ਪ੍ਰਾਈਵੇਸੀ ਪਾਲਿਸੀ

ਅਸੀਂ ਪ੍ਰਤੀਲਿਪੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਪ੍ਰਤੀਲਿਪੀ ਨੂੰ ਇੱਕ ਪ੍ਰਮੁੱਖ ਸਟੋਰੀ ਟੈਲਿੰਗ ਪਲੇਟਫਾਰਮ ਬਣਾਉਣ ਵਿੱਚ ਤੁਹਾਡੇ ਵਲੋਂ ਕੀਤੀ ਗਈ ਸਹਾਇਤਾ ਲਈ ਤੁਹਾਡਾ ਧੰਨਵਾਦ।

ਇਸ ਬਾਰੇ ਸਾਰੇ ਤੱਥਾਂ ਨੂੰ ਸਮਝਣ ਲਈ ਸਾਡੀ ਗੋਪਨੀਯਤਾ ਨੀਤੀ ਨੂੰ ਪੜ੍ਹਨ ਲਈ ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਪ੍ਰਤੀਲਿਪੀ ਪਲੇਟਫਾਰਮ ਦੇ ਵਰਤੋਂਕਾਰਾਂ ਨਾਲ ਸੰਬੰਧਿਤ ਡੇਟੇ ਨੂੰ ਕਿਵੇਂ ਇਕੱਤਰ ਕਰਦੀ ਹੈ ਅਤੇ ਵਰਤੋਂ ਕਰਦੀ ਹੈ। ਆਪਣੇ ਅਭਿਆਸਾਂ ਬਾਰੇ ਪਾਰਦਰਸ਼ਕ ਬਣੇ ਰਹਿਣਾ ਸਾਡੀ ਕੋਸ਼ਿਸ਼ ਹੁੰਦੀ ਹੈ ਅਤੇ ਉਸ ਸਨਮਾਨ ਨੂੰ ਦਰਸਾਉਣਾ ਜੋ ਸਾਡੇ ਕੋਲ ਆਪਣੇ ਵਰਤੋਂਕਾਰਾਂ ਦੇ ਡੇਟੇ ਦੀ ਗੋਪਨੀਯਤਾ ਲਈ ਹੁੰਦਾ ਹੈ। ਜੇਕਰ ਤੁਸੀਂ ਇਨ੍ਹਾਂ ਅਭਿਆਸਾਂ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਹਾਨੂੰ ਪ੍ਰਤੀਲਿਪੀ ਐਪ ਅਤੇ/ਜਾਂ ਵੈਬਸਾਇਟ ਦੀ ਵਰਤੋਂ ਨਾ ਕਰਨ ਦਾ ਸੁਝਾਵ ਦਿੱਤਾ ਜਾਂਦਾ ਹੈ।

 

ਗੋਪਨੀਯਤਾ ਨੀਤੀ 

ਇਹ ਗੋਪਨੀਯਤਾ ਨੀਤੀ ਕਿਸੇ ਵੀ ਵਿਅਕਤੀ ("ਵਰਤੋਂਕਾਰ"/"ਤੁਸੀਂ"/"ਤੁਹਾਡੇ") ਦੁਆਰਾ ਨਾਸਾਦਿਆ ਟੈਕਨੌਲਜੀਜ਼ ਪ੍ਰਾਈਵੇਟ ਲਿਮਟਿਡ ("ਕੰਪਨੀ") ਦੀ ਵੈਬਸਾਇਟ (www.pratilipi.com) ("ਵੈਬਸਾਇਟ") ਅਤੇ ਐਂਡਰੌਇਡ  'ਤੇ ਉਪਲਬਧ ਪ੍ਰਤਿਲਿਪੀ ਐਪਲੀਕੇਸ਼ਨ ("ਐਪਲੀਕੇਸ਼ਨ") ਦੀ ਵਰਤੋਂ ਨਾਲ ਸੰਬੰਧਿਤ ਜਾਣਕਾਰੀ ਦੀ ਵਰਤੋਂ, ਸੰਗ੍ਰਹਿਣ ਅਤੇ ਸਟੋਰੇਜ਼ 'ਤੇ ਦਸਤਾਵੇਜ਼ ਹੈ। ਕੰਪਨੀ ਇੱਕ ਵਰਤੋਂਕਾਰ ਨੂੰ ਸਾਹਿਤਕ ਕੰਮਾਂ ਨੂੰ ਪੜ੍ਹਨ, ਸੁਣਨ ਅਤੇ/ਜਾਂ ਅੱਪਲੋਡ ਕਰਨ ਦੀ ਸਹੂਲਤ ਦਿੰਦੀ ਹੈ ਜਿਵੇਂ ਕਿ ਕਿਤਾਬਾਂ, ਕਵਿਤਾਵਾਂ, ਲੇਖ ਆਦਿ, ਸਮੇਤ ਚਿੱਤਰ ਅਤੇ ਵੱਖ ਵੱਖ ਭਾਸ਼ਾਵਾਂ ਵਿੱਚ ਆਡੀਓ ("ਪ੍ਰਕਾਸ਼ਿਤ ਕੰਮ") ਅਤੇ ਦੂਜਿਆਂ ਦੇ ਅਜਿਹੇ ਸਾਹਤਿਕ ਕੰਮਾਂ 'ਤੇ ਟਿੱਪਣੀਆਂ, ਸਮੀਖਿਆਵਾਂ ਨੂੰ ਅੱਪਲੋਡ ਕਰਦੀ ਹੈ ਜਾਂ ਦੂਜਿਆਂ ਦੇ ਅਜਿਹੇ ਸਾਹਤਿਕ ਕੰਮਾਂ ਦੀ ਸਮੀਖਿਆ ਕਰਦੀ ਹੈ ਜਾਂ ਵੈਬਸਾਇਟ/ ਐਪਲੀਕੇਸ਼ਨ ("ਸੇਵਾਵਾਂ") 'ਤੇ ਚੈਟਜ਼ ("ਇਨਪੁੱਟਾਂ") ਰਾਹੀਂ ਕੰਪਨੀ ਅਤੇ/ਜਾਂ ਦੂਜੇ ਵਰਤੋਂਕਾਰਾਂ ਨਾਲ ਸੰਚਾਰ ਕਰਦੀ ਹੈ।

ਗੋਪਨੀਯਤਾ ਨੀਤੀ ਵਰਤੋਂ ਦੀਆਂ ਸ਼ਰਤਾਂ ਦਾ ਇੱਕ ਹਿੱਸਾ ਹੈ ਅਤੇ ਇਸ ਨਾਲ ਪੜ੍ਹਿਆ ਜਾਣਾ ਹੈ। ਤੁਸੀਂ ਵੈਬਸਾਇਟ/ ਐਪਲੀਕੇਸ਼ਨ ਦੀ ਵਰਤੋਂ ਰਾਹੀਂ ਇਸ ਗੋਪਨੀਯਤਾ ਨੀਤੀ ਦੀ ਵਰਤੋਂ ਕਰਨ ਲਈ ਸਹਿਮਤ ਹੁੰਦੇ ਹੋ। ਜੇਕਰ ਤੁਸੀਂ ਇਸ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਕਿਰਪਾ ਕਰਕੇ ਵੈਬਸਾਇਟ/ ਐਪਲੀਕੇਸ਼ਨ ਦੀ ਵਰਤੋਂ ਕਰਨਾ ਬੰਦ ਕਰੋ।

 

ਕੰਪਨੀ ਕਿਹੜੀ ਜਾਣਕਾਰੀ ਇਕੱਤਰ ਕਰਦੀ ਹੈ?

