ਅਸੀਂ ਪ੍ਰਕਾਸ਼ਿਤ ਕੰਮਾਂ/ਇਨਪੁਟਸ ਵਿੱਚ ਕਿਸੇ ਵੀ ਅਜਿਹੇ ਕੰਟੇੰਟ ਨੂੰ ਬਰਦਾਸ਼ਤ ਨਹੀਂ ਕਰਦੇ ਜੋ ਕਿਸੇ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਉਸ ਦੀ ਨਿੱਜੀ ਜਾਣਕਾਰੀ ਨੂੰ ਪ੍ਰਗਟ ਕਰਦੀ ਹੈ। ਖਾਸ ਤੌਰ 'ਤੇ:
-
ਕਿਸੇ ਵਿਅਕਤੀ ਦੀ ਇਜਾਜ਼ਤ ਤੋਂ ਬਿਨਾਂ ਅਜਿਹੀ ਜਾਣਕਾਰੀ ਪ੍ਰਕਾਸ਼ਿਤ ਨਾ ਕਰੋ ਜੋ ਕਿਸੇ ਵਿਅਕਤੀ ਦੀ ਪਛਾਣ ਕਰਨ ਦੇ ਸਮਰੱਥ ਹੋਵੇ।
-
ਜਨਤਕ ਹਸਤੀਆਂ ਬਾਰੇ ਜਾਣਕਾਰੀ ਪੋਸਟ ਕਰਨਾ ਲਾਜ਼ਮੀ ਤੌਰ 'ਤੇ ਅਜਿਹੀ ਜਾਣਕਾਰੀ ਤੱਕ ਸੀਮਿਤ ਹੋਣਾ ਚਾਹੀਦਾ ਹੈ ਜੋ ਮੁਫ਼ਤ ਵਿੱਚ ਉਪਲੱਬਧ ਹੈ ਜਾਂ ਅਜਿਹੀ ਜਾਣਕਾਰੀ ਜਿਸ ਤੱਕ ਕਾਨੂੰਨੀ ਤੌਰ 'ਤੇ ਪਹੁੰਚ ਕੀਤੀ ਗਈ ਹੈ।
-
ਕਿਸੇ ਵੀ ਵਿਅਕਤੀ ਦੀ ਪੂਰਵ ਸਹਿਮਤੀ ਤੋਂ ਬਿਨਾਂ ਕੋਈ ਵੀ ਨਿੱਜੀ ਜਾਣਕਾਰੀ ਜਾਂ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਜਾਂ ਡੇਟਾ ਪ੍ਰਕਾਸ਼ਿਤ ਨਾ ਕਰੋ। ਨਿੱਜੀ ਜਾਣਕਾਰੀ ਅਤੇ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਜਾਂ ਡੇਟਾ ਵਿੱਚ ਤਸਵੀਰਾਂ, ਈਮੇਲ, ਚੈਟ ਜਾਂ ਕਿਸੇ ਹੋਰ ਰੂਪ ਰਾਹੀਂ ਨਿੱਜੀ ਸੰਚਾਰ, ਰਿਹਾਇਸ਼ੀ ਪਤਾ, ਬੈਂਕ ਖਾਤੇ ਦੇ ਵੇਰਵੇ, ਜਿਨਸੀ ਰੁਝਾਨ, ਲਿੰਗ ਪਛਾਣ, ਸਰਕਾਰ ਦੁਆਰਾ ਜਾਰੀ ਕੀਤੀ ਪਛਾਣ ਜਾਂ ਹੋਰ ਦਸਤਾਵੇਜ਼, IP ਐਡਰੈੱਸ, ਜਾਂ ਕੋਈ ਵੀ ਵੇਰਵਿਆਂ ਜੋ ਆਮ ਜਨਤਾ ਨੂੰ ਨਹੀਂ ਪਤਾ ਸ਼ਾਮਲ ਹੋ ਸਕਦੇ ਹਨ ਪਰ ਇਹ ਇਹਨਾਂ ਤੱਕ ਸੀਮਿਤ ਨਹੀਂ ਹੈ।
-
