ਕਹਾਣੀ ਦੇ ਪ੍ਰਕਾਸ਼ਿਤ ਭਾਗ ਨੂੰ ਮੈਂ ਕਿਵੇਂ ਐਡਿਟ ਕਰ ਸਕਦਾ ਹਾਂ ?

ਭਾਵੇਂ ਤੁਸੀਂ ਕਹਾਣੀ ਦਾ ਕੋਈ ਭਾਗ ਪ੍ਰਕਾਸ਼ਿਤ ਕੀਤਾ ਹੈ ਜਾਂ ਇਹ ਅਜੇ ਵੀ ਡ੍ਰਾਫਟ ਵਿੱਚ ਹੈ, ਤੁਸੀਂ ਇਸਨੂੰ ਕਿਸੇ ਵੀ ਸਮੇਂ ਐਡਿਟ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਡ੍ਰਾਫਟ ਲਿਖ ਰਹੇ ਹੋ, ਤਾਂ ਤੁਹਾਡੇ ਦੁਆਰਾ ਕੀਤੀ ਗਈ ਕੋਈ ਵੀ ਤਬਦੀਲੀ ਸਮੇਂ-ਸਮੇਂ 'ਤੇ ਆਟੋ-ਸੇਵਡ ਹੁੰਦੀ ਹੈ, ਜਦੋਂ ਤੱਕ ਤੁਹਾਡੇ ਕੋਲ ਇੰਟਰਨੈੱਟ ਕਨੈਕਸ਼ਨ ਹੈ।

 

ਆਪਸ਼ਨ 1: ਲਿਖੋ ਪੇਜ ਤੋਂ

  1. ਹੇਠਾਂ ਨੈਵੀਗੇਸ਼ਨ ਬਾਰ ਵਿੱਚ ਲਿਖੋ ਬਟਨ 'ਤੇ ਟੈਪ ਕਰੋ

  2. ਕਹਾਣੀ ਜਾਂ ਕਹਾਣੀ ਦਾ ਭਾਗ ਚੁਣੋ

 

ਆਪਸ਼ਨ 2: ਤੁਹਾਡੀ ਪ੍ਰੋਫਾਈਲ ਤੋਂ 

  1. ਆਪਣੀ ਹੋਮ ਸਕ੍ਰੀਨ ਦੇ ਉੱਪਰ ਸੱਜੇ ਪਾਸੇ ਆਪਣੀ ਪ੍ਰੋਫਾਈਲ ਫੋਟੋ 'ਤੇ ਟੈਪ ਕਰੋ।

  2. ਇੱਕ ਕਹਾਣੀ ਚੁਣੋ 

  3. ਐਡਿਟ ਤੇ ਟੈਪ ਕਰੋ 

  4. ਕਹਾਣੀ ਦਾ ਭਾਗ ਚੁਣੋ 

 

ਇੱਕ ਵਾਰ ਜਦੋਂ ਤੁਸੀਂ ਬਦਲਾਵ ਕਰ ਲੈਂਦੇ ਹੋ, ਤਾਂ ਤੁਸੀਂ ਭਾਗ ਨੂੰ ਸੇਵ ਕਰਨਾ, ਪ੍ਰਿਵਿਊ ਕਰਨਾ ਜਾਂ ਪ੍ਰਕਾਸ਼ਿਤ ਕਰਨਾ ਚੁਣ ਸਕਦੇ ਹੋ।

  • ਭਾਗ ਪ੍ਰਕਾਸ਼ਿਤ ਕਰੋ 

    • ਪ੍ਰਕਾਸ਼ਿਤ ਤੇ ਕਲਿੱਕ ਕਰੋ 

 

  • ਭਾਗ ਸੇਵ ਕਰੋ 

    • ਉੱਪਰ ਸੱਜੇ ਕੋਨੇ ਵਿੱਚ ਹੋਰ ਵਿਕਲਪ ਬਟਨ 'ਤੇ ਟੈਪ ਕਰੋ

    • ਸੇਵ ਤੇ ਕਲਿੱਕ ਕਰੋ 

 

