ਮੈਂ ਲਾਇਬ੍ਰੇਰੀ ਵਿੱਚ ਕਹਾਣੀਆਂ ਜੋੜ ਅਤੇ ਹਟਾ ਕਿਵੇਂ ਸਕਦਾ ਹਾਂ ?

ਜਿਵੇਂ-ਜਿਵੇਂ ਤੁਹਾਡੀ ਲਾਇਬ੍ਰੇਰੀ ਵਿੱਚ ਕਹਾਣੀਆਂ ਦੀ ਮਾਤਰਾ ਵਧਦੀ ਹੈ, ਉਸੇ ਤਰ੍ਹਾਂ ਤੁਹਾਡੀ ਲਾਇਬ੍ਰੇਰੀ ਵਿੱਚ ਸਾਰੀਆਂ ਕਹਾਣੀਆਂ ਨੂੰ ਲੋਡ ਕਰਨ ਦਾ ਸਮਾਂ ਵੀ ਵੱਧਦਾ ਜਾਂਦਾ ਹੈ।

ਇੱਥੇ ਕੁੱਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਲਾਇਬ੍ਰੇਰੀ ਨੂੰ ਮੈਨੇਜ ਕਰ ਸਕਦੇ ਹੋ; ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:

 

ਆਪਣੀ ਲਾਇਬ੍ਰੇਰੀ ਵਿੱਚ ਕਹਾਣੀ ਜੋੜਨਾ

ਕਹਾਣੀਆਂ ਦਾ ਟ੍ਰੈਕ ਨਾ ਗਵਾਉਣ ਅਤੇ ਉਹਨਾਂ ਤੇ ਅਪਡੇਟ ਪ੍ਰਾਪਤ ਕਰਨ ਦੇ ਲਈ ਆਪਣੀ ਲਾਇਬ੍ਰੇਰੀ ਵਿੱਚ ਕਹਾਣੀਆਂ ਜੋੜੋ। 

ਐਂਡਰੌਇਡ ਐਪ ਤੋਂ:

  1. ਇੱਕ ਕਹਾਣੀ ਖੋਲ੍ਹੋ 

  2. ਸਾਰ ਪੇਜ ਤੋਂ ਲਾਇਬ੍ਰੇਰੀ ਬਟਨ ਤੇ ਕਲਿੱਕ ਕਰੋ 

ਤੁਸੀਂ ਇੱਕ ਕਹਾਣੀ ਪੜ੍ਹਦੇ ਸਮੇਂ ਵੀ ਲਾਇਬ੍ਰੇਰੀ ਵਿੱਚ ਉਸਨੂੰ ਸ਼ਾਮਲ ਕਰ ਸਕਦੇ ਹੋ।

  1. ਕਹਾਣੀ ਪੜ੍ਹਦੇ ਸਮੇਂ ਬੈਕ ਬਟਨ 'ਤੇ ਕਲਿੱਕ ਕਰੋ

  2. ਇੱਕ ਪੌਪ-ਅੱਪ ਸਕ੍ਰੀਨ ਤੁਹਾਡੇ ਤੋਂ ਪੁੱਛੇਗੀ ਜੇ ਤੁਸੀਂ ਲਾਇਬ੍ਰੇਰੀ ਵਿੱਚ ਕਹਾਣੀ ਜੋੜਨਾ ਚਾਹੁੰਦੇ ਹੋ

  3. “ਹਾਂ” ਚੁਣੋ 

ਵੈੱਬਸਾਈਟ ਤੋਂ:

  1. ਇੱਕ ਕਹਾਣੀ ਖੋਲ੍ਹੋ 

  2. ਸਾਰ ਪੇਜ ਤੋਂ ਲਾਇਬ੍ਰੇਰੀ ਬਟਨ ਤੇ ਕਲਿੱਕ ਕਰੋ 

 

ਆਪਣੀ ਲਾਇਬ੍ਰੇਰੀ ਵਿੱਚੋਂ ਕਹਾਣੀ ਹਟਾਉਣਾ 

ਤੁਸੀਂ ਕਿਸੇ ਵੀ ਸਮੇਂ ਆਪਣੀ ਲਾਇਬ੍ਰੇਰੀ ਵਿੱਚੋਂ ਕਹਾਣੀਆਂ ਨੂੰ ਹਟਾ ਸਕਦੇ ਹੋ।

ਕਿਰਪਾ ਕਰਕੇ ਧਿਆਨ ਦਿਓ: ਤੁਸੀਂ ਕਿਹੜੀਆਂ ਕਹਾਣੀਆਂ ਪੜ੍ਹੀਆਂ ਹਨ ਜਾਂ ਤੁਹਾਡੀ ਲਾਇਬ੍ਰੇਰੀ ਵਿੱਚ ਪਹਿਲਾਂ ਕਿਹੜੀਆਂ ਕਹਾਣੀਆਂ ਸਨ ਅਸੀਂ ਇਸਦੀ ਹਿਸਟਰੀ ਨਹੀਂ ਰੱਖਦੇ। ਇੱਕ ਵਾਰ ਜਦੋਂ ਤੁਸੀਂ ਆਪਣੀ ਲਾਇਬ੍ਰੇਰੀ ਵਿੱਚੋਂ ਇੱਕ ਕਹਾਣੀ ਹਟਾ ਦਿੰਦੇ ਹੋ, ਤਾਂ ਅਸੀਂ ਤੁਹਾਡੇ ਲਈ ਇਸਨੂੰ ਦੁਬਾਰਾ ਨਹੀਂ ਲੱਭ ਸਕਾਂਗੇ ਜੇਕਰ ਤੁਸੀਂ ਭਵਿੱਖ ਵਿੱਚ ਇਸਨੂੰ ਦੁਬਾਰਾ ਪੜ੍ਹਨਾ ਚਾਹੋਗੇ।

ਐਂਡਰੌਇਡ ਐਪ ਤੋਂ:

  1. ਲਾਇਬ੍ਰੇਰੀ ਬਟਨ 'ਤੇ ਟੈਪ ਕਰਕੇ ਆਪਣੀ ਲਾਇਬ੍ਰੇਰੀ ਖੋਲ੍ਹੋ

  2. ਕਹਾਣੀ ਦੇ ਅੱਗੇ ਹੋਰ ਵਿਕਲਪ ਬਟਨ 'ਤੇ ਟੈਪ ਕਰੋ

  3. ਕਹਾਣੀ ਹਟਾਓ ਤੇ ਕਲਿੱਕ ਕਰੋ 

  4. ਠੀਕ ਟੈਪ ਕਰੋ 

ਵੈੱਬਸਾਈਟ ਤੋਂ:

  1. ਉੱਪਰ ਸੱਜੇ ਕੋਨੇ ਤੋਂ ਪ੍ਰੋਫਾਈਲ 'ਤੇ ਕਲਿੱਕ ਕਰਕੇ ਪ੍ਰੋਫਾਈਲ ਪੰਨੇ 'ਤੇ ਜਾਓ

  2. ਲਾਇਬ੍ਰੇਰੀ ਵਿੱਚੋਂ ਇੱਕ ਕਹਾਣੀ ਚੁਣੋ 

  3. ਕਹਾਣੀ ਨੂੰ ਹਟਾਉਣ ਦੇ ਲਈ ਲਾਇਬ੍ਰੇਰੀ ਬਟਨ ਤੇ ਕਲਿੱਕ ਕਰੋ 

ਕੀ ਇਹ ਲੇਖ ਮਦਦਗਾਰ ਸੀ ?