ਕੰਪਨੀ ਲਈ ਵਰਤੋਂਕਾਰਾਂ ਨੂੰ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਅਤੇ ਵਰਤੋਂਕਾਰਾਂ ਦੇ ਅਨੁਭਵ ਨੂੰ ਲਗਾਤਾਰ ਸੁਧਾਰਨ ਲਈ, ਕੰਪਨੀ ਕੁੱਝ ਕੁ ਜਾਣਕਾਰੀ ਇਕੱਤਰ ਕਰਦੀ ਹੈ ਜਿਹੜੀ ਵਿਅਕਤੀਗਤ ਤੌਰ 'ਤੇ ਪਛਾਣਯੋਗ ਜਾਣਕਾਰੀ ਤੋਂ ਬਣਦੀ ਹੈ (ਉਹ ਜਾਣਕਾਰੀ ਜਿਸ ਦੀ ਵਰਤੋਂ ਇੱਕ ਵਿਅਕਤੀ ਨੂੰ ਪਛਾਣਨ ਲਈ ਕੀਤੀ ਜਾ ਸਕਦੀ ਹੈ) ਅਤੇ ਗੈਰ-ਵਿਅਕਤੀਗਤ ਪਛਾਣਯੋਗ ਜਾਣਕਾਰੀ (ਉਹ ਜਾਣਕਾਰੀ ਜੋ ਵਿਅਕਤੀ ਦੀ ਸਿੱਧਿਆਂ ਪਛਾਣ ਨਹੀਂ ਕਰ ਸਕਦੀ ਹੈ) ('ਵਰਤੋਂਕਾਰ ਦੀ ਜਾਣਕਾਰੀ' ਸਮੇਤ) ਜਿਵੇਂ ਹੇਠਾਂ ਦਰਸਾਇਆ ਗਿਆ ਹੈ।

 

ਜਾਣਕਾਰੀ ਦੀ ਕਿਸਮ

ਸ਼ਾਮਲ ਹੁੰਦੇ ਹਨ

 

ਰਜਿਸਟ੍ਰੇਸ਼ਨ/ ਲੌਗ ਇਨ ਡੇਟਾ

ਪ੍ਰੋਫਾਇਲ ਦੇ ਵੇਰਵਿਆਂ ਸਮੇਤ ਨਾਮ, ਈਮੇਲ ਪਤਾ/ ਫੇਸਬੁੱਕ ਜਾਂ ਗੂਗਲ ਲੌਗ-ਇਨ ਵੇਰਵੇ ਜਿਹੜੇ ਜਨਤਕ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਇਨ੍ਹਾਂ ਪਲੇਟਫਾਰਮਾਂ 'ਤੇ ਵਰਤੋਂਕਾਰ ਦੀਆਂ ਗੋਪਨੀਯਤਾ ਸੈਟਿੰਗਾਂ ਅਨੁਸਾਰ ਸਾਂਝਾ ਕੀਤਾ ਜਾ ਸਕਦਾ ਹੈ।

 

ਵਿਕਲਪਿਕ ਤੌਰ 'ਤੇ ਦੂਜੇ ਵੇਰਵੇ ਵਰਤੋਂਕਾਰ ਦੁਆਰਾ ਦਿੱਤੇ ਜਾਂਦੇ ਹਨ ਜਿਵੇਂ ਕਿ ਲਿੰਗ, ਉਮਰ, ਸ਼ਹਿਰ ਆਦਿ

 

ਇਹ ਕੰਪਨੀ ਦੁਆਰਾ ਘੋਸ਼ਿਤ ਪ੍ਰਤੀਯੋਗਤਾਵਾਂ ਰਾਹੀਂ ਪ੍ਰਕਾਸ਼ਿਤ ਕੰਮ ਦੇ ਦਾਖਲੇ ਦੌਰਾਨ ਵਰਤੋਂਕਾਰਾਂ ਲਈ ਵੀ ਲਾਗੂ ਹੁੰਦਾ ਹੈ।

ਵਰਤੋਂ ਡੇਟਾ

ਵੈਬਸਾਇਟ / ਐਪਲੀਕੇਸ਼ਨ 'ਤੇ ਵਰਤੋਂਕਾਰਾਂ ਰਾਹੀਂ ਇਨਪੁੱਟਾਂ

ਦੇਖੇ ਗਏ ਪੇਜਾਂ ਜਾਂ ਪ੍ਰੋਫਾਇਲਾਂ, ਇੱਕ ਪੇਜ਼ 'ਤੇ ਬਿਤਾਏ ਗਏ ਸਮੇਂ, ਪੋਰਟਲ ਰਾਹੀਂ ਖੋਜ਼, ਸਥਾਨ, ਭਾਸ਼ਾ ਦੀ ਤਰਜੀਹ, ਖੋਜ਼ ਦੀਆਂ ਕਾਰਵਾਈਆਂ, ਪ੍ਰਤੀਯੋਗਤਾਵਾਂ ਵਿੱਚ ਭਾਗੀਦਾਰੀ, ਦੂਜੇ ਵਰਤੋਂਕਾਰਾਂ ਨਾਲ ਪ੍ਰਸਪਰ ਗੱਲਬਾਤ, ਅਜਿਹੀਆਂ ਸਾਰੀਆਂ ਕਾਰਵਾਈਆਂ ਦੇ ਸਮੇਂ ਅਤੇ ਮਿਤੀ ਸਮੇਤ ਇਨ੍ਹਾਂ ਨਾਲ ਸੰਬੰਧਿਤ ਡੇਟਾ

ਡਿਵਾਇਸ ਡੇਟਾ

ਹਰੇਕ ਐਂਡਰੌਇਡ ਵਰਤੋਂਕਾਰ ਲਈ ਤਿਆਰ ਕੀਤਾ ਡਿਵਾਇਸ ਪਛਾਣਕਰਤਾ ਟੋਕਨ, ਫੋਨ ਦਾ ਨਿਰਮਾਤਾ, ਬ੍ਰਾਊਜ਼ਰ ਦਾ ਵਰਜ਼ਨ ਅਤੇ ਕਿਸਮ, ਆਈਪੀ ਪਤਾ