  • ਭਾਗ ਦਾ ਪ੍ਰਿਵਿਊ ਦੇਖੋ 

    • ਉੱਪਰ ਸੱਜੇ ਕੋਨੇ ਵਿੱਚ ਹੋਰ ਵਿਕਲਪ ਬਟਨ 'ਤੇ ਟੈਪ ਕਰੋ

    • ਪ੍ਰਿਵਿਊ ਤੇ ਕਲਿੱਕ ਕਰੋ 

    • ਜਦੋਂ ਤੁਸੀਂ ਪ੍ਰਿਵਿਊ ਦੇਖ ਲੈਂਦੇ ਹੋ ਤਾਂ ਪਿੱਛੇ ਬਟਨ ਨੂੰ ਟੈਪ ਕਰੋ

 

ਤੁਹਾਡੀ ਕਹਾਣੀ ਨੂੰ ਫਾਰਮੈਟ ਕਰਨਾ 

ਹਰ ਕਹਾਣੀ ਵਿਲੱਖਣ ਹੁੰਦੀ ਹੈ ਅਤੇ ਇਸ ਨੂੰ ਪ੍ਰਦਰਸ਼ਿਤ ਕਰਨ ਲਈ ਤੁਹਾਡੀ ਕਹਾਣੀ ਨੂੰ ਵਿਅਕਤੀਗਤ ਬਣਾਉਣ ਲਈ ਵੱਖ-ਵੱਖ ਫੌਂਟ ਦੇ ਪ੍ਰਕਾਰਾਂ ਅਤੇ ਅਲਾਈਨਮੈਂਟਾਂ ਨਾਲ ਖੇਡਣਾ ਮਜ਼ੇਦਾਰ ਹੋ ਸਕਦਾ ਹੈ।

ਲਿਖੋ ਪੇਜ 'ਤੇ, ਤੁਸੀਂ ਇਹ ਕਰ ਸਕਦੇ ਹੋ:

  • ਬੋਲਡ, ਇਟਾਲਿਕਸ, ਅਤੇ ਅੰਡਰਲਾਈਨਿੰਗ ਸ਼ਾਮਲ ਕਰੋ

  • ਆਪਣੇ ਟੈਕਸਟ ਨੂੰ ਸੱਜੇ, ਖੱਬੇ ਜਾਂ ਸੈਂਟਰ ਵਿੱਚ ਇਕਸਾਰ ਕਰੋ

  • ਕਹਾਣੀ ਦੇ ਅੰਦਰ ਤਸਵੀਰਾਂ ਸ਼ਾਮਿਲ ਕਰੋ

 

ਕਹਾਣੀ ਦੀ ਡਿਟੇਲ ਜੋੜਨਾ 

ਕਹਾਣੀ ਦੀ ਡਿਟੇਲ ਤੁਹਾਡੀ ਕਹਾਣੀ ਨੂੰ ਅਨੁਕੂਲਿਤ ਕਰਨ ਅਤੇ ਇਸਨੂੰ ਹੋਰ ਖੋਜਣਯੋਗ ਬਣਾਉਣ ਵਿੱਚ ਮਦਦ ਕਰਨ ਲਈ ਵਿਕਲਪ ਹਨ। ਉਹਨਾਂ ਵਿੱਚ ਇਹ ਸ਼ਾਮਿਲ:

  • ਕਵਰ ਫੋਟੋ 

  • ਟਾਈਟਲ 

  • ਸਾਰ 

  • ਪ੍ਰਕਾਰ 

  • ਸ਼੍ਰੇਣੀ 

  • ਕਾਪੀਰਾਈਟ 

  • ਸਟੋਰੀ ਸਟੇਟਸ (ਸੰਪੂਰਨ/ਜਾਰੀ)

 

ਤੁਸੀਂ ਇਹਨਾਂ ਨੂੰ ਕਿਸੇ ਵੀ ਸਮੇਂ ਬਦਲ ਅਤੇ ਐਡਿਟ ਕਰ ਸਕਦੇ ਹੋ।

 

ਕੀ ਇਹ ਲੇਖ ਮਦਦਗਾਰ ਸੀ ?