱਤੀਆਂ ਸ਼ਰਤਾਂ ਨੂੰ ਪੜ੍ਹਨ ਲਈ ਦਿਲੋਂ ਉਤਸ਼ਾਹਿਤ ਕਰਦੇ ਹਾਂ। ਕਿਸੇ ਵੀ ਸਵਾਲ ਲਈ ਸਾਡੇ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ। 

ਵਰਤੋਂ ਦੀਆਂ ਸ਼ਰਤਾਂ

ਵਰਤੋਂ ਦੀਆਂ ਇਹ ਸ਼ਰਤਾਂ ਕਿਸੇ ਵੀ ਵਿਅਕਤੀ ("ਵਰਤੋਂਕਾਰ/"ਤੁਸੀਂ"/"ਤੁਹਾਡੇ") ਦੁਆਰਾ ਐਂਡਰੌਇਡ ("ਐਪਲੀਕੇਸ਼ਨ") 'ਤੇ ਉਪਲਬਧ ਨਾਸਾਦਿਆ ਟੈਕਨੌਲਜੀ ਪ੍ਰਾਈਵੇਟ ਲਿਮਿਟਡ ("ਕੰਪਨੀ"), ਪ੍ਰਤੀਲਿਪੀ ਵੈਬਸਾਇਟ (www.pratilipi.com) ("ਵੈਬਸਾਇਟ") ਅਤੇ ਐਂਡਰੌਇਡ ("ਐਪਲੀਕੇਸ਼ਨ") 'ਤੇ ਉਪਲਬਧ ਪ੍ਰਤੀਲਿਪੀ ਐਪਲੀਕੇਸ਼ਨ ਦੀ ਵਰਤੋਂ ਨੂੰ ਸੰਚਾਲਿਤ ਕਰਦੀਆਂ ਹਨ। ਕੰਪਨੀਂ ਇੱਕ ਵਰਤੋਂਕਾਰ ਨੂੰ ਸਾਹਿਤਕ ਕਾਰਜਾਂ ਨੂੰ ਪੜ੍ਹਨ ਅਤੇ/ਜਾਂ ਅਪਲੋਡ ਕਰਨ ਦੀ ਸੁਵਿਧਾ ਪ੍ਰਦਾਨ ਕਰਦੀਆਂ ਹਨ ਜਿਵੇਂ ਕਿ ਵੱਖ ਵੱਖ ਭਾਸ਼ਾਵਾਂ ਵਿੱਚ ਚਿੱਤਰਾਂ ਅਤੇ ਆਵਾਜ਼ ("ਪ੍ਰਕਾਸ਼ਿਤ ਕੰਮ") ਸਮੇਤ ਪੁਸਤਕਾਂ, ਕਵਿਤਵਾਂ, ਲੇਖ ਆਦਿ, ਦੂਜਿਆਂ ਦੇ ਅਜਿਹੇ ਸਾਹਿਤਕ ਕੰਮਾਂ ਦੀਆਂ ਸਮੀਖਿਆਵਾਂ ਜਾਂ ਵੈਬਸਾਇਟ/ ਐਪਲੀਕੇਸ਼ਨ ("ਸਰਵਿਸਜ਼") 'ਤੇ ਚੈਟਜ਼ ("ਇਨਪੁੱਟਾਂ") ਰਾਹੀਂ ਕੰਪਨੀ ਅਤੇ/ ਜਾਂ ਦੂਜੇ ਵਰਤੋਂਕਾਰਾਂ ਨਾਲ ਸੰਚਾਰ ਕਰਨਾ।

 

ਵੈਬਸਾਇਟ/ ਐਪਲੀਕੇਸ਼ਨ ਰਾਹੀਂ ਬ੍ਰਾਊਜ਼ ਕਰਨ ਰਾਹੀਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਨਾਲ, ਤੁਸੀਂ ਗੋਪਨੀਯਤਾ ਨੀਤੀ ਸਮੇਤ ਪੜ੍ਹੀਆਂ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਨ ਲਈ ਵਚਨਬੱਧ ਹੋ ਅਤੇ ਦਰਸਾਉਂਦੇ ਹੋ ਕਿ ਤੁਹਾਡੀ ਉਮਰ 18 ਸਾਲ ਤੋਂ ਵੱਧ ਹੈ ਅਤੇ / ਜਾਂ ਤੁਹਾਡੇ ਕੋਲ ਕੰਪਨੀ ਨਾਲ ਇੱਕ ਬੰਧਨਕਾਰੀ ਇਕਰਾਰਨਾਮਾ ਕਰਨ ਦਾ ਅਧਿਕਾਰ ਹੈ। ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਤੁਹਾਨੂੰ ਆਪਣੇ ਪੇਰੈਂਟ ਜਾਂ ਕਾਨੂੰਨ ਸਰਪ੍ਰਸਤ (ਸਰਪ੍ਰਸਤਾਂ) ਤੋਂ ਸਹਿਮਤੀ ਪ੍ਰਾਪਤ ਕਰਨੀ ਜ਼ਰੂਰੀ ਹੈ ਜੋ ਤੁਹਾਡੀ ਸਵੀਕ੍ਰਿਤੀ ਅਤੇ ਵਰਤੋਂ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਜਿੰਮੇਵਾਰ ਹੋਣਗੇ। ਜੇਕਰ ਤੁਹਾਡੇ ਕੋਲ ਆਪਣੇ ਪੇਰੈਂਟ ਜਾਂ ਕਾਨੂੰਨੀ ਸਰਪ੍ਰਸਤ (ਸਰਪ੍ਰਸਤਾਂ) ਤੋਂ ਸਹਿਮਤੀ ਨਾ ਹੋਵੇ, ਤਾਂ ਤੁਹਾਨੂੰ ਵੈਬਸਾਇਟ / ਐਪਲੀਕੇਸ਼ਨ ਦੀ ਵਰਤੋਂ ਕਰਨ / ਪਹੁੰਚ ਕਰਨ ਨੂੰ ਬੰਦ ਕਰਨਾ ਚਾਹੀਦਾ ਹੈ।

 

ਇਹ ਸੂਚਨਾ ਤਕਨਾਲੌਜੀ ਅਧਿਨਿਯਮ, 2000 ਅਤੇ ਇਸ ਦੇ ਨਿਯਮਾਂ ਤਹਿਤ ਇੱਕ ਇਲੈਕਟ੍ਰਾਨਿਕ ਰਿਕਾਰਡ ਹੁੰਦਾ ਹੈ। ਇਸ ਲਈ, ਵਰਤੋਂਕਾਰ 'ਤੇ ਵਰਤੋਂ ਦੀਆਂ ਸ਼ਰਤਾਂ ਨੂੰ ਬੰਧਨਕਾਰੀ ਬਣਾਉਣ ਲਈ ਦਸਤਖ਼ਤ ਦੀ ਲੋੜ ਨਹੀਂ ਹੁੰਦੀ। ਗੋਪਨੀਯਤਾ ਨੀਤੀ ਸਮੇਤ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਨੂੰ ਸੂਚਨਾ ਤਕਨਾਲੌਜੀ (ਸਾਲਸੀ ਦਿਸ਼ਾ-ਨਿਰਦੇਸ਼ਾਂ) ਨਿਯਮਾਂ, 2011 ਦੇ ਨਿਯਮ ਤਹਿਤ ਲੋੜ ਅਨੁਸਾਰ ਤਿਆਰ ਕੀਤਾ ਗਿਆ ਹੈ।

ਵਰਤੋਂਕਾਰ ਦੀਆਂ ਜਿੰਮੇਵਾਰੀਆਂ

ਸੇਵਾਵਾਂ ਦੀ ਵਰਤੋਂ ਕਰਨ ਰਾਹੀਂ, ਵਰਤੋਂਕਾਰ ਹੇਠਾਂ ਦਿੱਤੀਆਂ ਜਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦਾ ਹੈ:

  1. ਸ਼ੁੱਧਤਾ: ਵੈਬਸਾਇਟ/ ਐਪਲੀਕੇਸ਼ਨ 'ਤੇ ਰਜਿਸਟਰ ਕਰਨ ਵੇਲੇ ਪੂਰੀ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਕੰਪਨੀ ਨਾਲ ਸੰਪਰਕ ਕਰਨਾ ਜੇਕਰ ਅਜਿਹੀ ਜਾਣਕਾਰੀ ਵਿੱਚ ਕੋਈ ਵੀ ਤਬਦੀਲੀ ਹੁੰਦੀ ਹੈ। ਇਸ ਤੋਂ ਇਲਾਵਾ, ਵਰਤੋਂਕਾਰ ਨੂੰ ਕਿਸੇ ਵਿਅਕਤੀ ਦੀ ਭੂਮਿਕਾ ਬਿਲਕੁੱਲ ਨਹੀਂ ਨਿਭਾਉਣੀ ਚਾਹੀਦੀ।

  2. ਗੋਪਨੀਯਤਾ: ਵਰਤੋਂਕਾਰ ਦੇ ਖਾਤੇ ਦੇ ਵੇਰਵਿਆਂ ਦੀ ਗੋਪਨੀਯਤਾ ਨੂੰ ਬਣਾਈ ਰੱਖਣਾ ਅਤੇ ਵਰਤੋਂਕਾਰ ਦੇ ਖਾਤੇ ਰਾਹੀਂ ਸੇਵਾਵਾਂ ਦੀ ਕਿਸੇ ਵੀ ਵਰਤੋਂ ਲਈ ਜਿੰਮੇਵਾਰ ਹੋਣਾ।

  3. ਮਾਲਕੀ: ਇਹ ਸੁਨਿਸ਼ਚਿਤ ਕਰਨਾ ਕਿ ਅੱਪਲੋਡ ਕੀਤੇ ਪ੍ਰਕਾਸ਼ਿਤ ਕੰਮਾਂ ਵਿੱਚ ਕਾਪੀਰਾਈਟ ਪੂਰੀ ਤਰ੍ਹਾਂ ਨਾਲ ਵਰਤੋਂਕਾਰ ਨੂੰ ਪ੍ਰਾਪਤ ਹਨ ਅਤੇ ਇਹ ਕਿਸੇ ਵੀ ਥਰਡ ਪਾਰਟੀ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ ਜਾਂ ਹੋਰ ਮਾਲਿਕਾਨਾ ਅਧਿਕਾਰਾਂ ਨਾ ਕਰਦੇ ਹੋਣ।

  4. ਸਮੱਗਰੀ ਲਈ ਦਿਸ਼ਾ-ਨਿਰਦੇਸ਼: ਇਹ ਯਕੀਨੀ ਬਣਾਉਣਾ ਕਿ ਪ੍ਰਕਾਸ਼ਿਤ ਕੰਮ/ ਇਨਪੁੱਟਾਂ ਹੇਠਾਂ 'ਸਮੱਗਰੀ ਦੇ ਦਿਸ਼ਾ-ਨਿਰਦੇਸ਼ਾਂ' ਵਿੱਚ  ਦਰਸਾਈਆਂ ਸ਼ਰਤਾਂ ਦੀ ਉਲੰਘਣਾ ਨਾ ਕਰਦੀਆਂ ਹੋਣ।

  5. ਪੁਨਰ ਉਤਪਾਦਨ: ਵੈਬਸਾਇਟ/ ਐਪਲੀਕੇਸ਼ਨ ਤੋਂ ਕਿਸੇ ਹੋਰ ਵਰਤੋਂਕਾਰ ਦੇ ਕਿਸੇ ਵੀ ਪ੍ਰਕਾਸ਼ਿੱਤ ਕੰਮਾਂ ਦੀ ਕਾਪੀ ਨਾ ਕਰਨਾ ਅਤੇ ਅਧਿਕਾਰ ਪ੍ਰਾਪਤ ਕਰਨ ਤੋਂ ਬਿਨਾਂ ਕਿਸੇ ਹੋਰ ਪਲੇਟਫਾਰਮ ਵਿੱਚ ਪ੍ਰਕਾਸ਼ਿੱਤ ਨਾ ਕਰਨਾ।