ਸੰਪਰਕ ਸੂਚੀ/ ਦੋਸਤਾਂ ਦੀ ਸੂਚੀ

ਜਿੱਥੇ ਕਿ ਵਰਤੋਂਕਾਰ ਵੈਬਸਾਇਟ/ ਐਪਲੀਕੇਸ਼ਨ ਨੂੰ ਰੈਫ਼ਰ ਕਰਨ ਲਈ ਵਰਤੋਂਕਾਰ ਦੇ ਸੰਪਰਕਾਂ ਦੇ ਫੋਨ ਨੰਬਰਾਂ ਨੂੰ ਸਾਂਝਾ ਕਰਨ ਲਈ ਸਹਿਮਤ ਹੁੰਦੇ ਹਨ, ਕੰਪਨੀ ਉਨ੍ਹਾਂ ਨੂੰ ਇਕੱਤਰ ਕਰਦੀ ਹੈ ਅਤੇ ਵਰਤੋਂ ਸਿਰਫ਼ ਰੈਫ਼ਰਲ ਲਈ ਕਰਦੀ ਹੈ ਅਤੇ ਅਜਿਹੀ ਜਾਣਕਾਰੀ ਦੇ ਸੰਬੰਧ ਵਿੱਚ ਕੋਈ ਵੀ ਹੋਰ ਕਾਰਵਾਈ ਨਹੀਂ ਕਰਦੀ ਹੈ। ਰੈਫ਼ਰ ਕੀਤੇ ਗਏ ਸੰਪਰਕਾਂ ਕੋਲ [email protected] ਨੂੰ ਲਿਖ ਕੇ ਡੇਟਾਬੇਸ ਤੋਂ ਉਨ੍ਹਾਂ ਦੇ ਵੇਰਵੇ ਹਟਵਾਉਣ ਦਾ ਵਿਕਲਪ ਹੋਵੇਗਾ।

 

ਜੇਕਰ ਇੱਕ ਵਰਤੋਂਕਾਰ ਦੁਆਰਾ ਸਹਿਮਤੀ ਹੋਈ ਹੋਵੇ, ਕੰਪਨੀ ਫੇਸਬੁੱਕ 'ਤੇ ਇੱਕ ਵਰਤੋਂਕਾਰ ਦੇ ਦੋਸਤਾਂ ਦੀਆਂ ਫੇਸਬੁੱਕ ਪਛਾਣਾਂ ਨੂੰ ਇਕੱਤਰ ਕਰ ਸਕਦੀ ਹੈ ਜਦੋਂ ਫੇਸਬੁੱਕ ਰਾਹੀਂ ਵੈਬਸਾਇਟ/ ਐਪਲੀਕੇਸ਼ਨ ਵਿੱਚ ਲੌਗ ਇਨ ਕੀਤਾ ਜਾਂਦਾ ਹੈ। ਕੰਪਨੀ ਅਜਿਹੀ ਜਾਣਕਾਰੀ ਦੀ ਵਰਤੋਂ ਵੈਬਸਾਇਟ / ਐਪਲੀਕੇਸ਼ਨ 'ਤੇ ਇਸ ਦੇ ਵਰਤੋਂਕਾਰਾਂ ਵਿਚਕਾਰ ਵਿਅਸਤਤਾ ਨੂੰ ਵਧਾਉਣ ਲਈ ਕਰ ਸਕਦੀ ਹੈ।

ਭੁਗਤਾਨ ਡਾਟਾ 

ਗਾਹਕ ਸਹਾਇਤਾ

ਬਿਲਿੰਗ ਦੀ ਜਾਣਕਾਰੀ, ਕਰੈਡਿਟ ਕਾਰਡ ਦੀ ਜਾਣਕਾਰੀ, ਭੁਗਤਾਨ ਜਾਂ ਬੈਂਕਿੰਗ ਦੀ ਜਾਣਕਾਰੀ 

ਕੰਪਨੀ ਦੇ ਅਧਿਕਾਰੀਆਂ ਲਈ ਵਰਤੋਂਕਾਰ ਦੀ ਸਹਾਇਤਾ ਲਈ ਅਨੁਰੋਧ ਦੌਰਾਨ ਪ੍ਰਦਾਨ ਕੀਤੀ ਗਈ ਜਾਣਕਾਰੀ।

 

ਕੰਪਨੀ ਇਕੱਤਰ ਕੀਤੀ ਵਰਤੋਂਕਾਰ ਦੀ ਜਾਣਕਾਰੀ ਦੀ ਵਰਤੋਂ ਕਿਸ ਕੰਮ ਲਈ ਕਰਦੀ ਹੈ?

ਕੰਪਨੀ ਇਨ੍ਹਾਂ ਕੰਮਾਂ ਲਈ ਵਰਤੋਂਕਾਰ ਦੀ ਜਾਣਕਾਰੀ ਦੀ ਵਰਤੋਂ ਕਰਦੀ ਹੈ:

-        ਕੰਪਨੀ ਦੀਆਂ ਵਰਤੋਂ ਦੀਆਂ ਸ਼ਰਤਾਂ ਨੂੰ ਲਾਗੂ ਕਰਾਉਣ ਸਮੇਤ ਵੈਬਸਾਇਟ/ ਐਪਲੀਕੇਸ਼ਨ ਦੀ ਵਰਤੋਂ ਨੂੰ ਸਮਰੱਥ ਬਣਾਉਣਾ ਅਤੇ ਸੁਵਿਧਾ ਪ੍ਰਦਾਨ ਕਰਨਾ

-        ਵਰਤੋਂਕਾਰਾਂ ਲਈ ਲਾਜ਼ਮੀ ਅਤੇ ਚੁਣੀਆਂ ਹੋਈਆਂ ਸੂਚਨਾਵਾਂ ਭੇਜਣਾ

-        ਵਰਤੋਂਕਾਰ ਨਾਲ ਸੰਚਾਰ ਕਰਨਾ

-         ਭੁਗਤਾਨ ਅਤੇ ਬਿਲਿੰਗ ਦੇ ਲਈ ਜਦੋਂ ਇੱਕ ਯੂਜ਼ਰ ਕੰਪਨੀ ਦੇ ਦੁਆਰਾ ਉਪਲੱਬਧ ਕਰਵਾਈ ਜਾ ਰਹੀ ਕਿਸੇ ਸੁਵਿਧਾ ਨੂੰ ਪ੍ਰਾਪਤ ਕਰਨ ਦੇ ਲਈ ਭੁਗਤਾਨ ਕਰਦਾ ਹੈ। 

-        ਵੈਬਸਾਇਟ / ਐਪਲੀਕੇਸ਼ਨ ਅਤੇ ਸੇਵਾਵਾਂ ਦੀ ਕਾਰਗੁਜਾਰੀ ਨੂੰ ਸੁਧਾਰਨਾ (ਜਿਵੇਂ ਕਿ ਨਵੀਆਂ ਸੁਵਿਧਾਵਾਂ ਨੂੰ ਸ਼ੁਰੂ ਕਰਨਾ ਅਤੇ ਵਰਤੋਂਕਾਰਾਂ ਅਤੇ ਪ੍ਰਕਾਸ਼ਿਤ ਕੰਮਾਂ ਨੂੰ ਸੁਰੱਖਿਅਤ ਕਰਨ ਲਈ ਸੁਰੱਖਿਆ ਕਾਰਵਾਈਆਂ ਨੂੰ ਵਧਾਉਣਾ

