ਪ੍ਰਤੀਲਿਪੀ ਵਿੱਚ ਚਰਚਾ ਵਿੱਚ ਹਿੱਸਾ ਲਵੋ ਫ਼ੀਚਰ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ ?

ਪ੍ਰਤੀਲਿਪੀ ਚਰਚਾ ਫ਼ੀਚਰ ਸਾਡੇ ਲੇਖਕਾਂ ਅਤੇ ਪਾਠਕਾਂ ਲਈ ਇੱਕ ਵਿਸ਼ੇਸ਼ ਫ਼ੀਚਰ ਹੈ ਜਿੱਥੇ ਅਸੀਂ ਰੋਜ਼ਾਨਾ ਵੱਖ-ਵੱਖ ਸ਼ੈੱਲੀਆਂ ਤੋਂ ਵੱਖ-ਵੱਖ ਸਵਾਲ ਪੋਸਟ ਕਰਦੇ ਹਾਂ। ਤੁਸੀਂ ਵਿਸ਼ੇ 'ਤੇ ਆਪਣੇ ਕੀਮਤੀ ਕੰਮੈਂਟਸ, ਵਿਚਾਰ ਜਾਂ ਤਜਰਬੇ ਰੱਖ ਸਕਦੇ ਹੋ ਅਤੇ ਸਾਥੀ ਮੈਂਬਰਾਂ ਨਾਲ ਇਸ ਬਾਰੇ ਚਰਚਾ ਕਰ ਸਕਦੇ ਹੋ।

 

ਵਿਚਾਰ-ਵਟਾਂਦਰੇ ਅਤੇ ਉਸਾਰੂ ਦਲੀਲਾਂ ਹਮੇਸ਼ਾ ਸਾਡੇ ਸੱਭਿਆਚਾਰ ਦਾ ਮੂਲ ਤੱਤ ਰਹੇ ਹਨ। ਸਾਡਾ ਮੰਨਣਾ ਹੈ ਕਿ ਭਾਵੇਂ ਕਿਸੇ ਦੀ ਉਮਰ ਜਾਂ ਪੇਸ਼ਾ ਕੋਈ ਵੀ ਹੋਵੇ, ਹਰੇਕ ਕੋਲ ਸਾਂਝਾ ਕਰਨ ਲਈ ਵੱਖਰਾ ਗਿਆਨ ਅਤੇ ਅਨੁਭਵ ਹੁੰਦਾ ਹੈ। ਇਸ ਤਰ੍ਹਾਂ, ਕੋਈ ਵੀ ਸਾਥੀ ਮੈਂਬਰਾਂ ਨਾਲ ਰੋਜ਼ਾਨਾ ਦੇ ਵਿਸ਼ਿਆਂ 'ਤੇ ਆਪਣੇ ਵਿਚਾਰ ਅਤੇ ਇੰਸਾਇਟਸ ਸਾਂਝੇ ਕਰਨ ਲਈ ਸਾਡੇ ਰੋਜ਼ਾਨਾ ਚਰਚਾ ਫ਼ੀਚਰ ਦੀ ਵਰਤੋਂ ਕਰ ਸਕਦਾ ਹੈ। ਇਸ ਤੋਂ ਇਲਾਵਾ, ਭਾਗ ਲੈਣ ਨਾਲ, ਉਸਨੂੰ ਦਿਨ ਦੇ ਅੰਤ ਵਿੱਚ ਵੱਖ-ਵੱਖ ਲੋਕਾਂ ਦੁਆਰਾ ਸਾਂਝੇ ਕੀਤੇ ਗਏ ਇੱਕ ਸੰਚਿਤ ਗਿਆਨ ਨਾਲ ਪ੍ਰਕਾਸ਼ਿਤ ਹੋਣ ਦਾ ਮੌਕਾ ਮਿਲਦਾ ਹੈ।

 

ਪ੍ਰਤੀਲਿਪੀ ਹੋਮਪੇਜ 'ਤੇ, ਜੇਕਰ ਤੁਸੀਂ ਥੋੜ੍ਹਾ ਜਿਹਾ ਹੇਠਾਂ ਸਕ੍ਰੋਲ ਕਰਦੇ ਹੋ, ਤਾਂ ਤੁਸੀਂ ਵੱਖ-ਵੱਖ ਰੰਗਾਂ ਨਾਲ ਚਿੰਨ੍ਹਿਤ ਰੋਜ਼ਾਨਾ ਸਵਾਲ ਵੇਖੋਗੇ। ਸਿਰਫ਼ ਇੱਕ ਦਿਨ ਦੇ ਸਵਾਲ 'ਤੇ ਕਲਿੱਕ ਕਰੋ ਅਤੇ ਤੁਸੀਂ ਵਿਸ਼ੇ 'ਤੇ ਆਪਣਾ ਜਵਾਬ ਪੋਸਟ ਕਰਨ ਦੇ ਨਾਲ-ਨਾਲ ਦੂਜੇ ਮੈਂਬਰਾਂ ਦੇ ਜਵਾਬਾਂ 'ਤੇ ਲਾਇਕ ਅਤੇ ਕੰਮੈਂਟ ਕਰਨ ਦੀ ਆਪਸ਼ਨ ਵੀ ਦੇਖੋਗੇ।

 

ਵਧੇਰੇ ਲਾਇਕਸ ਅਤੇ ਕੰਮੈਂਟਸ ਪ੍ਰਾਪਤ ਕਰਨ ਲਈ ਇੱਕ ਦਿਲਚਸਪ ਜਵਾਬ ਪੋਸਟ ਕਰੋ ਅਤੇ ਇੱਕ ਲੇਖਕ ਵਜੋਂ ਵਧੇਰੇ ਪਾਠਕਾਂ ਤੱਕ ਪਹੁੰਚ ਬਣਾਉਣ ਦੇ ਲਈ ਲਈ ਰੋਜ਼ਾਨਾ ਹਿੱਸਾ ਲਓ ਕਿਉਂਕਿ ਹਜ਼ਾਰਾਂ ਲੋਕ ਰੋਜ਼ਾਨਾ ਇਸ ਟੈਬ 'ਤੇ ਆਉਂਦੇ ਹਨ।

 

ਬਸ ਪ੍ਰਤੀਲਿਪੀ ਐਪ ਹੋਮਪੇਜ 'ਤੇ ਜਾਓ ਅਤੇ ਥੋੜ੍ਹਾ ਹੇਠਾਂ ਸਕ੍ਰੋਲ ਕਰੋ। ਤੁਸੀਂ ਚਰਚਾ ਟੈਬ ਦੇਖੋਗੇ ਜਿੱਥੇ ਰੋਜ਼ਾਨਾ ਸਵਾਲਾਂ ਨੂੰ ਵੱਖ-ਵੱਖ ਰੰਗਾਂ ਨਾਲ ਚਿੰਨ੍ਹਿਤ ਕੀਤਾ ਜਾਵੇਗਾ। ਆਪਣਾ ਜਵਾਬ ਪੋਸਟ ਕਰਨ ਲਈ ਬਸ ਇੱਕ ਦਿਨ ਦੇ ਸਵਾਲ 'ਤੇ ਕਲਿੱਕ ਕਰੋ ਜਾਂ ਦੂਜੇ ਲੋਕਾਂ ਦੇ ਜਵਾਬਾਂ 'ਤੇ ਲਾਇਕ/ਕੰਮੈਂਟ ਕਰੋ।

 

ਕੀ ਇਹ ਲੇਖ ਮਦਦਗਾਰ ਸੀ ?