  6. ਲਾਇਸੰਸ: ਕੰਪਨੀ ਨੂੰ ਪ੍ਰਦਾਨ ਕਰਨਾ

    1. ਵੈਬਸਾਇਟ / ਐਪਲੀਕੇਸ਼ਨ 'ਤੇ ਅੱਪਲੋਡ ਕੀਤੇ ਪ੍ਰਕਾਸ਼ਿਤ ਕੰਮਾਂ ਦਾ ਸਿਹਰਾ ਦੇਣ ਲਈ ਉਨ੍ਹਾਂ ਦਾ ਨਾਮ / ਵਰਤੋਂਕਾਰ ਦੇ ਨਾਮ ਨੂੰ ਜਨਤਕ ਤੌਰ 'ਤੇ ਦਰਸਾਉਣ ਲਈ ਇੱਕ ਲਾਇਸੰਸ;

    2. ਕਿਸੇ ਵੀ ਮਾਧਿਅਮ 'ਤੇ ਜਾਂ ਵੰਡ ਦੀ ਕਿਸੇ ਵੀ ਵਿਧੀ ਰਾਹੀਂ ਅਨੁਕੂਲਣ, ਪ੍ਰਕਾਸ਼ਨ, ਮੁੜ-ਉਤਪਾਦਨ, ਯੌਗਿਕ ਕੰਮ ਕਰਨ ਅਤੇ/ਜਾਂ ਪ੍ਰਕਾਸ਼ਿਤ ਕੰਮਾਂ ਅਤੇ ਇਸ ਦੇ ਯੌਗਿਕਾਂ ਦਾ ਵਿਤਰਣ ਕਰਨ, ਪ੍ਰਤਿਰੂਪਣ ਕਰਨ, ਟ੍ਰਾਂਸਮਿੱਟ ਕਰਨ ਲਈ ਕੰਪਨੀ ਲਈ ਵਿਸ਼ਵਵਿਆਪੀ, ਰਾਇਲਟੀ-ਮੁਕਤ, ਅਣਅਧਿਕਾਰਤ ਅਧਿਕਾਰ ਅਤੇ ਲਾਇਸੰਸ; ਅਤੇ

    3. ਵਰਤੋਂਕਾਰ ਲਈ ਅਗੇਤੀ ਸੂਚਨਾ ਦੇਣ ਤੋਂ ਬਿਨਾਂ ਕਿਸੇ ਵੀ ਸੰਭਾਵੀ ਸਹਿਭਾਗਿਤਾ ਦੇ ਉਦੇਸ਼ਾਂ ਲਈ ਇੱਕ ਥਰਡ ਪਾਰਟੀ ਲਈ ਕਿਸੇ ਵੀ ਪ੍ਰਕਾਸ਼ਿੱਤ ਕੰਮਾਂ ਨੂੰ ਪੇਸ਼ ਕਰਨ ਲਈ ਅਧਿਕਾਰ।

    4. ਗੈਰਕਾਨੂੰਨੀ ਗਤੀਵਿਧੀਆਂ: ਕਿਸੇ ਵੀ ਗੈਰਕਾਨੂੰਨੀ ਗਤੀਵਿਧੀਆਂ ਦਾ ਸੰਚਾਲਨ ਕਰਨ ਲਈ ਸੇਵਾਵਾਂ ਦੀ ਵਰਤੋਂ ਨਾ ਕਰਨਾ ਨਾ ਹੀ ਕਿਸੇ ਅਜਿਹੀ ਗੈਰਕਾਨੂੰਨੀ ਗਤੀਵਿਧੀ ਦੀ ਕਾਰਗੁਜਾਰੀ ਲਈ ਅਨੁਰੋਧ ਕਰਨਾ ਜਿਹੜੀ ਥਰਡ ਪਾਰਟੀ ਦੇ ਅਧਿਕਾਰਾਂ ਦੀ ਉਲੰਘਣਾ ਦੀ ਅਗਵਾਈ ਕਰਦੀ ਹੋਵੇ।

    5. ਵਾਇਰਸ: ਕਿਸੇ ਵੀ ਅਜਿਹੀ ਸਮੱਗਰੀ ਨੂੰ ਅੱਪਲੋਡ ਨਾ ਕਰਨਾ ਜਿਸ ਵਿੱਚ ਸੌਫਟਵੇਅਰ ਵਾਇਰਸ ਹੋਣ, ਜਾਂ ਵਿਘਨ ਪਾਉਣ ਲਈ ਡਿਜਾਇਨ ਕੀਤੇ ਕਿਸੇ ਹੋਰ ਕੰਪਿਊਟਰ ਦਾ ਕੋਡ, ਫਾਇਲਾਂ ਜਾਂ ਪ੍ਰੋਗਰਾਮ ਹੋਣ, ਸੇਵਾਵਾਂ ਪ੍ਰਦਾਨ ਕਰਨ ਲਈ ਵਰਤੇ ਗਏ ਕਿਸੇ ਵੀ ਕੰਪਿਊਟਰ ਸਰੋਤ ਦੇ ਕੰਮ ਨੂੰ ਨਸ਼ਟ ਕਰਨਾ ਜਾਂ ਸੀਮਿਤ ਕਰਨਾ।

    6. ਵਿਗਿਆਪਨ ਦੇਣਾ: ਵੈਬਸਾਇਟ/ ਐਪਲੀਕੇਸ਼ਨ 'ਤੇ ਕਿਸੇ ਵੀ ਉਤਪਾਦਾਂ ਜਾਂ ਸੇਵਾਵਾਂ ਦਾ ਵਿਗਿਆਪਨ ਜਾਂ ਅਨੁਰੋਧ ਨਾ ਕਰਨਾ।

    7. ਸੁਰੱਖਿਆ: ਏ) ਕਮਜੋਰੀ ਦੀ ਜਾਂਚ, ਸਕੈਨ ਜਾਂ ਪ੍ਰੀਖਣ ਨਾ ਕਰਨਾ ਬੀ) ਵੈਬਸਾਇਟ/ ਐਪਲੀਕੇਸ਼ਨ ਜਾਂ ਨੈਟਵਰਕ ਦੇ ਸੰਬੰਧ ਵਿੱਚ ਸੁਰੱਖੀਆ ਜਾਂ ਪ੍ਰਮਾਣਿਕਤਾ ਕੋਸ਼ਿਸ਼ਾਂ ਵਿੱਚ ਵਿਘਨ ਨਾ ਪਾਉਣਾ ਜਾਂ ਉਲੰਘਣਾ ਨਾ ਕਰਨਾ ਜਾਂ ਝਾਂਸਾ ਨਾ ਦੇਣਾ ਸੀ) ਵੈਬਸਾਇਟ/ ਐਪਲੀਕੇਸ਼ਨ ਦੇ ਕਿਸੇ ਵੀ ਹਿੱਸੇ ਨੂੰ "ਕ੍ਰਾਲ" ਜਾਂ "ਸਪਾਇਡਰ" ਕਰਨ ਲਈ ਕਿਸੇ ਵੀ ਮੈਨੂਅਲ ਜਾਂ ਆਟੋਮੇਟਿਡ ਸੌਫਟਵੇਅਰ, ਡਿਵਾਇਸਾਂ ਜਾਂ ਦੂਜੀਆਂ ਪ੍ਰਕਿਰਿਆਵਾਂ ਦੀ ਵਰਤੋਂ ਨਾ ਕਰਨਾ ਡੀ) ਕੰਪਨੀ ਦੇ ਬੁਨਿਆਦੀ ਢਾਂਚੇ 'ਤੇ ਤਰਕਰਹਿਤ ਬੋਝ ਪਾਉਣ ਲਈ ਇਸ ਦੇ ਉਚਿੱਤ ਕੰਮਕਾਜ ਥਾਂਵਾਂ ਵਿੱਚ ਛੇੜਛਾੜ ਨਾ ਕਰਨਾ।

    8. ਪਹੁੰਚ: ਉਨ੍ਹਾਂ ਤੋਂ ਇਲਾਵਾ ਜਿਨ੍ਹਾਂ ਦੀ ਸਵੀਕ੍ਰਿਤੀ ਲਈ ਗਈ ਹੋਵੇ ਵੈਬਸਾਇਟ/ ਐਪਲੀਕੇਸ਼ਨ 'ਤੇ ਪਹੁੰਚ ਨਾ ਕਰਨਾ ਜਾਂ ਕਿਸੇ ਵੀ ਹੋਰ ਸਾਧਨਾਂ ਰਾਹੀਂ ਪ੍ਰਕਾਸ਼ਿਤ ਕੰਮਾਂ ਨੂੰ ਪ੍ਰਾਪਤ ਨਾ ਕਰਨਾ।

    9.  ਵਰਤੋਂਕਾਰ ਡੇਟਾ: ਕਿਸੇ ਹੋਰ ਵਰਤੋਂਕਾਰ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਨੂੰ ਟ੍ਰੇਸ ਨਾ ਕਰਨਾ ਜਾਂ ਇਸ ਦੀ ਕਿਸੇ ਵੀ ਜਾਣਕਾਰੀ ਨੂੰ ਸਟੋਰ ਕਰਨ ਅਤੇ ਇਕੱਤਰ ਕਰਨ ਸਮੇਤ, ਅਜਿਹੀ ਕਿਸੇ ਵੀ ਜਾਣਕਾਰੀ ਦਾ ਅਣਉਚਿੱਤ ਲਾਭ ਨਾ ਉਠਾਉਣਾ।

    10. ਟਰੇਡਮਾਰਕ ਅਤੇ ਡਿਜਾਇਨ: ਟਰੇਡਮਾਰਕ 'ਪ੍ਰਤੀਲਿਪੀ' ਜਾਂ ਵੈਬਸਾਇਟ/ ਐਪਲੀਕੇਸ਼ਨ ਦੇ ਕਿਸੇ ਵੀ ਡਿਜਾਇਨ ਦੀ ਵਰਤੋਂ, ਦੁਰਵਰਤੋਂ ਜਾਂ ਅਣਉਚਿੱਤ ਵਿਵਹਾਰ ਨਾ ਕਰਨਾ, ਜਿਸ ਨੂੰ ਕਿਸੇ ਵੀ ਅਣਅਧਿਕਾਰਤ ਉਦੇਸ਼ ਲਈ ਕੰਪਨੀ ਦੁਆਰਾ ਲਿਆ ਗਿਆ ਹੋਵੇ।

ਕੰਪਨੀ ਦੇ ਅਧਿਕਾਰ

ਵਰਤੋਂਕਾਰ ਕੰਪਨੀਂ ਦੇ ਹੇਠਾਂ ਦਿੱਤੇ ਅਧਿਕਾਰਾਂ ਦੇ ਸਵੀਕਾਰ ਕਰਨ ਨੂੰ ਮੰਨਦਾ ਹੈ:

  1. ਸਮੱਗਰੀ ਹਟਾਉਣਾ: ਕੰਪਨੀ ਕੋਲ ਕਿਸੇ ਵੀ ਪ੍ਰਕਾਸ਼ਿਤ ਕੰਮਾਂ/ਇਨਪੁੱਟਾਂ ਨੂੰ ਹਟਾਉਣ ਦਾ ਅਧਿਕਾਰ ਹੈ ਜਿਹੜੀ ਇਸ ਦੇ ਫੈਸਲੇ ਅਨੁਸਾਰ ਜਾਂ ਜਿਸ ਦੀ ਕਾਨੂੰਨ ਤਹਿਤ ਲੋੜ ਹੋਵੇ ਇਸ ਨੂੰ ਇਤਰਾਜਯੋਗ ਜਾਂ ਉਲੰਘਣਾ ਕਰਨ ਵਾਲੀ ਸਮਝਦੀ ਹੈ।