-        ਸੋਧ, ਨਿੱਜੀਕਰਣ ਅਤੇ ਅਨੁਕੂਲਣ ਰਾਹੀਂ ਵਰਤੋਂਕਾਰ ਦੇ ਅਨੁਭਵ ਵਿੱਚ ਸੁਧਾਰ ਕਰਨਾ

-        ਵੈਬਸਾਇਟ / ਐਪਲੀਕੇਸ਼ਨ ਦਾ ਪ੍ਰਬੰਧਨ ਕਰਨਾ ਜਿਸ ਵਿੱਚ ਸਮੱਸਿਆ ਦੇ ਨਿਵਾਰਣ, ਵਿਸ਼ਲੇਸ਼ਣ, ਸਰਵੇਖਣਾਂ ਦਾ ਸੰਚਾਲਨ ਕਰਨ, ਵਰਤੋਂਕਾਰਾਂ ਦੀ ਪ੍ਰਾਕਿਰਤੀ ਨੂੰ ਸਮਝਣਾ ਆਦਿ ਸ਼ਾਮਲ ਹੁੰਦੇ ਹਨ

-        ਵਰਤੋਂਕਾਰਾਂ ਵਿਚਕਾਰ ਸਮੁਦਾਇਆਂ ਦਾ ਨਿਰਮਾਣ ਕਰਨਾ

 

ਕੀ ਕੋਈ ਵੀ ਥਰਡ ਪਾਰਟੀ ਵਰਤੋਂਕਾਰ ਦੀ ਜਾਣਕਾਰੀ ਤੱਕ ਪਹੁੰਚ ਕਰ ਸਕਦੀ ਹੈ?

ਕੰਪਨੀ ਕਦੇ ਵੀ ਕਿਸੇ ਵੀ ਥਰਡ ਪਾਰਟੀ ਨੂੰ ਕਿਸੇ ਵੀ ਵਰਤੋਂਕਾਰ ਦੀ ਜਾਕਣਾਰੀ ਨੂੰ ਨਹੀਂ ਵੇਚੇਗੀ ਜਾਂ ਕਿਰਾਏ 'ਤੇ ਨਹੀਂ ਦੇਵੇਗੀ। ਹੇਠਾਂ ਦਿੱਤੇ ਅਨੁਸਾਰ ਥਰਡ ਪਾਰਟੀਆਂ ਦੁਆਰਾ ਵਰਤੋਂਕਾਰ ਦੀ ਜਾਣਕਾਰੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ:

 

  1. ਬਿਜ਼ਨੈਸ ਪਾਰਟਨਰ: ਅਧੀਕ੍ਰਿਤ ਕੀਤੇ ਗਏ ਥਰਡ ਪਾਰਟੀ ਬਿਜ਼ਨੈਸ ਪਾਰਟਨਰ, ਜਿਹੜੇ ਸਾਰਣੀ ਵਿੱਚ ਦਰਸਾਏ ਅਨੁਸਾਰ ਆਪਣੀਆਂ ਹੀ ਗੋਪਨੀਯਤਾ ਨੀਤੀਆਂ ਅਨੁਸਾਰ ਵਰਤੋਂਕਾਰ ਦੀ ਜਾਣਕਾਰੀ ਨੂੰ ਸੰਭਾਲਦੇ ਹਨ, ਇਨ੍ਹਾਂ ਲਈ ਵਿਅਸਤ ਹੁੰਦੇ ਹਨ:

 

          i.          ਵੈਬਸਾਇਟ/ ਐਪਲੀਕੇਸ਼ਨ ਅਤੇ ਸੇਵਾਵਾਂ ਨੂੰ ਸੁਧਾਰਨ ਲਈ, ਵਰਤੋਂਕਾਰ ਦੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨਾ, ਜਿਵੇਂ ਹੇਠਾਂ ਦਿੱਤਾ ਗਿਆ ਹੈ:

ਪੇਸ਼ਕਸ਼ ਕੀਤੀਆਂ ਸੇਵਾਵਾਂ

ਇਕਾਈ ਦਾ ਨਾਮ

ਗੋਪਨੀਯਤਾ ਨੀਤੀ ਲਈ ਲਿੰਕ

ਵਿਸ਼ਲੇਸ਼ਕ ਸੇਵਾਵਾਂ

ਐਂਪਲੀਚਿਉਡ (ਸਥਾਨ: ਯੂਐਸਏ),

https://amplitude.com/privacy

ਕਲੈਵਰਟੈਪ

https://clevertap.com/privacy-policy/

ਫੇਸਬੁੱਕ ਐਨਾਲਾਇਟਿਕਸ

https://www.facebook.com/policy.php

ਗੂਗਲ ਐਨਾਲਾਇਟਿਕਸ (ਸਥਾਨ ਯੂਐਸਏ)

https://www.google.com/policies/privacy/partners/

https://firebase.google.com/support/privacy

https://policies.google.com/privacy#infosecurity

https://support.google.com/analytics/answer/6004245

ਸੂਚਨਾ ਸੇਵਾਵਾਂ

ਗੂਗਲ ਫਾਇਰਬੇਸ

(ਸਥਾਨ: ਯੂਐਸ-ਸੈਂਟਰਲ)

ਵਰਤੋਂਕਾਰਾਂ ਲਈ ਸਮੱਗਰੀ ਪ੍ਰਦਾਨ ਕਰਨਾ

ਭੁਗਤਾਨ ਪ੍ਰੋਸੈੱਸ ਕਰਨ ਦੇ ਲਈ 

ਲਾਇਮਲਾਇਟ

https://media.limelight.com/documents/Limelight+Networks+Privacy+Policy+06-2018.pdf

ਕਲਾਉਡਫੇਅਰ

ਰੇਜ਼ਰਪੇ 

https://www.cloudflare.com/privacypolicy/

https://razorpay.com/privacy/

 

 

         ii.          ਸੇਵਾਵਾਂ ਨੂੰ ਸੁਧਾਰਨ ਵਿੱਚ ਮਦਦ ਕਰਨ ਲਈ ਖੋਜ਼, ਸਰਵੇਖਣ ਆਦਿ ਦੇ ਸੰਬੰਧ ਵਿੱਚ ਸਮੇਂ ਸਮੇਂ ਸਿਰ ਸਦਭਾਵਨਾ ਨਾਲ ਕੰਪਨੀ ਦੁਆਰਾ ਨਿਰਧਾਰਿਤ ਕੀਤੇ ਅਨੁਸਾਰ ਕੰਪਨੀ ਲਈ ਵੱਖ ਵੱਖ ਸੇਵਾਵਾਂ ਪ੍ਰਦਾਨ ਕਰਨਾ।