ਕਿਸੇ ਵੀ ਵਿਅਕਤੀ ਦੁਆਰਾ ਗੈਰ-ਕਾਨੂੰਨੀ ਕਾਰਵਾਈਆਂ ਦੇ ਨਤੀਜੇ ਵਜੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਪ੍ਰਕਾਸ਼ਿਤ ਨਾ ਕਰੋ, ਜਿਸ ਵਿੱਚ ਹੈਕਿੰਗ ਵੀ ਸ਼ਾਮਲ ਹੈ ਪਰ ਇਹ ਇੱਥੋਂ ਤੱਕ ਸੀਮਿਤ ਨਹੀਂ ਹੈ।
-
ਅਜਿਹੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਨਾ ਕਰੋ ਜੋ ਕਿਸੇ ਦੀ ਆਫਲਾਈਨ ਪਛਾਣ ਦਾ ਖ਼ੁਲਾਸਾ ਕਰਦੀ ਹੈ ਜਾਂ ਕਿਸੇ ਵਿਅਕਤੀ ਦੀ ਆਫਲਾਈਨ ਪਛਾਣ ਨੂੰ ਉਸਦੀ ਆਨਲਾਈਨ ਪਛਾਣ ਨਾਲ ਜੋੜਦੀ ਹੈ ਜਾਂ ਕੋਈ ਹੋਰ ਅਜਿਹੀਆਂ ਗਤੀਵਿਧੀਆਂ ਜਿਸ ਨੂੰ ਡੌਕਸਿੰਗ ਵਜੋਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ।
-
ਕਿਸੇ ਵੀ ਐਸੀ ਚੀਜ਼ ਨੂੰ ਪ੍ਰਕਾਸ਼ਿਤ ਨਾ ਕਰੋ, ਜਾਂ ਸਾਡੀਆਂ ਸੇਵਾਵਾਂ ਜਾਂ ਵਿਸ਼ੇਸ਼ਤਾਵਾਂ ਵਿੱਚੋਂ ਕਿਸੇ ਦੀ ਐਸੀ ਚੀਜ਼ ਦੀ ਵਰਤੋਂ ਨਾ ਕਰੋ, ਜੋ ਵਿਅਕਤੀਆਂ ਦੀ ਗੋਪਨੀਯਤਾ ਦੀ ਉਲੰਘਣਾ ਜਾਂ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੀ ਗੋਪਨੀਯਤਾ ਦੀ ਉਲੰਘਣਾ ਲਈ ਨਿਰਦੇਸ਼ ਜਾਂ ਉਤਸ਼ਾਹ ਜਾਂ ਉਤੇਜਨਾ ਪ੍ਰਦਾਨ ਕਰਦੀ ਹੈ।
-
ਅਜਿਹੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਨਾ ਕਰੋ ਜੋ ਕਿਸੇ ਕਾਰਪੋਰੇਟ ਕੰਪਨੀ ਦੀ ਗੁਪਤ, ਵਰਗੀਕ੍ਰਿਤ ਜਾਂ ਮਲਕੀਅਤ ਦੀ ਜਾਣਕਾਰੀ ਦੇ ਬਰਾਬਰ ਹੋ ਸਕਦੀ ਹੈ, ਜਿਸ ਵਿੱਚ ਕੰਪਨੀਆਂ ਦੀ ਕੋਈ ਵਪਾਰਕ ਭੇਦ, ਤਕਨੀਕੀ ਡੇਟਾ ਜਾਂ ਹਦਾਇਤ ਮੈਨੂਅਲ ਦੀ ਕੋਈ ਵਿੱਤੀ ਜਾਣਕਾਰੀ ਸ਼ਾਮਲ ਹੈ ਪਰ ਇਹ ਇੱਥੋਂ ਤੱਕ ਸੀਮਿਤ ਨਹੀਂ ਹੈ।