  2. ਮੁਅੱਤਲੀ: ਕੰਪਨੀ ਕੋਲ ਵਰਤੋਂਕਾਰ ਦੁਆਰਾ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਸਮੇਤ, ਇਸ ਦੇ ਆਪਣੇ ਫੈਸਲੇ ਅਨੁਸਾਰ, ਸਾਰੀਆਂ ਸੇਵਾਵਾਂ ਜਾਂ ਇਸ ਦੇ ਹਿੱਸੇ ਤੱਕ ਪਹੁੰਚ ਕਰਨ ਲਈ ਕਿਸੇ ਵੀ ਵਰਤੋਂਕਾਰ ਦੇ ਖਾਤੇ ਨੂੰ ਸੀਮਿਤ ਕਰਨ/ ਮੁਅੱਤਲ ਕਰਨ/ ਰੱਦ ਕਰਨ ਦਾ ਅਧਿਕਾਰ ਹੈ।

  3. ਨਿਸ਼ਾਨਾਂ, ਡਿਜਾਇਨਾਂ 'ਤੇ ਮਾਲਕੀ: ਵੈਬਸਾਇਟ/ ਐਪਲੀਕੇਸ਼ਨ 'ਤੇ ਕੰਪਨੀ ਦੁਆਰਾ ਤਿਆਰ ਕੀਤੇ ਅਤੇ ਵਿਕਸਿਤ ਕੀਤੇ ਗਏ ਡਿਜਾਇਨ, ਅਤੇ ਗ੍ਰਾਫਿਕ ਸਮੇਤ ਸਾਰੇ ਲੋਗੋ, ਟਰੇਡਮਾਰਕ, ਬ੍ਰਾਂਡ ਦੇ ਨਾਮ, ਸੇਵਾ ਦੇ ਨਿਸ਼ਾਨ, ਡੋਮੇਨ ਦੇ ਨਾਮ ਅਤੇ ਵੈਬਸਾਇਟ/ ਐਪਲੀਕੇਸ਼ਨ ਦੇ ਦੂਜੇ ਵਿਸ਼ੇਸ਼ ਬਰਾਂਡ ਦੀਆਂ ਖੂਬੀਆਂ ਦੀ ਮਾਲਕ ਵਿਸ਼ੇਸ਼ ਤੌਰ 'ਤੇ ਕੰਪਨੀਂ ਹੁੰਦੀ ਹੈ।

  4. ਨਿੱਜੀ ਡੇਟਾ: ਕੰਪਨੀ ਗੋਪਨੀਯਤਾ ਨੀਤੀ ਅਨੁਸਾਰ ਦਾਖ਼ਲ ਕੀਤੇ ਗਏ ਵਰਤੋਂਕਾਰਾਂ ਦੇ ਨਿੱਜੀ ਡੇਟੇ 'ਤੇ ਪ੍ਰਕਿਰਿਆ ਕਰੇਗੀ।

  5. ਵਸੂਲੀਆਂ: ਕੰਪਨੀ ਸੇਵਾਵਾਂ ਦੀ ਵਰਤੋਂ ਲਈ ਫੀਸ ਲੈਣ ਦਾ ਫੈਸਲਾ ਕਰ ਸਕਦੀ ਹੈ ਜਿਸ ਬਾਰੇ ਵਰਤੋਂਕਾਰਾਂ ਨੂੰ ਪਹਿਲਾਂ ਸੂਚਿਤ ਕੀਤਾ ਜਾਏਗਾ।

  6. ਕਾਨੂੰਨੀ ਪ੍ਰਕਟੀਕਰਨ: ਕੰਪਨੀ ਕਿਸੇ ਵੀ ਵਰਤੋਂਕਾਰ ਦੇ ਵੇਰਵਿਆਂ ਜਾਂ ਪ੍ਰਕਾਸ਼ਿਤ ਕੰਮਾਂ/ ਇਨਪੁੱਟਾਂ ਨਾਲ ਸੰਬੰਧਿਤ ਕਿਸੇ ਵੀ ਦੂਜੇ ਵੇਰਵਿਆਂ ਦਾ ਪ੍ਰਕਟੀਕਰਣ ਕਰ ਸਕਦੀ ਹੈ ਜਾਂ ਕਾਨੂੰਨ ਅਨੁਸਾਰ ਲੋੜੀਂਦੀ ਜਾਂ ਸਰਕਾਰੀ ਏਜੰਸੀਆਂ ਦੁਆਰਾ ਕਾਨੂੰਨੀ ਹੁਕਮ ਅਨੁਸਾਰ ਕੋਈ ਹੋਰ ਕਾਰਵਾਈ ਕਰ ਸਕਦੀ ਹੈ ਜਿਨ੍ਹਾਂ ਨੂੰ ਕਿਸੇ ਵੀ ਸਾਇਬਰ ਸੁਰੱਖਿਆ ਘਟਨਾਵਾਂ ਦੀ ਜਾਂਚ ਕਰਨ ਲਈ ਅਧਿਕਾਰ ਪ੍ਰਾਪਤ ਹੁੰਦਾ ਹੈ।

  7. ਸੁਰੱਖਿਆ ਕੋਸ਼ਿਸ਼ਾਂ ਨੂੰ ਵਧਾਉਣਾ: ਜਿਵੇਂ ਵੀ ਢੁਕਵਾਂ ਹੋਵੇ, ਵਰਤੋਂਕਾਰਾਂ ਜਾਂ ਥਰਡ ਪਾਰਟੀਆਂ ਦੇ ਕਾਪੀਰਾਈਟਾਂ ਦੀ ਉਲੰਘਣਾ ਕਰਨ ਦੀ ਰੋਕਥਾਮ ਕਰਨ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਸਮੇਂ ਸਮੇਂ ਸਿਰ ਵਾਧੂ ਸੁਰੱਖਿਆ ਅਤੇ ਤਕਨੀਕੀ ਕੋਸ਼ਿਸਾਂ ਨੂੰ ਕੰਮ ਵਿੱਚ ਲਿਆ ਸਕਦੀ ਹੈ।

 

ਸਮੱਗਰੀ ਲਈ ਦਿਸ਼ਾ-ਨਿਰਦੇਸ਼

ਵੈਬਸਾਇਟ/ ਐਪਲੀਕੇਸ਼ਨ 'ਤੇ ਅੱਪਲੋਡ ਕੀਤੇ ਗਏ ਪ੍ਰਕਾਸ਼ਿੱਤ ਕੰਮਾਂ/ ਇਨਪੁੱਟਾਂ ਲਈ ਜਰੂਰੀ ਹੈ:

  1. ਇਤਰਾਜ਼ਯੋਗ ਜਾਂ ਗੈਰਕਾਨੂੰਨੀ ਨਾ ਹੋਣਾ: ਉਨ੍ਹਾਂ ਪ੍ਰਕਾਸ਼ਿਤ ਕੰਮਾਂ/ ਇਨਪੁੱਟਾਂ ਨੂੰ ਨਾ ਪਾਉਣਾ ਜਿਹੜੇ ਬੇਹੱਦ ਨੁਕਸਾਨਦਾਇਕ, ਉਲੰਘਣਾ ਵਾਲੇ, ਪ੍ਰੇਸ਼ਾਨ ਕਰਨ ਵਾਲੇ, ਨਿੰਦਾ ਵਾਲੇ, ਬੇਅਦਬੀ ਵਾਲੇ, ਅਸ਼ਲੀਲ, ਕਾਮ ਉਕਸਾਊ, ਸੈਕਸ ਲਈ ਆਕਰਸ਼ਿੱਤ ਕਰਨ ਵਾਲੇ, ਉਦਾਰਵਾਦੀ, ਦੂਜਿਆਂ ਦੀ ਗੋਪਨੀਯਤਾ ਲਈ ਆਕਰਮਣਕਾਰੀ, ਨਫ਼ਰਤ ਵਾਲੇ, ਜਾਂ ਜਾਤੀਗਤ, ਨਸਲ ਪੱਖੋਂ ਇਤਰਾਜਯੋਗ, ਬਦਨਾਮ ਕਰਨ ਵਾਲੇ, ਜੋ ਮਨੀ ਲਾਂਡਰਿੰਗ ਜਾਂ ਜੂਏ ਨਾਲ ਸੰਬੰਧਿਤ ਹੋਣ ਜਾਂ ਉਤਸ਼ਾਹਿਤ ਕਰਦੇ ਹੋਣ, ਜਾਂ ਕਿਸੇ ਵੀ ਤਰ੍ਹਾਂ ਗੈਰਕਾਨੂੰਨੀ ਹੋਣ।

  2. ਰਾਸ਼ਟਰੀ ਹਿੱਤ ਦੇ ਖਿਲਾਫ਼ ਨਾ ਹੋਣਾ: ਉਨ੍ਹਾਂ ਪ੍ਰਕਾਸ਼ਿਤ ਕੰਮਾਂ/ਇਨਪੁੱਟਾਂ ਨੂੰ ਪਾਉਣਾ ਜੋ ਭਾਰਤ ਦੀ ਇੱਕਮੁੱਠਤਾ, ਏਕੀਕਰਣ, ਰੱਖਿਆ, ਸੁਰੱਖਿਆ ਜਾਂ ਪ੍ਰਭੂਸੱਤਾ, ਵਿਦੇਸ਼ੀ ਰਾਜਾਂ ਨਾਲ ਦੋਸਤਾਨਾਂ ਸੰਬੰਧਾਂ, ਜਾਂ ਜਨਤਕ ਹੁਕਮ ਲਈ ਖਤਰਾ ਪੈਦਾ ਕਰ ਸਕਦੇ ਹੋਣ ਜਾਂ ਕਿਸੇ ਵੀ ਅਣਉਚਿੱਤ ਅਪਰਾਧ ਦੇ ਕਮਿਸ਼ਨ ਨੂੰ ਭੜਕਾਉਣ ਦਾ ਕਾਰਣ ਬਣਦੇ ਹੋਣ ਜਾਂ ਕਿਸੇ ਵੀ ਅਪਰਾਧ ਦੀ ਜਾਂਚ ਵਿੱਚ ਰੋਕਥਾਮ ਕਰਦੇ ਹੋਣ ਜਾਂ ਕਿਸੇ ਹੋਰ ਦੇਸ਼ ਦੀ ਨਿਰਾਦਰੀ ਕਰਦੇ ਹੋਣ।

  3. ਨਾਬਾਲਗਾਂ ਨੂੰ ਸੁਰੱਖਿਅਤ ਕਰਨਾ – ਉਨ੍ਹਾਂ ਪ੍ਰਕਾਸ਼ਿਤ ਕੰਮਾਂ/ਇਨਪੁੱਟਾਂ ਨੂੰ ਪਾਉਣਾ ਜੋ ਕਿਸੇ ਵੀ ਤਰ੍ਹਾਂ ਨਾਬਾਲਗਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਣ।

  4. ਗੁੰਮਰਾਹਕੁੰਨ / ਹਮਲਾਵਰ ਨਾ ਹੋਣਾ: ਉਨ੍ਹਾਂ ਪ੍ਰਕਾਸ਼ਿਤ ਕੰਮਾਂ/ਇਨਪੁੱਟਾਂ ਨੂੰ ਪਾਉਣਾ ਜੋ ਸਮੱਗਰੀ ਦੇ ਮੂਲ ਬਾਰੇ ਕਿਸੇ ਪਾਠਕ ਨੂੰ ਧੋਖਾ ਦਿੰਦੇ ਹੋਣ ਜਾਂ ਗੁੰਮਰਾਹ ਕਰਦੇ ਹੋ ਜਾਂ ਅਜਿਹੀ ਕਿਸੇ ਵੀ ਜਾਣਕਾਰੀ ਦਾ ਸੰਚਾਰ ਕਰਦੇ ਹਨ ਜਿਹੜੀ ਵਧੇਰੇ ਹਮਲਾਵਰ ਹੋਵੇ ਜਾਂ ਪ੍ਰਾਕਿਰਿਤੀ ਵੀ ਖ਼ਤਰਨਾਕ ਹੋਵੇ।

 

