ਨੋਟ: ਰਿਕਵੈਸਟ ਦੀ ਮਾਤਰਾ ਦੇ ਆਧਾਰ 'ਤੇ ਤੁਹਾਡਾ ਪਾਸਵਰਡ ਰੀਸੈੱਟ ਲਿੰਕ ਪ੍ਰਾਪਤ ਕਰਨ ਵਿੱਚ 24 ਘੰਟੇ ਲੱਗ ਸਕਦੇ ਹਨ। ਜੇਕਰ ਤੁਹਾਨੂੰ 24 ਘੰਟਿਆਂ ਬਾਅਦ ਆਪਣਾ ਪਾਸਵਰਡ ਪ੍ਰਾਪਤ ਨਹੀਂ ਹੁੰਦਾ ਤਾਂ ਸਮੱਸਿਆ ਦਾ ਹੱਲ ਕਰਨ ਲਈ ਜਾਂ ਸਪੋਰਟ ਟੀਮ ਨਾਲ ਸੰਪਰਕ ਕਰਨ ਲਈ ਹੇਠਾਂ ਦਿੱਤੇ ਲਿੰਕਸ ਨੂੰ ਫੋਲੋ ਕਰੋ।
ਤੁਹਾਡਾ ਪਾਸਵਰਡ ਤੁਹਾਡੇ ਅਕਾਊਂਟ ਵਿੱਚ ਲੋਗਇਨ ਕਰਨ ਦੀ ਕੁੰਜੀ ਹੈ। ਤੁਸੀਂ ਇਸਨੂੰ ਕਿਸੇ ਵੀ ਸਮੇਂ ਬਦਲ ਸਕਦੇ ਹੋ ਜਾਂ ਜੇਕਰ ਤੁਸੀਂ ਇਸਨੂੰ ਭੁੱਲ ਗਏ ਹੋ ਤਾਂ ਇਸਨੂੰ ਰੀਸੈੱਟ ਕਰ ਸਕਦੇ ਹੋ।
ਇੱਥੇ ਤੁਹਾਡੇ ਪਾਸਵਰਡ ਬਾਰੇ ਕੁਝ ਮਹੱਤਵਪੂਰਨ ਜਾਣਕਾਰੀ ਹੈ:
· ਇਹ 6 ਤੋਂ 20 ਅੱਖਰਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ
· ਤੁਸੀਂ ਵੱਡੇ ਅਤੇ ਛੋਟੇ ਅੱਖਰ [A-Z, a-z], ਨੰਬਰ [0-9], ਜਾਂ ^%$& ਵਰਗੇ ਚਿੰਨ੍ਹਾਂ ਦੀ ਵਰਤੋਂ ਕਰ ਸਕਦੇ ਹੋ।
. ਜਦੋਂ ਤੁਸੀਂ ਆਪਣੇ ਅਕਾਊਂਟ ਤੋਂ ਲੋਗਇਨ ਜਾਂ ਆਊਟ ਹੋ ਜਾਂਦੇ ਹੋ ਤਾਂ ਤੁਹਾਡਾ ਪਾਸਵਰਡ ਰੀਸੈੱਟ ਕੀਤਾ ਜਾ ਸਕਦਾ ਹੈ।
· ਜੇਕਰ ਤੁਸੀਂ ਆਪਣਾ ਪਾਸਵਰਡ ਰੀਸੈੱਟ ਕਰਦੇ ਹੋ, ਤਾਂ ਇਹ ਤੁਹਾਨੂੰ ਸਾਰਿਆਂ ਡਿਵਾਈਸਾਂ ਤੋਂ ਲੋਗ ਆਊਟ ਕਰ ਦੇਵੇਗਾ।
· ਆਪਣਾ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰੋ; ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖੋ !
ਕਿਰਪਾ ਕਰਕੇ ਨੋਟ ਕਰੋ: ਤੁਸੀਂ ਸਿਰਫ਼ ਆਪਣੇ ਅਕਾਊਂਟ ਨਾਲ ਲਿੰਕ ਕੀਤੇ ਈਮੇਲ ਅਕਾਊਂਟ ਨਾਲ ਹੀ ਆਪਣਾ ਪਾਸਵਰਡ ਰੀਸੈੱਟ ਕਰ ਸਕਦੇ ਹੋ; ਪਾਸਵਰਡ ਰੀਸੈੱਟ ਈਮੇਲ ਕਿਸੇ ਹੋਰ ਈਮੇਲ 'ਤੇ ਨਹੀਂ ਭੇਜੀ ਜਾ ਸਕਦੀ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਇੱਕ ਗ਼ਲਤ ਈਮੇਲ ਪਤੇ ਨਾਲ ਆਪਣਾ ਅਕਾਊਂਟ ਬਣਾਇਆ ਹੈ ਤਾਂ ਤੁਸੀਂ ਆਪਣਾ ਪਾਸਵਰਡ ਰੀਸੈੱਟ ਕਰਨ ਦੇ ਯੋਗ ਨਹੀਂ ਹੋਵੋਗੇ।
ਆਪਣਾ ਪਾਸਵਰਡ ਰੀਸੈੱਟ ਕਰਨਾ
