ਜੇਕਰ ਤੁਸੀਂ ਆਪਣੇ ਅਕਾਊਂਟ ਨਾਲ ਲਿੰਕ ਕੀਤੀ ਈਮੇਲ ਨੂੰ ਭੁੱਲ ਗਏ ਹੋ ਜਾਂ ਤੁਹਾਡੇ ਕੋਲ ਇਸਦਾ ਐਕਸਸ ਨਹੀਂ ਹੈ, ਤਾਂ ਲਿੰਕ ਕੀਤੀ ਈਮੇਲ ਦਾ ਪਤਾ ਲਗਾਉਣ ਦੇ ਕਈ ਤਰੀਕੇ ਹਨ।
ਕਿਰਪਾ ਕਰਕੇ ਨੋਟ ਕਰੋ ਕਿ ਅਸੀਂ ਲਿੰਕ ਕੀਤੀ ਈਮੇਲ ਤੋਂ ਸੰਪਰਕ ਕੀਤੇ ਬਿਨਾਂ ਕੋਈ ਵੀ ਅਕਾਊਂਟ ਜਾਣਕਾਰੀ ਜਾਰੀ ਨਹੀਂ ਕਰਦੇ ਹਾਂ, ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਸਹੀ ਈਮੇਲ ਕਿਹੜੀ ਹੈ।
ਆਪਣੀ ਈਮੇਲ ਭੁੱਲ ਗਏ
ਜੇਕਰ ਤੁਸੀਂ ਆਪਣੀ ਈਮੇਲ ਭੁੱਲ ਗਏ ਹੋ ਤਾਂ ਇੱਥੇ ਵਿਕਲਪ ਹਨ:
ਸੈਟਿੰਗ ਪੇਜ ਦੀ ਜਾਂਚ ਕਰੋ
ਜੇਕਰ ਤੁਸੀਂ ਅਜੇ ਵੀ ਆਪਣੇ ਅਕਾਊਂਟ ਵਿੱਚ ਲੋਗਗਇਨ ਕੀਤਾ ਹੋਇਆ ਹੈ ਜਾਂ ਤੁਹਾਨੂੰ ਅਜੇ ਵੀ ਆਪਣਾ ਪਾਸਵਰਡ ਪਤਾ ਹੈ, ਤਾਂ ਤੁਸੀਂ ਆਪਣੇ ਸੈਟਿੰਗ ਪੇਜ 'ਤੇ ਜਾ ਸਕਦੇ ਹੋ ਅਤੇ ਉੱਥੇ ਲਿੰਕ ਕੀਤੀ ਈਮੇਲ ਦੇਖ ਸਕਦੇ ਹੋ।
ਆਪਣਾ ਪਾਸਵਰਡ ਰੀਸੈੱਟ ਕਰੋ
ਜੇਕਰ ਤੁਸੀਂ ਸਫ਼ਲਤਾਪੂਰਵਕ ਆਪਣੇ ਆਪ ਨੂੰ ਇੱਕ ਪਾਸਵਰਡ ਰੀਸੈੱਟ ਈਮੇਲ ਭੇਜ ਸਕਦੇ ਹੋ, ਤਾਂ ਤੁਸੀਂ ਲਿੰਕ ਕੀਤੀ ਈਮੇਲ ਦਾ ਪਤਾ ਲਗਾ ਲਿਆ ਹੈ। ਈਮੇਲਸ ਸਿਰਫ਼ ਇੱਕ ਈਮੇਲ 'ਤੇ ਭੇਜੀਆਂ ਜਾਣਗੀਆਂ ਜੇਕਰ ਉਹ ਕਿਸੇ ਅਕਾਊਂਟ ਨਾਲ ਲਿੰਕ ਹੈ।
ਤੁਸੀਂ ਪਾਸਵਰਡ ਰੀਸੈੱਟ ਈਮੇਲ ਭੇਜਣ ਦੀ ਕੋਸ਼ਿਸ਼ ਕਰਕੇ ਇਸਦੀ ਜਾਂਚ ਕਰ ਸਕਦੇ ਹੋ ਕਿ ਕੋਈ ਈਮੇਲ ਕਿਸੇ ਅਕਾਊਂਟ ਨਾਲ ਲਿੰਕ ਕੀਤੀ ਗਈ ਹੈ ਜਾਂ ਨਹੀਂ।