ਮੁਅੱਲੀ/ ਸਮਾਪਤੀ

  1. ਵਰਤੋਂਕਾਰ ਰਾਹੀਂ ਉਲੰਘਣਾ: ਕੰਪਨੀ ਕੋਲ ਵੈਬਸਾਇਟ / ਐਪਲੀਕੇਸ਼ਨ ਲਈ ਵਰਤੋਂਕਾਰ ਦੇ ਵਰਤੋਂ ਅਤੇ ਪਹੁੰਚ ਦੇ ਅਧਿਕਾਰਾਂ ਨੂੰ ਆਂਸ਼ਿਕ ਜਾਂ ਪੂਰਨ ਰੂਪ ਵਿੱਚ ਮੁਅੱਤਲ ਜਾਂ ਸਮਾਪਤ ਕਰਨ ਦਾ ਅਧਿਕਾਰ ਹੋਵੇਗਾ ਜੇਕਰ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਅਤੇ/ਜਾਂ ਗੋਪਨੀਯਤਾ ਨੀਤੀ ਦਾ ਕੋਈ ਅਨੁਪਾਲਣ ਨਾ ਹੁੰਦਾ ਹੋਵੇ।

 

ਮੇਰੇ ਸਿੱਕੇ ਰਿਵਾਰਡ/ਗਿਫਟਸ 

1. ਮੇਰੇ ਸਿੱਕੇ: ਇੱਕ ਯੂਜ਼ਰ ਦੇ ਕੋਲ ਆਪਸ਼ਨ ਹੋ ਸਕਦੀ ਹੈ ਕਿ ਉਹ ਆਪਣੇ ਅਕਾਊਂਟ ਦੀ ਵਰਚੁਅਲ ਕਰੰਸੀ ਜੋ ਉਸਨੇ ਖ਼ਰੀਦੀ ਹੋਵੇ ਜਾਂ 'ਮੇਰੇ ਸਿੱਕੇ' ਦੁਆਰਾ ਪ੍ਰਾਪਤ ਕੀਤੀ ਹੋਵੇ, ਦੇ ਜ਼ਰੀਏ ਵੈੱਬਸਾਈਟ/ਐਪਲੀਕੇਸ਼ਨ 'ਤੇ ਕੁੱਛ ਵਿਸ਼ੇਸ਼ ਸੁਵਿਧਾਵਾਂ ਦਾ ਉਪਯੋਗ ਕਰ ਸਕੇ। ਉਪਯੋਗ ਦੇ ਲਈ ਮੇਰੇ ਸਿੱਕਿਆਂ ਦੀ ਸੰਖਿਆ ਵੈੱਬਸਾਈਟ/ਐਪਲੀਕੇਸ਼ਨ 'ਤੇ ਯੂਜ਼ਰ ਦੇ ਅਕਾਊਂਟ ਵਿੱਚ ਉਪਲਬਧ ਹੋਵੇਗੀ। ਕੰਪਨੀ ਦੁਆਰਾ 'ਮੇਰੇ ਸਿੱਕਿਆਂ' ਦੀ ਭਾਰਤੀ ਮੁਦਰਾ ਵਿੱਚ ਕੀਮਤ ਨੂੰ ਤਹਿ ਕੀਤਾ ਜਾਵੇਗਾ, ਸਿੱਕਿਆਂ ਦਾ ਉਪਯੋਗ ਕਿਹੜੀਆਂ ਸੁਵਿਧਾਵਾਂ ਦੇ ਲਈ ਕੀਤਾ ਜਾ ਸਕਦਾ ਹੈ ਇਹ ਵੀ ਸਮੇਂ-ਸਮੇਂ 'ਤੇ ਕੰਪਨੀ ਦੁਆਰਾ ਹੀ ਤਹਿ ਕੀਤਾ ਜਾਵੇਗਾ। 'ਮੇਰੇ ਸਿੱਕਿਆਂ' ਦਾ ਅਸਲ ਦੁਨੀਆ ਵਿੱਚ ਕੋਈ ਮੁੱਲ ਨਹੀਂ ਹੈ ਅਤੇ ਉਹਨਾਂ ਦਾ ਉਪਯੋਗ ਯੂਜ਼ਰ ਸਿਰਫ਼ ਵੈੱਬਸਾਈਟ/ਐਪਲੀਕੇਸ਼ਨ 'ਤੇ ਹੀ ਕਰ ਸਕਦਾ ਹੈ। 

2. ਮੇਰੇ ਸਿੱਕਿਆਂ ਦਾ ਉਪਯੋਗ: ਯੂਜ਼ਰ ਦੇ ਕੋਲ ਆਪਸ਼ਨ ਹੋ ਸਕਦੀ ਹੈ ਕਿ (i) 'ਮੇਰੇ ਸਿੱਕਿਆਂ' ਦਾ ਉਪਯੋਗ ਕਰਕੇ ਕਿਸੇ ਲੇਖਕ ਨੂੰ ਸਬਸਕ੍ਰਾਈਬ ਕਰ ਸਕੇ ਅਤੇ/ਜਾਂ (ii) 'ਮੇਰੇ ਸਿੱਕਿਆਂ' ਦੇ ਜ਼ਰੀਏ ਕਿਸੇ ਲੇਖਕ ਨੂੰ ਵਰਚੁਅਲ ਗਿਫ਼ਟ ਜਾਂ ਸਟਿੱਕਰ ਦੇ ਸਕੇ ਅਤੇ/ਜਾਂ (iii) ਸਮੇਂ-ਸਮੇਂ 'ਤੇ ਕੰਪਨੀ ਦੁਆਰਾ ਤਹਿ ਕੀਤੇ ਗਏ ਕਰਨਾ ਦੇ ਲਈ ਉਪਯੋਗ ਕਰ ਸਕੇ। 

3. ਸੀਮਤ ਲਾਇਸੈਂਸ: ਜੇਕਰ 'ਮੇਰੇ ਸਿੱਕਿਆਂ' ਦਾ ਉਪਯੋਗ ਕਿਸੇ ਲੇਖਕ ਨੂੰ ਸਬਸਕ੍ਰਾਈਬ ਕਰਨ ਦੇ ਲਈ ਕੀਤਾ ਜਾਂਦਾ ਹੈ ਤਾਂ ਯੂਜ਼ਰ ਦੇ ਕੋਲ ਇੱਕ ਸੀਮਤ ਲਾਇਸੈਂਸ ਹੋਵੇਗਾ ਕਿ ਉਹ ਉਸ ਲੇਖਕ ਦੀ ਪ੍ਰਕਾਸ਼ਿਤ ਰਚਨਾ ਨੂੰ ਪੜ੍ਹ ਸਕੇ ਅਤੇ ਰਚਨਾ ਨੂੰ ਟ੍ਰਾਂਸਫਰ ਕਰਨ, ਵੇਚਣ ਜਾਂ ਕਿਸੇ ਵੀ ਤਰ੍ਹਾਂ ਦਾ ਮਾਲਿਕਾਨਾ ਹੱਕ ਯੂਜ਼ਰ ਦੇ ਕੋਲ ਨਹੀਂ ਹੋਵੇਗਾ। 

4. ਯੂਜ਼ਰ ਵਾਰੰਟੀ: ਜੇਕਰ ਇੱਕ ਯੂਜ਼ਰ 'ਮੇਰੇ ਸਿੱਕਿਆਂ' ਨੂੰ ਖ਼ਰੀਦਣ ਦਾ ਚੁਣਾਵ ਕਰਦਾ/ਕਰਦੀ ਹੈ ਤਾਂ ਉਹ ਇਹ ਵਾਰੰਟੀ ਦੇ ਰਿਹਾ/ਰਹੀ ਹੈ ਕਿ (i) ਉਸਦੇ ਕੋਲ ਲੀਗਲ ਅਧਿਕਾਰ ਹੈ ਕਿ ਉਹ ਵੈੱਬਸਾਈਟ/ਐਪਲੀਕੇਸ਼ਨ 'ਤੇ ਸਿੱਕੇ ਖ਼ਰੀਦ ਕੇ ਉਹਨਾਂ ਦਾ ਵੈੱਬਸਾਈਟ/ਐਪਲੀਕੇਸ਼ਨ 'ਤੇ ਹੀ ਉਪਯੋਗ ਕਰ ਸਕੇ (ਜੇਕਰ ਯੂਜ਼ਰ ਨਾਬਾਲਗ ਹੈ ਤਾਂ ਉਸਦੇ ਸਰਪ੍ਰਸਤ ਨੇ ਉਸਨੂੰ ਆਗਿਆ ਦਿੱਤੀ ਹੈ।) (ii) ਵੈੱਬਸਾਈਟ/ਐਪਲੀਕੇਸ਼ਨ 'ਤੇ ਕਰੇਡਿਟ ਕਾਰਡ ਜਾਂ ਕਿਸੇ ਵੀ ਪੇਮੈਂਟ ਸਰਵਿਸ ਦਾ ਉਪਯੋਗ ਕਰਨ ਦਾ ਉਸਨੂੰ ਕਾਨੂੰਨੀ ਤੌਰ 'ਤੇ ਅਧਿਕਾਰ ਹੈ ਅਤੇ (iii) ਟ੍ਰਾਂਜ਼ੈਕਸ਼ਨ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਉਚਿਤ ਅਤੇ ਸੱਚ ਹਨ। 

5. ਭੁਗਤਾਨ ਦਾ ਤਰੀਕਾ: ਇੱਕ ਯੂਜ਼ਰ ਵੈੱਬਸਾਈਟ/ਐਪਲੀਕੇਸ਼ਨ 'ਤੇ ਹੇਠ ਲਿਖੀਆਂ ਆਪਸ਼ਨਾਂ ਦੇ ਜ਼ਰੀਏ ਸਿੱਕੇ ਖ਼ਰੀਦ ਸਕਦਾ ਹੈ (a) ਵੈੱਬਸਾਈਟ/ਐਪਲੀਕੇਸ਼ਨ ਨਾਲ ਲਿੰਕਡ ਵਾੱਲਿਟਸ ਦੇ ਜ਼ਰੀਏ (b) ਡੈਬਿਟ/ਕਰੇਡਿਟ ਕਾਰਡ (c) ਯੂਨੀਫਾਈਡ ਪੇਮੈਂਟ ਇੰਟਰਫੇਸ (d) ਨੈੱਟ ਬੈਂਕਿੰਗ ਅਤੇ (e) ਐਸੀਆਂ ਹੀ ਹੋਰ ਪੇਮੈਂਟ ਦੀਆਂ ਆਪਸ਼ਨਾਂ ਜੋ ਸਮੇਂ-ਸਮੇਂ 'ਤੇ ਵੈੱਬਸਾਈਟ/ਐਪਲੀਕੇਸ਼ਨ 'ਤੇ ਉਪਲਬਧ ਕਰਵਾਈਆਂ ਗਈਆਂ ਹੋਣ। ਇਹ ਪੇਮੈਂਟ ਦੀਆਂ ਸੁਵਿਧਾਵਾਂ ਥਰਡ ਪਾਰਟੀ ਸਰਵਿਸੇਜ਼ ਦੇ ਦੁਆਰਾ ਉਪਲਬਧ ਕਰਵਾਈਆਂ ਗਈਆਂ ਹਨ, ਇਹਨਾਂ ਦਾ ਉਪਯੋਗ ਕਰਨ ਲਈ ਜੋ ਨਿਯਮ ਅਤੇ ਸ਼ਰਤਾਂ ਲਾਗੂ ਹੋਣਗੀਆਂ ਉਹ ਵੀ ਥਰਡ ਪਾਰਟੀ ਸਰਵਿਸੇਜ਼ ਦੁਆਰਾ ਨਿਰਧਾਰਿਤ ਕੀਤੀਆਂ ਜਾਣਗੀਆਂ। ਯੂਜ਼ਰ ਇਸ ਨਾਲ ਸਹਿਮਤ ਹੈ ਕਿ ਉਸਦੇ ਦੁਆਰਾ ਥਰਡ ਪਾਰਟੀ ਸਰਵਿਸੇਜ਼ ਦੀਆਂ ਪੇਮੈਂਟ ਦੀਆਂ ਸੁਵਿਧਾਵਾਂ ਦਾ ਉਪਯੋਗ ਕਰਨਾ ਹੀ ਉਸ ਲਈ ਇੱਕਲੌਤੀ ਆਪਸ਼ਨ ਹੈ ਅਤੇ ਰਿਸਕ ਦੀ ਜ਼ਿੰਮੇਦਾਰੀ ਵੀ ਉਸਦੀ ਹੀ ਹੈ।