ਜੇਕਰ ਤੁਸੀਂ ਆਪਣਾ ਪਾਸਵਰਡ ਨਹੀਂ ਜਾਣਦੇ ਜਾਂ ਤੁਸੀਂ ਭੁੱਲ ਗਏ ਹੋ ਤਾਂ ਤੁਸੀਂ ਇਸਨੂੰ ਰੀਸੈੱਟ ਕਰ ਸਕਦੇ ਹੋ। ਪਾਸਵਰਡ ਐਨਕ੍ਰਿਪਟਡ ਰੱਖੇ ਜਾਂਦੇ ਹਨ ਅਤੇ ਤੁਹਾਡੀ ਸੈਟਿੰਗ ਵਿੱਚ ਤੁਹਾਡਾ ਪਾਸਵਰਡ ਦੇਖਣ ਦਾ ਕੋਈ ਤਰੀਕਾ ਨਹੀਂ ਹੈ।
ਐਂਡਰੌਇਡ ਫੋਨ ਤੋਂ:
-
ਆਪਣੇ ਅਕਾਊਂਟ ਨੂੰ ਲੋਗ ਆਊਟ ਕਰੋ
-
ਐਪ ਖੋਲ੍ਹੋ
-
ਈਮੇਲ ਨਾਲ ਸਾਈਨ ਇਨ 'ਤੇ ਟੈਪ ਕਰੋ।
-
ਆਪਣੇ ਅਕਾਊਂਟ ਨਾਲ ਲਿੰਕ ਕੀਤੀ ਈਮੇਲ ਦਰਜ ਕਰੋ।
-
ਪਾਸਵਰਡ ਭੁੱਲ ਗਏ 'ਤੇ ਟੈਪ ਕਰੋ
ਵੈੱਬਸਾਈਟ ਤੋਂ:
-
www.pratilipi.com ਤੇ ਜਾਓ
-
ਉੱਪਰ ਸੱਜੇ ਕੋਨੇ ਵਿੱਚ ਸਾਈਨ ਇਨ 'ਤੇ ਕਲਿੱਕ ਕਰੋ
-
ਪਾਸਵਰਡ ਭੁੱਲ ਗਏ 'ਤੇ ਕਲਿੱਕ ਕਰੋ (ਸਾਈਨ ਇਨ ਬਟਨ ਦੇ ਹੇਠਾਂ)
-
ਆਪਣੇ ਅਕਾਊਂਟ ਨਾਲ ਲਿੰਕ ਕੀਤੀ ਈਮੇਲ ਦਰਜ ਕਰੋ
-
ਰੀਸੈੱਟ ਪਾਸਵਰਡ 'ਤੇ ਕਲਿੱਕ ਕਰੋ
ਤੁਹਾਡਾ ਪਾਸਵਰਡ ਬਦਲਣਾ
ਜੇਕਰ ਤੁਸੀਂ ਆਪਣਾ ਪਾਸਵਰਡ ਜਾਣਦੇ ਹੋ, ਤਾਂ ਤੁਸੀਂ ਇਸਨੂੰ ਆਪਣੀ ਸੈਟਿੰਗ ਵਿੱਚ ਬਦਲ ਸਕਦੇ ਹੋ।
ਐਂਡਰੌਇਡ ਤੋਂ:
-
ਆਪਣੀ ਪ੍ਰੋਫਾਈਲ 'ਤੇ ਜਾਓ (ਉੱਪਰ ਸੱਜੇ ਪਾਸੇ ਆਪਣੀ ਪ੍ਰੋਫਾਈਲ ਫੋਟੋ 'ਤੇ ਟੈਪ ਕਰੋ)
-
ਉੱਪਰ ਸੱਜੇ ਕੋਨੇ ਵਿੱਚ ਸੈਟਿੰਗ 'ਤੇ ਟੈਪ ਕਰੋ
-
ਅਕਾਊਂਟ ਸੈਟਿੰਗ ਚੁਣੋ
-
ਪਾਸਵਰਡ ਬਦਲੋ ਤੇ ਕਲਿੱਕ ਕਰੋ
-
ਆਪਣਾ ਨਵਾਂ ਪਾਸਵਰਡ ਦੋ ਵਾਰ ਟਾਈਪ ਕਰੋ, ਪੁਰਾਣਾ ਪਾਸਵਰਡ ਇੱਕ ਵਾਰ
ਵੈੱਬਸਾਈਟ ਤੋਂ:
-
ਉੱਪਰ ਸੱਜੇ ਕੋਨੇ ਵਿੱਚ ਪ੍ਰੋਫਾਈਲ 'ਤੇ ਕਲਿੱਕ ਕਰੋ
-
ਸੈਟਿੰਗ ਚੁਣੋ
-
'ਅਪਡੇਟ ਪਾਸਵਰਡ’ ਤੇ ਕਲਿੱਕ ਕਰੋ
-
ਆਪਣਾ ਪੁਰਾਣਾ ਪਾਸਵਰਡ, ਅਤੇ ਆਪਣਾ ਨਵਾਂ ਪਾਸਵਰਡ ਦੋ ਵਾਰ ਟਾਈਪ ਕਰੋ
-
ਬਦਲਾਵ ਸੇਵ ਕਰੋ ਤੇ ਟੈਪ ਕਰੋ
ਜੇਕਰ ਇਹ ਅਜੇ ਵੀ ਇਸ ਸਮੱਸਿਆ ਵਿੱਚ ਤੁਹਾਡੀ ਮਦਦ ਨਹੀਂ ਕਰਦਾ ਹੈ, ਤਾਂ ਕਿਰਪਾ ਕਰਕੇ ਸਪੋਰਟ ਰਾਹੀਂ ਇੱਕ ਟਿਕਟ ਜਮ੍ਹਾਂ ਕਰੋ ਅਤੇ ਸਾਨੂੰ ਤੁਹਾਡੀ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ।
ਉਸ ਈਮੇਲ ਤੋਂ ਸਾਨੂੰ ਮੇਲ ਕਰੋ ਜਿਸ ਨਾਲ ਤੁਸੀਂ ਅਕਾਊਂਟ ਲਿੰਕ ਕੀਤਾ ਹੈ।