ਸੁਪਰਫੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਕੀ ਹੈ ?

ਸੁਪਰਫੈਨ ਇੱਕ ਹੋਰ ਸਬਸਕ੍ਰਿਪਸ਼ਨ ਪ੍ਰੋਗਰਾਮ ਹੈ ਜਿੱਥੇ ਕੋਈ ਆਪਣੇ ਮਨਪਸੰਦ ਲੇਖਕ ਨੂੰ ਪਿਆਰ ਅਤੇ ਸਪੋਰਟ ਦਿਖਾ ਸਕਦਾ ਹੈ ਅਤੇ ਬਦਲੇ ਵਿੱਚ ਕੁਝ ਵਾਧੂ ਲਾਭ ਪ੍ਰਾਪਤ ਕਰ ਸਕਦਾ ਹੈ। ਇਸ ਪ੍ਰੋਗਰਾਮ ਦੇ ਨਾਲ, ਜੇਕਰ ਤੁਸੀਂ ਸਾਡੇ ਪਾਠਕਾਂ ਦੇ ਮਨਪਸੰਦ ਵਿੱਚੋਂ ਇੱਕ ਹੋ, ਤਾਂ ਉਹ ਆਪਣਾ ਪਿਆਰ ਅਤੇ ਸਪੋਰਟ ਦਿਖਾਉਣ ਲਈ ਮਹੀਨਾਵਾਰ ਆਵਰਤੀ ਆਧਾਰ 'ਤੇ INR 25 ਦਾ ਭੁਗਤਾਨ ਕਰਕੇ ਤੁਹਾਡੇ ਲਈ ਸਬਸਕ੍ਰਾਈਬਰ ਬਣ ਸਕਦੇ ਹਨ।

ਉਹ ਸਾਰੇ ਲੇਖਕ ਜਿਨ੍ਹਾਂ ਦੇ ਘੱਟੋ-ਘੱਟ 200 ਫੋਲੋਅਰਸ ਹਨ ਅਤੇ ਜਿਨ੍ਹਾਂ ਨੇ ਪਿਛਲੇ 30 ਦਿਨਾਂ ਵਿੱਚ ਘੱਟੋ-ਘੱਟ ਪੰਜ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਹਨ, ਉਹ ਸੁਪਰਫੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਲਈ ਯੋਗ ਹਨ। ਇਹ ਦੇਖਣ ਲਈ ਕਿ ਕੀ ਤੁਸੀਂ ਇਸਦੇ ਲਈ ਯੋਗ ਹੋ, ਤੁਹਾਨੂੰ ਗੂਗਲ ਪਲੇ ਸਟੋਰ 'ਤੇ ਪ੍ਰਤਿਲਿਪੀ ਐਪ ਨੂੰ ਅਪਡੇਟ ਕਰਨ ਦੀ ਲੋੜ ਹੈ। ਜੇਕਰ ਤੁਸੀਂ ਆਪਣੀ ਪ੍ਰੋਫਾਈਲ ਫੋਟੋ 'ਤੇ ਸੁਨਹਿਰੀ ਬੈਜ ਦੇਖਦੇ ਹੋ, ਤਾਂ ਤੁਸੀਂ ਪ੍ਰੋਗਰਾਮ ਲਈ ਯੋਗ ਹੋ।

ਸਬਸਕ੍ਰਾਈਬ ਕਰਨ ਨਾਲ ਤੁਸੀਂ ਪਾਠਕਾਂ ਨੂੰ ਬਦਲੇ ਵਿੱਚ ਕੁਝ ਵਾਧੂ ਲਾਭਾਂ ਦੀ ਪੇਸ਼ਕਸ਼ ਕਰ ਸਕਦੇ ਹੋ ਜਿਵੇਂ ਕਿ ਤੁਹਾਡੇ ਦੁਆਰਾ ਲਿਖੀ ਜਾ ਰਹੀ ਲੜੀਵਾਰ ਦੇ ਤੁਹਾਡੇ ਆਉਣ ਵਾਲੇ ਨਵੇਂ ਭਾਗਾਂ ਲਈ 5 ਦਿਨਾਂ ਦਾ ਅਰਲੀ ਐਕਸਸ, ਤੁਹਾਡੀਆਂ ਪ੍ਰਕਾਸ਼ਿਤ ਰਚਨਾਵਾਂ 'ਤੇ ਰਿਵਿਊ ਅਤੇ ਕੰਮੈਂਟ ਨੂੰ ਸ਼ਾਮਲ ਕਰਦੇ ਹੋਏ ਸੁਪਰਫੈਨ ਬੈਜ, ਤੁਹਾਡੀ ਪ੍ਰੋਫਾਈਲ 'ਤੇ ਸੁਪਰਫੈਨਜ਼ ਅਤੇ ਸੁਪਰਫੈਨ ਵਿਸ਼ੇਸ਼ ਚੈਟ ਰੂਮ ਦੀ ਸੂਚੀ ਵਿੱਚ ਨਾਮ।