6. ਮੇਰੇ ਸਿੱਕਿਆਂ ਦਾ ਤਿਆਗ ਕਰਨਾ: ਯੂਜ਼ਰ ਕਦੇ ਵੀ 'ਮੇਰੇ ਸਿੱਕਿਆਂ' ਦੀ ਖ਼ਰੀਦ ਦਾ ਤਿਆਗ ਨਹੀਂ ਕਰ ਸਕਦਾ/ਸਕਦੀ। 'ਮੇਰੇ ਸਿੱਕੇ' ਵਾੱਲਿਟ ਨਹੀਂ ਹਨ ਅਤੇ ਉਹਨਾਂ ਦੇ ਬਦਲੇ ਵਾਸਤਵਿਕ ਰੁਪਏ ਪ੍ਰਾਪਤ ਨਹੀਂ ਕੀਤੇ ਜਾ ਸਕਦੇ।

7. ਮੇਰੇ ਸਿੱਕਿਆਂ ਦਾ ਬੋਨਸ: ਕਮ੍ਪਨੀ ਰੀਡਿੰਗ ਚੈਲੇਂਜ ਜਾਂ ਕਿਸੇ ਵੀ ਹੋਰ ਪ੍ਰੋਮੋਸ਼ਨਲ ਗਤੀਵਿਧੀ ਦੇ ਤਹਿਤ ਵੈੱਬਸਾਈਟ/ਐਪਲੀਕੇਸ਼ਨ 'ਤੇ ਯੂਜ਼ਰ ਦੁਆਰਾ ਮੇਰੇ ਸਿੱਕਿਆਂ ਦਾ ਉਪਯੋਗ ਦੇਖਦੇ ਹੋਏ, ਬੋਨਸ ਸਿੱਕੇ ਦੇ ਸਕਦੀ ਹੈ। ਸਿੱਕਿਆਂ ਦੀ ਖ਼ਰੀਦ ਪਹਿਲਾਂ ਲਾਗੂ ਹੋਵੇਗੀ ਜਦੋਂ ਵੀ ਇੱਕ ਯੂਜ਼ਰ ਉਹਨਾਂ ਦਾ ਉਪਯੋਗ ਕਰੇਗਾ।

8. ਰਿਵਾਰਡਸ/ਆਮਦਨੀ: ਜਦੋਂ ਇੱਕ ਯੂਜ਼ਰ ਮੇਰੇ ਸਿੱਕਿਆਂ ਦਾ ਉਪਯੋਗ ਕਿਸੇ ਲੇਖਕ ਨੂੰ ਰਿਵਾਰਡ ਦੇਣ ਦੇ ਲਈ ਕਰੇਗਾ ਤਾਂ ਉਸ ਲੇਖਕ (ਰਿਵਾਰਡ ਪ੍ਰਾਪਤ ਕਰਨ ਵਾਲੇ) ਦੇ ਯੂਜ਼ਰ ਅਕਾਊਂਟ ਵਿੱਚ ਮੇਰੇ ਸਿੱਕੇ ਪ੍ਰਾਪਤ ਹੋਣਗੇ। ਹਰ ਰਿਵਾਰਡ ਪ੍ਰਾਪਤ ਕਰਨ ਵਾਲੇ ਨੂੰ ਮੇਰੇ ਸਿੱਕਿਆਂ ਦਾ ਭਾਰਤੀ ਮੁਦਰਾ ਵਿੱਚ ਇਕ ਨਿਸ਼ਚਿਤ ਪ੍ਰਤੀਸ਼ਤ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ ਜਿਵੇਂ ਕਿ ਕੰਪਨੀ ਦੁਆਰਾ ਉਸਨੂੰ ਸੂਚਿਤ ਕੀਤਾ ਜਾਵੇਗਾ। ਇਹ ਪ੍ਰਤੀਸ਼ਤ ਲੇਖਕ ਦੇ ਅਕਾਊਂਟ ਵਿੱਚ ਵੀ ਸ਼ੋਅ ਹੋਵੇਗਾ। 

9. ਰਿਵਾਰਡਸ ਨੂੰ ਰੁਪਏ ਵਿੱਚ ਬਦਲਣਾ: ਹਰ ਮਹੀਨੇ ਦੇ ਅੰਤ ਵਿੱਚ ਰਿਵਾਰਡ ਪ੍ਰਾਪਤ ਕਰਨ ਵਾਲੇ ਨੂੰ ਉਸਦੇ ਅਕਾਊਂਟ ਵਿੱਚ ਦਿਖਾਈ ਗਈ ਰਾਸ਼ੀ ਉਸਦੇ ਦੁਆਰਾ ਐਡ ਕੀਤੇ ਗਏ ਬੈਂਕ ਅਕਾਊਂਟ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ, ਜੇਕਰ ਰਾਸ਼ੀ 50/ ਰੁਪਏ ਤੋਂ ਜ਼ਿਆਦਾ ਹੋਵੇਗੀ ਜਾਂ ਜੋ ਵੀ ਰਾਸ਼ੀ ਕੰਪਨੀ ਦੁਆਰਾ ਤਹਿ ਕੀਤੀ ਜਾਵੇਗੀ। ਇਹ ਰਾਸ਼ੀ ਪ੍ਰਾਪਤ ਕਰਨ ਲਈ ਰਿਵਾਰਡ ਪ੍ਰਾਪਤ ਕਰਨ ਵਾਲੇ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਵੈੱਬਸਾਈਟ/ਐਪਲੀਕੇਸ਼ਨ 'ਤੇ ਆਪਣੇ ਬੈਂਕ ਅਕਾਊਂਟ ਦੀ ਡਿਟੇਲ ਐਡ ਕਰੇ। ਇਹਨਾਂ ਪੇਮੈਂਟਸ ਦੇ ਉੱਪਰ ਲੱਗਣ ਵਾਲੇ ਟੈਕਸ ਦੀ ਜ਼ਿੰਮੇਦਾਰੀ ਸਿਰਫ਼ ਰਿਵਾਰਡ ਪ੍ਰਾਪਤ ਕਰਨ ਵਾਲੇ ਦੀ ਹੋਵੇਗੀ।

10. ਨਾੱਟ ਟਰਾਂਸਫਰਏਬਲ: ਮੇਰੇ ਸਿੱਕੇ ਜਾਂ ਰਿਵਾਰਡ ਜਿਸ ਯੂਜ਼ਰ ਦੇ ਹੋਣਗੇ ਉਹ ਕਿਸੇ ਵੀ ਦੂਸਰੇ ਵਿਅਕਤੀ ਨੂੰ ਟ੍ਰਾਂਸਫਰ ਨਹੀਂ ਕੀਤੇ ਜਾ ਸਕਦੇ। ਉਸੇ ਤਰ੍ਹਾਂ ਮੇਰੇ ਸਿੱਕਿਆਂ ਦੁਆਰਾ ਅਨਲਾੱਕ ਕੀਤਾ ਗਿਆ ਕੋਈ ਵੀ ਫ਼ੀਚਰ ਕਿਸੇ ਵੀ ਦੂਸਰੇ ਯੂਜ਼ਰ ਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ।

11. ਮੇਰੇ ਸਿੱਕਿਆਂ ਅਤੇ ਰਿਵਾਰਡਸ ਦਾ ਸਸਪੈਂਡ ਹੋਣਾ: a) ਯੂਜ਼ਰ ਦੁਆਰਾ ਉਪਯੋਗ ਦੀਆਂ ਸ਼ਰਤਾਂ ਦੇ ਉਲੰਘਣ ਤੇ ਉਸਦੇ ਅਕਾਊਂਟ ਦੇ ਸਸਪੈਂਡ ਹੋਣ ਤੇ, ਉਸਦੇ ਅਕਾਊਂਟ ਵਿੱਚ ਮੌਜੂਦ ਸਾਰੇ ਸਿੱਕੇ ਅਤੇ ਰਿਵਾਰਡਸ ਵੀ ਸਸਪੈਂਡ ਹੋ ਜਾਣਗੇ। b) ਜੇਕਰ ਇੱਕ ਯੂਜ਼ਰ ਵੈੱਬਸਾਈਟ/ਐਪਲੀਕੇਸ਼ਨ 'ਤੇ ਇੱਕ ਸਾਲ ਤੱਕ ਸਰਗਰਮ ਨਹੀਂ ਰਹਿੰਦਾ ਤਾਂ ਉਸਦੇ ਅਕਾਊਂਟ ਵਿੱਚ ਮੌਜੂਦ ਸਾਰੇ ਸਿੱਕੇ ਅਤੇ ਰਿਵਾਰਡਸ ਵੀ ਸਸਪੈਂਡ ਹੋ ਜਾਣਗੇ। ਇਸੇ ਤਰ੍ਹਾਂ ਜੇਕਰ ਉਸਦੇ ਰਿਵਾਰਡਸ ਬੈਂਕ ਅਕਾਊਂਟ ਨਾ ਜੋੜੇ ਜਾਣ ਦੇ ਕਾਰਨ ਟ੍ਰਾਂਸਫਰ ਨਾ ਕੀਤੇ ਜਾ ਸਕੇ ਹੋਣ ਤਾਂ ਵੀ ਕੰਪਨੀ ਦੁਆਰਾ ਉਪਲਬਧ ਸੰਪਰਕ ਸੇਵਾਵਾਂ ਦੇ ਜ਼ਰੀਏ ਸੰਪਰਕ ਕਰਨ ਦੇ ਤਿੰਨ ਮਹੀਨੇ ਬਾਅਦ ਉਸਦੇ ਅਕਾਊਂਟ ਵਿੱਚ ਮੌਜੂਦ ਸਾਰੇ ਸਿੱਕੇ ਅਤੇ ਰਿਵਾਰਡਸ ਵੀ ਸਸਪੈਂਡ ਹੋ ਜਾਣਗੇ। c) ਜੇਕਰ ਕੰਪਨੀ ਨੂੰ ਇਹ ਪਤਾ ਲੱਗਦਾ ਹੈ ਕਿ ਯੂਜ਼ਰ ਨੇ ਕਿਸੇ ਅਨੁਚਿਤ ਤਰੀਕੇ ਜਾਂ ਫਰਾੱਡ ਦੇ ਜ਼ਰੀਏ ਮੇਰੇ ਸਿੱਕੇ ਜਾਂ ਬੋਨਸ ਪ੍ਰਾਪਰ ਕੀਤੇ ਹਨ ਤਾਂ ਉਸਦੇ ਅਕਾਊਂਟ ਵਿੱਚ ਮੌਜੂਦ ਸਾਰੇ ਸਿੱਕੇ ਅਤੇ ਰਿਵਾਰਡਸ ਵੀ ਸਸਪੈਂਡ ਹੋ ਜਾਣਗੇ।

12. ਰੀਫੰਡ: ਜੇਕਰ ਕੰਪਨੀ ਕਿਸੇ ਵੀ ਸਮੇਂ ਕਿਸੇ ਵੀ ਕਾਰਨ ਤੋਂ ਵੈੱਬਸਾਈਟ/ਐਪਲੀਕੇਸ਼ਨ 'ਤੇ ਮੇਰੇ ਸਿੱਕਿਆਂ ਦੀ ਆਪਸ਼ਨ ਹਟਾਉਂਦੀ ਹੈ ਤਾਂ ਕੰਪਨੀ ਦੇ ਫੈਸਲੇ ਦੇ ਅਧਾਰ 'ਤੇ ਮੇਰੇ ਸਿੱਕਿਆਂ ਨੂੰ ਗੂਗਲ ਪੇਮੈਂਟ ਸਰਵਿਸ ਦੇ ਟੈਕਸ/ਜਾਂ ਹੋਰ ਟੈਕਸ ਜੋ ਕਾਨੂੰਨੀ ਰੂਪ ਨਾਲ ਵੈਧ ਹੋਣ, ਦੇ ਨਾਲ ਰੀਫੰਡ ਕੀਤਾ ਜਾ ਸਕਦਾ ਹੈ।

