ਲੜੀਵਾਰ ਰਚਨਾ ਕਿਵੇਂ ਲਿਖ ਸਕਦੇ ਹਾਂ ?

ਜੇਕਰ ਤੁਸੀਂ ਪਹਿਲਾਂ ਹੀ ਆਪਣੀ ਕਹਾਣੀ ਲਿਖ ਲਈ ਹੈ, ਤਾਂ ਤੁਸੀਂ ਕਿਸੇ ਵੀ ਸਮੇਂ ਇਸ ਵਿੱਚ ਇੱਕ ਭਾਗ ਜੋੜ ਸਕਦੇ ਹੋ ਅਤੇ ਇਸਨੂੰ ਇੱਕ ਲੜੀਵਾਰ ਵਿੱਚ ਬਦਲ ਸਕਦੇ ਹੋ।

  1. ਹੇਠਾਂ ਨੈਵੀਗੇਸ਼ਨ ਬਾਰ ਵਿੱਚ ਲਿਖੋ ਬਟਨ 'ਤੇ ਟੈਪ ਕਰੋ

  2. ਆਪਣੀ ਕਹਾਣੀ ਤੇ ਜਾਓ 

  3. ਹੇਠਾਂ ਨਵਾਂ ਭਾਗ ਜੋੜੋ 'ਤੇ ਟੈਪ ਕਰੋ

  4. ਆਪਣੀ ਕਹਾਣੀ ਦੇ ਭਾਗ ਨੂੰ ਟਾਈਟਲ ਦਿਓ ਅਤੇ ਲਿਖਣਾ ਸ਼ੁਰੂ ਕਰੋ 

  5. ਤੁਸੀਂ ਤਸਵੀਰਾਂ ਵੀ ਜੋੜ ਸਕਦੇ ਹੋ; ਮੀਡੀਆ ਨੂੰ ਜੋੜਨ 'ਤੇ ਸਾਡੇ ਗਾਈਡ ਨੂੰ ਦੇਖੋ।

 

ਇੱਕ ਵਾਰ ਜਦੋਂ ਤੁਸੀਂ ਲਿਖਣਾ ਪੂਰਾ ਕਰ ਲੈਂਦੇ ਹੋ ਅਤੇ ਆਪਣੇ ਭਾਗ ਨੂੰ ਟਾਈਟਲ ਦੇ ਦਿੰਦੇ ਹੋ, ਤਾਂ ਤੁਹਾਡੇ ਕੋਲ ਹੇਠਾਂ ਦਿੱਤੇ ਵਿਕਲਪ ਹੁੰਦੇ ਹਨ:

 

  • ਭਾਗ ਸੇਵ ਕਰੋ 

    • ਉੱਪਰ ਸੱਜੇ ਕੋਨੇ ਵਿੱਚ ਸੇਵ ਆਈਕਨ 'ਤੇ ਟੈਪ ਕਰੋ

 

  • ਭਾਗ ਦਾ ਪ੍ਰਿਵਿਊ ਦੇਖੋ 

    • ਉੱਪਰ ਸੱਜੇ ਕੋਨੇ ਵਿੱਚ ਹੋਰ ਵਿਕਲਪ ਬਟਨ 'ਤੇ ਟੈਪ ਕਰੋ

    • ਪ੍ਰਿਵਿਊ ਤੇ ਕਲਿੱਕ ਕਰੋ 

 

  • ਭਾਗ ਨੂੰ ਪ੍ਰਕਾਸ਼ਿਤ ਕਰੋ 

    • ਉੱਪਰ ਸੱਜੇ ਕੋਨੇ ਵਿੱਚ ਪ੍ਰਕਾਸ਼ਿਤ ਬਟਨ 'ਤੇ ਟੈਪ ਕਰੋ

    • ਪ੍ਰਕਾਸ਼ਿਤ ਤੇ ਕਲਿੱਕ ਕਰੋ 

 

ਇੱਕ ਵਾਰ ਜਦੋਂ ਤੁਸੀਂ ਇੱਕ ਕਹਾਣੀ ਵਿੱਚ ਇੱਕ ਨਵਾਂ ਭਾਗ ਜੋੜ ਲੈਂਦੇ ਹੋ ਅਤੇ ਇੱਕ ਲੜੀਵਾਰ ਬਣਾ ਲੈਂਦੇ ਹੋ ਤਾਂ ਤੁਸੀਂ ਇਸ ਲੜੀਵਾਰ ਵਿੱਚ ਪਹਿਲਾਂ ਤੋਂ ਪ੍ਰਕਾਸ਼ਿਤ ਭਾਗ ਵੀ ਸ਼ਾਮਿਲ ਕਰ ਸਕਦੇ ਹੋ।

  1. ਹੇਠਾਂ ਨੈਵੀਗੇਸ਼ਨ ਬਾਰ ਵਿੱਚ ਲਿਖੋ ਬਟਨ 'ਤੇ ਟੈਪ ਕਰੋ

  2. ਕਹਾਣੀ ਤੇ ਜਾਓ 

  3. ਉੱਪਰੀ ਸੱਜੇ ਕੋਨੇ ਤੋਂ ਹੋਰ ਵਿਕਲਪਾਂ 'ਤੇ ਟੈਪ ਕਰੋ

  4. ਪਹਿਲਾਂ ਤੋਂ ਪ੍ਰਕਾਸ਼ਿਤ ਭਾਗ ਜੋੜੋ ਤੇ ਟੈਪ ਕਰੋ 

  5. ਕਹਾਣੀਆਂ ਨੂੰ ਟੈਪ ਕਰਕੇ ਚੁਣੋ

  6. ਜੋੜੋ ਬਟਨ ਤੇ ਟੈਪ ਕਰੋ 

ਕੀ ਇਹ ਲੇਖ ਮਦਦਗਾਰ ਸੀ ?