       2. ਵਿਸ਼ੇਸ਼ ਪ੍ਰਸਥਿਤੀਆਂ: ਕੰਪਨੀ ਇੱਕ ਵਰਤੋਂਕਾਰ ਬਾਰੇ ਨਿੱਜੀ ਤੌਰ 'ਤੇ ਪਛਾਣਯੋਗ ਜਾਣਕਾਰੀ ਨੂੰ ਪ੍ਰਕਟ ਕਰੇਗੀ

         i.          ਜਿਵੇਂ ਅਤੇ ਜਦੋਂ ਕਾਨੂੰਨ ਜਾਂ ਮੁਕੱਦਮੇਬਾਜੀ ਦੁਆਰਾ ਲੋੜੀਂਦਾ ਹੋਵੇ

         ii.          ਜੇਕਰ ਕੰਪਨੀ ਨਿਰਧਾਰਿਤ ਕਰਦੀ ਹੈ ਕਿ ਅਜਿਹਾ ਕਦਮ ਰਾਸ਼ਟਰੀ ਸੁਰੱਖਿਆ, ਕਾਨੂੰਨ ਦੇ ਲਾਗੂਕਰਨ, ਜਾਂ ਜਨਤਕ ਮਹੱਤਵ ਦੇ ਦੂਜੇ ਮੁੱਦਿਆਂ ਲਈ ਲਾਜ਼ਮੀ ਹੈ

         iii.          ਇਸ ਦੀ ਵਰਤੋਂ ਦੀਆਂ ਸ਼ਰਤਾਂ ਨੂੰ ਲਾਗੂ ਕਰਨ ਲਈ

         iv.          ਧੋਖਾਧੜੀ, ਸੁਰੱਖਿਆ ਜਾਂ ਤਕਨੀਕੀ ਮੁੱਦਿਆਂ ਦੇ ਮਾਮਲੇ ਵਿੱਚ

        3. ਕਾਰਪੋਰੇਟ ਪੁਨਰਗਠਨ: ਕੰਪਨੀ ਕੋਲ ਕੰਪਨੀ ਦੀਆਂ ਸਾਰੀਆਂ ਸੰਪਤੀਆਂ ਜਾਂ ਇਸ ਦੇ ਹਿੱਸੇ ਨੂੰ ਵਿਲੀਨ ਕਰਨ, ਪ੍ਰਾਪਤ ਕਰਨ, ਜਾਂ ਕਿਸੇ ਵੀ ਤੀਜੀ ਧਿਰ ਨੂੰ ਵਿੱਕਰੀ ਕਰਨ ਦੇ ਨਤੀਜੇ ਵਜੋਂ ਕਿਸੇ ਹੋਰ ਪਾਰਟੀ ਲਈ ਵਰਤੋਂਕਾਰ ਦੀ ਜਾਣਕਾਰੀ ਸਥਾਨਾਂਤਰਿਤ ਕਰਨ ਦਾ ਅਧਿਕਾਰ ਰਾਖਵਾਂ ਹੈ।

        4. ਵਰਤੋਂਕਾਰ ਦੀ ਪ੍ਰਕਾਸ਼ਿੱਤ ਸਮੱਗਰੀ: ਕੰਪਨੀ ਲੇਖਕਾਂ ਅਤੇ ਪਾਠਕਾਂ ਵਿਚਕਾਰ ਸਮੁਦਾਇਕ ਨਿਰਮਾਣ ਕੋਸ਼ਿਸ਼ਾਂ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਨ ਦੇ ਯੋਗ ਬਣਾਉਂਦੀ ਹੈ। ਇਸ ਲਈ, ਵਰਤੋਂਕਾਰਾਂ ਦੇ ਨਾਮ, ਟਿੱਪਣੀਆਂ, ਪਸੰਦਾਂ ਆਦਿ ਨੂੰ ਜਨਤਕ ਕੀਤਾ ਜਾਂਦਾ ਹੈ ਅਤੇ ਦੂਜੇ ਵਰਤੋਂਕਾਰਾਂ ਰਾਹੀਂ ਦੇਖਿਆ ਜਾ ਸਕਦਾ ਹੈ। ਵਰਤੋਂਕਾਰਾਂ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ਵੈਬਸਾਇਟ / ਐਪਲੀਕੇਸ਼ਨ 'ਤੇ ਅਜਿਹੀ ਕੋਈ ਵੀ ਇਨਪੁੱਟ ਨਾ ਪਾਉਣ ਜਿਸ ਨੂੰ ਉਹ ਜਨਤਕ ਨਾ ਬਣਾਉਣਾ ਚਾਹੁੰਦੇ ਹੋਣ।

ਵਰਤੋਂਕਾਰ ਦੀ ਜਾਣਕਾਰੀ ਕਿੱਥੇ ਸਟੋਰ ਕੀਤੀ ਜਾਂਦੀ ਹੈ ਅਤੇ ਇਸ ਨੂੰ ਸੁਰੱਖਿਅਤ ਕਿਵੇਂ ਕੀਤਾ ਜਾਂਦਾ ਹੈ?

ਕੰਪਨੀ ਮੁੰਬਈ, ਭਾਰਤ ਵਿੱਚ ਸਥਿਤ ਐਮਾਜੌਨ ਵੈਬ ਸਰਵਿਸਜ਼ ਦੇ ਕਲਾਊਡ ਦੇ ਬੁਨਿਆਦੀ ਢਾਂਚੇ ਵਿੱਚ ਵੈਬਸਾਇਟ / ਐਪਲੀਕੇਸ਼ਨ ਅਤੇ ਵਰਤੋਂਕਾਰ ਦੀ ਸਾਰੀ ਜਾਣਕਾਰੀ ਨੂੰ ਹੌਸਟ ਕਰਦੀ ਹੈ। ਐਮਾਜੌਨ ਵੈਬ ਸਰਵਿਸਜ਼ ਕੋਲ ਸਟੋਰ ਕੀਤੇ ਹੋਏ ਡੇਟੇ ਨੂੰ ਸੁਰੱਖੀਅਤ ਕਰਨ ਲਈ ਮਜ਼ਬੂਤ ਸੁਰੱਖਿਆ ਅਭਿਆਸ ਹੁੰਦੇ ਹਨ, ਜਿਨ੍ਹਾਂ ਦੇ ਵੇਰਵਿਆਂ ਨੂੰ https://aws.amazon.com/privacy/?nc1=f_pr ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕੁਝ ਕੁ ਜਾਣਕਾਰੀ ਨੂੰ ਗੂਗਲ ਫਾਇਰਬੇਸ ਦੇ ਢਾਂਚੇ 'ਤੇ ਵੀ ਸਟੋਰ ਕੀਤਾ ਜਾਂਦਾ ਹੈ।