13. ਪਰਿਵਰਤਨ: ਜੇਕਰ ਮੇਰੇ ਸਿੱਕਿਆਂ ਜਾਂ ਰਿਵਾਰਡਸ ਵਿੱਚ ਕੋਈ ਵੀ ਪਰਿਵਰਤਨ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕੰਪਨੀ ਸਾਰੇ ਯੂਜ਼ਰਸ ਨੂੰ ਪਹਿਲਾਂ ਤੋਂ ਸੂਚਿਤ ਕਰ ਸਕਦੀ ਹੈ। 

14. ਅਨੁਕੂਲਤਾ: ਕੰਪਨੀ ਸਮੇਂ-ਸਮੇਂ 'ਤੇ ਇਹ ਤਹਿ ਕਰ ਸਕਦੀ ਹੈ ਮੇਰੇ ਸਿੱਕਿਆਂ ਅਤੇ ਰਿਵਾਰਡਸ ਦੇ ਫ਼ੀਚਰ ਨੂੰ ਸਿਰਫ਼ ਵੈੱਬਸਾਈਟ 'ਤੇ ਉਪਲਬਧ ਕਰਵਾਉਣਾ ਹੈ ਜਾਂ ਐਪਲੀਕੇਸ਼ਨ ਹੋਵੇ ਤਾਂ ਸਿਰਫ਼ ਕੁੱਛ ਵਿਸ਼ੇਸ਼ ਡਿਵਾਈਸ 'ਤੇ ਉਪਲਬਧ ਕਰਵਾਉਣਾ ਹੈ। ਜੇਕਰ ਇੱਕ ਯੂਜ਼ਰ ਆਪਣੇ ਅਕਾਊਂਟ ਤੋਂ ਲੋਗਇਨ ਕਰਦਾ/ਕਰਦੀ ਵੀ ਹੈ ਤਾਂ ਵੀ ਉਹ ਉਹਨਾਂ ਪਲੇਟਫਾਰਮ 'ਤੇ ਇਹਨਾਂ ਫ਼ੀਚਰਸ ਦਾ ਉਪਯੋਗ ਨਹੀਂ ਕਰ ਪਾਏਗਾ/ਪਾਏਗੀ ਜਿੱਥੇ ਇਹ ਫ਼ੀਚਰ ਉਪਲਬਧ ਨਾ ਕਰਵਾਏ ਗਏ ਹੋਣ।

 

ਭੁਗਤਾਨ ਅਤੇ ਸਬਸਕ੍ਰਿਪਸ਼ਨ 

     1. ਦੇਖਣ ਦੇ ਲਈ ਭੁਗਤਾਨ ਅਤੇ ਸਬਸਕ੍ਰਿਪਸ਼ਨ : ਵਰਤੋਂਕਾਰ ਦੇ ਕੋਲ ਆਪਸ਼ਨ ਹੋਵੇਗੀ ਕਿ (i) ਭੁਗਤਾਨ ਕਰਕੇ ਉਹ ਕੁੱਝ ਕੰਟੇੰਟ ਦੇਖ ਸਕਦੇ ਜਾਂ (ii) ਵੈਬਸਾਈਟ/ਐਪ 'ਤੇ ਵਰਤੋਂਕਾਰ ਦੁਆਰਾ ਵਰਚੁਅਲ ਕਰੰਸੀ ਦੁਆਰਾ ਖ਼ਰੀਦ ਕੇ ਇੱਕ ਨਿਸ਼ਚਿਤ ਸਮੇਂ ਦੇ ਲਈ ਕੰਟੇੰਟ ਦੇਖਣ ਦੇ ਲਈ ਸਬਸਕ੍ਰਾਈਬ ਕਰਨ। 

(i) ਦੇ ਕੇਸ ਵਿੱਚ, ਵਰਤੋਂਕਾਰ ਦੇ ਕੋਲ ਕੰਟੇੰਟ ਦੇਖਣ ਦਾ ਐਕਸੇਸ ਰਹੇਗਾ ਜਦੋਂ ਤੱਕ ਵਰਤੋਂਕਾਰ ਦਾ ਅਕਾਊਂਟ ਵੈਬਸਾਈਟ/ਐਪਲੀਕੈਸ਼ਨ ‘ਤੇ ਕਿਰਿਆਸ਼ੀਲ ਹੈ। 

 (ii) ਦੇ ਕੇਸ ਵਿੱਚ, ਵਰਤੋਂਕਾਰ ਨੇ ਜਿਸ ਸਬਸਕ੍ਰਿਪਸ਼ਨ ਸਮੇਂ ਦੇ ਲਈ ਭੁਗਤਾਨ ਕੀਤਾ ਹੈ, ਉਹ ਉਸਦੇ ਖ਼ਤਮ ਹੋਣ ਤੱਕ ਕੰਟੇੰਟ ਦੇਖ ਸਕਦਾ ਹੈ।

2. ਸੀਮਤ ਲਾਇਸੈਂਸ: ਵਰਤੋਂਕਾਰ ਦੇ ਕੋਲ ਇੱਕ ਸੀਮਤ ਲਾਇਸੈਂਸ ਹੋਵੇਗਾ ਜਿਸਦੇ ਜ਼ਰੀਏ ਵਰਚੁਅਲ ਕਰੰਸੀ ਦਾ ਭੁਗਤਾਨ ਕਰਨ ਦੇ ਬਾਅਦ ਉਹ ਕੰਟੇੰਟ ਦੇਖ ਸਕਦਾ ਹੈ ਹੋਰ ਕੋਈ ਦੂਜਾ ਅਧਿਕਾਰ ਨਹੀਂ ਹੋਵੇਗਾ ਜਿਵੇਂ ਟਰਾਂਸਫਰ ਕਰਨ ਦਾ ਅਧਿਕਾਰ, ਦੁਬਾਰਾ ਵੇਚਣ ਦਾ ਜਾਂ ਕੰਟੇੰਟ ਦਾ ਮਾਲਿਕਾਨਾ ਅਧਿਕਾਰ। 

            ਵਰਤੋਂਕਾਰ ਐਸੇ ਪੇਡ ਕੰਟੇੰਟ ਨੂੰ ਸਿਰਫ਼ ਆਪਣੇ ਹੀ ਨਿਜੀ ਅਕਾਊਂਟ ਨਾਲ ਦੇਖ ਸਕਦੇ ਹਨ। 

3. ਉਦੇਸ਼: ਵਰਚੁਅਲ ਕਰੰਸੀ ਦਾ ਵਾਸਤਵਿਕ ਦੁਨੀਆਂ ਵਿੱਚ ਕੋਈ ਮੁੱਲ ਨਹੀਂ ਹੈ ਅਤੇ ਉਹ ਕੇਵਲ ਉਸ ਕੰਟੇੰਟ ਨੂੰ ਦੇਖਣ ਦਾ ਐਕਸਸ ਵਰਤੋਂਕਾਰ ਨੂੰ ਪ੍ਰਦਾਨ ਕਰਦੀ ਹੈ ਜਿਸਦੇ ਲਈ ਭੁਗਤਾਨ ਕੀਤਾ ਗਿਆ ਹੈ। 

4. ਖ਼ਰੀਦ ਦੀ ਕੀਮਤ ਅਤੇ ਮੁੱਲ: ਕੰਪਨੀ ਦੁਆਰਾ ਸਮਾਂ - ਸਮੇਂ ’ਤੇ ਹਰ ਕੰਟੇੰਟ ਨੂੰ ਐਕਸਸ ਕਰਨ ਦੇ ਲਈ ਵਰਚੁਅਲ ਕਰੰਸੀ ਦੀ ਕੀਮਤ ਅਤੇ ਉਸਦੀ ਸੰਖਿਆ ਦੀ ਜ਼ਰੂਰਤ ਤਹਿ ਕੀਤੀ ਜਾਵੇਗੀ। 

5. ਵਰਤੋਂਕਾਰ ਵਾਰੰਟੀ: ਜੇਕਰ ਵਰਤੋਂਕਾਰ ਵਰਚੁਅਲ ਕਰੰਸੀ ਦਾ ਚੋਣਕਾਰ ਹੈ ਤਾਂ ਉਹ ਇਹ ਵਾਰੰਟੀ ਦੇ ਰਿਹਾ ਹੈ ਕਿ (i) ਵਰਤੋਂਕਾਰ ਨੂੰ ਕਾਨੂੰਨੀ ਰੂਪ ਨਾਲ ਇਸਦੀ ਆਗਿਆ ਹੈ (ਜੇਕਰ ਵਰਤੋਂਕਾਰ ਨਾਬਾਲਗ ਹੈ ਤਾਂ ਉਸਦੇ ਸਰਪ੍ਰਸਤ ਦੁਆਰਾ ਇਸਦੀ ਆਗਿਆ ਹੈ।) ਕਿ ਉਹ ਖ਼ਰੀਦ ਸਕੇ ਅਤੇ ਉਸਦਾ ਉਪਯੋਗ ਕਿਸੇ ਕੰਟੇੰਟ ਨੂੰ ਦੇਖਣ ਦੇ ਲਈ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਕਰ ਸਕੇ। (ii) ਵਰਤੋਂਕਾਰ ਨੂੰ ਵੈਬਸਾਈਟ/ਐਪ ‘ਤੇ ਕਰੈਡਿਟ ਕਾਰਡ ਜਾਂ ਹੋਰ ਭੁਗਤਾਨ ਸਰਵਿਸ ਦਾ ਉਪਯੋਗ ਕਰਨ ਦੇ ਲਈ ਆਗਿਆ ਹੈ ਅਤੇ (iii) ਭੁਗਤਾਨ ਦੇ ਲਈ ਸਬਮਿਟ ਕੀਤੀ ਗਈ ਸਾਰੀ ਜਾਣਕਾਰੀ ਸੱਚ ਅਤੇ ਉਚਿਤ ਹੈ। 

6. ਰੀਫੰਡ: ਵਰਚੁਅਲ ਕਰੰਸੀ ਦੇ ਲਈ ਕੀਤਾ ਗਿਆ ਭੁਗਤਾਨ ਰੀਫੰਡ ਨਹੀਂ ਕੀਤਾ ਜਾ ਸਕਦਾ ਅਤੇ ਕੋਈ ਵੀ ਵਰਚੁਅਲ ਕਰੰਸੀ ਜਿਸਦਾ ਉਪਯੋਗ ਨਾ ਕੀਤਾ ਗਿਆ ਹੋਵੇ ਉਹ ਵਰਤੋਂਕਾਰ ਦੇ ਵੈਬਸਾਈਟ/ਐਪ ‘ਤੇ ਐਕਸਸ ਮੁਅੱਤਲ ਜਾਂ ਸਮਾਪਤ ਕੀਤਾ ਜਾਣ ਤੱਕ ਵੈਲਿਡ ਰਹੇਗੀ। ਕੰਪਨੀ ਵਰਚੁਅਲ ਕਰੰਸੀ ਦੀ ਆਪਸ਼ਨ ਵੈਬਸਾਈਟ/ਐਪ ‘ਤੇ ਕਦੇ ਵੀ ਬੰਦ ਕਰ ਸਕਦੀ ਹੈ ਅਤੇ ਖ਼ਰੀਦੀ ਗਈ ਵਰਚੁਅਲ ਕਰੰਸੀ ਦਾ ਰੀਫੰਡ ਕੰਪਨੀ ਦੇ ਫੈਸਲੇ ‘ਤੇ ਕੀਤਾ ਜਾ ਸਕਦਾ ਹੈ। ਵਰਚੁਅਲ ਕਰੰਸੀ ਕਦੇ ਵੀ ਅਸਲ ਰਕਮ ਦੇ ਤੌਰ ‘ਤੇ ਬਦਲੀ ਨਹੀਂ ਜਾਵੇਗੀ। 

