ਕੰਪਨੀ ਦਾ ਦ੍ਰਿਸ਼ਟੀਕੋਣ ਵੈੱਬਸਾਈਟ/ਐਪਲੀਕੇਸ਼ਨ ਰਾਹੀਂ ਵੱਖ-ਵੱਖ ਭੂਗੋਲਿਆਂ ਖੇਤਰਾਂ ਅਤੇ ਭਾਸ਼ਾਵਾਂ ਦੇ ਯੂਜ਼ਰਸ ਦੁਆਰਾ ਕਹਾਣੀ ਸੁਣਾਉਣ ਨੂੰ ਉਤਸ਼ਾਹਿਤ ਕਰਨਾ ਹੈ। ਇਹ ਜ਼ਰੂਰੀ ਹੈ ਕਿ ਹਰੇਕ ਲੇਖਕ ਦੀਆਂ ਪ੍ਰਕਾਸ਼ਿਤ ਰਚਨਾਵਾਂ ਮੌਲਿਕ ਹੋਣ ਅਤੇ ਲੇਖਕ ਨੂੰ ਉਹਨਾਂ ਨੂੰ ਪ੍ਰਕਾਸ਼ਿਤ ਕਰਨ ਦੇ ਕਾਨੂੰਨ ਦੇ ਅਧੀਨ ਪੂਰੇ ਅਧਿਕਾਰ ਹੋਣ। ਅਸੀਂ ਕਾਪੀਰਾਈਟ ਨੀਤੀ ਦੇ ਅਨੁਸਾਰ ਅਤੇ ਕਾਨੂੰਨ ਦੇ ਅਨੁਸਾਰ ਲੋੜੀਂਦੇ ਅਜਿਹੀਆਂ ਪ੍ਰਕਾਸ਼ਿਤ ਰਚਨਾਵਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ ਜੋ ਅਸਲ ਨਹੀਂ ਹਨ ਜਾਂ ਜਿਹਨਾਂ ਕੋਲ ਪ੍ਰਕਾਸ਼ਿਤ ਕੀਤੇ ਜਾਣ ਦੇ ਲੋੜੀਂਦੇ ਅਧਿਕਾਰ ਨਹੀਂ ਹਨ। ਕਿਰਪਾ ਕਰਕੇ ਹੇਠਾਂ ਦੱਸੇ ਅਨੁਸਾਰ ਘੱਟੋ-ਘੱਟ ਲੋੜਾਂ ਦੀ ਪਾਲਣਾ ਕਰੋ:
-
ਕੇਵਲ ਅਜਿਹੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰੋ ਜੋ ਤੁਸੀਂ, ਲੇਖਕ ਵਜੋਂ, ਮੂਲ ਰੂਪ ਵਿੱਚ ਲਿਖੀਆਂ ਹਨ।
-
ਕਿਸੇ ਐਸੀ ਰਚਨਾ ਨੂੰ ਪ੍ਰਕਾਸ਼ਿਤ ਨਾ ਕਰੋ ਜੋ ਉਹਨਾਂ ਸਰੋਤਾਂ ਤੋਂ ਕਾਪੀ ਕੀਤਾ ਜਾਂ ਲਿਆ ਗਿਆ ਹੋਵੇ ਜਿੱਥੇ ਮੂਲ ਲੇਖਕ ਅਗਿਆਤ ਹੈ ਜਾਂ ਜੋ ਜਨਤਕ ਡੋਮੇਨ ਵਿੱਚ ਹੈ (ਉਦਾਹਰਨ: ਵਿਕੀਪੀਡੀਆ/ਵੱਟਸਐਪ ਮੈਸਜ)।
-
ਜੇਕਰ ਤੁਸੀਂ ਐਸੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਦੇ ਹੋ ਜੋ ਦੂਜਿਆਂ ਨਾਲ ਸਬੰਧਤ ਹਨ, ਤਾਂ ਤੁਹਾਨੂੰ ਅਜਿਹਾ ਕਰਨ ਲਈ ਅਤੇ ਇਸ ਦੇ ਸਬੂਤ ਨੂੰ ਕਾਇਮ ਰੱਖਣ ਲਈ, ਕਾਨੂੰਨ ਦੇ ਅਨੁਸਾਰ, ਪਹਿਲਾਂ ਲਿਖਤੀ ਇਜਾਜ਼ਤ ਪ੍ਰਾਪਤ ਕਰਨੀ ਚਾਹੀਦੀ ਹੋਏਗੀ।