ਕੰਪਨੀ ਅੰਦਰੂਨੀ ਤੌਰ 'ਤੇ ਜਾਣਨ ਦੀ ਲੋੜ ਪਾਲਿਸੀ ਨੂੰ ਅਪਣਾਉਂਦੀ ਹੈ ਇਹ ਸੁਨਿਸ਼ਚਿਤ ਕਰਨ ਲਈ ਕਿ ਕੇਵਲ ਉਹ ਕਰਮਚਾਰੀ ਹੀ ਵਰਤੋਂਕਾਰ ਦੀ ਜਾਣਕਾਰੀ ਨੂੰ ਦੇਖ ਸਕਦੇ ਹਨ ਜਿਨ੍ਹਾਂ ਨੂੰ ਜਰੂਰੀ ਹੋਵੇ। ਪਾਸਵਰਡਾਂ ਨੂੰ ਐਸਐਚਏ512 ਦੀ ਵਰਤੋਂ ਕਰਕੇ ਐਨਕ੍ਰਿਪਟ ਕੀਤਾ ਜਾਂਦਾ ਹੈ ਅਤੇ ਅੰਦਰੂਨੀ ਤੌਰ 'ਤੇ ਸਟੋਰ ਕੀਤਾ ਜਾਂਦਾ ਹੈ। ਵਰਤੋਂਕਾਰਾਂ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਾਸਵਰਡ ਸੁਰੱਖਿਅਤ ਰਹਿਣ ਅਤੇ ਇੱਕ ਅਣਅਧਿਕਾਰਿਤ ਤਰੀਕੇ ਨਾਲ ਕਿਸੇ ਵੀ ਵਿਅਕਤੀ ਨਾਲ ਸਾਂਝੇ ਨਾ ਕੀਤੇ ਜਾਣ। ਕੋਈ ਵੀ ਅਣਅਧਿਕਾਰਿਤ ਵਰਤੋਂ ਵਰਤੋਂਕਾਰ ਦੀ ਜਾਣਕਾਰੀ ਦੀ ਸੁਰੱਖਿਆ ਨਾਲ ਸਮਝੌਤਾ ਹੋ ਸਕਦੀ ਹੈ।

ਇੰਟਰਨੈਟ ਦੀ ਪ੍ਰਾਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਵਰਤੋਂਕਾਰ ਮੰਨਦਾ ਹੈ ਕਿ ਬਹੁਤ ਹੀ ਮਜ਼ਬੂਤ ਸੁਰੱਖਿਆ ਯਤਨਾਂ ਦੇ ਬਾਵਜੂਦ, ਵਰਤੋਂਕਾਰ ਦੀ ਜਾਣਕਾਰੀ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ।

ਵਰਤੋਂਕਾਰ ਦੀ ਜਾਣਕਾਰੀ ਕਿਵੇਂ ਇਕੱਤਰ ਕੀਤੀ ਜਾਂਦੀ ਹੈ ਅਤੇ ਇਸ ਲਈ ਚੁਣਿੰਦਾ ਵਿਕਲਪ ਕਿਹੜੇ ਹਨ?

ਕੰਪਨੀ ਦੁਆਰਾ ਵਰਤੋਂਕਾਰ ਦੀ ਜਾਣਕਾਰੀ ਨੂੰ ਮੁਢਲੇ ਰੂਪ ਵਿੱਚ ਹੇਠਾਂ ਦਿੱਤੇ ਗਏ ਤਰੀਕੇ ਨਾਲ ਇਕੱਤਰ ਕੀਤਾ ਜਾਂਦਾ ਹੈ:

ਵਰਤੋਂਕਾਰ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ: ਵੈਬਸਾਇਟ/ ਐਪਲੀਕੇਸ਼ਨ 'ਤੇ ਲੌਗ ਇਨ ਕਰਦੇ ਸਮੇਂ/ ਰਜਿਸਟਰ ਕਰਦੇ ਸਮੇਂ ਅਤੇ ਵੈਬਸਾਇਟ/ ਐਪਲੀਕੇਸ਼ਨ 'ਤੇ ਇਨਪੁੱਟਾਂ ਪ੍ਰਦਾਨ ਕਰਦੇ ਸਮੇਂ ਵਰਤੋਂਕਾਰ ਦੁਆਰਾ ਪ੍ਰਦਾਨ ਕੀਤੇ ਗਏ ਵੇਰਵੇ।

ਕੂਕੀਜ਼ ਰਾਹੀਂ ਇਕੱਤਰ ਕੀਤੀ: ਕੂਕੀਜ਼ ਉਹ ਛੋਟੀਆਂ ਫਾਇਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਬ੍ਰਾਊਜ਼ਰ 'ਤੇ ਸਥਾਨਕ ਤੌਰ 'ਤੇ ਰੱਖਿਆ ਹੁੰਦਾ ਹੈ ਜਿਨ੍ਹਾਂ ਰਾਹੀਂ ਵੈਬਸਾਇਟ 'ਤੇ ਪਹੁੰਚ ਕੀਤੀ ਜਾਂਦੀ ਹੈ। ਹੇਠਾਂ ਦਰਸਾਏ ਅਨੁਸਾਰ ਵੱਖ-ਵੱਖ ਉਦੇਸ਼ਾਂ ਲਈ ਕੰਪਨੀ ਦੁਆਰਾ ਕੂਕੀਜ਼ ਨੂੰ ਰੱਖਿਆ ਜਾਂਦਾ ਹੈ।

ਕਿਸਮ

ਰਾਹੀਂ ਰੱਖੀ ਗਈ

ਟ੍ਰੈਕਿੰਗ ਦੀ ਪ੍ਰਾਕਿਰਤੀ

ਲਾਜਮੀਂ

ਕੰਪਨੀ

ਵਰਤੋਂਕਾਰਾਂ ਦੁਆਰਾ ਵੈਬਸਾਇਟ ਦੀ ਵਰਤੋਂ ਨੂੰ ਸਮਰੱਥ ਬਣਾਉਂਦਾ ਹੈ

ਵਿਸ਼ਲੇਸ਼ਣਾਤਮਿੱਕ ਉਦੇਸ਼

ਵਿਸ਼ਲੇਸ਼ਕ

ਥਰਡ ਪਾਰਟੀਆਂ  (ਗੂਗਲ, ਫੇਸਬੁੱਕ, ਐਂਪਲੀਚਿਉਡ)

ਵਰਤੋਂਕਾਰਾਂ ਦੀ ਮੈਪਿੰਗ

ਵਿਸ਼ਲੇਸ਼ਣਾਤਮਿੱਕ ਉਦੇਸ਼

 

 

 

 

 

 