7. ਮੁਫ਼ਤ ਕਰੰਸੀ: ਕੰਪਨੀ ਵਰਤੋਂਕਾਰ ਦੁਆਰਾ ਵੈਬਸਾਈਟ/ਐਪ ਦੇ ਉਪਯੋਗ ਦੇ ਅਧਾਰ ‘ਤੇ ਜਾਂ ਕਿਸੇ ਪ੍ਰੋਮੋਸ਼ਨਲ ਗਤੀਵਿਧੀ ਦੇ ਲਈ ਵਰਤੋਂਕਾਰ ਨੂੰ ਮੁਫ਼ਤ ਵਰਚੁਅਲ ਕਰੰਸੀ ਆਫ਼ਰ ਕਰ ਸਕਦੀ ਹੈ। 

ਐਸੀ ਮੁਫ਼ਤ ਵਰਚੁਅਲ ਕਰੰਸੀ ਦੀ ਕੰਪਨੀ ਦੁਆਰਾ ਤਹਿ ਕੀਤੀ ਗਈ ਐਕਸਪਾਇਰੀ ਡੇਟ ਹੋ ਸਕਦੀ ਹੈ ਅਤੇ ਵਰਤੋਂਕਾਰ ਨੂੰ ਉਸਦਾ ਉਪਯੋਗ ਉਸ ਤੋਂ ਪਹਿਲਾਂ ਕਰਨਾ ਹੋਵੇਗਾ। 

8. ਹੋਰ ਸੁਵਿਧਾਵਾਂ: ਕੰਪਨੀ ਆਪਣੀ ਇੱਛਾ ਨਾਲ ਵਰਚੁਅਲ ਕਰੰਸੀ ਦਾ ਉਪਯੋਗ ਹੋਰ ਸੁਵਿਧਾਵਾਂ ਜਿਵੇਂ ਵਸਤੂਆਂ ਦੀ ਖ਼ਰੀਦ ਜਾਂ ਕੰਟੇੰਟ ਪ੍ਰਕਾਸ਼ਿਤ ਕਰਨ ਵਾਲੇ ਵਰਤੋਂਕਾਰਾਂ ਦਾ ਸਹਿਯੋਗ ਕਰਨ ਦੇ ਲਈ ਸ਼ੁਰੂ ਕਰ ਸਕਦੀ ਹੈ। 

 

ਕੰਪਨੀ ਇੱਕ ਸਾਲਸ

  1. ਵਰਤੋਂਕਾਰ ਸਮੱਗਰੀ ਦੇ ਕੰਟਰੋਲ ਵਿੱਚ ਹੁੰਦੇ ਹਨ: ਕੰਪਨੀ ਕੇਵਲ ਵਰਤੋਂ ਦੇ ਆਧਾਰ 'ਤੇ ਪ੍ਰਕਾਸ਼ਿਤ ਕੰਮਾਂ/ ਇਨਪੁਟਾਂ ਨੂੰ ਆਪਣੀ ਵੈਬਸਾਇਟ/ ਐਪਲੀਕੇਸ਼ਨ ਰਾਹੀਂ ਪ੍ਰਾਪਤ ਕਰਦੀ ਹੈ, ਸਟੋਰ ਕਰਦੀ ਹੈ ਅਤੇ ਸੰਚਾਰਿਤ ਕਰਦੀ ਹੈ। ਵਰਤੋਂਕਾਰ ਆਪਣੇ ਪ੍ਰਕਾਸ਼ਿੱਤ ਕੰਮਾਂ/ ਇਨਪੁੱਟਾਂ ਦੇ ਇੱਕਮਾਤਰ ਲੇਖਕ ਅਤੇ ਮਾਲਕ ਰਹਿੰਦੇ ਹਨ। ਇਸ ਤੋਂ ਇਲਾਵਾ, ਕੰਪਨੀ ਪ੍ਰਕਾਸ਼ਿਤ ਕੰਮਾਂ/ਇਨਪੁੱਟਾਂ ਦੇ ਪ੍ਰਕਾਸ਼ਨ ਕਰਨ ਜਾਂ ਪੜ੍ਹਨ ਨੂੰ ਕੰਟਰੋਲ ਜਾਂ ਸੀਮਿਤ ਨਹੀਂ ਕਰਦੀ ਹੈ ਨਾ ਹੀ ਇਸ ਨੂੰ ਵੈਬਸਾਇਟ / ਐਪਲੀਕੇਸ਼ਨ 'ਤੇ ਅੱਪਲੋਡ ਕਰਨ ਤੋਂ ਪਹਿਲਾਂ ਸੰਸ਼ੋਧਿਤ ਕਰਦੀ ਹੈ।

  2. ਕੰਪਨੀ ਇੱਕ 'ਸਾਲਸੀ' ਹੁੰਦੀ ਹੈ ਅਤੇ ਇਸ ਦੀ ਕੋਈ ਵੀ ਜੁਆਬਦੇਹੀ ਨਹੀਂ ਹੁੰਦੀ ਹੈ: ਕੰਪਨੀ ਸੂਚਨਾ ਤਕਨਾਲੌਜੀ ਅਧਿਨਿਯਮ, 2000 ਅਤੇ ਇਸ ਦੇ ਨਿਯਮਾਂ ਤਹਿਤ ਪ੍ਰੀਭਾਸ਼ਿਤ ਕੀਤੇ ਅਨੁਸਾਰ ਇੱਕ 'ਸਾਲਸੀ' ਹੁੰਦੀ ਹੈ ਅਤੇ ਵੈਬਸਾਇਟ/ ਐਪਲੀਕੇਸ਼ਨ 'ਤੇ ਅੱਪਲੋਡ ਕੀਤੇ ਪ੍ਰਕਾਸ਼ਿੱਤ ਕੰਮਾਂ/ ਇਨਪੁੱਟਾਂ ਲਈ ਜਿੰਮੇਵਾਰ ਨਹੀਂ ਹੁੰਦੀ ਹੈ।

  3. ਕਾਨੂੰਨ ਤਹਿਤ ਕੰਮ ਕਰਨ ਲਈ ਡਿਉਟੀ: ਇੱਕ ਸਾਲਸੀ ਵਜੋਂ, ਕੰਪਨੀ ਕਿਸੇ ਵੀ ਪ੍ਰਕਾਸ਼ਿਤ ਕੰਮਾਂ/ ਇਨਪੁੱਟਾਂ ਲਈ ਜਰੂਰੀ ਕਾਰਵਾਈ ਕਰਨ ਲਈ ਜਿੰਮੇਵਾਰ ਹੁੰਦੀ ਹੈ ਜੋ ਸੂਚਨਾ ਤਕਨਾਲੌਜੀ ਅਧਿਨਿਯਮ, 2000 ਅਤੇ ਇਸ ਦੇ ਅਧਿਨਿਯਮਾਂ ਦੀ ਉਲੰਘਣਾ ਕਰਦਾ ਹੋਵੇ ਜਿਸ ਨੂੰ ਇਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੋਵੇ ਅਤੇ ਵਰਤੋਂਕਾਰ ਕੰਪਨੀ ਦੁਆਰਾ ਕੀਤੀਆਂ ਅਜਿਹੀਆਂ ਕਾਰਵਾਈਆਂ ਦੀ ਪਾਲਣਾ ਕਰੇਗਾ।

 

ਜੁਆਬਦੇਹੀ

  1. ਕਿਸੇ ਵੀ ਕਿਸਮ ਦੀ ਕੋਈ ਵਾਰੰਟੀ ਨਹੀਂ: ਵੈਬਸਾਇਟ/ ਐਪਲੀਕੇਸ਼ਨ 'ਤੇ ਪੇਸ਼ਕਸ਼ ਕੀਤੀਆਂ ਸਾਰੀਆਂ ਸੇਵਾਵਾਂ ਅਤੇ ਪ੍ਰਕਾਸ਼ਿਤ ਕੰਮਾਂ ਦੀ ਬਿਨਾਂ ਕਿਸੇ ਵਾਰੰਟੀ ਤੋਂ ਭਾਵੇਂ ਵਿਅਕਤ ਜਾਂ ਸੁਭਾਵਿਕ ਹੋਵੇ "ਜਿਵੇਂ ਹੈ" ਦੇ ਆਧਾਰ 'ਤੇ ਪੇਸ਼ਕਸ਼ ਕੀਤੀ ਜਾਂਦੀ ਹੈ। ਕੰਪਨੀ/ ਵੈਬਸਾਇਟ/ ਐਪਲੀਕੇਸ਼ਨ ਲੁਪਤ ਜਾਂ ਪ੍ਰਤੱਖ ਰੂਪ ਵਿੱਚ ਵੈਬਸਾਇੲਟ/ ਐਪਲੀਕੇਸ਼ਨ ਕਿਸੇ ਵੀ ਪ੍ਰਕਾਸ਼ਿਤ ਕੰਮ, ਸਮੱਗਰੀ ਜਾਂ ਸੇਵਾ ਦਾ ਸਮਰਥਨ ਜਾਂ ਪਿੱਠਅੰਕਣ ਨਹੀਂ ਕਰਦੀ ਹੈ। ਕੰਪਨੀ/ ਵੈਬਸਾਇਟ/ ਐਪਲੀਕੇਸ਼ਨ ਇਸ ਗੱਲ ਨੂੰ ਸੁਦ੍ਰਿੜ ਨਹੀਂ ਕਰਦੀ ਹੈ ਕਿ ਵੈਬਸਾਇਟ/ ਐਪਲੀਕੇਸ਼ਨ ਵਿੱਚ ਦਿੱਤੇ ਗਏ ਫੰਕਸ਼ਨ ਅਤੇ ਸੇਵਾਵਾਂ ਵਿਘਨਰਹਿਤ ਜਾਂ ਤਰੁੱਟੀ-ਰਹਿਤ ਹੋਣਗੇ, ਜਾਂ ਇਹ ਕਿ ਵੈਬਸਾਇਟ/ ਐਪਲੀਕੇਸ਼ਨ ਜਾਂ ਇਸ ਦਾ ਸਰਵਰ ਵਾਇਰਸਾਂ ਜਾਂ ਦੂਜੇ ਨੁਕਸਾਨਦਾਇਕ ਕੰਪੋਨੈਂਟਾਂ ਤੋਂ ਰਹਿਤ ਹੋਣਗੇ, ਅਤੇ ਇਸ ਰਾਹੀਂ ਵਰਤੋਂਕਾਰ ਉਸ ਰਾਹੀਂ ਵੈਬਸਾਇਟ/ ਐਪਲੀਕੇਸ਼ਨ ਦੀ ਵਰਤੋਂ ਵਿੱਚ ਸ਼ਾਮਲ ਕਿਸੇ ਵੀ ਅਤੇ ਸਾਰੇ ਸੰਬੰਧਿਤ ਜੋਖ਼ਮਾਂ ਨੂੰ ਪ੍ਰਤੱਖ ਤੌਰ 'ਤੇ ਸਵੀਕਾਰ ਕਰਦਾ ਹੈ।

  2. ਉਲੰਘਣਾ ਲਈ ਵਰਤੋਂਕਾਰ ਜੁਆਬਦੇਹ ਹੈ: ਤੁਸੀਂ ਵਰਤੋਂ ਦੀਆਂ ਸ਼ਰਤਾਂ ਤਹਿਤ ਆਪਣੀਆਂ ਉਲੰਘਣਾਵਾਂ ਅਤੇ ਇਸ ਦੇ ਨਤੀਜਿਆਂ ਲਈ ਕੰਪਨੀ ਜਾਂ ਕਿਸੇ ਵੀ ਥਰਡ ਪਾਰਟੀ ਲਈ ਜਿੰਮੇਵਾਰ ਹੁੰਦੇ ਹੋ (ਕਿਸੇ ਵੀ ਹਾਨੀ ਜਾਂ ਜੋਖ਼ਮ ਸਮੇਤ ਜਿਸ ਲਈ ਕੰਪਨੀ ਜਾਂ ਇਸ ਦੇ ਐਫਿਲੀਏਟਜ਼ ਜਾਂ ਇਸ ਦੇ ਵਰਤੋਂਕਾਰ ਅਜਿਹੀ ਕਿਸੇ ਵੀ ਉਲੰਘਣਾ ਲਈ ਕਸ਼ਟ ਉਠਾਉਂਦੇ ਹਨ)।