-
ਕਿਸੇ ਵੀ ਐਸੀ ਰਚਨਾ ਨੂੰ ਪ੍ਰਕਾਸ਼ਿਤ ਨਾ ਕਰੋ ਜੋ ਪਹਿਲਾਂ ਹੀ ਕਿਸੇ ਵੀ ਫਾਰਮੈਟ ਜਾਂ ਭਾਸ਼ਾ ਵਿੱਚ ਪ੍ਰਕਾਸ਼ਿਤ ਹੈ ਅਤੇ ਉਸਦੀ ਅੰਸ਼ਕ ਤੌਰ 'ਤੇ ਜਾਂ ਪੂਰੀ ਤਰ੍ਹਾਂ ਨਕਲ ਕੀਤੀ ਗਈ ਹੈ। (ਉਦਾਹਰਨ: ਫਿਲਮਾਂ, ਟੈਲੀਵਿਜ਼ਨ ਸੀਰੀਅਲ)
-
ਕਿਸੇ ਹੋਰ ਵਿਅਕਤੀ ਦੀ ਰਚਨਾ ਦਾ ਕਿਸੇ ਵੱਖਰੀ ਭਾਸ਼ਾ ਵਿੱਚ ਅਨੁਵਾਦ ਕਰਨਾ ਅਤੇ ਉਸ ਨੂੰ ਪ੍ਰਕਾਸ਼ਿਤ ਕਰਨਾ ਸਿਰਫ਼ ਪੂਰਵ ਲਿਖਤੀ ਇਜਾਜ਼ਤ ਤੋਂ ਬਾਅਦ, ਕਾਨੂੰਨ ਦੇ ਅਨੁਸਾਰ, ਅਤੇ ਕਿਸੇ ਵੀ ਮਾਲੀਆ ਹਿੱਸੇਦਾਰੀ ਪ੍ਰਬੰਧਾਂ 'ਤੇ ਆਪਸੀ ਸਹਿਮਤੀ ਨਾਲ ਕੀਤਾ ਜਾਣਾ ਚਾਹੀਦਾ ਹੈ।
-
ਕਿਸੇ ਹੋਰ ਦੇ ਕੰਮ ਜਾਂ ਰਚਨਾ ਨੂੰ ਦੁਬਾਰਾ ਸਾਂਝਾ ਕਰਨ ਤੋਂ ਬਚੋ ਭਾਵੇਂ ਤੁਸੀਂ ਕ੍ਰੈਡਿਟ ਦੇਣ ਲਈ ਮੂਲ ਲੇਖਕ ਦੇ ਨਾਮ ਦਾ ਜ਼ਿਕਰ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਅਜਿਹਾ ਕਰਨ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਅਜਿਹੇ ਕੰਮਾਂ ਲਈ ਲੇਖਕ ਦੁਆਰਾ ਜਾਂ ਲਾਗੂ ਕਾਨੂੰਨ ਦੇ ਅਨੁਸਾਰ ਲਿਖਤੀ ਇਜਾਜ਼ਤ ਲੈ ਕੇ ਕਿਸੇ ਵੀ ਕਾਪੀਰਾਈਟ ਸ਼ਰਤਾਂ ਦੀ ਪਾਲਣਾ ਕਰ ਰਹੇ ਹੋ।
-
ਜੇਕਰ ਕੋਈ ਪ੍ਰਕਾਸ਼ਿਤ ਰਚਨਾ ਕਿਸੇ ਹੋਰ ਲੇਖਕ ਦੇ ਨਾਲ ਮਿਲ ਕੇ ਲਿਖੀ ਗਈ ਹੈ, ਤਾਂ ਯਕੀਨੀ ਬਣਾਓ ਕਿ ਤੁਸੀਂ ਅਜਿਹੇ ਸਹਿ-ਲੇਖਕ ਤੋਂ ਉਚਿਤ ਅਧਿਕਾਰ ਅਤੇ ਇਜਾਜ਼ਤ ਦੀ ਮੰਗ ਕਰਦੇ ਹੋ ਅਤੇ ਪ੍ਰਕਾਸ਼ਿਤ ਰਚਨਾ ਵਿੱਚ ਅਜਿਹੇ ਵਿਅਕਤੀ ਨੂੰ ਉਚਿਤ ਕ੍ਰੈਡਿਟ ਦਿੰਦੇ ਹੋ।