ਇਸ ਪ੍ਰੋਗਰਾਮ ਦੇ ਤਹਿਤ, ਤੁਹਾਡੀਆਂ ਚੁਣੀਆਂ ਗਈਆਂ ਚੱਲ ਰਹੀਆਂ ਲੜੀਵਾਰਾਂ ਵਿੱਚੋਂ ਕੁਝ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਤਹਿਤ ਅਰਲੀ ਐਕਸਸ ਫ਼ੀਚਰ ਦਾ ਹਿੱਸਾ ਹੋਣਗੀਆਂ। ਅਰਲੀ ਐਕਸਸ ਫ਼ੀਚਰ ਦੇ ਤਹਿਤ, ਤੁਹਾਡੇ ਸੁਪਰਫੈਨ ਸਬਸਕ੍ਰਾਈਬਰਸ ਨੂੰ ਪ੍ਰਕਾਸ਼ਨ ਦੇ ਸਮੇਂ ਲੜੀਵਾਰ ਦਾ ਨਵਾਂ ਭਾਗ ਮਿਲੇਗਾ ਅਤੇ ਤੁਹਾਡੇ ਨਾਨ-ਸਬਸਕ੍ਰਾਈਬਡ ਫੋਲੋਅਰਸ ਵੱਲੋਂ ਪੰਜ ਦਿਨਾਂ ਬਾਅਦ ਇਹਨਾਂ ਪ੍ਰਕਾਸ਼ਿਤ ਭਾਗਾਂ ਨੂੰ ਪੜ੍ਹਿਆ ਜਾਵੇਗਾ। ਇਸ ਲਈ, ਜਾਂ ਤਾਂ ਉਹ ਉਨ੍ਹਾਂ ਪੰਜ ਦਿਨਾਂ ਦੀ ਉਡੀਕ ਕਰਦੇ ਹਨ ਜਾਂ ਉਹ ਤੁਹਾਡੀ ਸਬਸਕ੍ਰਿਪਸ਼ਨ ਲੈ ਸਕਦੇ ਹਨ ਅਤੇ ਤੁਹਾਡੀ ਲੜੀਵਾਰ ਨੂੰ ਤੁਰੰਤ ਪੜ੍ਹ ਸਕਦੇ ਹਨ।

ਇੱਕ ਵਾਰ ਜਦੋਂ ਤੁਸੀਂ ਸਬਸਕ੍ਰਿਪਸ਼ਨ ਪ੍ਰੋਗਰਾਮ ਲਈ ਯੋਗ ਲੇਖਕ ਬਣ ਜਾਂਦੇ ਹੋ ਤਾਂ ਤੁਸੀਂ ਸਬਸਕ੍ਰਿਪਸ਼ਨ ਲਈ ਇੱਕ ਸਥਾਈ ਯੋਗ ਲੇਖਕ ਹੋ। ਜੇਕਰ ਤੁਸੀਂ ਆਪਟ-ਆਊਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਇੱਕ ਵੈਲਿਡ ਕਾਰਨ ਨਾਲ ਬੇਨਤੀ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਹਾਨੂੰ ਪ੍ਰੋਗਰਾਮ ਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਤੁਸੀਂ ਵਾਪਸ ਸ਼ਾਮਲ ਨਹੀਂ ਹੋ ਸਕੋਗੇ।

 

ਕੀ ਇਹ ਲੇਖ ਮਦਦਗਾਰ ਸੀ ?