  3. ਹਾਨੀਪੂਰਤੀ: ਵਰਤੋਂਕਾਰ ਪ੍ਰਕਾਸ਼ਿਤ ਕੀਤੇ ਕਿਸੇ ਵੀ ਕੰਮ/ ਇਸ ਨੂੰ ਪ੍ਰਦਾਨ ਕੀਤੀਆਂ ਇਨਪੁੱਟਾਂ ਦੀ ਵਰਤੋਂ ਕਰਨ ਲਈ ਜਾਂ ਵਰਤੋਂਕਾਰ ਰਾਹੀਂ ਵੈਬਸਾਇਟ/ ਐਪਲੀਕੇਸ਼ਨ 'ਤੇ ਪ੍ਰਕਾਸ਼ਨ ਲਈ ਕੰਪਨੀ/ ਵੈਬਸਾਇਟ/ ਐਪਲੀਕੇਸ਼ਨ ਦੀ ਹਾਨੀਪੂਰਤੀ ਅਤੇ ਇਸ ਨੂੰ ਨੁਕਸਾਨਰਹਿਤ ਰੱਖਣ ਲਈ ਸਪੱਸ਼ਟ ਤੌਰ 'ਤੇ ਸਹਿਮਤ ਹੈ। ਕੰਪਨੀ ਕੋਲ ਅਜਿਹੇ ਕਿਸੇ ਵੀ ਕਾਨੂੰਨੀ ਵਿਵਾਦਾਂ ਵਿੱਚੋਂ ਜੋ ਪੈਦਾ ਹੋ ਸਕਦੇ ਹੋਣ, ਅਤੇ ਵਰਤੋਂਕਾਰ ਤੋਂ ਅਜਿਹੀਆਂ ਕਾਰਵਾਈਆਂ ਵਿੱਚ ਹੋਏ ਖਰਚਿਆਂ ਨੂੰ ਰਿਕਵਰ ਕਰਨ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਧਿਕਾਰ ਰਾਖਵਾਂ ਹੈ।

  4. ਕੋਈ ਵੀ ਅਸਿੱਧੀ ਜੁਆਬਦੇਹੀ ਨਹੀਂ: ਕੰਪਨੀ ਕਿਸੇ ਵੀ ਵਰਤੋਂਕਾਰ ਜਾਂ ਥਰਡਪਾਰਟੀ ਲਈ ਵਰਤੋਂਕਾਰਾਂ ਰਾਹੀਂ ਵੈਬਸਾਇਟ/ ਐਪਲੀਕੇਸ਼ਨ ਦੀਆਂ ਸੇਵਾਵਾਂ ਜਾਂ ਵਰਤੋਂ ਦੇ ਪ੍ਰਾਵਧਾਨ ਤੋਂ ਪੈਦਾ ਹੋਣ ਬਾਰੇ ਕਿਸੇ ਵੀ ਅਤੇ ਸਾਰੇ ਵਿਸ਼ੇਸ਼, ਅਚਨਚੇਤ, ਅਸਿੱਧੇ, ਨਤੀਜਾਕੁੰਨ ਜਾਂ ਦੰਡਾਤਮਿੱਕ ਜੋਖ਼ਮਾਂ, ਹਾਨੀਆਂ, ਖਰਚਿਆਂ ਨੂੰ ਅਸਵੀਕਾਰ ਕਰਦੀ ਹੈ।

 

ਸ਼ਿਕਾਇਤ ਅਧਿਕਾਰੀ

ਜੇਕਰ ਸਮੱਗਰੀ ਦੇ ਦਿਸ਼ਾ-ਨਿਰਦੇਸ਼ਾਂ ਸਮੇਤ, ਕੋਈ ਵੀ ਵਰਤੋਂਕਾਰ ਕਿਸੇ ਵੀ ਪ੍ਰਕਾਸ਼ਿਤ ਕੰਮਾਂ ਰਾਹੀਂ ਪ੍ਰਭਾਵਿਤ ਹੁੰਦਾ ਹੈ ਜਿਹੜੇ ਵਰਤੋਂ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦੇ ਹਨ, ਤਾਂ ਵਰਤੋਂਕਾਰ ਆਪਣੇ ਮੁੱਦਿਆਂ ਬਾਰੇ [email protected] 'ਤੇ ਲਿਖ ਸਕਦਾ ਹੈ। ਅਸੀਂ ਤੀਹ (30) ਦਿਨਾਂ ਅੰਦਰ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ।

ਜੇਕਰ ਕੋਈ ਵੀ ਵਿਅਕਤੀ ਪ੍ਰਕਾਸ਼ਿਤ ਕੀਤੇ ਅਜਿਹੇ ਕਿਸੇ ਵੀ ਕੰਮ ਬਾਰੇ ਜਾਣੂ ਹੁੰਦਾ ਹੈ ਜਿਹੜਾ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੋਵੇ, ਤਾਂ ਅਜਿਹਾ ਵਿਅਕਤੀ ਹੇਠਾਂ ਦਿੱਤੇ ਗਏ ਵੇਰਵਿਆਂ ਨਾਲ ਸ਼ਿਕਾਇਤ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ:

-    ਸ਼ਿਕਾਇਤਕਰਤਾ ਦਾ ਨਾਮ ਅਤੇ ਸੰਪਰਕ ਵੇਰਵੇ ਜਿਵੇਂ ਕਿ ਪਤਾ, ਟੈਲੀਫੋਨ ਨੰਬਰ ਅਤੇ ਯੋਗ ਈਮੇਲ ਪਤਾ

-    ਪ੍ਰਕਾਸ਼ਿਤ ਕੰਮਾਂ ਦਾ ਵਿਵਰਣ ਜਿਹੜਾ ਵਰਤੋਂ ਦੀਆਂ ਸ਼ਰਤਾਂ ਦੀ ਉਲੰਘਣਾ ਰਿਹਾ ਹੋਵੇ

-    ਪ੍ਰਕਾਸ਼ਿਤ ਕੰਮਾਂ ਲਈ ਸ਼ਿਕਾਇਤ ਦੀ ਪ੍ਰਾਕਿਰਤੀ

-    ਯੂਆਰਐਲ ਦੇ ਵੇਰਵੇ ਜਿੱਥੇ ਅਜਿਹੇ ਪ੍ਰਕਾਸ਼ਿਤ ਕੰਮ ਹੌਸਟ ਕੀਤੇ ਗਏ ਹਨ

-    ਸ਼ਿਕਾਇਤ ਦੀ ਪੁਸ਼ਟੀ ਕਰਨ ਲਈ ਸਹਾਇਕ ਦਸਤਾਵੇਜ਼/ ਸਰੋਤ, ਜੇਕਰ ਲਾਗੂ ਹੋਣ

-    ਸ਼ਿਕਾਇਤ ਦਸਤਾਵੇਜ਼ 'ਤੇ ਭੌਤਿਕ ਜਾਂ ਇਲੈਕਟ੍ਰਾਨਿਕ ਦਸਤਖ਼ਤ ਵਿਧੀਬੱਧ ਤਰੀਕੇ ਨਾਲ ਕੀਤੇ ਹੋਣ

 

ਫੁਟਕਲ

  1. ਸੋਧ: ਕੰਪਨੀ ਕੋਲ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਵਿੱਚ ਇੱਕਤਰਫਾ ਸੋਧ ਜਾਂ ਬਦਲਾਵ ਕਰਨ ਦਾ ਇੱਕਮਾਤਰ ਅਤੇ ਵਿਸ਼ੇਸ਼ ਅਧਿਕਾਰ ਹੈ ਅਤੇ ਅਜਿਹੀਆਂ ਸੋਧਾਂ ਜਾਂ ਬਦਲਾਵ ਤੁਰੰਤ ਲਾਗੂ ਕੀਤੇ ਜਾਣਗੇ। ਵਰਤੋਂਕਾਰ ਦਾ ਫ਼ਰਜ਼ ਹੈ ਕਿ ਇਨ੍ਹਾਂ ਸ਼ਰਤਾਂ ਨੂੰ ਸਮੇਂ ਸਮੇਂ ਸਿਰ ਚੈਕ ਕਰਦਾ ਰਹੇ ਅਤੇ ਇਸ ਦੀਆਂ ਲੋੜਾਂ ਬਾਰੇ ਆਪਣੇ ਆਪ ਨੂੰ ਅੱਪਡੇਟ ਰੱਖੇ। ਜੇਕਰ ਅਜਿਹੀ ਇੱਕ ਤਬਦੀਲੀ ਤੋਂ ਬਾਅਦ ਵਰਤੋਂਕਾਰ ਵੈਬਸਾਇਟ/ ਐਪਲੀਕੇਸ਼ਨ ਦੀ ਵਰਤੋਂ ਕਰਨੀ ਜਾਰੀ ਰੱਖਦਾ ਹੈ, ਤਾਂ ਵਰਤੋਂਕਾਰ ਨੂੰ ਵਰਤੋਂ ਦੀਆਂ ਸ਼ਰਤਾਂ ਵਿੱਚ ਕੀਤੀ ਕਿਸੇ ਵੀ ਅਤੇ ਸਾਰੀਆਂ ਸੋਧਾਂ/ ਤਬਦੀਲੀਆਂ ਲਈ ਸਹਿਮਤ ਹੋਣਾ ਮੰਨਿਆ ਜਾਏਗਾ।

  2. ਵਿਵਾਦ: ਵਰਤੋਂਕਾਰ ਸਪੱਸ਼ਟ ਰੂਪ ਵਿੱਚ ਸਹਿਮਤ ਹੁੰਦੇ ਹਨ ਕਿ ਵਰਤੋਂ ਦੀਆਂ ਸ਼ਤਰਾਂ, ਗੋਪਨੀਯਤਾ ਨੀਤੀ ਅਤੇ ਕੰਪਨੀ ਅਤੇ ਵਰਤੋਂਕਾਰ (ਵਰਤੋਂਕਾਰਾਂ) ਵਿਚਕਾਰ ਕੀਤੇ ਗਏ ਕਿਸੇ ਵੀ ਸਮਝੌਤਿਆਂ ਨੂੰ ਭਾਰਤ ਦੇ ਕਾਨੂੰਨਾਂ, ਨਿਯਮਾਂ ਅਤੇ ਅਧਿਨਿਯਮਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ, ਅਤੇ ਇਹ ਕਿ ਪਾਰਟੀਆਂ ਵਿਚਕਾਰ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ 'ਤੇ ਬੰਗਲੌਰ ਵਿਖੇ ਅਦਾਲਤਾਂ ਦਾ ਵਿਸ਼ੇਸ਼ ਅਧਿਕਾਰ ਖੇਤਰ ਹੋਵੇਗਾ।

  3. ਟਕਰਾਅ: ਅੰਗਰੇਜੀ ਅਤੇ ਕਿਸੇ ਹੋਰ ਭਾਸ਼ਾ ਵਿੱਚ ਸ਼ਰਤਾਂ ਦੀ ਵਿਆਖਿਆ ਜਿਵੇਂ ਵੈਬਸਾਇਟ / ਐਪਲੀਕੇਸ਼ਨ 'ਤੇ ਉਪਲਬਧ ਕਰਾਈ ਹੋ ਸਕਦੀ ਹੈ ਇਨ੍ਹਾਂ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਟਕਰਾਅ ਦੀ ਸੂਰਤ ਵਿੱਚ, ਅੰਗਰੇਜੀ ਸੰਸਕਰਣ ਦੇ ਸ਼ਬਦ ਉਚਿੱਤ ਸਮਝੇ ਜਾਣਗੇ।

ਕੀ ਇਹ ਲੇਖ ਮਦਦਗਾਰ ਸੀ ?