-
ਕਿਸੇ ਵੀ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਪੋਸਟ ਨਾ ਕਰੋ ਜੋ ਉਸ ਸਮੇਂ ਲਾਗੂ ਕਿਸੇ ਕਾਨੂੰਨ ਦੀ ਉਲੰਘਣਾ ਕਰਦਾ ਹੈ।
ਜੇਕਰ ਸਾਨੂੰ ਕਿਸੇ ਵਿਅਕਤੀ ਦੁਆਰਾ ਐਸੀਆਂ ਤਸਵੀਰਾਂ ਦੇ ਵਿਰੁੱਧ ਕੋਈ ਰਿਪੋਰਟ ਮਿਲਦੀ ਹੈ ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ:
-
ਕਿਸੇ ਵੀ ਵਿਅਕਤੀ ਦੇ ਨਿੱਜੀ ਖੇਤਰ ਨੂੰ ਉਜਾਗਰ ਕਰਦਾ ਹੈ।
-
ਕਿਸੇ ਵੀ ਵਿਅਕਤੀ ਨੂੰ ਪੂਰੀ ਜਾਂ ਅੰਸ਼ਕ ਨਗਨਤਾ ਵਿੱਚ ਦਿਖਾਉਂਦਾ ਹੈ ਜਾਂ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਜਿਨਸੀ ਕਿਰਿਆ ਜਾਂ ਆਚਰਣ ਵਿੱਚ ਦਿਖਾਉਂਦਾ ਜਾਂ ਦਰਸਾਉਂਦਾ ਹੈ।
-
ਕਿਸੇ ਵੀ ਵਿਅਕਤੀ ਦੀ ਇਲੈਕਟ੍ਰਾਨਿਕ ਰੂਪ ਵਿੱਚ ਨਕਲ ਕਰਦਾ ਹੈ, ਜਿਸ ਵਿੱਚ ਨਕਲੀ ਰੂਪ ਵਿੱਚ ਤਿਆਰ ਕੀਤੀਆਂ ਤਸਵੀਰਾਂ ਸ਼ਾਮਲ ਹਨ।
ਇਸ ਤੋਂ ਇਲਾਵਾ, ਇੱਕ ਯੂਜ਼ਰ ਕੰਪਨੀ ਨੂੰ ਆਪਣੀ ਪ੍ਰੋਫਾਈਲ ਨੂੰ ਡੀਐਕਟੀਵੇਟ ਕਰਨ ਲਈ ਬੇਨਤੀ ਕਰ ਸਕਦਾ ਹੈ ਅਤੇ ਕੰਪਨੀ ਅਜਿਹਾ ਕਰਨ ਲਈ ਅੱਗੇ ਵਧੇਗੀ। ਡੀਐਕਟੀਵੇਟ ਹੋਣ 'ਤੇ, ਯੂਜ਼ਰ ਦੁਆਰਾ ਪ੍ਰਕਾਸ਼ਿਤ ਕੰਮ/ਇਨਪੁਟਸ ਹੁਣ ਹੋਰ ਯੂਜ਼ਰਸ ਨੂੰ ਵੈੱਬਸਾਈਟ/ਐਪਲੀਕੇਸ਼ਨ 'ਤੇ ਨਹੀਂ ਦਿਖਾਏ ਜਾਣਗੇ। ਹਾਲਾਂਕਿ, ਜੇਕਰ ਯੂਜ਼ਰ ਵੈੱਬਸਾਈਟ/ਐਪਲੀਕੇਸ਼ਨ 'ਤੇ ਨਵੇਂ ਸਿਰੇ ਤੋਂ ਲਾਗਇਨ ਕਰਦਾ ਹੈ, ਤਾਂ ਅਜਿਹੇ ਪ੍ਰਕਾਸ਼ਿਤ ਕੰਮ/ਇਨਪੁਟਸ ਦੁਬਾਰਾ ਦਿਖਾਈ ਦੇਣਗੇ।