ਇੱਕ ਵਰਤੋਂਕਾਰ ਆਪਣੇ ਬ੍ਰਾਊਜ਼ਰ 'ਤੇ ਕੂਕੀਜ਼ ਨੂੰ ਚੁਣਨ ਦੀ ਚੋਣ ਕਰ ਸਕਦਾ ਹੈ। ਹਾਲਾਂਕਿ, ਇਹ ਵੈਬਸਾਇਟ ਦੀ ਕਾਰਗੁਜਾਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਏਪੀਆਈ ਕਾਲਾਂ: ਏਪੀਆਈ ਕਾਲਾਂ ਤਿਆਰ ਕੀਤੇ ਹੋਏ ਡੇਟੇ ਤੋਂ ਬਣਦੀਆਂ ਹਨ ਜਦੋਂ ਇੱਕ ਵਰਤੋਂਕਾਰ ਵੈਬਸਾਇਟ/ਐਪਲੀਕੇਸ਼ਨ 'ਤੇ ਇੱਕ ਗਤੀਵਿਧੀ ਨੂੰ ਸੰਚਾਲਿਤ ਕਰਦਾ ਹੈ ਜਿਵੇਂ ਕਿ ਵੱਖ-ਵੱਖ ਪੇਜਾਂ 'ਤੇ ਨੇਵੀਗੇਟ ਕਰਨਾ, ਬਟਨਾਂ 'ਤੇ ਕਲਿੱਕ ਕਰਨਾ, ਸਮੱਗਰੀ ਪੜ੍ਹਨਾ ਆਦਿ। ਇਸ ਡੇਟੇ ਨੂੰ ਕੰਪਨੀ ਦੁਆਰਾ ਇਕੱਤਰ ਕੀਤਾ ਜਾਂਦਾ ਹੈ ਅਤੇ ਵਰਤਿਆ ਜਾਂਦਾ ਹੈ ਅਤੇ ਇਸ ਡੇਟੇ ਨੂੰ ਇਸ ਗੋਪਨੀਯਤਾ ਨੀਤੀ ਵਿੱਚ ਦਰਸਾਏ ਅਨੁਸਾਰ ਅਧੀਕ੍ਰਿਤ ਥਰਡ ਪਾਰਟੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ।

ਵਰਤੋਂਕਾਰਾਂ ਦੇ ਆਪਣੀ ਵਰਤੋਂਕਾਰ ਦੀ ਜਾਣਕਾਰੀ ਨਾਲ ਸੰਬੰਧਿਤ ਕਿਹੜੇ ਅਧਿਕਾਰ ਹਨ?

ਰਜਿਸਟ੍ਰੇਸ਼ਨ: ਵਰਤੋਂਕਾਰਾਂ ਕੋਲ ਵੈਬਸਾਇਟ / ਐਪਲੀਕੇਸ਼ਨ 'ਤੇ ਰਜਿਸਟਰ ਨਾ ਕਰਨ ਦਾ ਵਿਕਲਪ ਹੁੰਦਾ ਹੈ ਜੇਕਰ ਉਹ ਅਜਿਹਾ ਕਰਨ ਲਈ ਲਾਜ਼ਮੀ ਨਿੱਜੀ ਤੌਰ 'ਤੇ ਪਛਾਣਨਯੋਗ ਜਾਣਕਾਰੀ ਨੂੰ ਸਾਂਝਾ ਨਹੀਂ ਕਰਦੇ ਹਨ। ਵੈਬਸਾਇਟ / ਐਪਲੀਕੇਸ਼ਨ ਨੂੰ ਵਰਤਣ ਦੀ ਉਨ੍ਹਾਂ ਦੀ ਯੋਗਤਾ ਕੰਪਨੀ ਦੁਆਰਾ ਨਿਰਧਾਰਤਿ ਕੀਤੇ ਅਨੁਸਾਰ ਉਚਿਤ ਤੌਰ 'ਤੇ ਸੀਮਿਤ ਕੀਤੀ ਜਾ ਸਕਦੀ ਹੈ।

ਸੋਧ ਕਰਨਾ ਜਾਂ ਮਿਟਾਉਣਾ: ਵਰਤੋਂਕਾਰ ਵੈਬਸਾਇਟ/ ਐਪਲੀਕੇਸ਼ਨ 'ਤੇ ਆਪਣੇ ਖਾਤੇ ਦੀਆਂ ਸੈਟਿੰਗਾਂ ਤੋਂ ਆਪਣੀ ਪ੍ਰੋਫਾਇਲ ਦੇ ਵੇਰਵਿਆਂ ਵਿੱਚ ਸੋਧ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਮਿਟਾ ਸਕਦੇ ਹਨ। ਵਰਤੋਂਕਾਰਾਂ ਨੂੰ ਆਪਣੀ ਜਾਣਕਾਰੀ ਨੂੰ ਅੱਪ-ਟੂ-ਡੇਟ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਪ੍ਰੋਫਾਇਲ ਦਾ ਮਿਟਾਉਣਾ: ਵਰਤੋਂਕਾਰਾਂ ਨੂੰ ਆਪਣੀ ਪ੍ਰੋਫਾਇਲ ਨੂੰ ਮਿਟਾਉਣ ਲਈ ਕਿਹਾ ਜਾ ਸਕਦਾ ਹੈ ਅਤੇ ਉਨ੍ਹਾਂ ਧੀ ਨਿੱਜੀ ਤੌਰ 'ਤੇ ਪਛਾਣਯੋਗ ਜਾਣਕਾਰੀ ਨੂੰ ਉਸ ਕਿਸੇ ਵੀ ਸਮੱਗਰੀ ਸਮੇਤ ਮਿਟਾਇਆ ਜਾਏਗਾ ਜੋ ਵੈਬਸਾਇਟ/ ਐਪਲੀਕੇਸ਼ਨ 'ਤੇ ਪ੍ਰਕਾਸ਼ਿੱਤ ਕੀਤੀ ਗਈ ਹੋ ਸਕਦੀ ਹੈ। ਹਾਲਾਂਕਿ, ਵਰਤੋਂਕਾਰ ਦੀ ਜਾਣਕਾਰੀ ਦੇ ਕੁੱਝ ਕੁ ਭਾਗ ਅਜੇ ਵੀ ਇੰਟਰਨੈਟ 'ਤੇ ਉਪਲਬਧ ਹੋ ਸਕਦੇ ਹਨ। ਇਸ ਤੋਂ ਇਲਾਵਾ, ਵਰਤੋਂਕਾਰ ਦਾ ਸਾਰਾ ਇਤਿਹਾਸ ਕੰਪਨੀ ਕੋਲ ਰਹੇਗਾ।

ਸੂਚਨਾਵਾਂ: ਕੰਪਨੀ ਵੈਬਸਾਇਟ / ਐਪਲੀਕੇਸ਼ਨ ਅਤੇ ਈਮੇਲ ਰਾਹੀਂ ਪ੍ਰਸਤਾਵਿਤ ਪੜ੍ਹਤ ਆਦਿ ਲਈ ਸੂਚਨਾਵਾਂ ਰਾਹੀਂ ਵਰਤੋਂਕਾਰਾਂ ਨਾਲ ਵਿਅਸਤ ਰਹਿਣਾ ਪਸੰਦ ਕਰੇਗੀ। ਵਰਤੋਂਕਾਰ ਆਪਣੇ ਖਾਤੇ ਦੀਆਂ ਸੈਟਿੰਗਾਂ ਰਾਹੀਂ ਅਜਿਹੀਆਂ ਸੂਚਨਾਵਾਂ ਦੀ ਫਰੀਕਵੈਂਸੀ ਨੂੰ ਨਿਰਧਾਰਿਤ ਕਰ ਸਕਦਾ ਹੈ ਜਾਂ ਇਸ ਦੀ ਪੂਰੀ ਤਰ੍ਹਾਂ ਚੋਣ ਕਰ ਸਕਦਾ ਹੈ। ਹਾਲਾਂਕਿ, ਵਰਤੋਂਕਾਰ ਦੇ ਖਾਤੇ ਅਤੇ ਵੈਬਸਾਇਟ/ ਐਪਲੀਕੇਸ਼ਨ ਦੇ ਸੰਬੰਧ ਵਿੱਚ ਸੂਚਨਾਵਾਂ ਭੇਜਣਾ ਜਾਰੀ ਰੱਖਿਆ ਜਾਏਗਾ।