-
punjabi.pratilipi.com ਤੇ ਜਾਓ
-
ਉੱਪਰ ਸੱਜੇ ਕੋਨੇ ਵਿੱਚ ਸਾਈਨ ਇਨ 'ਤੇ ਕਲਿੱਕ ਕਰੋ
-
ਪਾਸਵਰਡ ਭੁੱਲ ਗਏ 'ਤੇ ਕਲਿੱਕ ਕਰੋ (ਸਾਈਨ ਇਨ ਬਟਨ ਦੇ ਹੇਠਾਂ)
-
ਆਪਣੇ ਅਕਾਊਂਟ ਨਾਲ ਲਿੰਕ ਕੀਤੀ ਈਮੇਲ ਦਰਜ ਕਰੋ
-
ਰੀਸੈੱਟ ਤੇ ਕਲਿੱਕ ਕਰੋ
ਜੇਕਰ ਤੁਹਾਨੂੰ 'ਯੂਜ਼ਰ ਨੋਟ ਫਾਊਂਡ' ਦਾ ਐਰਰ ਮੈਸਜ ਮਿਲਦਾ ਹੈ ਤਾਂ ਉਸ ਈਮੇਲ ਨਾਲ ਕੋਈ ਅਕਾਊਂਟ ਲਿੰਕ ਨਹੀਂ ਹੈ। ਜੇਕਰ ਤੁਹਾਨੂੰ 24 ਘੰਟਿਆਂ ਵਿੱਚ ਆਪਣਾ ਪਾਸਵਰਡ ਰੀਸੈੱਟ ਕਰਨ ਦੀਆਂ ਹਦਾਇਤਾਂ ਪ੍ਰਾਪਤ ਨਹੀਂ ਹੁੰਦੀਆਂ ਹਨ, ਤਾਂ ਕਿਰਪਾ ਕਰਕੇ ਸਪੋਰਟ ਟੀਮ ਨਾਲ ਸੰਪਰਕ ਕਰੋ ਅਤੇ ਉਹ ਤੁਹਾਡੀ ਮਦਦ ਕਰ ਸਕਦੇ ਹਨ।
ਈਮੇਲ ਅਕਾਊਂਟ ਦਾ ਐਕਸਸ ਗੁਆ ਦਿੱਤਾ
ਜੇਕਰ ਤੁਸੀਂ ਆਪਣੇ ਪ੍ਰਤੀਲਿਪੀ ਅਕਾਊਂਟ ਤੋਂ ਲੋਗ ਆਊਟ ਹੋ ਗਏ ਹੋ, ਪਰ ਆਪਣੀ ਪੁਰਾਣੀ ਈਮੇਲ ਯਾਦ ਹੈ, ਤਾਂ ਕਿਰਪਾ ਕਰਕੇ ਹੇਠਾਂ ਇੱਕ ਟਿਕਟ ਬਣਾਓ ਅਤੇ ਸਹਾਇਤਾ ਟੀਮ ਤੁਹਾਡੇ ਅਕਾਊਂਟ ਦਾ ਐਕਸਸ ਪ੍ਰਾਪਤ ਕਰਨ ਦੇ ਪ੍ਰੋਸੈੱਸ ਵਿੱਚ ਤੁਹਾਡੀ ਮਦਦ ਕਰੇਗੀ। ਕਿਰਪਾ ਕਰਕੇ ਧਿਆਨ ਦਿਓ, ਅਸੀਂ ਤੁਹਾਨੂੰ ਅਜਿਹੇ ਸਵਾਲ ਪੁੱਛਾਂਗੇ ਜੋ ਸਿਰਫ਼ ਓਨਰ ਹੀ ਜਾਣ ਸਕਦਾ ਹੈ। ਸਹੀ ਜਵਾਬ ਦੇਣ ਵਿੱਚ ਅਸਫ਼ਲ ਰਹਿਣ ਦਾ ਮਤਲਬ ਹੈ ਕਿ ਅਸੀਂ ਤੁਹਾਡੇ ਅਕਾਊਂਟ ਨੂੰ ਅਨਲਾੱਕ ਨਹੀਂ ਕਰ ਸਕਾਂਗੇ।