ਬਾਹਰ ਨਿਕਾਲਣ ਦਾ ਵਿਕਲਪ: ਜੇਕਰ ਕੋਈ ਵਰਤੋਂਕਾਰ ਕੰਪਨੀ ਲਈ ਆਪਣੀ ਵਰਤੋਂਕਾਰ ਦੀ ਜਾਣਕਾਰੀ ਦੀ ਵਰਤੋਂ ਕਰਨ ਨੂੰ ਰੋਕਣ ਦੀ ਇੱਛਾ ਕਰਦਾ ਹੈ, ਤਾਂ ਵਰਤੋਂਕਾਰ [email protected] 'ਤੇ ਇਸ ਬਾਰੇ ਲਿਖ ਸਕਦਾ ਹੈ। ਕੰਪਨੀ ਵਰਤੋਂਕਾਰਾਂ ਦੇ ਅਨੁਰੋਧਾਂ ਵਿੱਚ ਸਹਾਇਤਾ ਕਰਨ ਅਤੇ ਅਨੁਰੋਧਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰੇਗੀ। ਹਾਲਾਂਕਿ, ਅਜਿਹੀ ਕੋਈ ਵੀ ਕਾਰਵਾਈ ਵੈਬਸਾਇਟ / ਐਪਲੀਕੇਸ਼ਨ 'ਤੇ ਵਰਤੋਂਕਾਰ ਦੇ ਅਨੁਭਵ ਨੂੰ ਪ੍ਰਤੀਕੂਲ ਰੂਪ ਵਿੱਚ ਪ੍ਰਭਾਵਿਤ ਕਰ ਸਕਦੀ ਹੈ।

 

ਇਸ ਗੋਪਨੀਯਤਾ ਨੀਤੀ ਵਿੱਚ ਬਦਲਾਵ

ਕੰਪਨੀ ਸਮੇਂ ਸਮੇਂ ਸਿਰ ਇਸ ਗੋਪਨੀਯਤਾ ਨੀਤੀ ਨੂੰ ਅੱਪਡੇਟ ਅਤੇ ਸੰਸ਼ੋਧਤ ਕਰ ਸਕਦੀ ਹੈ। ਬਦਲਵੀਂ ਗੋਪਨੀਯਤਾ ਨੀਤੀ ਨੂੰ ਇੱਕ ਸੂਚਨਾ ਵਜੋਂ ਇੱਥੇ ਪੋਸਟ ਕੀਤਾ ਜਾਏਗਾ: http://www.pratilipi.com/privacy

ਵਰਤੋਂਕਾਰਾਂ ਨੂੰ ਇਸ ਗੋਪਨੀਯਤਾ ਨੀਤੀ ਵਿੱਚ ਬਦਲਾਵਾਂ ਬਾਰੇ ਸੂਚਿਤ ਰੱਖਣ ਲਈ ਇਸ ਪੇਜ਼ ਨੂੰ ਸਮੇਂ ਸਮੇਂ ਦੇਖਣ ਦਾ ਸੁਝਾਵ ਦਿੱਤਾ ਜਾਂਦਾ ਹੈ।

ਜੇਕਰ ਕੋਈ ਵਰਤੋਂਕਾਰ ਗੋਪਨੀਯਤਾ ਨੀਤੀ ਵਿੱਚ ਕੀਤੇ ਕਿਸੇ ਵੀ ਬਦਲਾਵ ਨਾਲ ਅਸਹਿਮਤ ਹੁੰਦਾ ਹੈ,  ਤਾਂ ਵਰਤੋਂਕਾਰ ਵੈਬਸਾਇਟ/ ਐਪਲੀਕੇਸ਼ਨ/ ਸੇਵਾਵਾਂ ਦੀ ਵਰਤੋਂ ਕਰਨ ਜਾਂ ਇਨ੍ਹਾਂ ਤੱਕ ਪਹੁੰਚ ਕਰਨ ਤੋਂ ਗੁਰੇਜ਼ ਕਰੇਗਾ। ਬਦਲਵੀਂ ਪਾਲਿਸੀ ਦੇ ਪੋਸਟ ਕਰਨ ਤੋਂ ਬਾਅਦ ਵਰਤੋਂਕਾਰ ਦੀ ਨਿਰੰਤਰ ਵਰਤੋਂ ਉਨ੍ਹਾਂ ਦੀ ਸਵੀਕ੍ਰਿਤੀ ਅਤੇ ਬਦਲਾਵਾਂ ਦੇ ਮੰਨਣ ਨੂੰ ਦਰਸਾਏਗੀ ਅਤੇ ਵਰਤੋਂਕਾਰ ਇਸ ਦੀ ਪਾਲਣਾ ਕਰਨ ਲਈ ਵਚਨਬੱਧ ਹੋਵੇਗਾ।

 

ਸੰਪਰਕ

ਜੇਕਰ ਇਸ ਗੋਪਨੀਯਤਾ ਨੀਤੀ ਬਾਰੇ ਤੁਹਾਡਾ ਕੋਈ ਵੀ ਪ੍ਰਸ਼ਨ / ਸੰਦੇਹ / ਕਾਨੂੰਨੀ ਸਵਾਲ ਹੋਵੇ, ਤਾਂ ਵਰਤੋਂਕਾਰ ਸਾਡੇ ਨਾਲ ਇਸ ਪਤੇ 'ਤੇ ਸੰਪਰਕ ਕਰ ਸਕਦੇ ਹਨ: [email protected]

 

ਵਿਵਾਦ

ਅੰਗਰੇਜੀ ਅਤੇ ਕਿਸੇ ਹੋਰ ਭਾਸ਼ਾ ਵਿੱਚ ਗੋਪਨੀਯਤਾ ਨੀਤੀ ਦੀ ਵਿਆਖਿਆ ਜਿਵੇਂ ਵੈਬਸਾਇਟ / ਐਪਲੀਕੇਸ਼ਨ 'ਤੇ ਉਪਲਬਧ ਕਰਾਈ ਹੋ ਸਕਦੀ ਹੈ ਇਨ੍ਹਾਂ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਦੀ ਸੂਰਤ ਵਿੱਚ, ਅੰਗਰੇਜੀ ਸੰਸਕਰਣ ਦੇ ਸ਼ਬਦ ਉਚਿੱਤ ਸਮਝੇ ਜਾਣਗੇ।

ਕੀ ਇਹ ਲੇਖ ਮਦਦਗਾਰ ਸੀ ?